ਵਣਜ ਤੇ ਉਦਯੋਗ ਮੰਤਰਾਲਾ

ਸਟਾਰਟਅੱਪ ਈਕੋ ਸਿਸਟਮ ਦੇ ਸਹਿਯੋਗ ਲਈ: 2019, ਸੂਬਿਆਂ ਦੀ ਰੈਂਕਿੰਗ ਦੇ ਨਤੀਜਿਆਂ ਦਾ ਐਲਾਨ

Posted On: 11 SEP 2020 5:36PM by PIB Chandigarh

ਵਣਜ ਤੇ ਉਦਯੋਗ ਅਤੇ ਰੇਲਵੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਨਵੀਂ ਦਿੱਲੀ ਵਿੱਚ ਵਣਜ , ਉਦਯੋਗ ਅਤੇ ਰਾਜ ਮੰਤਰੀ ਸ਼ਹਿਰੀ ਹਵਾਬਾਜ਼ੀ , ਹਾਊਸਿੰਗ ਤੇ ਸ਼ਹਿਰੀ ਮਾਮਲਿਆਂ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਵਣਜ ਤੇ ਉਦਯੋਗ ਰਾਜ ਮੰਤਰੀ ਸ਼੍ਰੀ  ਸੋਮ ਪ੍ਰਕਾਸ਼ ਦੀ ਹਾਜ਼ਰੀ ਵਿੱਚ ਇੱਕ ਸਨਮਾਨ ਸਮਾਗਮ ਦੌਰਾਨ ਰੈਕਿੰਗ ਆਫ ਸਟੇਟਸ ਆਨ ਸਪੋਰਟ ਟੂ ਸਟਾਰਟਅੱਪ ਈਕੋ ਸਿਸਟਮਸ ਦੇ ਦੂਜੇ ਐਡੀਸ਼ਨ ਦੇ ਨਤੀਜੇ ਜਾਰੀ ਕੀਤੇ

 

ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟਰੇਡ (ਡੀ ਪੀ ਆਈ ਆਈ ਟੀ) ਨੇ ਸਟੇਟਸ ਸਟਾਰਟਅੱਪਸ ਰੈਂਕਿੰਗ ਐਕਸਰਸਾਈਜ਼ ਦੇ ਦੂਜੇ ਐਡੀਸ਼ਨ ਦਾ ਆਯੋਜਨ ਕੀਤਾ , ਜਿਸ ਦਾ ਮੁੱਖ ਮੰਤਵ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅੱਗੇ ਵੱਧ ਕੇ ਸਟਾਰਟਅੱਪਸ ਈਕੋ ਸਿਸਟਮ ਦੀ ਤਰੱਕੀ ਲਈ ਮੁਕਾਬਲਾ ਪੈਦਾ ਕਰਨਾ ਹੈ ਇਸ ਨੂੰ ਸਾਰੇ ਰਾਜਾਂ ਵਿੱਚ ਆਪਸੀ ਜਾਣਕਾਰੀ ਨੂੰ ਉਤਸ਼ਾਹਤ ਕਰਕੇ ਸਮਰੱਥਾ ਵਿਕਾਸ ਐਕਸਰਸਾਈਜ਼ ਵਜੋਂ ਲਾਗੂ ਕੀਤਾ ਗਿਆ ਹੈ ਅਤੇ ਨੀਤੀਆਂ ਬਣਾਉਣ ਤੇ ਲਾਗੂ ਕਰਨ ਦਾ ਸਹਿਯੋਗ ਵੀ ਇਸ ਦਾ ਉਦੇਸ਼ ਹੈ ਸਟੇਟਸ ਸਟਾਰਟਅੱਪ ਰੈਂਕਿੰਗ ਫਰੇਮਵਰਕ 2019 ਵਿੱਚ 7 ਵੱਡੇ ਸੁਧਾਰ ਖੇਤਰ ਹਨ , ਜਿਹਨਾਂ ਵਿੱਚ 30 ਕਾਰਜ ਬਿੰਦੂ ਸ਼ਾਮਲ ਹਨ , ਜਿਹੜੇ ਕਾਰਜ ਬਿੰਦੂ ਸ਼ਾਮਲ ਹਨ , ਉਹਨਾਂ ਵਿੱਚ ਸੰਸਥਾ ਸਹਿਯੋਗ , ਲਾਗੂ ਕਰਨ ਨੂੰ ਆਸਾਨ ਬਣਾਉਣਾ , ਜਨਤਕ ਖਰੀਦ ਨਿਯਮਾਂ ਵਿੱਚ ਢਿੱਲ ਦੇਣ , ਇੰਕੁਵੇਸ਼ਨ ਸਹਿਯੋਗ , ਬੀਜ ਫੰਡਿੰਗ ਸਹਿਯੋਗ , ਵੈਂਚਰ ਫੰਡਿੰਗ ਸਹਿਯੋਗ ਅਤੇ ਜਾਗਰਿਤੀ ਤੇ ਆਊਟਰੀਚ ਨੂੰ ਰੈਂਕਿੰਗ ਪ੍ਰਕਿਰਿਆ ਵਿੱਚ ਇੱਕਸਾਰਤਾ ਦੇ ਕੇ ਸਟੈਂਡੇਡਾਈਜੇਸ਼ਨ ਨੂੰ ਯਕੀਨੀ ਬਣਾਉਣ ਲਈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 2 ਗਰੁੱਪਾਂ ਵਿੱਚ ਵੰਢਿਆ ਗਿਆ ਹੈ ਜਦਕਿ ਦਿੱਲੀ ਨੂੰ ਛੱਡ ਕੇ ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਅਸਾਮ ਨੂੰ ਛੱਡ ਉੱਤਰ ਪੂਰਬੀ ਭਾਰਤ ਦੇ ਸਾਰੇ ਸੂਬੇ ਵਾਈ ਸ਼੍ਰੇਣੀ ਵਿੱਚ ਰੱਖੇ ਗਏ ਹਨ ਤੇ ਬਾਕੀ ਸਾਰੇ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ ਐਕਸ ਸ਼੍ਰੇਣੀ ਵਿੱਚ ਹਨ ਇਸ ਵਿੱਚ 22 ਸੂਬਿਆਂ ਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੁਤੰਤਰ ਮਾਹਰਾਂ ਸਮੇਤ ਮੁਲਾਂਕਣ ਕਮੇਟੀਆਂ ਨੇ ਵੱਖ ਵੱਖ ਪੈਮਾਨਿਆਂ ਤੇ ਇੱਕ ਵਿਸਥਾਰਿਤ ਮੁਲਾਂਕਣ ਰਿਪੋਰਟ ਤਿਆਰ ਕੀਤੀ ਹੈ ਕਈ ਪੈਮਾਨਿਆਂ ਰਾਹੀਂ ਲਾਭਪਾਤਰੀਆਂ ਕੋਲੋਂ ਫੀਡਬੈਕ ਲੈਣ ਲਈ 60,000 ਟੈਲੀਫੋਨ ਕਾਲਾਂ 11 ਵੱਖ ਵੱਖ ਭਾਸ਼ਾਵਾਂ  ਵਿੱਚ ਕੀਤੀਆਂ ਗਈਆਂ ਤਾਂ ਜੋ ਇਸ ਗੱਲ ਦਾ ਪਤਾ ਲਗਾਇਆ ਜਾ ਸਕੇ ਕਿ ਲਾਗੂ ਪੱਧਰ ਤੇ ਅਸਲ ਸਥਿਤੀ ਕੀ ਹੈ ਰੈਂਕਿੰਗ ਦੇ ਉਦੇਸ਼ ਨਾਲ ਸੂਬਿਆਂ ਨੂੰ ਪੰਜ ਸ਼੍ਰੇਣੀਆਂ ਵਿੱਚ ਵੰਢਿਆ ਗਿਆ ਹੈ : ਵਧੀਆ ਕਾਰਗੁਜ਼ਾਰੀ ਵਾਲੇ , ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੇ , ਅਗਵਾਈ ਕਰਨ ਵਾਲੇ , ਅਗਵਾਈ ਲਈ ਉਤਸੁਕ ਅਤੇ ਇਮਰਜਿੰਗ ਸਟਾਰਟਅੱਪ ਈਕੋ ਸਿਸਟਮਸ ਹਰੇਕ ਸ਼੍ਰੇਣੀ ਵਿੱਚ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਲਫਾਬੈਟਿਕਲੀ ਰੱਖਿਆ ਗਿਆ ਹੈ ਰਾਜਾਂ ਦੀ ਸ਼ਨਾਖ਼ਤ ਸਟਾਰਟਅੱਪਸ ਨੂੰ 7 ਸੁਧਾਰ ਖੇਤਰਾਂ ਵਿੱਚ ਆਗੂਆਂ ਵਜੋਂ ਵੀ ਕੀਤੀ ਗਈ ਹੈ ਅਨੈਕਸ਼ਚਰ ਵਿੱਚ ਨਤੀਜੇ ਨੱਥੀ ਹਨ ਇਸ ਸਨਮਾਨ ਸਮਾਗਮ ਵਿੱਚ ਸਟੇਟਸ ਰੈਂਕਿੰਗ ਐਕਸਰਸਾਈਜ਼ ਦੇ ਨਾਲ ਇੱਕ ਨੈਸ਼ਨਲ ਰਿਪੋਰਟ ਵੀ ਜਾਰੀ ਕੀਤੀ ਗਈ ਜਿਸ ਵਿੱਚ ਸਟੇਟਸ ਰੈਂਕਿੰਗ ਐਕਸਰਸਾਈਜ਼ ਦੇ ਭਵਿੱਖ ਦੇ ਰੋਡ ਮੈਪ ਅਤੇ ਦ੍ਰਿਸ਼ਟੀ , ਚਾਲ ਤੇ ਤਰੀਕਿਆਂ ਦਾ ਵਰਨਣ ਕੀਤਾ ਗਿਆ ਹੈ 25 ਭਾਗ ਲੈਣ ਵਾਲੀਆਂ ਸੰਸਥਾਵਾਂ ਵਿੱਚੋਂ ਹਰੇਕ ਸੰਸਥਾ ਲਈ ਇੱਕ ਸਟੇਟ ਸਪੈਸਿਫਿਕ ਰਿਪੋਰਟ ਵੀ ਜਾਰੀ ਕੀਤੀ ਗਈ ਜਿਸ ਵਿੱਚ ਉੱਥੋਂ ਦੇ ਈਕੋ ਸਿਸਟਮ ਦਾ ਮੁਲਾਂਕਣ ਸ਼ਾਮਲ ਹੈ ਅਤੇ ਜੋ ਭਵਿੱਖ ਲਈ ਮਜ਼ਬੂਤ ਅਤੇ ਤਰਜੀਹ ਖੇਤਰ ਦਰਸਾਉਂਦੀ ਹੈ


