ਵਣਜ ਤੇ ਉਦਯੋਗ ਮੰਤਰਾਲਾ

ਸਟਾਰਟਅਪ ਈਕੋ ਪ੍ਰਣਾਲੀਆਂ ਦੀ ਸਹਾਇਤਾ ਲਈ ਰਾਜਾਂ ਦੀ ਰੈੰਕਿੰਗ ਦੇ ਨਤੀਜੇ ਭਲਕੇ ਐਲਾਨੇ ਜਾਣਗੇ

Posted On: 10 SEP 2020 1:56PM by PIB Chandigarh

ਸਟਾਰਟਅਪ ਈਕੋ ਪ੍ਰਣਾਲੀਆਂ ਦੀ ਸਹਾਇਤਾ ਲਈ ਰਾਜਾਂ ਦੀ ਰੈੰਕਿੰਗ ਦੇ ਦੂਸਰੇ ਸੰਸਕਰਣ ਦੇ ਨਤੀਜੇ ਕੇਂਦਰੀ ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਅਤੇ ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਰਵੀਸ਼ੰਕਰ ਪ੍ਰਸਾਦ ਵੱਲੋਂ11 ਸਤੰਬਰ, 2020 ਨੂੰ ਸ਼ਾਮ 3 ਵਜੇ, ਨੈਸ਼ਨਲ ਮੀਡੀਆ ਸੈਂਟਰ, ਨਵੀਂ ਦਿੱਲੀ ਵਿਖੇ ਵਰਚੁਅਲ ਸਨਮਾਨ ਸਮਾਗਮ ਰਾਹੀਂ ਕੇਂਦਰੀ ਰੇਲਵੇ ਅਤੇ ਵਣਜ 'ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੀ ਮੌਜੂਦਗੀ ਵਿੱਚ ਜਾਰੀ ਕੀਤੇ ਜਾਣਗੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਹਾਊਸਿੰਗ ਮਕਾਨ 'ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਹਰਦੀਪ ਸਿੰਘ ਪੁਰੀ ਅਤੇ ਵਣਜ 'ਤੇ ਉਦਯੋਗ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਵੀ ਇਸ ਮੌਕੇ ਮੌਜੂਦ ਰਹਿਣਗੇ ਰੈੰਕਿੰਗ ਮਸ਼ਕ ਦੇ ਨਤੀਜੇ ਸਾਰੇ ਭਾਗੀਦਾਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸ਼ਾਮਲ ਹੋਣ ਵਾਲੇ ਮੰਤਰੀਆਂ ਅਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਹੋਣਗੇ

 

ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਤ ਕਰਨ ਵਾਲੇ ਵਿਭਾਗ (ਡੀਪੀਆਈਆਈਟੀ) ਨੇ ਮੁਕਾਬਲੇਬਾਜ਼ੀ ਨੂੰ ਅਗਾਂਹ ਵਧਾਉਣ ਅਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪ੍ਰੇਰਤ ਕਰਨ ਦੇ ਪ੍ਰਮੁੱਖ ਮਕਸਦ ਨਾਲ ਰਾਜਾਂ ਦੀ ਸਟਾਰਟ ਅਪ ਰੈੰਕਿੰਗ ਮਸ਼ਕ ਦੇ ਦੂਜੇ ਸੰਸਕਰਣ ਦਾ ਆਯੋਜਨ ਕੀਤਾ ਤਾਂ ਜੋ ਸਟਾਰਟ ਅਪ ਈਕੋ ਪ੍ਰਣਾਲੀਆਂ ਨੂੰ ਉਪਰ ਚੁੱਕਣ ਸਰਗਰਮੀ ਨਾਲ ਕੰਮ ਕੀਤਾ ਜਾ ਸਕੇ ਇਸ ਦੀ ਸਾਰੇ ਰਾਜਾਂ ਵਿਚਾਲੇ ਆਪਸੀ ਸਿਖਲਾਈ ਨੂੰ ਉਤਸ਼ਾਹਤ ਕਰਨ ਅਤੇ ਨੀਤੀਗਤ ਨਿਰਮਾਣ 'ਤੇ ਲਾਗੂ ਕਰਨ ਵਿਚ ਸਹਾਇਤਾ ਪ੍ਰਦਾਨ ਕਰਨ ਲਈ ਸਮਰੱਥਾ ਵਿਕਾਸ ਮਸ਼ਕ ਵਜੋਂ ਕਲਪਨਾ ਕੀਤੀ ਗਈ ਹੈ I

 

