ਰੇਲ ਮੰਤਰਾਲਾ

ਕਿਸਾਨ ਰੇਲ ਦਾ ਸੁਆਗਤ ਕਰਨ ਲਈ ਦਿੱਲੀ ਤਿਆਰ

ਦੱਖਣ ਭਾਰਤ ਦੀ ਪਹਿਲੀ “ਕਿਸਾਨ ਰੇਲ” ਨੂੰ ਅਨੰਤਪੁਰ (ਆਂਧਰ ਪ੍ਰਦੇਸ਼) ਤੋਂ ਝੰਡੀ ਦਿਖਾ ਕੇ ਆਦਰਸ਼ ਨਗਰ (ਨਵੀਂ ਦਿੱਲੀ) ਲਈ ਰਵਾਨਾ ਕੀਤਾ ਗਿਆ


ਖੇਤੀਬਾੜੀ ਉਤਪਾਦਾਂ ਨੂੰ ਬਿਹਤਰੀਨ ਵਿਤਰਣ ਅਤੇ ਲਾਭ ਦੀ ਜ਼ਰੂਰਤ ਹੈ। ਭਾਰਤੀ ਕਿਸਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਦੇ ਵੀ ਕਿਸੇ ਆਪਦਾ ਜਾਂ ਚੁਣੌਤੀ ਤੋਂ ਨਹੀਂ ਘਬਰਾਉਂਦੇ। ਕਿਸਾਨ ਰੇਲ ਇਹ ਸੁਨਿਸ਼ਚਿਤ ਕਰੇਗੀ ਕਿ ਖੇਤੀ ਉਤਪਾਦ ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚਣ- ਸ਼੍ਰੀ ਨਰਿੰਦਰ ਸਿੰਘ ਤੋਮਰ, ਖੇਤੀਬਾੜੀ ਅਤੇ ਕਿਸਾਨ ਭਲਾਈ, ਗ੍ਰਾਮੀਣ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ, ਭਾਰਤ ਸਰਕਾਰ


“ਭਾਰਤੀ ਰੇਲਵੇ ਕਿਸਾਨਾਂ ਦੇ ਉਤਪਾਦਾਂ ਦੀ ਮਾਰਕਿਟਿੰਗ ਸੁਵਿਧਾ ਲਈ ਪ੍ਰਤੀਬੱਧ ਹੈ।” - ਸ਼੍ਰੀ ਸੁਰੇਸ਼ ਸੀ ਅੰਗਦੀ, ਰੇਲ ਰਾਜ ਮੰਤਰੀ


ਸ਼੍ਰੀ ਨਰੇਂਦਰ ਸਿੰਘ ਤੋਮਰ, ਖੇਤੀਬਾੜੀ ਅਤੇ ਕਿਸਾਨ ਭਲਾਈ, ਗ੍ਰਾਮੀਣ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ, ਭਾਰਤ ਸਰਕਾਰ ਅਤੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਵਾਈਐੱਸ ਜਗਨ ਮੋਹਨ ਰੈੱਡੀ ਨੇ ਅੱਜ, 9 ਸਤੰਬਰ, 2020 ਨੂੰ ਵੀਡੀਓ ਲਿੰਕ ਰਾਹੀਂ ਝੰਡੀ ਦਿਖਾ ਕੇ,ਅਨੰਤਪੁਰ - ਨਵੀਂ ਦਿੱਲੀ ਕਿਸਾਨ ਰੇਲ ਦੀਉਦਘਾਟਨੀ ਰਵਾਨਗੀ ਕੀਤੀ


ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੀ ਸੁਰੇਸ਼ ਸੀ ਅੰਗਦੀ, ਰੇਲਵੇ ਰਾਜ ਮੰਤਰੀ, ਭਾਰਤ ਸਰਕਾਰ ਨੇ ਕੀਤੀ

