ਰਸਾਇਣ ਤੇ ਖਾਦ ਮੰਤਰਾਲਾ

ਸੀਆਈਪੀਈਟੀ ਭਾਗਲਪੁਰ ਅਤੇ ਵਾਰਾਣਸੀ ਵਿਚ ਦੋ ਨਵੇਂ ਸੀਐਸਟੀਐਸ ਕੇਂਦਰ ਸਥਾਪਤ ਕਰੇਗਾ

Posted On: 08 SEP 2020 3:43PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲਾ ਅਧੀਨ ਪੈਟਰੋ ਕੈਮੀਕਲ ਇੰਜੀਨੀਅਰਿੰਗ ਅਤੇ ਤਕਨਾਲੋਜੀ (ਸੀਆਈਪੀਈਟੀ) ਜਲਦੀ ਹੀ ਭਾਗਲਪੁਰ (ਬਿਹਾਰ) ਅਤੇ ਵਾਰਾਣਸੀ (ਯੂਪੀ) ਵਿਖੇ ਹੁਨਰ ਅਤੇ ਤਕਨੀਕੀ ਸਹਾਇਤਾ ਲਈ ਸੀਐਸਟੀਐਸ  ਦੋ ਨਵੇਂ ਕੇਂਦਰ ਸਥਾਪਤ ਕਰੇਗਾ ।

ਕੈਮੀਕਲ ਅਤੇ ਪੈਟਰੋ ਕੈਮੀਕਲਜ਼ ਦੇ ਸਕੱਤਰ ਸ੍ਰੀ ਆਰ.ਕੇ. ਚਤੁਰਵੇਦੀ ਨੇ ਕਿਹਾ ਕਿ ਹਰ ਸਾਲ 1000 ਨੌਜਵਾਨਾਂ ਨੂੰ ਪੈਟਰੋ ਕੈਮੀਕਲ ਅਤੇ ਇਸ ਨਾਲ ਜੁੜੇ ਉਦਯੋਗਾਂ ਵਿੱਚ ਚੰਗੇ ਰੋਜ਼ਗਾਰ ਲਈ ਡਿਪਲੋਮਾ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ਰਾਹੀਂ ਹਰੇਕ ਕੇਂਦਰ ਵਿੱਚ ਸਿਖਲਾਈ ਦਿੱਤੀ ਜਾਵੇਗੀ ।
ਇਨ੍ਹਾਂ ਕੇਂਦਰਾਂ ਵਲੋਂ ਦਿੱਤੀ ਜਾਣ ਵਾਲੀ ਤਕਨੀਕੀ ਸਹਾਇਤਾ ਸੇਵਾਵਾਂ ਦੇ ਇਸ ਖੇਤਰ ਵਿਚ ਨਵੇਂ ਅਤੇ ਮੌਜੂਦਾ ਉਦਯੋਗਾਂ ਦੀ ਤਰੱਕੀ ਅਤੇ ਵਿਕਾਸ ਲਈ ਮੁੱਖ ਸਰੋਤ ਵਜੋਂ ਕੰਮ ਕਰੇਗੀ I

ਸੀਆਈਪੀਈਟੀ ਕੋਲ ਇਸ ਸਮੇਂ 43 ਕਾਰਜਸ਼ੀਲ  ਕੇਂਦਰ ਹਨ ਅਤੇ ਪੋਲੀਮਰ ਅਤੇ ਇਸ ਨਾਲ ਜੁੜੇ  ਉਦਯੋਗਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਦੇਸ਼ ਭਰ ਵਿੱਚ 9 ਹੋਰ ਕੇਂਦਰ ਸਥਾਪਤ ਕਰਨ ਦੀ ਪ੍ਰਕਿਰਿਆ ਜਾਰੀ ਹੈ। ਸੰਸਥਾ ਨੇ ਦੇਸ਼ ਪ੍ਰਤੀ ਆਪਣੀ ਸਮਰਪਿਤ ਸੇਵਾ ਦੇ 50 ਸਾਲ ਪੂਰੇ ਕੀਤੇ ਹਨ । ਇਸ ਵੇਲੇ  31 ਹੁਨਰ ਅਤੇ ਤਕਨਾਲੋਜੀ ਸਹਾਇਤਾ ਸੀਐਸਟੀ ਸੈਂਟਰ  ਪੌਲੀਮਰ ਸਾਇੰਸ,  ਇੰਜੀਨੀਅਰਿੰਗ ਅਤੇ  ਟੈਕਨੋਲੋਜੀ ਦੇ ਖੇਤਰਾਂ ਵਿਚ ਸੇਵਾਵਾਂ ਦੇ ਰਹੇ ਹਨ,  ਜਿਥੇ ਡਿਪਲੋਮਾ, ਪੀਜੀ ਡਿਪਲੋਮਾ ਅਤੇ  ਹੁਨਰ  ਵਿਕਾਸ  ਸਿਖਲਾਈ ਸੰਬੰਧੀ ਪ੍ਰੋਗਰਾਮ ਚਲਾਏ ਜਾ ਰਹੇ ਹਨ ।
ਸੀਆਈਪੀਈਟੀ ਵਲੋਂ ਭਾਰਤ ਸਰਕਾਰ ਦੀਆਂ ਬਹੁਤ ਸਾਰੀਆਂ ਸਰਗਰਮੀਆਂ ਵਿੱਚ  ਯੋਗਦਾਨ ਪਾਇਆ  ਜਾ ਰਿਹਾ ਹੈ । ਜਿਵੇਂ ਕਿ ਸਕਿਲ ਇੰਡੀਆ, ਮੇਕ ਇਨ ਇੰਡੀਆ, ਸਵੱਛ ਭਾਰਤ ਅਭਿਆਨ,  ਸਟੈਂਡ ਅਪ  ਇੰਡੀਆ, ਸਟਾਰਟ ਅਪ ਇੰਡੀਆ ਅਤੇ ਡਿਜੀਟਲ ਇੰਡੀਆ ਆਦਿ ।
.
ਸੀਆਈਪੀਈਟੀ ਦੇ ਇਕ ਲੱਖ ਤੋਂ ਵੱਧ ਸਾਬਕਾ ਵਿਦਿਆਰਥੀ ਹਨ ਅਤੇ ਪਾਸ ਹੋਏ ਵਿਦਿਆਰਥੀ ਹਰ ਸਾਲ ਨਿਯਮਤ ਅਧਾਰ 'ਤੇ ਐਨਰੋਲਡ  ਹੁੰਦੇ ਹਨ । ਵਿਦਿਆਰਥੀਆਂ ਦੀ ਗਲੋਬਲ ਮੌਜੂਦਗੀ, ਮੋਹਰੀ ਅਹੁਦਿਆਂ 'ਤੇ ਕਾਬਜ਼ ਹੋਣਾ ਅਤੇ ਉੱਦਮਤਾ ਸੀਆਈਪੀਈਟੀ ਦੇ ਕੁਝ ਪ੍ਰਮੁੱਖ ਗੁਣ ਹਨ ।
***
ਆਰ ਸੀ ਜੇ / ਆਰ ਕੇ ਐਮ



(Release ID: 1652404) Visitor Counter : 91