PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 09 SEP 2020 6:32PM by PIB Chandigarh

 

Coat of arms of India PNG images free download https://static.pib.gov.in/WriteReadData/userfiles/image/image001ODEN.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 • ਭਾਰਤ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਦਰ ਚ ਬੇਮਿਸਾਲ ਵਾਧਾ, ਪਿਛਲੇ 24 ਘੰਟਿਆਂ ਦੌਰਾਨ ਕਰੀਬ 75,000 ਰੋਗੀ ਠੀਕ ਹੋਏ
 • ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਲਗਭਗ 34 ਲੱਖ
 • ਦੇਸ਼ ਵਿੱਚ ਐਕਟਿਵ ਕੇਸਾਂ ਦੀ ਸੰਖਿਆ 8,97,394 ਹੈ।
 • ਭਾਰਤ ਲਗਾਤਾਰ ਕੋਵਿਡ-19 ਟੈਸਟਿੰਗ ਵਿੱਚ ਨਵੀਆਂ ਉਚਾਈਆਂ ਹਾਸਲ ਕਰ ਰਿਹਾ ਹੈ, ਪਿਛਲੇ 24 ਘੰਟਿਆਂ ਦੇ ਦੌਰਾਨ 11.5 ਲੱਖ ਤੋਂ ਅਧਿਕ ਲੋਕਾਂ ਦੇ ਟੈਸਟ ਕੀਤੇ ਗਏ।
 • ਦੇਸ਼ ਵਿੱਚ 1678 ਲੈਬਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਵਿੱਚ 1040 ਸਰਕਾਰੀ ਲੈਬਾਂ ਅਤੇ 638 ਪ੍ਰਾਈਵੇਟ ਲੈਬਾਂ ਸ਼ਾਮਲ ਹਨ
 • ਪ੍ਰਧਾਨ ਮੰਤਰੀ ਨੇ ਸਟ੍ਰੀਟ ਵੈਂਡਰਾਂ ਨੂੰ ਸਫ਼ਾਈ ਰੱਖਣ ਤੇ ਕੋਵਿਡ19 ਫੈਲਣ ਤੋਂ ਰੋਕਥਾਮ ਲਈ ਸਾਰੇ ਨਿਯਮਾਂ/ਉਪਾਵਾਂ ਦੀ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਆਪਣੇ ਕਾਰੋਬਾਰ ਵਧਾਉਣ ਵਿੱਚ ਮਦਦ ਮਿਲੇਗੀ।

 

https://static.pib.gov.in/WriteReadData/userfiles/image/image001A18H.jpg

IMG-20200909-WA0092.jpg

 

ਕੋਵਿਡ -19 ਟੈਸਟਾਂ ਵਿੱਚ ਭਾਰਤ ਨੇ ਨਵੀਂ ਉਚਾਈ ਨੂੰ ਜਾਰੀ ਰੱਖਿਆ, ਪਿਛਲੇ 24 ਘੰਟਿਆਂ ਦੌਰਾਨ 11.5 ਲੱਖ ਤੋਂ ਵੱਧ ਟੈਸਟ ਕੀਤੇ ਗਏ

ਜਿਸ ਇਕ ਦਿਨ ਵਿੱਚ, ਭਾਰਤ ਨੇ ਸਭ ਤੋਂ ਵੱਧ ਤਕਰੀਬਨ 75,000 ਦੀ ਰਿਕਵਰੀ ਦਰਜ ਕੀਤੀ ਹੈ, ਇਹ ਟੈਸਟਿੰਗ ਵਿੱਚ ਵੀ ਰਿਕਾਰਡ ਸਥਾਪਤ ਕਰ ਰਿਹਾ ਹੈ ਪਿਛਲੇ 24 ਘੰਟਿਆਂ ਵਿੱਚ 11.5 ਲੱਖ ਤੋਂ ਵੱਧ ਕੋਵਿਡ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿਚੋਂ ਇਕ ਹੈ ਜਿਨ੍ਹਾਂ ਰੋਜ਼ਾਨਾ ਟੈਸਟ ਕਰਨ ਦੀ ਬਹੁਤ ਵੱਡੀ ਗਿਣਤੀ ਵਿੱਚ ਰਿਪੋਰਟ ਕੀਤੀ ਹੈ ਰੋਜ਼ਾਨਾ ਜਾਂਚ ਦੀ ਸਮਰੱਥਾ ਪਹਿਲਾਂ ਹੀ 11 ਲੱਖ ਤੋਂ ਪਾਰ ਹੋ ਗਈ ਹੈ ਪਿਛਲੇ 24 ਘੰਟਿਆਂ ਦੌਰਾਨ ਕੀਤੇ 11,54,549 ਟੈਸਟਾਂ ਨਾਲ, ਭਾਰਤ ਨੇ ਰਾਸ਼ਟਰੀ ਜਾਂਚ ਸਮਰੱਥਾ ਨੂੰ ਹੋਰ ਮਜ਼ਬੂਤ ਕੀਤਾ ਹੈ ਇਸ ਪ੍ਰਾਪਤੀ ਦੇ ਨਾਲ, ਸੰਚਤ ਟੈਸਟਾਂ ਨੇ 5.18 ਕਰੋੜ (5,18,04,677) ਨੂੰ ਪਾਰ ਕਰ ਲਿਆ ਹੈ ਦੇਸ਼-ਵਿਆਪੀ ਟੈਸਟਿੰਗ ਦੇ ਉੱਚ ਪੱਧਰਾਂ ਨਾਲ ਸਮੇਂ ਸਿਰ ਨਿਦਾਨ ਕਰਨ ਨਾਲ ਢੁਕਵੇਂ ਇਲਾਜ ਦੇ ਨਤੀਜੇ ਵਜੋਂ ਮੌਤ ਦੀ ਦਰ (1.69% ਅੱਜ) ਅਤੇ ਜਲਦੀ ਰਿਕਵਰੀ ਦੀ ਸਹੂਲਤ ਮਿਲੀ ਹੈ।  ਇਸ ਪ੍ਰਾਪਤੀ ਦੇ ਅਧਾਰ ਤੇ, ਟੈਸਟ ਪਰ ਮਿਲੀਅਨ (ਟੀਪੀਐਮ) ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜੋ ਕਿ 37,539 ਹੋ ਗਿਆ ਹੈ ਇਹ ਨਿਰੰਤਰ ਉਪਰ ਵੱਲ ਰੁਝਾਨ ਨੂੰ ਕਾਇਮ ਰੱਖਣਾ ਜਾਰੀ ਰੱਖੇ ਹੋਏ ਹੈ ਜਨਵਰੀ 2020 ਵਿੱਚ ਪੁਣੇ ਵਿੱਚ ਇਕ ਟੈਸਟਿੰਗ ਲੈਬ ਤੋਂ, ਅੱਜ ਦੇਸ਼ ਵਿੱਚ 1678 ਲੈਬਾਂ ਹਨ ਜਿਨ੍ਹਾਂ ਵਿੱਚ ਸਰਕਾਰੀ ਖੇਤਰ ਵਿੱਚ 1040 ਲੈਬਾਂ ਅਤੇ 638 ਪ੍ਰਾਈਵੇਟ ਲੈਬਾਂ ਸ਼ਾਮਲ ਹਨ।

https://www.pib.gov.in/PressReleseDetail.aspx?PRID=1652562

 