Posted On: 09 SEP 2020 3:09PM by PIB Chandigarh

ਦੱਖਣ ਭਾਰਤ ਦੀ ਪਹਿਲੀ ਕਿਸਾਨ ਰੇਲਨੂੰ ਅੱਜ, 9 ਸਤੰਬਰ, 2020 ਨੂੰ ਅਨੰਤਪੁਰ (ਆਂਧਰ ਪ੍ਰਦੇਸ਼) ਤੋਂ ਆਦਰਸ਼ ਨਗਰ (ਨਵੀਂ ਦਿੱਲੀ) ਲਈ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

 

ਇਸ ਮੌਕੇ ʼਤੇ ਬੋਲਦਿਆਂ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ, ਇਹ ਦੱਖਣ ਭਾਰਤ ਦੀ ਪਹਿਲੀ ਕਿਸਾਨ ਰੇਲ ਹੈ ਜੋ ਕਿਸਾਨਾਂ ਦੇ ਲਾਭ ਲਈ ਰਾਸ਼ਟਰੀ ਰਾਜਧਾਨੀ ਨਾਲ ਜੁੜ ਰਹੀ ਹੈ। ਇਹ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦਾਮਾਰਗ ਦਰਸ਼ਨ ਅਤੇ ਪ੍ਰੇਰਣਾ ਹੀ ਹੈ ਜਿਸ ਸਦਕਾ ਭਾਰਤੀ ਰੇਲਵੇ ਨੇ ਪਿੰਡਾਂ ਅਤੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਿਸਾਨ ਰੇਲ ਦੀ ਸ਼ੁਰੂਆਤ ਕੀਤੀ ਹੈ। ਇਹ ਕਿਸਾਨਾਂ ਲਈ ਇੱਕ ਮਹਾਨ ਦਿਨ ਹੈ। ਬਜਟ ਵਿੱਚ ਕਿਸਾਨ ਰੇਲ ਦਾ ਐਲਾਨ ਕੀਤਾ ਗਿਆ ਸੀ। ਖੇਤੀਬਾੜੀ ਉਤਪਾਦਾਂ ਨੂੰ ਬਿਹਤਰੀਨ ਵਿਤਰਣ ਅਤੇ ਰਿਟਰਨ ਦੀ ਜ਼ਰੂਰਤ ਹੈ। ਭਾਰਤੀ ਕਿਸਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਦੇ ਵੀ ਕਿਸੇ ਆਪਦਾ ਜਾਂ ਚੁਣੌਤੀ ਕਰਕੇ  ਨਹੀਂ ਰੁਕਣਗੇ। ਕਿਸਾਨ ਰੇਲ ਇਹ ਸੁਨਿਸ਼ਚਿਤ ਕਰੇਗੀ ਕਿ ਖੇਤੀ ਉਤਪਾਦ ਦੇਸ਼ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚ ਜਾਣ।

 

ਸ਼੍ਰੀ ਸੁਰੇਸ਼ ਸੀ ਅੰਗਦੀ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਦੀ ਵਿਜ਼ਨ ਅਤੇ ਬਜਟ ਸਮੇਂ ਕੀਤੇ ਗਏ ਐਲਾਨ ਅਨੁਸਾਰ, ਕਿਸਾਨਾਂ ਦੀ ਆਮਦਨ ਦੂਣੀ ਕਰਨ ਦੇ ਉਦੇਸ਼ ਨਾਲ ਕਿਸਾਨ ਰੇਲ ਦੀ ਸ਼ੁਰੂਆਤ ਸੰਭਵ ਹੋਈ। ਉਨ੍ਹਾਂ ਕਿਹਾ,“ਰਾਸ਼ਟਰ ਦੀ ਜੀਵਨ ਰੇਖਾ ਵਜੋਂ ਭਾਰਤੀ ਰੇਲਵੇ, ਕਿਸਾਨ ਦੇ ਉਤਪਾਦਾਂ ਦੀ ਮਾਰਕਿਟਿੰਗ ਸੁਵਿਧਾ ਲਈ ਪ੍ਰਤੀਬੱਧ ਹੈ।ਉਨ੍ਹਾਂ ਇਹ ਵੀ ਕਿਹਾ ਕਿ ਆਂਧਰ ਪ੍ਰਦੇਸ਼ ਰਾਜ ਵਿੱਚ  ਰੇਲਵੇ ਲਾਈਨਾਂ ਦੇ ਬਿਜਲੀਕਰਨ ਦਾ ਕੰਮ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਲਾਭ ਆਂਧਰ ਪ੍ਰਦੇਸ਼ ਦੇ ਲੋਕਾਂ ਨੂੰ ਮਿਲੇਗਾ।

