ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਸਟ੍ਰੀਟ ਵੈਂਡਰਾਂ ਨਾਲ ‘ਸਵਨਿਧੀ ਸੰਵਾਦ’ ਕੀਤਾ
ਸਵਨਿਧੀ ਯੋਜਨਾ ਨਾਲ ਮਹਾਮਾਰੀ ਤੋਂ ਪ੍ਰਭਾਵਿਤ ਸਟ੍ਰੀਟ ਵੈਂਡਰਾਂ ਨੂੰ ਆਪਣੀ ਆਜੀਵਿਕਾ ਮੁੜ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ: ਪ੍ਰਧਾਨ ਮੰਤਰੀ


ਯੋਜਨਾ ਤਹਿਤ ਵਿਆਜ ਵਿੱਚ 7 ਫ਼ੀਸਦੀ ਤੱਕ ਦੀ ਛੂਟ ਦੀ ਪੇਸ਼ਕਸ਼ ਅਤੇ ਜੇ ਕਰਜ਼ਾ ਇੱਕ ਸਾਲ ਦੇ ਅੰਦਰ ਮੋੜ ਦਿੱਤਾ ਜਾਂਦਾ ਹੈ, ਤਾਂ ਹੋਰ ਵੀ ਲਾਭ ਮਿਲਣਗੇ: ਪ੍ਰਧਾਨ ਮੰਤਰੀ


ਸਟ੍ਰੀਟ ਵੈਂਡਰਾਂ ਨੂੰ ਵਪਾਰ ਤੇ ਡਿਜੀਟਲ ਲੈਣ–ਦੇਣ ਲਈ ਓਟੀਟੀ ਪਲੈਟਫ਼ਾਰਮ ਤੱਕ ਪਹੁੰਚ ਦਿੱਤੀ ਜਾਵੇਗੀ: ਪ੍ਰਧਾਨ ਮੰਤਰੀ

Posted On: 09 SEP 2020 2:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਸਟ੍ਰੀਟ ਵੈਂਡਰਾਂ ਨਾਲ ਸਵਨਿਧੀ ਸੰਵਾਦਕੀਤਾ। ਭਾਰਤ ਸਰਕਾਰ ਨੇ 1 ਜੂਨ, 2020 ਨੂੰ ਕੋਵਿਡ–19 ਤੋਂ ਪ੍ਰਭਾਵਿਤ ਹੋਏ ਗ਼ਰੀਬ ਸਟ੍ਰੀਟ ਵੈਂਡਰਾਂ ਨੂੰ ਆਪਣੀ ਆਜੀਵਿਕਾ ਨਾਲ ਸਬੰਧਿਤ ਗਤੀਵਿਧੀਆਂ ਮੁੜ ਸ਼ੁਰੂ ਕਰਨ ਵਿੱਚ ਮਦਦ ਲਈ ਪ੍ਰਧਾਨ ਮੰਤਰੀ ਸਵਨਿਧੀ ਯੋਜਨਾਸ਼ੁਰੂ ਕੀਤੀ ਸੀ। ਮੱਧ ਪ੍ਰਦੇਸ਼ ਵਿੱਚ 4.5 ਲੱਖ ਸਟ੍ਰੀਟ ਵੈਂਡਰ ਰਜਿਸਟਰਡ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਲਗਭਗ 1.4 ਲੱਖ ਸਟ੍ਰੀਟ ਵੈਂਡਰਾਂ ਨੂੰ 140 ਕਰੋੜ ਰੁਪਏ ਦੀ ਰਕਮ ਪ੍ਰਵਾਨ ਕੀਤੀ ਗਈ ਹੈ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਸਟ੍ਰੀਟ ਵੈਂਡਰਾਂ ਦੇ ਦੁਬਾਰਾ ਹੰਭਲਾ ਮਾਰਨ ਲਈ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਯਤਨਾਂ ਅਤੇ ਉਨ੍ਹਾਂ ਦੇ ਆਤਮਵਿਸ਼ਵਾਸ, ਦ੍ਰਿੜ੍ਹ ਇਰਾਦੇ ਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।

 