ਭਾਰਤ ਵਿੱਚ ਸਿਹਤਯਾਬੀ ਦਰ ਵਿੱਚ ਬੇਮਿਸਾਲ ਵਾਧਾ ਦਰਜ, ਪਿਛਲੇ 24 ਘੰਟਿਆਂ ਵਿੱਚ ਲਗਭਗ 75,000 ਮਰੀਜ਼ ਠੀਕ ਹੋਏ, ਕੁੱਲ 34 ਲੱਖ ਦੇ ਕਰੀਬ ਮਰੀਜ ਸਿਹਤਯਾਬ ਹੋਏ

ਪਿਛਲੇ 24 ਘੰਟਿਆਂ ਵਿੱਚ, ਭਾਰਤ ਨੇ ਸਿਹਤਯਾਬ ਹੋਣ ਦੇ ਨਵੇਂ ਸਿਖ਼ਰ ਨੂੰ ਛੂਹ ਲਿਆ ਹੈ। ਇਕ ਦਿਨ ਵਿੱਚ ਹੀ ਠੀਕ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ ਰਿਕਾਰਡ 74,894 ਹੋ ਗਈ ਹੈ। ਇਸ ਦੇ ਨਾਲ, ਸਿਹਤਯਾਬ ਹੋਏ ਕੁੱਲ ਕੇਸਾਂ ਦੀ ਗਿਣਤੀ 33,98,844 ਹੋ ਗਈ ਹੈ ਜਿਸ ਨਾਲ ਸਿਹਤਯਾਬ ਹੋਣ ਦੀ ਦਰ 77.77 ਫ਼ੀਸਦ ਤੱਕ ਪੁੱਜ ਗਈ ਹੈ। ਜੁਲਾਈ ਦੇ ਤੀਜੇ ਹਫਤੇ ਦੌਰਾਨ ਹਫਤਾਵਾਰ ਦੇ ਅਧਾਰ ਤੇ ਸਿਹਤਯਾਬ ਹੋਏ ਕੇਸਾਂ ਦੀ ਕੁੱਲ ਸੰਖਿਆ 1,53,118 ਤੋਂ ਸਤੰਬਰ 2020 ਦੇ ਪਹਿਲੇ ਹਫਤੇ ਵਿੱਚ ਵਧ ਕੇ 4,84,068 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ 89,706 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਇਕੱਲੇ ਮਹਾਰਾਸ਼ਟਰ ਵਿੱਚ 20,000 ਤੋਂ ਵੱਧ ਅਤੇ ਆਂਧਰਾ ਪ੍ਰਦੇਸ਼ ਵਿੱਚ 10,000 ਤੋਂ ਵੱਧ ਕੇਸਾਂ ਦੀ ਪੁਸ਼ਟੀ ਹੋਈ ਹੈ। 60 ਫ਼ੀਸਦ ਨਵੇਂ ਕੇਸ ਸਿਰਫ 5 ਰਾਜਾਂ ਤੋਂ ਸਾਹਮਣੇ ਆਏ ਹਨ। ਅੱਜ ਤੱਕ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 8,97,394 ਹੈ। ਮਹਾਰਾਸ਼ਟਰ ਇਸ ਸੂਚੀ 'ਚ 2,40,000 ਤੋਂ ਵੱਧ ਕੇਸਾਂ ਨਾਲ ਸਿਖ਼ਰ 'ਤੇ ਹੈ ਜਦਕਿ ਕਰਨਾਟਕ ਅਤੇ ਆਂਧਰ ਪ੍ਰਦੇਸ਼ 96,000 ਤੋਂ ਵੱਧ ਕੇਸਾਂ ਦੇ ਨਾਲ ਇਸ ਸੂਚੀ 'ਚ ਅਗਲੇ ਸਥਾਨ 'ਤੇ ਹਨ। ਮਹਾਰਾਸ਼ਟਰ, ਕਰਨਾਟਕ, ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਪੰਜ ਰਾਜਾਂ ਦਾ ਕੁੱਲ ਕਿਰਿਆਸ਼ੀਲ ਮਾਮਲਿਆਂ ਵਿੱਚ 61 ਫ਼ੀਸਦ ਯੋਗਦਾਨ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ 1,115 ਮੌਤਾਂ ਦਰਜ ਕੀਤੀਆਂ ਗਈਆਂ ਹਨ। ਮਹਾਰਾਸ਼ਟਰ ਵਿੱਚ 380 ਮੌਤਾਂ ਹੋਈਆਂ ਹਨ ਅਤੇ ਉਸ ਤੋਂ ਬਾਅਦ ਕਰਨਾਟਕ ਵਿੱਚ 146 ਮੌਤਾਂ ਹੋਈਆਂ ਹਨ, ਜਦਕਿ ਤਾਮਿਲਨਾਡੂ ਵਿੱਚ 87 ਮੌਤਾਂ ਹੋਈਆਂ ਹਨ।

 

https://www.pib.gov.in/PressReleseDetail.aspx?PRID=1652545

 

ਡਾ. ਹਰਸ਼ ਵਰਧਨ ਵੀਡੀਓ ਕਾਨਫਰੰਸਿੰਗ ਰਾਹੀਂ ਵਿਸ਼ਵ ਸਿਹਤ ਸੰਗਠਨ ਦੇ ਦੱਖਣ ਪੂਰਬੀ ਏਸ਼ੀਆ ਖੇਤਰ ਦੇ 73 ਵੇਂ ਇਜਲਾਸ ਵਿੱਚ ਸ਼ਾਮਲ ਹੋਏ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਵਿਸ਼ਵ ਸਿਹਤ ਸੰਗਠਨ ਦੇ ਦੱਖਣ ਪੂਰਬੀ ਏਸ਼ੀਆ ਖੇਤਰ ਦੇ 73ਵੇਂ ਇਜਲਾਸ ਵਿੱਚ ਡਿਜੀਟਲ ਰੂਪ ਵਿੱਚ ਸ਼ਿਰਕਤ ਕੀਤੀ।  ਇਹ ਪਹਿਲਾ ਮੌਕਾ ਹੈ ਜਦੋਂ ਦੋ ਦਿਨਾਂ ਸਮਾਰੋਹ ਕੋਵਿਡ ਮਹਾਮਾਰੀ ਕਾਰਣ ਪੂਰੀ ਤਰ੍ਹਾਂ ਵਰਚਚੁਅਲ ਪਲੈਟਫਾਰਮਾਂ ਰਾਹੀਂ ਆਯੋਜਿਤ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ, ਡਾ: ਹਰਸ਼ ਵਰਧਨ ਨੇ ਮਹਾਮਾਰੀ ਤੋਂ ਨਾਗਰਿਕਾਂ ਦੀਆਂ ਜ਼ਿੰਦਗੀਆਂ ਅਤੇ ਰੋਜ਼ੀ ਰੋਟੀ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਰਹਿਨੁਮਾਈ ਹੇਠ ਕੀਤੀਆਂ ਗਈਆਂ ਦੇਸ਼ ਦੀਆਂ ਵੱਡੀਆਂ ਕੋਸ਼ਿਸ਼ਾਂ ਤੇ ਚਾਨਣਾ ਪਾਇਆ ਅਤੇ ਕਿਹਾ ਕਿਵਾਇਰਸ ਦੇ ਰੋਕਥਾਮ ਅਤੇ ਇਸਨੂੰ ਘੱਟ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸਿਹਤ ਪ੍ਰਸ਼ਾਸਨ ਦੇ ਬਹੁਮੁਖੀ ਅਤੇ ਬਹੁ-ਖੇਤਰੀ ਸੁਭਾਅ 'ਤੇ ਬੋਲਦਿਆਂ ਉਨਾਂ ਕਿਹਾ ਕਿ ਠੋਸ ਲਾਭ ਪਹੁੰਚਾਉਣ ਲਈ ਹੱਲਾਂ, ਸਰੋਤਾਂ ਅਤੇ ਦਖਲਅੰਦਾਜ਼ੀਆਂ ਨੂੰ ਮੰਗਾਂ ਨਾਲ ਜੋੜਨ ਦੀ ਜ਼ਰੂਰਤ ਹੈ, ਉਨ੍ਹਾਂ ਕਿਹਾ,' ਸਵੱਛ ਭਾਰਤ ਅਭਿਆਨ, 2022 ਤੱਕ ਸਭ ਲਈ ਆਵਾਸ, ਪੋਸ਼ਣ ਮਿਸ਼ਨ, ਹੁਨਰ ਵਿਕਾਸ, ਸਮਾਰਟ ਸ਼ਹਿਰਾਂ, ਈਟ ਰਾਈਟ ਇੰਡੀਆ, ਫਿਟ ਇੰਡੀਆ ਅਤੇ ਅਜਿਹੀਆਂ ਬਹੁ-ਖੇਤਰੀ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ ਜੋ ਸਾਡੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਿਹਾਜ਼ ਨਾਲ ਸਾਡੇ ਲਈ ਲਾਭ ਲਿਆ ਰਹੀਆਂ ਹਨ ਜਿਸ ਨਾਲ ਉਨ੍ਹਾਂ ਦੀ ਸਿਹਤ ਸਥਿਤੀ ਉੱਚੀ ਜਾ ਰਹੀ ਹੈ।