 

ਸ਼੍ਰੀ ਨਰੇਂਦਰ ਸਿੰਘ ਤੋਮਰ, ਖੇਤੀਬਾੜੀ ਅਤੇ ਕਿਸਾਨ ਭਲਾਈ, ਗ੍ਰਾਮੀਣ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ,ਭਾਰਤ ਸਰਕਾਰ ਅਤੇ  ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਵਾਈਐੱਸਜਗਨ ਮੋਹਨ ਰੈੱਡੀ ਨੇਹਰੀ ਝੰਡੀ ਦਿਖਾ ਕੇ ਅਨੰਤਪੁਰ - ਨਵੀਂ ਦਿੱਲੀ ਕਿਸਾਨ ਰੇਲ ਦੀ ਉਦਘਾਟਨੀ ਰਵਾਨਗੀ ਕੀਤੀ।

 

ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੀ ਸੁਰੇਸ਼ ਸੀ ਅੰਗਦੀ, ਰੇਲਵੇ ਰਾਜ ਮੰਤਰੀ, ਭਾਰਤ ਸਰਕਾਰ ਨੇ ਕੀਤੀ।

 

ਦੱਖਣ ਭਾਰਤ ਦੀ ਪਹਿਲੀ ਕਿਸਾਨ ਰੇਲ:

 

            •           ਹੁਣੇ ਸ਼ੁਰੂ ਕੀਤੀ ਗਈ ਕਿਸਾਨ ਰੇਲ ਆਂਧਰ ਪ੍ਰਦੇਸ਼ ਦੇ ਅਨੰਤਪੁਰ ਰੇਲਵੇ ਸਟੇਸ਼ਨ ਤੋਂ ਚਲਦੀ ਹੈ ਅਤੇ ਆਦਰਸ਼ ਨਗਰ ਸਟੇਸ਼ਨ, ਨਵੀਂ ਦਿੱਲੀ ਪਹੁੰਚਦੀ ਹੈ।

 

            •           ਰੇਕ ਨੂੰ 14 ਪਾਰਸਲ ਵੈਨਾਂ ਨਾਲ ਲੋਡ ਕੀਤਾ ਗਿਆ ਹੈ - 04 ਵੈਨਾਂ ਦਾ ਲੋਡ ਨਾਗਪੁਰ ਲਈ ਹੈ ਅਤੇ ਹੋਰ 10 ਵੈਨਾਂ ਦਾ ਲੋਡ ਆਦਰਸ਼ ਨਗਰ ਲਈ ਹੈ- ਕੁੱਲ ਲੋਡ 332 ਟਨ ਹੈ।

 

             • ਉਦਘਾਟਨੀ ਕਿਸਾਨ ਰੇਲ ਟਮਾਟਰ, ਕੇਲੇ, ਮਿੱਠੇ ਸੰਤਰੇ, ਪਪੀਤੇ, ਤਰਬੂਜ਼ ਅਤੇ ਅੰਬਾਂ ਨਾਲ ਭਰੀ ਹੋਈ ਹੈ।

 

             • ਇਹ ਟ੍ਰੇਨ ਅਨੰਤਪੁਰ ਤੋਂ ਨਵੀਂ ਦਿੱਲੀ ਦਰਮਿਆਨ ਲਗਭਗ 40 ਘੰਟਿਆਂ ਵਿਚ 2150 ਕਿਲੋਮੀਟਰ ਦੀ ਦੂਰੀ ਕਵਰ ਕਰਕੇ ਤੇਜ਼ ਟ੍ਰਾਂਸਪੋਰਟਕਨੈਕਟੀਵਿਟੀ ਪ੍ਰਦਾਨ ਕਰਦੀ ਹੈ।