ਉਨ੍ਹਾਂ ਨੇ 4.5 ਲੱਖ ਤੋਂ ਵੱਧ ਸਟ੍ਰੀਟ ਵੈਂਡਰਾਂ ਦੀ ਸ਼ਨਾਖ਼ਤ ਕਰਨ ਅਤੇ ਮਹਾਮਾਰੀ ਦੇ ਪ੍ਰਭਾਵ ਦੇ ਬਾਵਜੂਦ 2 ਮਹੀਨਿਆਂ ਦੇ ਅੰਦਰ 1 ਲੱਖ ਤੋਂ ਵੱਧ ਸਟ੍ਰੀਟ ਵੈਂਡਰਾਂ ਨੂੰ ਕਰਜ਼ਾ ਦੇਣ ਦੀ ਪ੍ਰਕਿਰਿਆ ਮੁਕੰਮਲ ਕਰਨ ਲਈ ਮੱਧ ਪ੍ਰਦੇਸ਼ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਕੁਦਰਤੀ ਕਰੋਪੀ ਦਾ ਅਸਰ ਸਭ ਤੋਂ ਪਹਿਲਾਂ ਗ਼ਰੀਬਾਂ, ਉਨ੍ਹਾਂ ਦੀਆਂ ਨੌਕਰੀਆਂ, ਭੋਜਨ ਤੇ ਬੱਚਤਾਂ ਉੱਤੇ ਪੈਂਦਾ ਹੈ।

 

ਉਨ੍ਹਾਂ ਉਸ ਔਖੇ ਸਮੇਂ ਦਾ ਜ਼ਿਕਰ ਕੀਤਾ, ਜਦੋਂ ਬਹੁਤ ਸਾਰੇ ਗ਼ਰੀਬ ਪ੍ਰਵਾਸੀਆਂ ਨੂੰ ਆਪਣੇ ਪਿੰਡਾਂ ਨੂੰ ਪਰਤਣਾ ਪਿਆ ਸੀ।

 

ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਲੌਕਡਾਊਨ ਤੇ ਮਹਾਮਾਰੀ ਦੇ ਅਸਰ ਕਾਰਣ ਦੁਖ ਝੱਲ ਰਹੇ ਗ਼ਰੀਬਾਂ ਤੇ ਹੇਠਲੀ ਮੱਧ ਸ਼੍ਰੇਣੀ ਦੀਆਂ ਔਕੜਾਂ ਦੂਰ ਕਰਨ ਦੇ ਯਤਨ ਪਹਿਲੇ ਹੀ ਦਿਨ ਤੋਂ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨਰਾਹੀਂ ਰੋਜ਼ਗਾਰ ਦੇ ਨਾਲਨਾਲ ਭੋਜਨ, ਰਸਦ, ਮੁਫ਼ਤ ਗੈਸ ਸਿਲੰਡਰ ਮੁਹੱਈਆ ਕਰਵਾਉਣ ਦੇ ਹਰ ਸੰਭਵ ਯਤਨ ਕੀਤੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇੱਕ ਹੋਰ ਅਸੁਰੱਖਿਅਤ ਵਰਗ ਭਾਵ ਸਟ੍ਰੀਟ ਵੈਂਡਰਾਂ ਉੱਤੇ ਵੀ ਧਿਆਨ ਕੇਂਦ੍ਰਿਤ ਕਰਦਿਆਂ ਪ੍ਰਧਾਨ ਮੰਤਰੀ ਸਵਨਿਧੀ ਯੋਜਨਾਦਾ ਐਲਾਨ ਕੀਤਾ, ਤਾਂ ਜੋ ਉਹ ਆਪਣੀ ਆਜੀਵਿਕਾ ਲਈ ਕਾਰੋਬਾਰ ਦੋਬਾਰਾ ਸ਼ੁਰੂ ਕਰ ਸਕਣ। ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਲੱਖਾਂ ਸਟ੍ਰੀਟ ਵੈਂਡਰ ਇਸ ਪ੍ਰਣਾਲੀ ਨਾਲ ਸਿੱਧੇ ਜੁੜੇ ਹਨ, ਤਾਂ ਜੋ ਉਨ੍ਹਾਂ ਨੂੰ ਲਾਭ ਮਿਲਣਾ ਸ਼ੁਰੂ ਹੋ ਸਕੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਨਿਧੀ ਯੋਜਨਾ ਦਾ ਉਦੇਸ਼ ਸਟ੍ਰੀਟ ਵੈਂਡਰਾਂ ਨੂੰ ਸਵਰੋਜ਼ਗਾਰ, ਸਵਾਵਲੰਬਨ ਤੇ ਸਵਾਭੀਮਾਨ’ (ਸਵੈਰੋਜ਼ਗਾਰ, ਸਵੈਨਿਰਬਾਹ ਤੇ ਆਤਮਵਿਸ਼ਵਾਸ) ਮੁਹੱਈਆ ਕਰਵਾਉਣਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਸਟ੍ਰੀਟ ਵੈਂਡਰ ਨੂੰ ਇਸ ਯੋਜਨਾ ਸਭ ਕੁਝ ਪਤਾ ਹੋਣਾ ਬਹੁਤ ਅਹਿਮ ਹੈ। ਇਹ ਯੋਜਨਾ ਇੰਨੀ ਸਰਲ ਬਣਾਈ ਗਈ ਹੈ ਕਿ ਆਮ ਲੋਕ ਵੀ ਇਸ ਨਾਲ ਜੁੜ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਅਰਜ਼ੀ ਅੱਪਲੋਡ ਕਰ ਕੇ ਸਾਂਝੇ ਸੇਵਾ ਕੇਂਦਰਜਾਂ ਨਗਰਪਾਲਿਕਾ/ਨਗਰਨਿਗਮ ਦਫ਼ਤਰ ਜ਼ਰੀਏ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਅਤੇ ਇਸ ਲਈ ਕਤਾਰਾਂ ਵਿੱਚ ਖਲੋੜ ਦੀ ਕੋਈ ਜ਼ਰੂਰਤ ਨਹੀਂ ਹੈ। ਇੰਨਾ ਹੀ ਨਹੀਂ ਬੈਂਕ ਤੇ ਨਗਰਪਾਲਿਕਾ/ਨਗਰਨਿਗਮ ਦਾ ਕੋਈ ਬਿਜ਼ਨਸ ਕੌਰਸਪੌਂਡੈਂਟ ਵੀ ਆ ਕੇ ਸਟ੍ਰੀਟ ਵੈਂਡਰਾਂ ਤੋਂ ਅਰਜ਼ੀ ਲੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਸ ਯੋਜਨਾ ਅਧੀਨ ਵਿਆਜ ਉੱਤੇ 7 ਫ਼ੀਸਦੀ ਤੱਕ ਛੂਟ ਦਿੱਤੀ ਜਾਂਦੀ ਹੈ ਅਤੇ ਜੇ ਕੋਈ ਵਿਅਕਤੀ ਇੱਕ ਸਾਲ ਦੇ ਅੰਦਰ ਬੈਂਕ ਨੂੰ ਧਨ ਮੋੜ ਦਿੰਦਾ ਹੈ, ਤਾਂ ਉਸ ਨੂੰ ਵਿਆਜ ਵਿੱਚ ਛੂਟ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਡਿਜੀਟਲ ਲੈਣਦੇਣ ਵਿੱਚ ਕੁਝ ਨਕਦੀ ਵਾਪਸ ਵੀ ਮਿਲੇਗੀ। ਇਸ ਤਰੀਕੇ ਨਾਲ, ਕੁੱਲ ਬੱਚਤਾਂ, ਕੁੱਲ ਵਿਆਜ ਤੋਂ ਵੱਧ ਜਾਣਗੀਆਂ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਡਿਜੀਟਲ ਲੈਣਦੇਣ ਦਾ ਰੁਝਾਨ ਪਿਛਲੇ 3–4 ਸਾਲਾਂ ਦੌਰਾਨ ਤੇਜ਼ੀ ਨਾਲ ਵਧਦਾ ਰਿਹਾ ਹੈ।

 