ਰਾਜਾਂ ਦੇ ਸਟਾਰਟਅਪ ਰੈਂਕਿੰਗ ਫਰੇਮਵਰਕ 2019 ਦੇ 7 ਵਿਆਪਕ ਸੁਧਾਰ ਖੇਤਰ 30 ਕਾਰਜ ਬਿੰਦੂਆਂ ਨਾਲ ਤਿਆਰ ਕੀਤਾ ਗਿਆ ਹੈ , ਜਿਨ੍ਹਾਂ ਵਿੱਚ ਸੰਸਥਾਗਤ ਸਹਾਇਤਾ, ਸਹਿਜ ਪਾਲਣਾ, ਜਨਤਕ ਖਰੀਦ ਦੇ ਨਿਯਮਾਂ ਵਿੱਚ ਢਿੱਲ, ਇਨਕੁਬੇਸ਼ਨ ਸਹਾਇਤਾ, ਬੀਜ ਫੰਡਿੰਗ ਸਹਾਇਤਾ, ਉੱਦਮ ਫੰਡਿੰਗ ਸਹਾਇਤਾ, ਜਾਗਰੂਕਤਾ ਅਤੇ ਪਹੁੰਚ ਸ਼ਾਮਲ ਹਨ ਇਕਸਾਰਤਾ ਸਥਾਪਤ ਕਰਨ ਅਤੇ ਰੈਂਕਿੰਗ ਪ੍ਰਕਿਰਿਆ ਵਿੱਚ ਮਾਨਕੀਕਰਨ ਨੂੰ ਯਕੀਨੀ ਬਣਾਉਣ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਦੋ ਸਮੂਹਾਂ ਵਿੱਚ ਵੰਡਿਆ ਗਿਆ ਹੈ, ਹਾਲਾਂਕਿ ਕੇਂਦਰ ਸ਼ਾਸਤ ਪ੍ਰਦੇਸ਼ਾਂ, (ਦਿੱਲੀ ਨੂੰ ਛੱਡ ਕੇ) ਉੱਤਰ ਪੂਰਬੀ ਭਾਰਤ ਦੇ ਸਾਰੇ ਰਾਜਾਂ (ਆਸਾਮ ਨੂੰ ਛੱਡ ਕੇ) ਸਾਰੇ ਰਾਜ ਇਕ ਸਮੂਹ ਵਿਚ ਹਨ, ਬਾਕੀ ਸਾਰੇ ਰਾਜ ਦੂਜੇ ਸਮੂਹ ਵਿਚ ਰੱਖੇ ਗਏ ਹਨ

 

ਕੁੱਲ 22 ਰਾਜਾਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਇਸ ਮਸ਼ਕ ਵਿੱਚ ਹਿੱਸਾ ਲਿਆ ਸਟਾਰਟਅਪ ਈਕੋਸਿਸਟਮ ਦੇ ਸੁਤੰਤਰ ਮਾਹਰਾਂ ਦੀ ਇੱਕ ਮੁਲਾਂਕਣ ਕਮੇਟੀ ਨੇ ਵੱਖ ਵੱਖ ਮਾਪਦੰਡਾਂ ਵਿੱਚ ਪ੍ਰਤੀਕਿਰਿਆਵਾਂ ਦਾ ਇੱਕ ਵਿਸਥਾਰਤ ਮੁਲਾਂਕਣ ਕੀਤਾ ਕਈ ਮਾਪਦੰਡ ਲਾਭਪਾਤਰੀਆਂ ਤੋਂ ਫੀਡਬੈਕ ਲੈਣ ਦੀ ਗੱਲ ਵੀ ਆਖਦੇ ਹਨ, ਜੋ ਇਨ੍ਹਾਂ ਨੂੰ ਲਾਗੂ ਕਰਨ ਦੇ ਪੱਧਰਾਂ 'ਤੇ ਅਸਲ ਜੋਸ਼ ਦਾ ਪਤਾ ਲਗਾਉਣ ਲਈ ਲਾਭਪਾਤਰੀਆਂ ਨਾਲ ਪ੍ਰਭਾਵਸ਼ਾਲੀ ਤੌਰ ਤੇ ਜੁੜਨ ਲਈ 11 ਵੱਖ-ਵੱਖ ਭਾਸ਼ਾਵਾਂ ਵਿਚ 60,000 ਤੋਂ ਵੱਧ ਕਾਲਾਂ ਰਾਹੀਂ ਇਕੱਤਰ ਕੀਤੇ ਗਏ ਸਨ I

 

*************

 

ਵਾਈਬੀ / .ਪੀ.



(Release ID: 1653134) Visitor Counter : 110