https://www.pib.gov.in/PressReleseDetail.aspx?PRID=1652610

 

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਸਟ੍ਰੀਟ ਵੈਂਡਰਾਂ ਨਾਲ ਸਵਨਿਧੀ ਸੰਵਾਦਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਸਟ੍ਰੀਟ ਵੈਂਡਰਾਂ ਨਾਲ ਸਵਨਿਧੀ ਸੰਵਾਦਕੀਤਾ। ਭਾਰਤ ਸਰਕਾਰ ਨੇ 1 ਜੂਨ, 2020 ਨੂੰ ਕੋਵਿਡ–19 ਤੋਂ ਪ੍ਰਭਾਵਿਤ ਹੋਏ ਗ਼ਰੀਬ ਸਟ੍ਰੀਟ ਵੈਂਡਰਾਂ ਨੂੰ ਆਪਣੀ ਆਜੀਵਿਕਾ ਨਾਲ ਸਬੰਧਿਤ ਗਤੀਵਿਧੀਆਂ ਮੁੜ ਸ਼ੁਰੂ ਕਰਨ ਵਿੱਚ ਮਦਦ ਲਈ ਪ੍ਰਧਾਨ ਮੰਤਰੀ ਸਵਨਿਧੀ ਯੋਜਨਾਸ਼ੁਰੂ ਕੀਤੀ ਸੀ। ਮੱਧ ਪ੍ਰਦੇਸ਼ ਵਿੱਚ 4.5 ਲੱਖ ਸਟ੍ਰੀਟ ਵੈਂਡਰ ਰਜਿਸਟਰਡ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਲਗਭਗ 1.4 ਲੱਖ ਸਟ੍ਰੀਟ ਵੈਂਡਰਾਂ ਨੂੰ 140 ਕਰੋੜ ਰੁਪਏ ਦੀ ਰਕਮ ਪ੍ਰਵਾਨ ਕੀਤੀ ਗਈ ਹੈ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਸਟ੍ਰੀਟ ਵੈਂਡਰਾਂ ਦੇ ਦੁਬਾਰਾ ਹੰਭਲਾ ਮਾਰਨ ਲਈ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਯਤਨਾਂ ਅਤੇ ਉਨ੍ਹਾਂ ਦੇ ਆਤਮਵਿਸ਼ਵਾਸ, ਦ੍ਰਿੜ੍ਹ ਇਰਾਦੇ ਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਕੁਦਰਤੀ ਕਰੋਪੀ ਦਾ ਅਸਰ ਸਭ ਤੋਂ ਪਹਿਲਾਂ ਗ਼ਰੀਬਾਂ, ਉਨ੍ਹਾਂ ਦੀਆਂ ਨੌਕਰੀਆਂ, ਭੋਜਨ ਤੇ ਬੱਚਤਾਂ ਉੱਤੇ ਪੈਂਦਾ ਹੈ। ਉਨ੍ਹਾਂ ਉਸ ਔਖੇ ਸਮੇਂ ਦਾ ਜ਼ਿਕਰ ਕੀਤਾ, ਜਦੋਂ ਬਹੁਤ ਸਾਰੇ ਗ਼ਰੀਬ ਪ੍ਰਵਾਸੀਆਂ ਨੂੰ ਆਪਣੇ ਪਿੰਡਾਂ ਨੂੰ ਪਰਤਣਾ ਪਿਆ ਸੀ। ਪ੍ਰਧਾਨ ਮੰਤਰੀ ਨੇ ਸਟ੍ਰੀਟ ਵੈਂਡਰਾਂ ਨੂੰ ਸਫ਼ਾਈ ਰੱਖਣ ਤੇ ਕੋਵਿਡ–19 ਫੈਲਣ ਤੋਂ ਰੋਕਥਾਮ ਲਈ ਸਾਰੇ ਨਿਯਮਾਂ/ਉਪਾਵਾਂ ਦੀ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਆਪਣੇ ਕਾਰੋਬਾਰ ਵਧਾਉਣ ਵਿੱਚ ਮਦਦ ਮਿਲੇਗੀ।

https://www.pib.gov.in/PressReleseDetail.aspx?PRID=1652581

 

ਮੱਧ ਪ੍ਰਦੇਸ਼ ਦੇ ਸਟ੍ਰੀਟ ਵੈਂਡਰਾਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

https://www.pib.gov.in/PressReleseDetail.aspx?PRID=1652598

 