ਇਹ ਯੋਜਨਾ ਲੋਕਾਂ ਨੂੰ ਇੱਕ ਨਵੀਂ ਸ਼ੁਰੂਆਤ ਕਰਨ ਤੇ ਪੂੰਜੀ ਨੂੰ ਅਸਾਨੀ ਨਾਲ ਹਾਸਲ ਕਰਨ ਵਿੱਚ ਮਦਦ ਕਰੇਗੀ। ਪਹਿਲੀ ਵਾਰ ਕਰੋੜਾਂ ਸਟ੍ਰੀਟ ਵੈਂਡਰਾਂ ਦਾ ਇੱਕ ਨੈੱਟਵਰਕ ਸੱਚਮੁਚ ਇੱਕ ਪ੍ਰਣਾਲੀ ਨਾਲ ਜੁੜਿਆ ਹੈ, ਉਨ੍ਹਾਂ ਨੁੰ ਇੱਕ ਪਛਾਣ ਮਿਲੀ ਹੈ।

 

ਉਨ੍ਹਾਂ ਇਹ ਵੀ ਕਿਹਾ,‘ਇਹ ਯੋਜਨਾ ਵਿਆਜ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦੀ ਹੈ। ਇਸ ਯੋਜਨਾ ਅਧੀਨ 7% ਤੱਕ ਵਿਆਜ ਦੀ ਛੂਟ ਦਿੱਤੀ ਜਾ ਰਹੀ ਹੈ। ਬੈਂਕਾਂ ਤੇ ਡਿਜੀਟਲ ਭੁਗਤਾਨ ਸੁਵਿਧਾਕਾਰਾਂ ਦੇ ਤਾਲਮੇਲ ਨਾਲ ਇੱਕ ਨਵੀਂ ਸ਼ੁਰੂਆਤ ਹੋਈ ਹੈ, ਤਾਂ ਜੋ ਇਹ ਯਕੀਨੀ ਹੋ ਸਕੇ ਕਿ ਸਾਡੇ ਸਟ੍ਰੀਟ ਵੈਂਡਰ ਡਿਜੀਟਲ ਖ਼ਰੀਦਦਾਰੀ ਵਿੱਚ ਕਿਤੇ ਪਿੱਛੇ ਨਾ ਰਹਿ ਜਾਣ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਇਸ ਸਮੇਂ ਦੌਰਾਨ ਗਾਹਕ ਨਕਦ ਲੈਣਦੇਣ ਤੋਂ ਜ਼ਿਆਦਾ ਡਿਜੀਟਲ ਲੈਣਦੇਣ ਵੱਲ ਵਧੇਰੇ ਰੁਚਿਤ ਹਨ। ਉਨ੍ਹਾਂ ਸਟ੍ਰੀਟ ਵੈਂਡਰਾਂ ਨੂੰ ਬੇਨਤੀ ਕੀਤੀ ਕਿ ਉਹ ਵੀ ਡਿਜੀਟਲ ਲੈਣਦੇਣ ਨੂੰ ਅਪਣਾਉਣ।

 

ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਹੁਣ ਇੱਕ ਓਟੀਟੀ ਪਲੈਟਫ਼ਾਰਮ ਲਿਆਉਣ ਜਾ ਰਹੀ ਹੈ, ਤਾਂ ਜੋ ਸਾਰੇ ਸਟ੍ਰੀਟ ਵੈਂਡਰ ਆਪਣੇ ਕਾਰੋਬਾਰੀ ਲੈਣਦੇਣ ਡਿਜੀਟਲ ਤਰੀਕੇ ਨਾਲ ਕਰ ਸਕਣ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾਦੇ ਲਾਭਾਰਥੀ ਤਰਜੀਹ ਦੇ ਅਧਾਰ ਉੱਤੇ ਉੱਜਵਲਾ ਗੈਸ ਯੋਜਨਾ, ਆਯੁਸ਼ਮਾਨ ਭਾਰਤ ਯੋਜਨਾਆਦਿ ਤੱਕ ਪਹੁੰਚ ਹਾਸਲ ਕਰ ਸਕਣਗੇ।

 

