ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਨਵੀਂ ਦਿੱਲੀ ਵਿੱਚ ਇੱਕ ਆਨਲਾਈਨ ਸਮਾਰੋਹ ਦੌਰਾਨ ਸੀਬੀਐਸਈ ਨਾਲ ਜੁੜੇ 38 ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ‘ਸੀਬੀਐਸਈ ਟੀਚਰ ਐਵਾਰਡ’ ਭੇਟ ਕੀਤੇ।

Posted On: 09 SEP 2020 4:19PM by PIB Chandigarh

ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਆਨਲਾਈਨ ਸਮਾਰੋਹ ਦੌਰਾਨ ਸੀਬੀਐਸਈ ਸੰਬੰਧਤ ਸਕੂਲਾਂ ਦੇ 38 ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸੀਬੀਐਸਈ ਅਧਿਆਪਕ ਐਵਾਰਡ ਨਾਲ ਸਨਮਾਨਿਤ ਕੀਤਾ ਇਸ ਮੌਕੇ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ ਵੀ ਮੌਜੂਦ ਸਨ

ਸ੍ਰੀਮਤੀ ਅਨੀਤਾ ਕਰਵਲ, ਸੱਕਤਰ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਅਤੇ ਸ਼੍ਰੀ ਮਨੋਜ ਅਹੂਜਾ, ਚੇਅਰਮੈਨ ਸੀਬੀਐਸਈ ਵੀ ਇਸ ਮੌਕੇ ਹਾਜ਼ਰ ਸਨ ਇਸ ਪ੍ਰੋਗਰਾਮ ਨੂੰ ਦੇਖਣ ਲਈ ਸਿੱਖਿਆ ਮੰਤਰਾਲਾ, ਐਨਵੀਐਸ, ਕੇਵੀਐਸ, ਸੀਬੀਐਸਈ, ਪ੍ਰਿੰਸੀਪਲ, ਅਧਿਆਪਕ, ਵਿਦਿਆਰਥੀ, ਮਾਤਾ-ਪਿਤਾ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਕਈ ਹੋਰ ਨਾਮਵਰ ਮਹਿਮਾਨ ਆਨਲਾਈਨ ਸ਼ਾਮਲ ਹੋਏ ਇਹ ਪੁਰਸਕਾਰ ਸਕੂਲ ਸਿੱਖਿਆ, ਨਵੀਨਤਾ ਅਤੇ ਸਮਰਪਣ ਵਿੱਚ ਸੁਧਾਰ ਲਈ ਵਡਮੁੱਲੇ ਯੋਗਦਾਨ ਲਈ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੇ ਸਨਮਾਨ ਵਿੱਚ ਸਾਲ 2019 - 20 ਲਈ ਭੇਟ ਕੀਤੇ ਗਏ ਹਨ

ਇਸ ਮੌਕੇ ਬੋਲਦਿਆਂ ਸ੍ਰੀ ਪੋਖਰਿਆਲ ਨੇ ਕਿਹਾ ਕਿ ਅਧਿਆਪਕ ਸਿੱਖਿਆ ਦੀ ਮੁੱਢਲੀ ਨੀਂਹ ਰੱਖਦੇ ਹਨ ਉਨ੍ਹਾਂ ਕਿਹਾ ਕਿ ਪੜ੍ਹਾਉਣਾ ਇਕ ਬਹੁਤ ਹੀ ਸਤਿਕਾਰਯੋਗ ਪੇਸ਼ਾ ਹੈ ਅਤੇ ਇਨ੍ਹਾਂ ਪੁਰਸਕਾਰਾਂ ਦਾ ਉਦੇਸ਼ ਦੇਸ਼ ਦੇ ਕੁਝ ਉੱਤਮ ਅਧਿਆਪਕਾਂ ਦੇ ਵਿਲੱਖਣ ਯੋਗਦਾਨ ਨੂੰ ਮਨਾਉਣਾ ਅਤੇ ਉਨ੍ਹਾਂ ਅਧਿਆਪਕਾਂ ਦਾ ਸਨਮਾਨ ਕਰਨਾ ਹੈ ਜਿਨ੍ਹਾਂ ਨੇ ਆਪਣੀ ਵਚਨਬੱਧਤਾ ਦੇ ਨਾਲ ਨਾ ਸਿਰਫ ਆਪਣੇ ਸਕੂਲਾਂ ਦੀ ਗੁਣਵੱਤਾ ਵਿਚ ਸੁਧਾਰ ਕੀਤਾ, ਸਗੋਂ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਵੀ ਅਮੀਰ ਬਣਾਇਆ

ਮੰਤਰੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਵਿਚ ਅਧਿਆਪਕਾਂ ਨੂੰ ਸਿੱਖਿਆ ਪ੍ਰਣਾਲੀ ਦੇ ਕੇਂਦਰਵਿਚ ਰੱਖਿਆ ਗਿਆ ਹੈ ਨੀਤੀ ਵਿੱਚ ਇਹ ਦੱਸਿਆ ਗਿਆ ਹੈ ਕਿ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਦੀ ਢੁਕਵੀਂ ਗਿਣਤੀ ਹੋਣੀ ਚਾਹੀਦੀ ਹੈ ਅਤੇ ਅਜਿਹਾ ਵਾਤਾਵਰਣ ਮੁਹੱਈਆ ਕਰਵਾਇਆ ਜਾਵੇ ਜਿਸ ਨਾਲ ਸਕੂਲਾਂ ਵਿੱਚ ਕਾਰਜ ਸਭਿਆਚਾਰ ਪ੍ਰਫੁੱਲਤ ਹੋ ਸਕੇ ਮੰਤਰੀ ਨੇ ਅਧਿਆਪਕਾਂ ਦੇ ਐਵਾਰਡ ਜੇਤੂਆਂ ਨੂੰ ਉਨ੍ਹਾਂ ਦੀ ਸੇਵਾ, ਡਿਉਟੀ ਅਤੇ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਯੋਗਦਾਨ ਲਈ ਵਧਾਈ ਵੀ ਦਿੱਤੀ


ਸ਼੍ਰੀ ਸੰਜੇ ਧੋਤ੍ਰੇ ਨੇ ਪੁਰਸਕਾਰ ਜੇਤੂ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਸਲਾਹਕਾਰ ਵਜੋਂ ਉਨ੍ਹਾਂ ਦੀ ਅਹਿਮ ਭੂਮਿਕਾ ਲਈ ਅਤੇ ਅਪਣੇ ਫਰਜ਼ਾਂ ਨੂੰ ਸਫਲਤਾਪੂਰਵਕ ਨਿਭਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿਉਂਕਿ ਹਰ ਵਿਦਿਆਰਥੀ ਵੱਖਰਾ ਅਤੇ ਵਿਲੱਖਣ ਹੁੰਦਾ ਹੈ, ਇਸ ਲਈ ਸਿੱਖਿਆ ਹਰੇਕ ਵਿਦਿਆਰਥੀ ਦੀ ਵਿਅਕਤੀਗਤ ਜ਼ਰੂਰਤਾਂ ਅਤੇ ਸੁਭਾਅ ਦੇ ਅਨੁਸਾਰ ਹੋਣੀ ਚਾਹੀਦੀ ਹੈ ਤਾਂ ਜੋ ਬੱਚੇ ਦਲੇਰ ਬਣਨ, ਮਜ਼ਬੂਤ ​​ਚਰਿੱਤਰ ਨਾਲ ਆਤਮਵਿਸ਼ਵਾਸ ਪੈਦਾ ਕਰ ਸਕਣ ਅਤੇ ਆਪਣਾ ਭਵਿੱਖ ਉੱਜਵਲ ਬਣਾ ਸਕਣ ।


ਹਰੇਕ ਅਵਾਰਡ ਵਿੱਚ ਇੱਕ ਮੈਰਿਟ ਸਰਟੀਫਿਕੇਟ, ਇੱਕ ਸ਼ਾਲ ਅਤੇ 50,000 / - ਰੁਪਏ ਦੀ ਰਕਮ ਹੁੰਦੀ ਹੈ 2018 ਤੋਂ, ਸੀਬੀਐਸਈ ਵੱਲੋਂ ਇੱਕ ਆਨਲਾਈਨ ਚੋਣ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ ਬਿਨੈਕਾਰਾਂ ਦਾ ਮੁਲਾਂਕਣ ਹਰੇਕ ਸ਼੍ਰੇਣੀ ਦੇ ਅਧੀਨ ਆਮ ਅਤੇ ਖਾਸ ਮਾਪਦੰਡਾਂ ਅਤੇ ਸਕੂਲ ਸਿੱਖਿਆ ਅਤੇ ਉਨ੍ਹਾਂ ਦੇ ਯੋਗਦਾਨ ਨਾਲ ਜੁੜੇ ਕਈ ਮਾਪਦੰਡਾਂ ਦੇ ਅਧਾਰ ਤੇ ਕੀਤਾ ਜਾਂਦਾ ਹੈ ਸਾਰੇ 38 ਪੁਰਸਕਾਰ ਹਾਸਲ ਕਰਨ ਵਾਲੇ ਪ੍ਰਾਇਮਰੀ ਅਤੇ ਮਿਡਲ ਪੱਧਰ ਦੇ ਅਧਿਆਪਕ, ਭਾਸ਼ਾ ਅਧਿਆਪਕ, ਵਿਗਿਆਨ, ਸਮਾਜ ਵਿਗਿਆਨ , ਸਰੀਰਕ ਸਿੱਖਿਆ, ਗਣਿਤ, ਅਰਥ ਸ਼ਾਸਤਰ, ਆਈਟੀ, ਫਾਈਨ ਆਰਟਸ ਅਧਿਆਪਕ, ਸਕੂਲ ਕੌਂਸ਼ਲ਼ਰਸ, ਵਾਈਸ-ਡਿਪਟੀ ਪ੍ਰਿੰਸੀਪਲ ਅਤੇ ਪ੍ਰਿੰਸੀਪਲ ਹਨ

Click here to see the list of awardees

ਐਮਸੀ / ਏਕੇਜੇ / ਏਕੇ


(Release ID: 1652739) Visitor Counter : 193