ਪ੍ਰਧਾਨ ਮੰਤਰੀ 10 ਸਤੰਬਰ ਨੂੰ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾਦੀ ਸ਼ੁਰੂਆਤ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਸਤੰਬਰ ਨੂੰ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ (PMMSY) ਦੀ ਡਿਜੀਟਲ ਤਰੀਕੇ ਨਾਲ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਕਿਸਾਨਾਂ ਦੀ ਸਿੱਧੀ ਵਰਤੋਂ ਲਈ ਇੱਕ ਵਿਆਪਕ ਨਸਲ ਸੁਧਾਰ ਬਜ਼ਾਰ ਅਤੇ ਸੂਚਨਾ ਪੋਰਟਲ ਗੋਪਾਲਾਐਪ ਦੀ ਸ਼ੁਰੂਆਤ ਵੀ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਦੁਆਰਾ ਬਿਹਾਰ ਚ ਮੱਛੀਪਾਲਣ ਤੇ ਪਸ਼ੂਪਾਲਣ ਖੇਤਰਾਂ ਵਿੱਚ ਕਈ ਹੋਰ ਪਹਿਲਾਂ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ (PMMSY) ਦੇਸ਼ ਵਿੱਚ ਮੱਛੀਪਾਲਣ ਖੇਤਰ ਦੇ ਟਿਕਾਊ ਵਿਕਾਸ ਉੱਤੇ ਕੇਂਦ੍ਰਿਤ ਇੱਕ ਪ੍ਰਮੁੱਖ ਯੋਜਨਾ ਹੈ, ਜਿਸ ਨੂੰ ਆਤਮਨਿਰਭਰ ਭਾਰਤ ਪੈਕੇਜਦੇ ਹਿੱਸੇ ਵਜੋਂ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕਰਨ ਉੱਤੇ ਉੱਤੇ ਵਿੱਤੀ ਸਾਲ 2020–21 ਤੋਂ ਲੈ ਕੇ ਵਿੱਤੀ ਸਾਲ 2024–35 ਤੱਕ ਦੇ 5 ਸਾਲਾਂ ਦੇ ਸਮੇਂ ਦੌਰਾਨ 20,050 ਕਰੋੜ ਰੁਪਏ ਦਾ ਅਨੁਮਾਨਿਤ ਨਿਵੇਸ਼ ਹੋਵੇਗਾ। ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾਤਹਿਤ 20,050 ਕਰੋੜ ਰੁਪਏ ਦਾ ਨਿਵੇਸ਼ ਮੱਛੀਪਾਲਣ ਖੇਤਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ। ਇਸ ਵਿੱਚੋਂ ਲਗਭਗ 12,340 ਕਰੋੜ ਰੁਪਏ ਦਾ ਨਿਵੇਸ਼ ਸਮੁੰਦਰੀ, ਦੇਸ਼ ਵਿੱਚ ਮੱਛੀਪਾਲਣ ਅਤੇ ਜਲਸੱਭਿਆਚਾਰ ਨਾਲ ਸਬੰਧਿਤ ਲਾਭਾਰਥੀਆਂ ਦੀਆਂ ਗਤੀਵਿਧੀਆਂ ਵਿੱਚ ਅਤੇ 7,710 ਕਰੋੜ ਰੁਪਏ ਦਾ ਨਿਵੇਸ਼ ਮੱਛੀਪਾਲਣ ਨਾਲ ਸਬੰਧਿਤ ਬੁਨਿਆਦੀ ਢਾਂਚੇ ਵਿੱਚ ਕੀਤਾ ਜਾਣਾ ਪ੍ਰਸਤਾਵਿਤ ਹੈ।

https://www.pib.gov.in/PressReleseDetail.aspx?PRID=1652573

 

ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਜਿਗਿਆਸਾ ਪ੍ਰੋਗਰਾਮ ਦੇ ਤਹਿਤ ਵਿਗਿਆਨਕ ਅਤੇ ਟੈਕਨੋਲੋਜੀਕਲ ਦਖਲਅੰਦਾਜ਼ੀ ਰਾਹੀਂ ਕੋਵਿਡ-19 ਦਾ ਮੁਕਾਬਲਾ ਕਰਨ ਬਾਰੇ ਵੈਬੀਨਾਰ

ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਵਿਗਿਆਨਕ ਅਤੇ ਟੈਕਨੋਲੋਜੀਕਲ ਦਖਲਅੰਦਾਜ਼ੀ ਰਾਹੀਂ ਕੋਵਿਡ -19 ਦਾ ਮੁਕਾਬਲਾ ਕਰਨ ਦੇ ਵਿਸ਼ੇ ਤੇ ਸਮਗਰ ਸਿਕਸ਼ਾ, ਸਕੂਲ ਸਿੱਖਿਆ ਵਿਭਾਗ, ਜੰਮੂ ਅਤੇ ਕਸ਼ਮੀਰ ਦੇ ਸਹਿਯੋਗ ਨਾਲ ਸੀ.ਐੱਸ.ਆਈ.ਆਰ-ਸੀਐੱਮਈਆਰਆਈ ਦੁਰਗਾਪੁਰ ਦੀ ਮੇਜ਼ਬਾਨੀ ਵਿੱਚ ਇੱਕ ਵੈਬੀਨਾਰ ਨੂੰ ਸੰਬੋਧਨ ਕਰ ਰਹੇ ਸਨ।

https://www.pib.gov.in/PressReleseDetail.aspx?PRID=1652515

 

ਖਾਦੀ ਦਾ ਈ-ਮਾਰਕਿਟ ਪੋਰਟਲ ਹੋਇਆ ਵਾਇਰਲ; ਭਾਰਤੀਆਂ ਨੇ ਵੋਕਲ ਫਾਰ ਲੋਕਲ ਲਈ ਭਰਿਆ ਵੱਡਾ ਹੁੰਗਾਰਾ

ਖਾਦੀ ਤੇ ਗ੍ਰਾਮੀਣ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਪੂਰੇ ਭਾਰਤ ਵਿੱਚ ਔਨਲਾਈਨ ਮਾਰਕੀਟਿੰਗ ਨੂੰ ਇੱਕ ਉੱਦਮ ਕਰਕੇ ਸਥਾਪਿਤ ਕਰ ਲਿਆ ਹੈ ਤੇ ਹੁਣ ਕਾਰੀਗਰ ਆਪਣਾ ਮਾਲ ਦੇਸ਼ ਦੇ ਦੂਰ-ਦਰਾਡੇ ਇਲਾਕਿਆਂ ਵਿੱਚ ਕੇਵੀਆਈਸੀ ਈ-ਪੋਰਟਲ www.kviconline.gov.in/khadimask/ ਰਾਹੀਂ ਵੇਚ ਸਕਦੇ ਹਨ ਇਸੇ ਸਾਲ 7 ਜੁਲਾਈ ਨੂੰ ਕੇਵਲ ਮੂੰਹ ਤੇ ਪਾਉਣ ਵਾਲੇ ਖਾਦੀ ਮਾਸਕਾਂ ਨੂੰ ਔਨਲਾਈਨ ਵੇਚਣਾ ਸ਼ੁਰੂ ਕਰਨ ਦਾ ਕਾਰਜ ਹੁਣ ਅੱਜ ਦੀ ਤਰੀਖ ਵਿੱਚ 180 ਵਸਤੂਆਂ ਵਾਲਾ ਮੁਕੰਮਲ ਈ-ਮਾਰਕਿਟ  ਪਲੈਟਫਾਰਮ  ਬਣਾ  ਚੁਕਿਆ  ਹੈ  ਤੇ  ਕਈ  ਹੋਰ  ਉਤਪਾਦਾਂ  ਨੂੰ  ਔਨਲਾਈਨ  ਵੇਚਣ  ਲਈ ਤਿਆਰੀਆਂ ਜਾਰੀ ਹਨ ਕੇਵੀਆਈਸੀ ਹਰ ਰੋਜ਼ ਆਪਣੀ ਔਨਲਾਈਨ ਵਸਤੂ ਸੂਚੀ ਵਿੱਚ ਘੱਟੋ ਘੱਟ 10 ਵਸਤੂਆਂ ਸ਼ਾਮਲ ਕਰ ਰਿਹਾ ਹੈ ਅਤੇ 2 ਅਕਤੂਬਰ ਤੱਕ 1000 ਉਤਪਾਦ ਇਸ ਵਿੱਚ ਸ਼ਾਮਲ ਕਰਨ ਦਾ ਟੀਚਾ ਹੈ 2 ਮਹੀਨੇ ਤੋਂ ਵੀ ਘੱਟ ਸਮੇਂ ਵਿੱਚ, ਕਰੀਬ 4,000 ਖ਼ਪਤਕਾਰਾਂ ਨੂੰ ਕੇਵੀਆਈਸੀ ਨੇ ਸੇਵਾ ਦਿੱਤੀ ਹੈ