ਵੱਖ ਵੱਖ ਰਾਜਾਂ ਵਿੱਚ ਸਟਾਰਟਅੱਪਸ ਦੇ ਸਹਿਯੋਗ ਲਈ ਅਪਨਾਈ ਗਈ ਕੰਪੀਡੀਅਮ ਆਫ ਗੁੱਡ ਪ੍ਰੈਕਟਿਸਿਸ ਨੂੰ ਵੀ ਰਿਲੀਜ਼ ਕੀਤਾ ਗਿਆ ਇਸ ਵਿੱਚ 166 ਚੰਗੇ ਤਰੀਕਿਆਂ ਦੀ ਪਛਾਣ ਕੀਤੀ ਗਈ ਹੈ , ਜੋ ਸੂਬਿਆਂ ਵੱਲੋਂ ਨਵੀਂਆਂ ਤਰਜੀਹਾਂ ਨੂੰ ਪਛਾਨਣ ਤੇ ਅਮਲ ਕਰਨ ਲਈ ਵਰਤੋਂ ਕਰ ਸਕਦੇ ਹਨ


ਇਸ ਸਮਾਗਮ ਦੌਰਾਨ ਹਿੱਸਾ ਲੈਣ ਵਾਲੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਬਾਰੇ ਜਾਰੀ ਕੀਤੀ ਨੈਸ਼ਨਲ ਰਿਪੋਰਟ ਅਤੇ ਸਪੈਸੇਫਿਕ ਰਿਪੋਰਟਸ ਨੂੰ ਸਟਾਰਟਅੱਪ ਇੰਡੀਆ ਪੋਰਟਲ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ


ਇਸ ਮੌਕੇ ਬੋਲਦਿਆਂ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਸਟਾਰਟਅੱਪਸ ਰਵਾਇਤੀ ਸੋਰਸ ਤੋਂ ਅਲੱਗ ਹਨ ਅਤੇ ਹੱਲਯੁਕਤ ਹਨ , ਜੋ ਨਵੀਂ ਦ੍ਰਿਸ਼ਟੀ ਅਤੇ ਨਵੇਂ ਵਿਚਾਰਾਂ ਨਾਲ ਦੇਖਦੇ ਹਨ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਉਹਨਾਂ ਉੱਦਮੀਆਂ ਦਾ ਸਹਿਯੋਗ ਅਤੇ ਪ੍ਰਸ਼ੰਸਾ ਕਰਦੇ ਹਨ , ਜੋ ਨੌਕਰੀਆਂ ਪੈਦਾ ਕਰਨ ਲਈ ਮਹੱਤਵਪੂਰਨ ਹਨ ਅਤੇ ਅਰਥਚਾਰੇ ਨੂੰ ਵਧਾਉਂਦੇ ਹਨ ਅਤੇ ਲੋਕਾਂ ਦੀ ਖੁਸ਼ਹਾਲੀ ਵਿੱਚ ਵਾਧਾ ਕਰਦੇ ਹਨ ਮੰਤਰੀ ਨੇ ਕਿਹਾ ਕਿ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਸਹਿਯੋਗ , ਮੁਕਾਬਲਾ ਅਤੇ ਕੋਲੈਬੋਰੇਸ਼ਨ ਨਾਲ ਕੰਮ ਕਰ ਰਹੇ ਹਨ , ਜੋ ਵਿਕਾਸ ਲਈ ਸੱਚਮੁੱਚ ਮਹੱਤਵਪੂਰਨ ਹੈ ਸਟਾਰਟਅੱਪਸ ਨੂੰ ਪ੍ਰਤਿਭਾ , ਜਾਣਕਾਰੀ ਅਤੇ ਵਿਚਾਰਾਂ ਦਾ ਸਟੋਰ ਹਾਊਸ ਦੱਸਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਰੈਂਕਿੰਗ ਕੇਵਲ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਮਦਦ ਹੀ ਨਹੀਂ ਕਰੇਗੀ ਬਲਕਿ ਉੱਦਮੀਆਂ ਦੀ ਅਤੇ ਸਟਾਰਟਅੱਪਸ ਦੇ ਵਾਧੇ ਲਈ ਅਤੇ ਨਵੇਂ ਕੰਮਕਾਰ ਸ਼ੁਰੂ ਕਰਨ ਲਈ ਵੀ ਮਦਦਗਾਰ ਸਾਬਤ ਹੋਵੇਗੀ ਉਹਨਾਂ ਨੇ ਇਸ ਤੱਥ ਨੂੰ ਵੀ ਉਜਾਗਰ ਕੀਤਾ ਕਿ ਮਹਿਲਾ ਉੱਦਮੀ ਬੜੀ ਉਤਸੁਕਤਾ ਨਾਲ ਸਟਾਰਟਅੱਪਸ ਵਿੱਚ ਰਹੀਆਂ ਹਨ ਅਤੇ ਰਵਾਇਤੀ ਪੱਥ ਨੂੰ ਤੋੜ ਕੇ ਸਟਾਰਟਅੱਪਸ ਵਿੱਚ ਆਉਣਾ ਇੱਕ ਉਤਸ਼ਾਹਿਤ ਸੰਕੇਤ ਹੈ