 

ਅਨੰਤਪੁਰ ਤੇਜ਼ੀ ਨਾਲ ਆਂਧਰ ਪ੍ਰਦੇਸ਼ ਦਾ ਫਰੂਟ- ਬਾਊਲ ਬਣਦਾ ਜਾ ਰਿਹਾ ਹੈ। ਜ਼ਿਲ੍ਹੇ ਦੇ58 ਲੱਖ ਮੀਟ੍ਰਿਕ ਟਨ ਫਲਾਂ ਅਤੇ ਸਬਜ਼ੀਆਂ ਵਿੱਚੋਂ 80% ਤੋਂ ਵੱਧ ਦੀ ਵਿਕਰੀ ਰਾਜ ਤੋਂ ਬਾਹਰ ਕੀਤੀ ਜਾਂਦੀ ਹੈ, ਖ਼ਾਸ ਕਰਕੇ ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਉੱਤਰ ਭਾਰਤ ਦੇ ਹੋਰ ਰਾਜਾਂ ਵਿੱਚ। ਪਹਿਲਾਂ ਇਹ ਸਭ ਸੜਕ ਮਾਰਗਾਂ ਦੁਆਰਾ ਟ੍ਰਾਂਸਪੋਰਟ ਕੀਤਾ ਜਾਂਦਾ ਸੀ ਜਿਸ ਵਿੱਚ ਨਾ ਕੇਵਲ ਸਮਾਂ ਹੀ ਅਧਿਕ ਲਗਦਾ  ਸੀ, ਬਲਕਿ ਇਸ ਤੋਂ ਹੋਣ ਵਾਲੇ ਨੁਕਸਾਨ ਦੇ ਕਾਰਨ ਕਿਸਾਨਾਂ ਦੀਕੀਮਤ ਵਸੂਲੀ ਵਿੱਚ ਕਮੀ ਆ ਰਹੀ ਸੀ। ਰੇਲਵੇ ਦੁਆਰਾ ਟ੍ਰਾਂਸਪੋਰਟੇਸ਼ਨ  ਇੱਕ ਸੁਰੱਖਿਅਤ, ਭਰੋਸੇਮੰਦ ਅਤੇ ਤੇਜ਼ ਆਵਾਜਾਈ ਪ੍ਰਦਾਨ ਕਰਦੀ ਹੈ ਜੋ ਕਿ ਕਿਸਾਨਾਂ ਲਈ ਬਿਹਤਰ ਕੀਮਤ ਵਸੂਲੀ ਵਿੱਚ ਸਹਾਇਤਾ ਕਰੇਗੀ ਅਤੇ ਇਸ ਪ੍ਰਕਾਰ ਕਿਸਾਨਾਂ ਅਤੇ ਵਪਾਰੀਆਂ ਲਈ ਬਿਹਤਰ ਆਮਦਨ ਜੁਟਾਉਣ ਵਿੱਚ ਵੀ ਸਹਾਇਤਾ ਕਰੇਗੀ।

 

•           ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਗੁੰਟਾਕਲ ਵਿਖੇ ਰੇਲਵੇ ਦੀ ਟੀਮ (ਖਾਸ ਕਰਕੇ ਨਵੀਂ ਸਥਾਪਿਤ ਕੀਤੀ ਗਈ ਵਪਾਰ ਵਿਕਾਸ ਯੂਨਿਟ) ਨੇ ਰੇਲਵੇ ਦੁਆਰਾ ਲੋਡਿੰਗ ਦੇ ਲਾਭਾਂ ਪ੍ਰਤੀ ਕਿਸਾਨਾਂ / ਵਪਾਰੀਆਂ ਨੂੰ ਜਾਗਰੂਕ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਸਦਕਾ ਅੱਜ ਦੀ ਉਦਘਾਟਨੀ ਰੇਲ ਸੰਭਵ ਹੋਈ।

 

****

 

ਡੀਜੇਐੱਨ / ਐੱਮਕੇਵੀ



(Release ID: 1652727) Visitor Counter : 157