https://www.pib.gov.in/PressReleseDetail.aspx?PRID=1652546

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

 • ਪੰਜਾਬ: ਮਹਾਮਾਰੀ ਦੇ ਫੈਲਣ ਨੂੰ ਰੋਕਣ ਲਈ ਕੋਰੋਨਾ ਵਾਇਰਸ ਪਾਜ਼ਿਟਿਵ ਮਰੀਜ਼ਾਂ ਦੀ ਸਮੇਂ ਸਿਰ ਪਛਾਣ ਲਈ ਆਬਾਦੀ ਦੀ ਜਾਂਚ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਜ਼ਿਲ੍ਹਾ ਸਿਹਤ ਅਥਾਰਟੀਆਂ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਨਿੱਜੀ ਹਸਪਤਾਲਾਂ / ਕਲੀਨਿਕਾਂ / ਲੈਬਾਂ ਨੂੰ ਕੋਵਿਡ-19 ਲਈ ਰੈਪਿਡ ਐਂਟੀਜਨ ਜਾਂਚ (ਆਰਏਟੀ) ਕਰਨ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ।
 • ਮਹਾਰਾਸ਼ਟਰ: ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਵਿੱਚ ਪਹਿਲੀ ਵਾਰ, ਮਹਾਰਾਸ਼ਟਰ ਵਿੱਚ ਨੋਵਲ ਕੋਰੋਨਾ ਵਾਇਰਸ ਦੀ ਗਿਣਤੀ ਹੁਣ ਪੂਰੇ ਦੇਸ਼ ਨਾਲੋਂ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਗਈ ਹੈ ਮਹਾਰਾਸ਼ਟਰ ਵਿੱਚ ਰੋਜ਼ਾਨਾ ਗ੍ਰੋਥ ਰੇਟ (ਸੱਤ ਦਿਨਾਂ ਦੀ ਮਿਸ਼ਰਤ ਦਰ) 2.21 ਫ਼ੀਸਦੀ ਤੱਕ ਪਹੁੰਚ ਗਈ ਹੈ, ਜਦੋਂ ਕਿ ਰਾਸ਼ਟਰੀ ਪੱਧਰ ਤੇ ਇਹ 2.14 ਫ਼ੀਸਦੀ ਹੀ ਰਹੀ ਹੈ ਪ੍ਰਤੀ ਦਿਨ 10,000 ਤੋਂ 12,000 ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਮਹਾਰਾਸ਼ਟਰ ਵਿੱਚ ਹੁਣ ਪ੍ਰਤੀ ਦਿਨ 20,000 ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ ਮਹਾਰਾਸ਼ਟਰ ਵਿੱਚ ਵੀ ਸਭ ਤੋਂ ਵੱਧ ਕੇਸ ਪੂਨੇ ਤੋਂ ਸਾਹਮਣੇ ਆ ਰਹੇ ਹਨ ਜੋ ਪਿਛਲੇ ਕੁਝ ਦਿਨਾਂ ਤੋਂ 4,000 ਤੋਂ ਵੱਧ ਕੇਸਾਂ ਦੇ ਆਉਣ ਦੀ ਪੁਸ਼ਟੀ ਕਰ ਰਿਹਾ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ। ਮਹਾਰਾਸ਼ਟਰ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 2,43,809 ਹੈ। ਮਿਊਂਸਪਲ ਅਧਿਕਾਰੀਆਂ ਦੁਆਰਾ ਦਿੱਤੇ ਗਏ ਅੰਕੜਿਆਂ ਅਨੁਸਾਰ ਸ਼ਹਿਰ ਵਿੱਚ 7,099 ਇਮਾਰਤਾਂ ਨੂੰ ਸੀਲ ਕਰ ਦਿੱਤਾ ਗਿਆ ਹੈ, ਜਦਕਿ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ 568 ਹੈ। ਇਸ ਦੌਰਾਨ ਮਹਾਰਾਸ਼ਟਰ ਸਰਕਾਰ ਨੇ ਰਾਜ ਦੀਆਂ ਸਾਰੀਆਂ ਆਕਸੀਜਨ ਨਿਰਮਾਣ ਇਕਾਈਆਂ ਨੂੰ ਉਨ੍ਹਾਂ ਦੇ ਉਤਪਾਦਨ ਦਾ 80 ਫ਼ੀਸਦੀ ਮੈਡੀਕਲ ਉਦੇਸ਼ਾਂ ਲਈ ਨਿਰਧਾਰਿਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਆਕਸੀਜਨ ਦੇ ਕਾਲੇ ਬਾਜ਼ਾਰੀ ਹੋਣ ਦੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਵਿਭਾਗ, ਆਬਕਾਰੀ ਵਿਭਾਗ ਅਤੇ ਪੁਲਿਸ ਦੇ ਅਧਿਕਾਰੀਆਂ ਦੀਆਂ ਟੀਮਾਂ ਨੂੰ ਆਕਸੀਜਨ ਨਿਰਮਾਣ ਯੂਨਿਟਾਂ ਤੇ ਤਾਇਨਾਤ ਕੀਤਾ ਗਿਆ ਹੈ।
 • ਗੁਜਰਾਤ: ਵਡੋਦਰਾ ਮਿਊਂਸਪਲ ਕਾਰਪੋਰੇਸ਼ਨ ਦੁਆਰਾ ਚਲਾਏ ਜਾ ਰਹੇ ਐੱਸਐੱਸਜੀ ਹਸਪਤਾਲ ਵਿੱਚ ਮੰਗਲਵਾਰ ਰਾਤ ਨੂੰ ਅੱਗ ਲੱਗ ਗਈ, ਜਿੱਥੇ 272 ਕੋਵਿਡ-19 ਪਾਜ਼ਿਟਿਵ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਕੋਵਿਡ-19 ਆਈਸੋਲੇਸ਼ਨ ਇਮਾਰਤ ਦੀ ਪਹਿਲੀ ਮੰਜ਼ਲ ਤੇ ਆਈਸੀਯੂ ਦੇ ਇੱਕ ਵਾਰਡ ਵਿੱਚ ਆਈਸੀਯੂ ਦੇ ਇੱਕ ਵੈਂਟੀਲੇਟਰ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਲੱਗੀ ਸੀ। ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ, ਆਈਸੀਯੂ ਵਾਰਡ ਦੇ ਸਾਰੇ 39 ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ ਹੈ।