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾਰਾਹੀਂ 40 ਕਰੋੜ ਤੋਂ ਵੀ ਵੱਧ ਗ਼ਰੀਬਾਂ, ਹੇਠਲੀ ਮੱਧ ਸ਼੍ਰੇਣੀ ਨਾਲ ਜੁੜੇ ਲੋਕਾਂ ਦੇ ਬੈਂਕ ਖਾਤੇ ਖੋਲ੍ਹੇ ਗਏ ਹਨ ਤੇ ਹੁਣ ਉਨ੍ਹਾਂ ਨੂੰ ਸਾਰੇ ਲਾਭ ਉਨ੍ਹਾਂ ਦੇ ਆਪਣੇ ਖਾਤਿਆਂ ਵਿੱਚ ਸਿੱਧੇ ਮਿਲ ਰਹੇ ਹਨ ਅਤੇ ਉਨ੍ਹਾਂ ਲਈ ਕਰਜ਼ਾ ਹਾਸਲ ਕਰਨਾ ਸੌਖਾ ਹੋ ਗਿਆ ਹੈ। ਉਨ੍ਹਾਂ ਡਿਜੀਟਲ ਹੈਲਥ ਮਿਸ਼ਨ, ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਿਓਤੀ ਯੋਜਨਾ ਤੇ ਆਯੁਸ਼ਮਾਨ ਭਾਰਤ ਜਿਹੀਆਂ ਕੁਝ ਹੋਰ ਯੋਜਨਾਵਾਂ ਵੀ ਗਿਣਵਾਈਆਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਦੌਰਾਨ ਦੇਸ਼ ਵਿੱਚ ਗ਼ਰੀਬਾਂ ਦੇ ਜੀਵਨ ਸੁਖਾਲੇ ਬਣਾਉਣ ਲਈ ਕਈ ਉਪਾਅ ਲਾਗੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ਹਿਰਾਂ ਤੇ ਵੱਡੇ ਕਸਬਿਆਂ ਵਿੱਚ ਸਸਤੇ ਕਿਰਾਏ ਉੱਤੇ ਮਕਾਨ ਮੁਹੱਈਆ ਕਰਵਾਉਣ ਲਈ ਇੱਕ ਵੱਡੀ ਯੋਜਨਾ ਸ਼ੁਰੂ ਕੀਤੀ ਸੀ।

 

ਉਨ੍ਹਾਂ ਕਿਹਾ ਕਿ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡਯੋਜਨਾ ਨਾਲ ਹਰੇਕ ਵਿਅਕਤੀ ਦੇਸ਼ ਵਿੱਚ ਕਿਤੇ ਵੀ ਸਸਤਾ ਰਾਸ਼ਨ ਲੈ ਸਕੇਗਾ।

 

ਪ੍ਰਧਾਨ ਮੰਤਰੀ ਨੇ ਅਗਲੇ 1,000 ਦਿਨਾਂ ਵਿੱਚ 6 ਲੱਖ ਪਿੰਡਾਂ ਵਿੱਚ ਆਪਟੀਕਲ ਫ਼ਾਈਬਰ ਵਿਛਾਉਣ ਦੇ ਚਲ ਰਹੇ ਪ੍ਰੋਗਰਾਮ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇੰਝ ਸਮੁੱਚਾ ਗ੍ਰਾਮੀਣ ਭਾਰਤ, ਘਰੇਲੂ ਤੇ ਅੰਤਰਰਾਸ਼ਟਰੀ ਬਜ਼ਾਰ ਨਾਲ ਜੁੜ ਜਾਵੇਗਾ ਤੇ ਪਿੰਡਾਂ ਦੇ ਵਾਸੀਆਂ ਦੀ ਰਹਿਣੀਬਹਿਣੀ ਵਿੱਚ ਸੁਧਾਰ ਆਵੇਗਾ।

ਪ੍ਰਧਾਨ ਮੰਤਰੀ ਨੇ ਸਟ੍ਰੀਟ ਵੈਂਡਰਾਂ ਨੂੰ ਸਫ਼ਾਈ ਰੱਖਣ ਤੇ ਕੋਵਿਡ–19 ਫੈਲਣ ਤੋਂ ਰੋਕਥਾਮ ਲਈ ਸਾਰੇ ਨਿਯਮਾਂ/ਉਪਾਵਾਂ ਦੀ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਆਪਣੇ ਕਾਰੋਬਾਰ ਵਧਾਉਣ ਵਿੱਚ ਮਦਦ ਮਿਲੇਗੀ।

 

****

 

ਵੀਆਰਆਰਕੇ/ਏਕੇ(Release ID: 1652635) Visitor Counter : 9