ਰੱਖਿਆ ਮੰਤਰਾਲਾ
ਸਥਿਤੀ ਅਪਡੇਟ: ਪੂਰਵੀ ਲੱਦਾਖ ਵਿਚ ਸਥਿਤੀ
Posted On:
08 SEP 2020 10:49AM by PIB Chandigarh
ਭਾਰਤ, ਐਲ ਏ ਸੀ ਤੇ ਸਥਿਤੀ ਨੂੰ ਸੁਖ਼ਾਲਾ ਬਣਾਉਣ ਅਤੇ ਸਹੀ ਸਥਿਤੀ ਬਰਕਰਾਰ ਰੱਖਣ ਲਈ ਵਚਨਵੱਧ ਹੈ ਪਰ ਚੀਨ ਵੱਲੋਂ ਲਗਾਤਾਰ ਭੜਕਾਉਣ ਵਾਲੀਆਂ ਗਤੀਵਿਧੀਆਂ ਜਾਰੀ ਰੱਖੀਆਂ ਜਾ ਰਹੀਆਂ ਹਨ ।
ਕਿਸੇ ਵੀ ਪੜਾਅ ਤੇ ਭਾਰਤੀ ਫੌਜ ਐਲ ਏ ਸੀ ਦੀ ਉਲੰਘਣਾ ਨਹੀਂ ਕੀਤੀ ਗਈ ਅਤੇ ਨਾ ਹੀ ਫਾਇਰਿੰਗ ਵਰਗੇ ਕਿਸੇ ਹਮਲਾਵਰ ਤਰੀਕੇ ਦੀ ਵਰਤੋਂ ਕੀਤੀ ਗਈ ।
ਪੀ ਐਲ ਏ ਵੱਲੋਂ ਲਗਾਤਾਰ ਸਮਝੌਤਿਆਂ ਦੀ ਉਲੰਘਣਾ ਕੀਤੀ ਜਾ ਰਹੀ ਹੈ । ਉਸ ਵੱਲੋਂ ਹਮਲਾਵਰ ਚਾਲਾਂ ਚੱਲੀਆਂ ਜਾ ਰਹੀਆਂ ਨੇ ਜਦਕਿ ਮਿਲਟਰੀ, ਡਿਪਲੋਮੈਟਿਕ ਅਤੇ ਸਿਆਸੀ ਪੱਧਰ ਤੇ ਉਪਰਾਲੇ ਜਾਰੀ ਹਨ । 7 ਸਤੰਬਰ 2020 ਨੂੰ ਪੀ ਐਲ ਏ ਦੇ ਫੌਜੀਆਂ ਵੱਲੋਂ ਹੀ ਐਲ ਏ ਸੀ ਤੇ ਭਾਰਤ ਦੀਆਂ ਅਗਲੇਰੀਆਂ ਚੌਕੀਆਂ ਵੱਲ ਵਧਣ ਦਾ ਯਤਨ ਕੀਤਾ ਗਿਆ ਸੀ, ਜਿਸ ਨੂੰ ਦੇਸ਼ ਦੇ ਬਹਾਦਰ ਜਵਾਨਾਂ ਨੇ ਸੰਜਮ ਰੱਖਦਿਆਂ ਨਾਕਾਮ ਕਰ ਦਿੱਤਾ । ਏਸੇ ਦੌਰਾਨ ਪੀ ਐਲ ਏ ਫੌਜੀਆਂ ਵੱਲੋਂ ਫੌਜ ਨੂੰ ਡਰਾਉਣ ਅਤੇ ਭੜਕਾਹਟ ਪੈਦਾ ਕਰਨ ਦੀ ਸੋਚ ਨਾਲ ਹਵਾ ਚ ਫਾਇਰ ਵੀ ਕੀਤੇ ਗਏ । ਭਾਰਤੀ ਫੌਜਾਂ ਨੇ ਇਸ ਦੇ ਬਾਵਜੂਦ ਪੂਰਾ ਸੰਜਮ ਵਰਤਿਆ ਅਤੇ ਜ਼ਿੰਮੇਵਾਰ ਢੰਗ ਨਾਲ ਵਿਵਹਾਰ ਕੀਤਾ ।
ਭਾਰਤੀ ਫੌਜ ਅਮਨ ਤੇ ਸ਼ਾਂਤੀ ਕਾਇਮ ਰੱਖਣ ਲਈ ਵਚਨਬੱਧ ਹੈ, ਹਾਲਾਂਕਿ ਫੌਜ ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਨੂੰ ਵੀ ਹਰ ਕੀਮਤ ਤੇ ਬਚਾਉਣ ਲਈ ਵਚਨਬੱਧ ਹੈ । ਚੀਨ ਦੀ ਪੱਛਮੀ ਥਿਏਟਰ ਕਮਾਂਡ ਵੱਲੋਂ ਜਾਰੀ ਬਿਆਨ ਦਾ ਇੱਕੋ ਇੱਕ ਮਕਸਦ ਆਪਣੇ ਦੇਸ਼ਵਾਸੀਆਂ ਅਤੇ ਕੌਮਾਂਤਰੀ ਪੱਧਰ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ ।
**********
ਏਏ / ਬੀਐਸਸੀ / ਕੇਸੀ
(Release ID: 1652308)
Visitor Counter : 276
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Odia
,
Tamil
,
Telugu
,
Malayalam