ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ 5 ਕਰੋੜ ਕੁੱਲ ਕੋਵਿਡ ਟੈਸਟਾਂ ਦਾ ਨਵਾਂ ਰਿਕਾਰਡ ਕਾਇਮ ਕੀਤਾ
ਟੈਸਟ ਪ੍ਰਤੀ ਮਿਲੀਅਨ ਦੇ ਨਿਰੰਤਰ ਵਾਧੇ 'ਤੇ, ਅੱਜ 36,703 ਤੇ ਪੁਜੇ
Posted On:
08 SEP 2020 12:27PM by PIB Chandigarh
ਹਮਲਾਵਰ ਅਤੇ ਵਿਆਪਕ ਟੈਸਟਿੰਗ ਨੇ ਕੋਵਿਡ ਮਹਾਮਾਰੀ ਦੇ ਵਿਰੁੱਧ ਭਾਰਤ ਦੀ ਲੜਾਈ ਵਿਚ ਇਕ ਮਹੱਤਵਪੂਰਣ ਭੂਮਿਕਾ ਲਿੱਖੀ ਹੈ I ਭਾਰਤ ਨੇ ਇਕ ਹੋਰ ਸਿਖਰ ਛੂਹਿਆ ਹੈ- ਸੰਚਿਤ ਟੈਸਟਾਂ ਨੇ ਅੱਜ 5 ਕਰੋੜ ਨੂੰ ਪਾਰ ਕਰ ਲਿਆ ਹੈ I
ਭਾਰਤ ਨੇ ਜਨਵਰੀ 2020 ਵਿਚ ਨੈਸ਼ਨਲ ਇੰਸਟੀਟਿਊਟ ਆਫ ਵਾਇਰੋਲੋਜੀ, ਪੁਣੇ ਦੇ ਲੈਬ ਵਿਚੋਂ ਸਿਰਫ ਇਕ ਟੈਸਟ ਕਰਵਾਉਣ ਤੋਂ ਹੁਣ ਤਕ 5,06,50,128 ਟੈਸਟ ਕਰ ਲਏ ਹਨ । ਪਿਛਲੇ 24 ਘੰਟਿਆਂ ਵਿੱਚ 10,98,621 ਟੈਸਟ ਕੀਤੇ ਗਏ ਜੋ ਦੇਸ਼ ਵਿੱਚ ਵੱਧ ਰਹੀ ਟੈਸਟਿੰਗ ਸਮਰੱਥਾ ਦੀ ਗਵਾਹੀ ਦਿੰਦੇ ਹਨ ।
ਔਸਤਨ ਰੋਜ਼ਾਨਾ ਕੀਤੇ ਗਏ ਟੈਸਟ (ਹਫ਼ਤੇ ਦੇ ਅਨੁਸਾਰ) ਨਿਰੰਤਰ ਵਾਧੇ ਦਾ ਪ੍ਰਦਰਸ਼ਨ ਕਰ ਰਹੇ ਹਨ । ਇਸ ਨੇ ਜੁਲਾਈ ਦੇ ਤੀਜੇ ਹਫ਼ਤੇ (3,26,971) ਤੋਂ ਸਤੰਬਰ ਦੇ ਪਹਿਲੇ ਹਫ਼ਤੇ (10,46,470) ਵਿਚ 3.2 ਗੁਣਾ ਦਾ ਵਾਧਾ ਦਰਜ ਕੀਤਾ ਹੈ ।
“ਕੌਵੀਡ -19 ਦੇ ਪ੍ਰਸੰਗ ਵਿੱਚ ਜਨ ਸਿਹਤ ਅਤੇ ਸਮਾਜਿਕ ਉਪਾਅ ਵਿਵਸਥਿਤ ਕਰਨ ਲਈ ਜਨਤਕ ਸਿਹਤ ਦੇ ਮਾਪਦੰਡ ਉੱਤੇ” ਆਪਣੇ ਗਾਈਡੈਂਸ ਨੋਟ ਵਿੱਚ, WHO ਨੇ ਦੇਸ਼ਾਂ ਨੂੰ ਸ਼ੱਕੀ ਮਾਮਲਿਆਂ ਦੀ ਵਿਆਪਕ ਨਿਗਰਾਨੀ ਲਈ ਪ੍ਰਤੀ ਮਿਲੀਅਨ ਅਬਾਦੀ ਤੇ ਪ੍ਰਤੀ ਦਿਨ 140 ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ । ਭਾਰਤ ਵਿੱਚ ਹਫ਼ਤੇ - ਹਫਤੇ ਦੇ ਅੰਕੜੇ ਇਸ ਮੋਰਚੇ ਤੇ ਵੱਧ ਰਹੇ ਸੁਧਾਰ ਨੂੰ ਦਰਸਾਉਂਦੇ ਹਨ ।