ਸ਼੍ਰੀ ਗੋਇਲ ਨੇ ਇਸ ਤੱਥ ਤੇ ਵੀ ਖੁਸ਼ੀ ਜਾਹਿਰ ਕੀਤੀ ਕਿ ਸਟਾਰਟਅੱਪਸ ਲਈ ਕੇਂਦਰ ਸਹਾਇਤਾ ਦੇ ਨਾਲ ਨਾਲ ਸੂਬੇ ਦੀ ਇਸ ਕੰਮ ਵਿੱਚ ਕੇਂਦਰ ਵਾਂਗ ਹੀ ਲੱਗੇ ਹੋਏ ਹਨ ਉਹਨਾਂ ਨੇ ਅਮੀਰ ਵਿਅਕਤੀਆਂ , ਪੂੰਜੀਕਾਰਾਂ ਤੇ ਹੋਰ ਫੰਡ ਮੁਹੱਈਆ ਕਰਨ ਵਾਲਿਆਂ ਨੂੰ ਸਟਾਰਟਅੱਪ ਵੈਂਚਰ ਲਈ ਵਿੱਤੀ ਸਹਾਇਤਾ ਦੇਣ ਲਈ ਅੱਗੇ ਆਉਣ ਲਈ ਕਿਹਾ ਮੰਤਰੀ ਨੇ ਸਿਫਾਰਸ਼ ਕੀਤੀ ਕਿ ਸਟਾਰਟਅੱਪਸ ਨੂੰ ਨਵੀਂ ਰੈਲੀਵੈਂਟ ਅਤੇ ਖੋਜ ਉਤਪਾਦਾਂ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਰੀਇੰਜੀਨੀਅਰਿੰਗ ਅਤੇ ਸੁਧਾਰ ਪ੍ਰਕਿਰਿਆ ਅਪਣਾ ਕੇ ਆਪਣੇ ਵਿਚਾਰਾਂ ਨੂੰ ਲੋਕ ਕੇਂਦਰਿਤ ਬਣਾਉਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਕੋਵਿਡ ਮਹਾਮਾਰੀ ਨੂੰ ਮੁਸ਼ਕਲ ਜਾਂ ਚੁਣੌਤੀ ਨਹੀਂ ਵੇਖਿਆ ਜਾਣਾ ਚਾਹੀਦਾ ਬਲਕਿ ਨਵੇਂ ਭਾਰਤ ਲਈ ਇੱਕ ਮੌਕਾ ਸਮਝਣਾ ਚਾਹੀਦਾ ਹੈ ਕੋਵਿਡ ਸਮੇਂ ਦੌਰਾਨ ਸਾਡੇ ਸਟਾਰਟਅੱਪਸ ਨੇ ਦੇਸ਼ ਅਤੇ ਵਿਸ਼ਵ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਬੜੇ ਸਿਆਣਪ ਭਰੇ ਵਿਚਾਰ ਅਤੇ ਹੱਲ ਦਿੱਤੇ ਹਨ


ਸ਼੍ਰੀ ਐੱਚ ਐੱਸ ਪੁਰੀ ਨੇ ਕਿਹਾ ਕਿ ਸੰਸਾਰ ਵਿਚਲੇ ਉਹਨਾਂ ਸਮਾਜਾਂ ਨੇ ਉੱਦਮਤਾ ਅਤੇ ਮਿਲ ਕੇ ਵਿਕਾਸ ਦੇ ਹੱਲ ਨੂੰ ਉਤਸ਼ਾਹਿਤ ਕਰਕੇ ਈਕੋ ਸਿਸਟਮ ਦਾ ਵਿਕਾਸ ਕੀਤਾ ਹੈ ਉਹਨਾਂ ਕਿਹਾ ਕਿ ਦੇਸ਼ ਨੂੰ 2025 ਤੱਕ 5 ਟ੍ਰਿਲੀਅਨ ਅਰਥਚਾਰੇ ਦੇ ਪੱਧਰ ਤੱਕ ਪਹੁੰਚਣ ਲਈ ਸਟਾਰਟਅੱਪਸ ਨੂੰ ਮਜ਼ਬੂਤ ਈਕੋ ਸਿਸਟਮ ਦੀ ਲੋੜ ਹੈ ਉਹਨਾਂ ਖੁਸ਼ੀ ਪ੍ਰਗਟ ਕੀਤੀ ਲੋਕਾਂ ਦੇ ਮਨ ਨੌਕਰੀ ਲੈਣ ਵਾਲਿਆਂ ਤੋਂ ਨੌਕਰੀ ਦੇਣ ਵਾਲਿਆਂ ਵਿੱਚ ਤਬਦੀਲ ਹੋ ਰਹੇ ਹਨ