 • ਰਾਜਸਥਾਨ: ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ ਨੇ ਡਾਕਟਰਾਂ ਦੀ ਸਲਾਹ ਤੇ ਇੱਕ ਮਹੀਨੇ ਲਈ ਸਾਰੀਆਂ ਬੈਠਕਾਂ ਰੱਦ ਕਰ ਦਿੱਤੀਆਂ ਹਨ। ਇਸ ਮਿਆਦ ਦੇ ਦੌਰਾਨ, ਉਹ ਸਿਰਫ਼ ਸ਼ਾਸਨ ਲਈ ਵੀਡੀਓ ਕਾਨਫ਼ਰੰਸਾਂ ਕਰਨਗੇ ਇਹ ਐਲਾਨ ਉਦੋਂ ਹੋਇਆ ਜਦੋਂ ਮੁੱਖ ਮੰਤਰੀ ਨਿਵਾਸ ਅਤੇ ਦਫ਼ਤਰ ਦੇ 40 ਤੋਂ ਵੱਧ ਕਰਮਚਾਰੀ ਕੋਵਿਡ ਲਈ ਪਾਜ਼ਿਟਿਵ ਪਾਏ ਗਏ। ਇਨ੍ਹਾਂ ਵਿੱਚ ਪੁਲਿਸ ਕਰਮਚਾਰੀ ਅਤੇ ਰਾਜਸਥਾਨ ਦੇ ਆਰਮਡ ਕਾਂਸਟੇਬਲਰੀ ਦੇ ਜਵਾਨ ਜੋ ਮੁੱਖ ਮੰਤਰੀ ਦੀ ਸੁਰੱਖਿਆ ਵਜੋਂ ਤਾਇਨਾਤ ਸਨ, ਉਹ ਸ਼ਾਮਲ ਹਨ।
 • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਸਰਕਾਰ ਨੇ ਰਾਜ ਵਿੱਚ ਸਾਰਿਆਂ ਲਈ ਕੋਵਿਡ-19 ਦੇ ਟੈਸਟ ਨੂੰ ਮੁਫ਼ਤ ਵਿੱਚ ਕਰਨ ਦਾ ਐਲਾਨ ਕੀਤਾ ਹੈ ਇਹ ਫੈਸਲਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ ਰਾਜ ਮੰਤਰੀ ਮੰਡਲ ਦੀ ਬੈਠਕ ਵਿੱਚ ਲਿਆ ਗਿਆ, ਇਸ ਬੈਠਕ ਨੇ ਰਾਜ ਵਿੱਚ ਬੁਖਾਰ ਕਲੀਨਿਕਾਂ ਦੀ ਗਿਣਤੀ ਵਧਾਉਣ ਦਾ ਵੀ ਫੈਸਲਾ ਲਿਆ ਹੈ। ਬੈਠਕ ਵਿੱਚ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਆਕਸੀਜਨ ਬੈਡਾਂ ਦੀ ਗਿਣਤੀ ਵਿੱਚ ਹੋਰ 3,700 ਬੈਡਾਂ ਦਾ ਵਾਧਾ ਕੀਤਾ ਜਾਵੇਗਾ, ਜਿਸ ਤੋਂ ਬਾਅਦ ਆਕਸੀਜਨ ਬੈਡਾਂ ਦੀ ਗਿਣਤੀ 11,700 ਹੋ ਜਾਵੇਗੀ।
 • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 50,000 ਦੇ ਅੰਕ ਨੂੰ ਪਾਰ ਕਰ ਗਈ ਹੈ ਅਤੇ 2,545 ਤਾਜ਼ਾ ਕੇਸਾਂ ਦੇ ਆਉਣ ਨਾਲ ਇਹ 50,114 ਤੱਕ ਪਹੁੰਚ ਗਈ ਹੈ ਮਹਾਮਾਰੀ ਕਾਰਨ ਰਾਜ ਵਿੱਚ ਮੌਤਾਂ ਦੀ ਗਿਣਤੀ 407 ਹੋ ਗਈ ਹੈ, ਇਸ ਵੇਲੇ ਰਾਜ ਵਿੱਚ 26,915 ਐਕਟਿਵ ਕੇਸ ਹਨ ਇਨ੍ਹਾਂ ਵਿੱਚੋਂ 40 ਫ਼ੀਸਦੀ ਕੇਸ ਗ੍ਰਾਮੀਣ ਖੇਤਰਾਂ ਦੇ ਹਨ।
 • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ 221 ਹੋਰ ਲੋਕਾਂ ਵਿੱਚ ਕੋਵਿਡ-19 ਲਈ ਪਾਜ਼ਿਟਿਵ ਪੁਸ਼ਟੀ ਪਾਈ ਗਈ ਹੈ ਅਤੇ ਰਾਜ ਵਿੱਚ ਇੱਕ ਹੋਰ ਮੌਤ ਹੋ ਗਈ ਹੈ ਐਕਟਿਵ ਮਾਮਲੇ 1670 ਹਨ ਅਤੇ ਰਿਕਵਰੀ ਦੀ ਦਰ 69.42 ਫ਼ੀਸਦੀ ਹੈ ਕੋਵਿਡ-19 ਕਾਰਨ ਹੁਣ ਤੱਕ ਕੁੱਲ 9 ਮੌਤਾਂ ਹੋਈਆਂ ਹਨ।
 • ਅਸਾਮ: ਅਸਾਮ ਵਿੱਚ ਕੱਲ 2579 ਹੋਰ ਲੋਕਾਂ ਵਿੱਚ ਕੋਵਿਡ-19 ਲਈ ਪਾਜ਼ਿਟਿਵ ਪੁਸ਼ਟੀ ਪਾਈ ਗਈ ਹੈ ਅਤੇ 2166 ਲੋਕਾਂ ਨੂੰ ਛੁੱਟੀ ਦਿੱਤੀ ਗਈ। ਕੁੱਲ ਕੇਸ 130823, ਐਕਟਿਵ ਕੇਸ 29,203 ਅਤੇ ਕੁੱਲ ਡਿਸਚਾਰਜ 101239
 • ਮਣੀਪੁਰ: ਮਣੀਪੁਰ ਵਿੱਚ 96 ਹੋਰ ਲੋਕਾਂ ਵਿੱਚ ਕੋਵਿਡ ਪਾਇਆ ਗਿਆ ਅਤੇ 76 ਫ਼ੀਸਦੀ ਰਿਕਵਰੀ ਦੀ ਦਰ ਨਾਲ 126 ਮਰੀਜ਼ਾਂ ਦੀ ਰਿਕਵਰੀ ਹੋਈ ਰਾਜ ਵਿੱਚ 1679 ਐਕਟਿਵ ਕੇਸ ਹਨ