ਡਾਇਗਨੌਸਟਿਕ ਲੈਬਾਂ ਦੇ ਨੈਟਵਰਕ ਦੇ ਵਿਸਥਾਰ ਨੇ ਟੈਸਟ ਪ੍ਰਤੀ ਮਿਲੀਅਨ ਨੂੰ ਹੁਲਾਰਾ ਦਿੱਤਾ ਹੈ । ਟੀਪੀਐਮ ਵਿੱਚ 1 ਜੁਲਾਈ ਨੂੰ 6396 ਤੋਂ ਵਧ ਕੇ ਅੱਜ ਤੱਕ 36,703 ਦਾ ਵਾਧਾ ਹੋਇਆ ਹੈ I ਦੇਸ਼ ਵਿੱਚ ਟੈਸਟਿੰਗ ਲੈਬ ਨੈਟਵਰਕ ਨੂੰ ਲਗਾਤਾਰ ਮਜ਼ਬੂਤ ਕੀਤਾ ਜਾਂਦਾ ਹੈ, ਅੱਜ ਤੱਕ ਦੇਸ਼ ਵਿੱਚ 1668 ਲੈਬਾਂ ਹਨ; ਸਰਕਾਰੀ ਖੇਤਰ ਵਿੱਚ 1035 ਲੈਬਾਂ ਅਤੇ 633 ਨਿੱਜੀ ਲੈਬਾਂ ਹਨ । ਇਨ੍ਹਾਂ ਵਿੱਚ ਸ਼ਾਮਲ ਹਨ:
• ਰੀਅਲ ਟਾਈਮ ਆਰ ਟੀ ਪੀ ਸੀ ਆਰ ਅਧਾਰਤ ਟੈਸਟਿੰਗ ਲੈਬਜ਼: 846 (ਸਰਕਾਰੀ: 467 + ਪ੍ਰਾਈਵੇਟ: 379)
• ਟਰੂ ਨੈਟ ਅਧਾਰਤ ਟੈਸਟਿੰਗ ਲੈਬ: 700 (ਸਰਕਾਰੀ: 534 + ਪ੍ਰਾਈਵੇਟ: 166)
• ਸੀਬੀਐਨਏਏਟੀ ਅਧਾਰਤ ਟੈਸਟਿੰਗ ਲੈਬਜ਼: 122 (ਸਰਕਾਰੀ: 34 + ਨਿਜੀ: 88)
ਕੋਵਿਡ—19 ਦੇ ਸਬੰਧ ਵਿੱਚ ਤਕਨੀਕੀ ਮੁੱਦਿਆਂ , ਦਿਸ਼ਾ ਨਿਰਦੇਸ਼ਾਂ ਤੇ ਮਸ਼ਵਰੇ ਲਈ ਵਧੇਰੇ ਅਧਿਕਾਰਤ ਤੇ ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ ਲਗਾਤਾਰ ਵੈੱਬਸਾਈਟ ਦੇਖਦੇ ਰਹੋ । ਵੈੱਬਸਾਈਟ ਹੈ https://www.mohfw.gov.in/and@Mohfw_india
ਕੋਵਿਡ—19 ਨਾਲ ਸਬੰਧਤ ਤਕਨੀਕੀ ਪੁੱਛਗਿੱਛ ਟੈਕਨੀਕਲ technicalquery.covid19[at]gov[dot]in ਅਤੇ ਹੋਰ ਪੁੱਛਗਿੱਛ ncov2019[at]gov[dot]inand@covidindiaseva
ਕੋਵਿਡ—19 ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ — 911123978046 ਜਾਂ 1075 (ਟੋਲ ਫ੍ਰੀ) ।
ਕੋਵਿਡ—19 ਬਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਇਸ ਵੈੱਬਸਾਈਟ ਤੇ ਉਪਲਬੱਧ ਹੈ । https://www.mohfw.gov.in/pdf.coronavirushelplinenumber.pdf
ਐੱਮ ਵੀ / ਐਸਜੇ
(Release ID: 1652251)
Visitor Counter : 251
Read this release in:
Telugu
,
Malayalam
,
Assamese
,
English
,
Urdu
,
Hindi
,
Marathi
,
Bengali
,
Manipuri
,
Gujarati
,
Tamil