ਸ਼੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਰੈਕਿੰਗ ਉਹਨਾਂ ਨੌਜਵਾਨਾ ਉੱਦਮੀਆਂ ਨੂੰ ਉਤਸ਼ਾਹਿਤ ਕਰੇਗੀ , ਜਿਹਨਾਂ ਕੋਲ ਆਪਣਾ ਕਾਰੋਬਾਰ ਕਰਨ ਲਈ ਕੁਸ਼ਲਤਾ ਅਤੇ ਵਿਚਾਰ ਹਨ ਉਹਨਾਂ ਕਿਹਾ ਕਿ ਦੇਸ਼ ਵਿਸ਼ਵ ਵਿੱਚ ਤੀਜਾ ਸੱਭ ਤੋਂ ਵੱਡੇ ਈਕੋ ਸਿਸਟਮ ਵਾਲਾ ਦੇਸ਼ ਬਣਾ ਗਿਆ ਹੈ


ਸਕੱਤਰ ਡੀ ਪੀ ਆਈ ਆਈ ਟੀ ਡਾਕਟਰ ਗੁਰਪ੍ਰਸਾਦ ਮਹਾਪਾਤਰਾ ਨੇ ਕਿਹਾ ਕਿ ਸਟਾਰਟਅੱਪ ਈਕੋ ਸਿਸਟਮ ਨਾਲ ਦੇਸ਼ ਵਿੱਚ 4 ਲੱਖ ਨੌਕਰੀਆਂ ਪੈਦਾ ਹੋਈਆਂ ਹਨ ਉਹਨਾਂ ਕਿਹਾ ਕਿ ਰੈਂਕਿੰਗ ਇੱਕ ਕੋਆਪ੍ਰੇਟਿਵ ਫੈਡਰਲਿਜ਼ਮ ਦੀ ਉਦਾਹਰਣ ਹੈ , ਜੋ ਸੂਬਿਆਂ ਨੂੰ ਆਪਣੀ ਸਮਰੱਥਾ ਵਧਾਉਣ ਵਿੱਚ ਸਹਾਈ ਹੋਵੇਗੀ

Link of the event :

https://www.youtube.com/watch?v=pKGMTItOTXU&feature=youtu.be

 

Link of the report :

 https://www.startupindia.gov.in/content/dam/invest-india/compendium/National_Report_09092020-Final.pdf

 

Annexure

States Startup Ranking Results 2019

Category X

Category

State

Best Performer

Gujarat

Top Performers

Karnataka

Kerala

Leaders

Bihar

Maharashtra

Odisha

Rajasthan

Aspiring Leaders

Haryana

Jharkhand

Punjab

Telangana

Uttarakhand

Emerging Startup Ecosystems

Andhra Pradesh

Assam

Chhattisgarh

Delhi

Himachal Pradesh

Madhya Pradesh

Tamil Nadu

Uttar Pradesh

This group has all States and UTs except those in Category ‘Y’.

Category Y

Category

State

Best Performer

Andaman and Nicobar Islands

Leader

Chandigarh

Aspiring Leader

Nagaland

Emerging Startup Ecosystems

Mizoram

Sikkim

This group has all North-Eastern States except Assam and all UTs except Delhi.

 

 

 

 

Leaders across 7 Reform Areas

The top scoring States across each reform area have been recognised as a leader.

S. No

Pillar

Leader Names

1.

Institutional Leaders

  • Karnataka
  • Kerala
  • Odisha

2.

Regulatory Change Champions

  • Karnataka
  • Kerala
  • Odisha
  • Uttarakhand

3.

Procurement Leaders

  • Karnataka
  • Kerala
  • Telangana

4.

Incubation Hubs

  • Gujarat
  • Karnataka
  • Kerala

5.

Seeding Innovation Leaders

  • Bihar
  • Kerala
  • Maharashtra

6.

Scaling Innovations Leaders

  • Gujarat
  • Kerala
  • Maharashtra
  • Rajasthan

7.

Awareness and Outreach Champions

  • Gujarat
  • Maharashtra
  • Rajasthan

 


ਵਾਈ ਬੀ / ਪੀ


(Release ID: 1653474) Visitor Counter : 292