 • ਮਿਜ਼ੋਰਮ: ਮਿਜ਼ੋਰਮ ਵਿੱਚ ਕੱਲ ਕੋਵਿਡ-19 ਦੇ 69 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੁਣ ਤੱਕ ਕੁੱਲ ਕੇਸ 1192, ਐਕਟਿਵ ਮਾਮਲੇ 447 ਅਤੇ 745 ਮਰੀਜ਼ ਰਿਕਵਰ ਹੋਏ ਹਨ।
 • ਨਾਗਾਲੈਂਡ: ਨਾਗਾਲੈਂਡ ਵਿੱਚ, ਦੀਮਾਪੁਰ ਡੀਸੀ ਨੇ ਮਾਲ ਅਤੇ ਯਾਤਰੀ ਵਾਹਨਾਂ ਲਈ ਸੁਰੱਖਿਆ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਮਾਲ ਢੁਆਈ ਵਾਲੇ ਸਾਰੇ ਡਰਾਇਵਰਾਂ ਅਤੇ ਸਹਾਇਕਾਂ ਦੀ ਦਾਖਲੇ ਸਮੇਂ ਜਾਂਚ ਕੀਤੀ ਜਾਵੇਗੀ ਅਤੇ ਯਾਤਰੀ ਵਾਹਨਾਂ ਨੂੰ ਆਪਣੇ ਯਾਤਰੀਆਂ ਲਈ ਲੌਗ ਬੁੱਕ ਬਣਾਈ ਰੱਖਣ ਲਈ ਕਿਹਾ ਗਿਆ ਹੈ ਰਾਜ ਵਿੱਚ 4245 ਪਾਜ਼ਿਟਿਵ ਕੇਸ ਹਨ, ਜਿਨ੍ਹਾਂ ਵਿੱਚੋਂ ਹਥਿਆਰਬੰਦ ਸੈਨਾਵਾਂ ਦੇ 1823 ਕੇਸ, ਵਾਪਸ ਆਉਣ ਵਾਲਿਆਂ ਦੇ 1312 ਕੇਸ, ਫਰੰਟਲਾਈਨ ਕਰਮਚਾਰੀਆਂ ਦੇ 309 ਅਤੇ 801 ਸੰਪਰਕ ਰਾਹੀਂ ਹੋਏ ਕੇਸ ਸ਼ਾਮਲ ਹਨ
 • ਕੇਰਲ: ਰਾਜ ਦੇ ਸਿਹਤ ਵਿਭਾਗ ਨੇ ਮਲਾਪੁਰਮ, ਕਸਾਰਗੌਡ, ਤਿਰੂਵਨੰਤਪੁਰਮ ਅਤੇ ਏਰਨਾਕੁਲਮ ਜ਼ਿਲ੍ਹਿਆਂ ਵਿੱਚ ਕੋਵਿਡ-19 ਟੈਸਟਿੰਗ ਵਧਾਉਣ ਦਾ ਫੈਸਲਾ ਕੀਤਾ ਹੈ। ਸਿਹਤ ਵਿਭਾਗ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਕੋਵਿਡ-19 ਮੌਤ ਦਰ ਕਨੂਰ, ਤਿਰੂਵਨੰਤਪੁਰਮ ਅਤੇ ਕੋਜ਼ੀਕੋਡ ਵਿੱਚ ਵਧੇਰੇ ਹੈ। ਅਗਸਤ ਦੇ ਮਹੀਨੇ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਮੌਤ ਦੀ ਦਰ ਰਾਜ ਦੀ ਔਸਤ ਦਰ ਨਾਲੋਂ ਵੱਧ ਰਹੀ ਹੈ। ਅੰਤਰਾਲ, ਜਿਸ ਤੋਂ ਬਾਅਦ ਰਾਜ ਵਿੱਚ ਮਾਮਲੇ ਦੁੱਗਣੇ ਹੋਏ ਹਨ ਵੱਧ ਕੇ 27.9 ਦਿਨ ਹੋ ਗਿਆ ਹੈ ਇਸ ਦੌਰਾਨ ਰਾਜਧਾਨੀ ਵਿੱਚ ਇੱਕ ਨਿਆਸਰੇ ਘਰ ਦੇ 108 ਮੈਂਬਰਾਂ ਦਾ ਅੱਜ ਪਾਜ਼ਿਟਿਵ ਟੈਸਟ ਆਇਆ ਹੈ। ਕੇਰਲ ਵਿੱਚ ਕੋਵਿਡ ਮਾਮਲੇ ਕੱਲ ਦੂਜੀ ਵਾਰ 3000 ਦੇ ਅੰਕੜੇ ਨੂੰ ਪਾਰ ਕਰ ਗਏ 3,026 ਨਵੇਂ ਕੇਸਾਂ ਦੇ ਆਉਣ ਨਾਲ ਰਾਜ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 23,217 ਹੋ ਗਈ ਹੈ। ਰਾਜ ਭਰ ਵਿੱਚ ਲਗਭਗ 1.98 ਲੱਖ ਲੋਕ ਨਿਗਰਾਨੀ ਅਧੀਨ ਹਨ ਰਾਜ ਵਿੱਚ ਮੌਤਾਂ ਦੀ ਗਿਣਤੀ ਵਧ ਕੇ 372 ਹੋ ਗਈ ਹੈ।
 • ਤਮਿਲ ਨਾਡੂ: ਚੇਨਈ ਮੈਟਰੋ ਨੇ ਜਨਤਾ ਦੀਆਂ ਕਈ ਬੇਨਤੀਆਂ ਤੇ ਵਿਚਾਰ ਕਰਦਿਆਂ ਵੀਰਵਾਰ ਤੋਂ ਰਾਤ 9 ਵਜੇ ਤੱਕ ਕੰਮਕਾਜ ਵਧਾ ਦਿੱਤਾ ਹੈ; ਮੈਟਰੋ ਦੇ ਫੇਜ਼ -1 ਦਾ ਵਿਸਥਾਰ ਦਸੰਬਰ ਤੱਕ ਤਿਆਰ ਹੋ ਜਾਵੇਗਾ, ਇਸ ਦਾ ਉਦਘਾਟਨ ਪਹਿਲਾਂ ਜੂਨ ਵਿੱਚ ਹੋਣਾ ਸੀ ਪਰ ਕੋਵਿਡ-19 ਮਹਾਮਾਰੀ ਦੇ ਕਾਰਨ ਇਸ ਦਾ ਕੰਮ ਪ੍ਰਭਾਵਿਤ ਹੋਇਆ ਸੀ। ਅਲੰਦੂਰ ਵਿੱਚ ਚਾਰ ਡਿਵੀਜ਼ਨਾਂ ਚੇਨਈ ਦੇ ਨਵੇਂ ਹਾਟਸਪੌਟ ਹਨ; ਸੋਮਵਾਰ ਨੂੰ 13 ਫ਼ੀਸਦੀ ਦੇ ਨਾਲ ਚੇਨਈ ਦੇ ਅਲੰਦੂਰ ਵਿੱਚ ਸਭ ਤੋਂ ਵੱਧ ਐਕਟਿਵ ਮਾਮਲੇ ਆਏ ਹਨ ਕੱਲ 5684 ਨਵੇਂ ਕੇਸ ਆਏ, 6599 ਡਿਸਚਾਰਜ ਹੋਏ ਅਤੇ 87 ਮੌਤਾਂ ਹੋਈਆਂ ਹਨ। ਤਮਿਲ ਨਾਡੂ ਵਿੱਚ ਕੁੱਲ ਕੇਸ ਆਏ: 4,74,940; ਐਕਟਿਵ ਕੇਸ: 50,213; ਮੌਤਾਂ: 8012; ਡਿਸਚਾਰਜ: 4,16,715; ਚੇਨਈ ਵਿੱਚ ਐਕਟਿਵ ਮਾਮਲੇ: 11,029
 • ਕਰਨਾਟਕ: ਉਪ ਮੁੱਖ ਮੰਤਰੀ ਡਾ. ਸੀ.ਐੱਨ. ਅਸ਼ਵਥਾ ਨਾਰਾਇਣਾ, ਜੋ ਕਿ ਇਲੈਕਟ੍ਰਾਨਿਕਸ ਅਤੇ ਆਈਟੀ ਵਿਭਾਗ ਦੇ ਮੰਤਰੀ ਵੀ ਹਨ, ਉਨ੍ਹਾਂ ਨੇ ਅੱਜ 22 ਉਤਪਾਦਾਂ ਦੀ ਸ਼ੁਰੂਆਤ ਕੀਤੀ ਜੋ ਕੋਵਿਡ-19 ਮਹਾਮਾਰੀ ਨੂੰ ਘਟਾਉਣ ਵਿੱਚ ਮਦਦਗਾਰ ਹੋਣਗੇ। ਇਨ੍ਹਾਂ ਵਿੱਚੋਂ 6 ਉਤਪਾਦਾਂ ਦੀ ਨਿਗਰਾਨੀ ਕਰਨਾਟਕ ਇਨੋਵੇਸ਼ਨ ਐਂਡ ਟੈਕਨੋਲੋਜੀ ਸੁਸਾਇਟੀ (ਕੇਆਈਟੀਐੱਸ) ਦੀ ਸਰਪ੍ਰਸਤੀ ਹੇਠ ਬੰਗਲੁਰੂ ਬਾਇਓ-ਇਨੋਵੇਸ਼ਨ ਸੈਂਟਰ (ਬੀਬੀਸੀ) ਦੁਆਰਾ ਕੀਤੀ ਗਈ ਸੀ ਅਤੇ 16 ਉਤਪਾਦਾਂ ਦੀ ਨਿਗਰਾਨੀ ਹੋਰਾਂ ਦੁਆਰਾ ਕੀਤੀ ਗਈ ਸੀ। ਸਪੀਕਰ ਵਿਸ਼ਵਸ਼ਾ ਹੇਗੜੇ ਕਾਗੇਰੀ ਨੇ ਕਿਹਾ ਕਿ 21 ਸਤੰਬਰ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਹਿੱਸਾ ਲੈਣ ਵਾਲਿਆਂ ਲਈ ਕੋਵਿਡ ਟੈਸਟ ਲਾਜ਼ਮੀ ਹੈ।
 • ਆਂਧਰ ਪ੍ਰਦੇਸ਼: ਕੋਵਿਡ-19 ਦੇ ਇਲਾਜ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ, ਆਂਧਰ ਪ੍ਰਦੇਸ਼ ਨੇ ਪਲਾਜ਼ਮਾ ਦਾਨ ਅਭਿਆਨ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਹਿੱਸੇ ਵਜੋਂ ਸਾਰੇ ਯੋਗ ਰਿਕਵਰਡ ਮਰੀਜ਼ਾਂ ਦਾ ਡਾਟਾਬੇਸ ਸੰਭਾਲਿਆ ਜਾ ਰਿਹਾ ਹੈ। ਹਰੇਕ ਪਲਾਜ਼ਮਾ ਦਾਨੀ ਨੂੰ ਹੋਰਾਂ ਨੂੰ ਉਤਸ਼ਾਹਤ ਕਰਨ ਲਈ 5000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਇਸ ਸਮੇਂ ਰਾਜ ਕੋਲ 37,000 ਸੰਭਾਵਤ ਪਲਾਜ਼ਮਾ ਦਾਨੀ ਹਨ ਅਤੇ ਉਨ੍ਹਾਂ ਦੀ ਸਹਿਮਤੀ ਲੈਣ ਦੀ ਪ੍ਰਕਿਰਿਆ ਚੱਲ ਰਹੀ ਹੈ ਰਾਜ ਇਸ ਸਮੇਂ ਪ੍ਰਤੀ ਦਿਨ 65,000 ਤੋਂ 70,000 ਕੋਵਿਡ-19 ਟੈਸਟ ਕਰਵਾ ਰਿਹਾ ਹੈ ਅਤੇ ਖਾਣ-ਪੀਣ, ਰਹਿਣ, ਦਵਾਈਆਂ ਅਤੇ ਟੈਸਟਾਂ ਸਮੇਤ ਕੋਵਿਡ ਨਾਲ ਜੁੜੇ ਸਾਰੇ ਪ੍ਰਬੰਧਾਂ ਲਈ ਰਾਜ ਪ੍ਰਤੀ ਦਿਨ 15 ਕਰੋੜ ਰੁਪਏ (ਲਗਭਗ) ਖ਼ਰਚ ਕਰ ਰਿਹਾ ਹੈ
 • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 2479 ਨਵੇਂ ਕੇਸ ਆਏ, 2485 ਰਿਕਵਰ ਹੋਏ ਅਤੇ 10 ਮੌਤਾਂ ਹੋਈਆਂ ਹਨ; 2479 ਕੇਸਾਂ ਵਿੱਚੋਂ 322 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,47,642; ਐਕਟਿਵ ਕੇਸ: 31,654; ਮੌਤਾਂ: 916; ਡਿਸਚਾਰਜ: 1,15,072 ਓਸਮਾਨਿਆ ਜਨਰਲ ਹਸਪਤਾਲ ਦੇ ਜੂਨੀਅਰ ਡਾਕਟਰਾਂ ਨੇ ਓਪੀਡੀ, ਇਲੈਕਟਿਵ ਸਰਜਰੀਆਂ ਅਤੇ ਵਾਰਡ ਡਿਊਟੀਆਂ ਦਾ ਅਣਮਿਥੇ ਸਮੇਂ ਲਈ ਬਾਈਕਾਟ ਕਰ ਦਿੱਤਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਜਿਵੇਂਕਿ ਵਿਟਲਜ਼ ਨੂੰ ਦੇਖਣ ਲਈ ਪੋਸਟ ਓਪਰੇਟਿਵ ਵਾਰਡਾਂ ਵਿੱਚ ਮਨੀਟਰ ਦੀਆਂ ਲੋੜਾਂ ਅਤੇ ਆਕਸੀਜਨ ਦੀ ਸਪਲਾਈ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਹ ਬਾਈਕਾਟ ਤੇ ਰਹਿਣਗੇ। ਮੁੱਖ ਮੰਤਰੀ ਕੇ.ਸੀ.ਆਰ. ਨੇ ਕਾਰਪੋਰੇਟ ਖੇਤਰ ਵਿੱਚ ਕੋਵਿਡ ਦੇ ਇਲਾਜ ਨੂੰ ਨਿਯਮਿਤ ਕਰਨ ਲਈ ਟਾਸਕ ਫੋਰਸ ਦਾ ਐਲਾਨ ਕੀਤਾ ਹੈ ਕੋਵਿਡ ਮਹਾਮਾਰੀ ਦੁਆਰਾ ਪੈਦਾ ਹੋਈਆਂ ਰੁਕਾਵਟਾਂ ਦੇ ਮੱਦੇਨਜ਼ਰ, ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਅਧੀਨ ਤੇਲੰਗਾਨਾ ਲਈ ਕੰਪਨੀਆਂ ਦੇ ਰਜਿਸਟਰਾਰ ਨੇ ਮੰਗਲਵਾਰ ਨੂੰ ਰਾਜ ਦੀਆਂ ਕੰਪਨੀਆਂ ਨੂੰ ਪਿਛਲੇ ਵਿੱਤੀ ਵਰ੍ਹੇ ਲਈ ਆਪਣੇ ਏਜੀਐੱਮ ਰੱਖਣ ਲਈ ਤਿੰਨ ਮਹੀਨੇ ਦੀ ਮਿਆਦ ਵਧਾ ਦਿੱਤੀ ਹੈ

 

 

*******

ਵਾਈਬੀ
 (Release ID: 1652853) Visitor Counter : 5