ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਕੇਂਦਰ, ਰਾਜ ਸਰਕਾਰਾਂ ਤੇ ਉਦਯੋਗ ਦਾ ਆਮ ਨਾਗਰਿਕਾਂ ਨਾਲ ਮਿਲ ਕੇ ਕੰਮ ਕਰਨਾ ਹੀ ਵਾਯੂ ਪ੍ਰਦੂਸ਼ਣ ਘਟਾਉਣ ਦਾ ਹੱਲ: ਸ਼੍ਰੀ ਪ੍ਰਕਾਸ਼ ਜਾਵਡੇਕਰ

‘ਨੀਲੇ ਆਕਾਸ਼ ਲਈ ਸਵੱਛ ਵਾਯੂ ਦੇ ਪਹਿਲੇ ਅੰਤਰਰਾਸ਼ਟਰੀ ਦਿਵਸ’ ਮੌਕੇ 28 ਰਾਜਾਂ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧਾਂ ਦੁਆਰਾ 122 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਵਾਯੂ ਪ੍ਰਦੂਸ਼ਣ ਘਟਾਉਣ ਲਈ ਰੂਪ–ਰੇਖਾ ਉੱਤੇ ਵਿਚਾਰ–ਵਟਾਂਦਰਾ

Posted On: 07 SEP 2020 7:33PM by PIB Chandigarh

ਨੀਲੇ ਆਕਾਸ਼ ਲਈ ਸਵੱਛ ਵਾਯੂ ਦੇ ਪਹਿਲੇ ਅੰਤਰਰਾਸ਼ਟਰੀ ਦਿਵਸਮੌਕੇ ਇੱਕ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਹੈ ਕਿ ਸਰਕਾਰ 122 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਵਾਯੂ ਪ੍ਰਦੂਸ਼ਣ ਦਾ ਪੱਧਰ ਘਟਾਉਣ ਲਈ ਪ੍ਰਤੀਬੱਧ ਹੈ। ਵਾਯੂ ਪ੍ਰਦੂਸ਼ਣ ਦੀ ਸਮੱਸਿਆ ਉੱਤੇ ਜ਼ੋਰ ਦਿੰਦਿਆਂ ਵਾਤਾਵਰਣ ਮੰਤਰੀ ਨੇ ਕਿਹਾ ਕਿ 2014 ’ਚ ਸਰਕਾਰ ਨੇ ਵਾਯੂ ਗੁਣਵੱਤਾ ਸੂਚਕਅੰਕ’ (AQI) ਨਿਗਰਾਨੀ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਅਸੀਂ ਅੱਠ ਮਾਪਦੰਡਾਂ ਉੱਤੇ ਪ੍ਰਦੂਸ਼ਣ ਦੇ ਪੱਧਰਾਂ ਉੱਤੇ ਨਜ਼ਰ ਰੱਖ ਰਹੇ ਹਾਂ।

 

WhatsApp Image 2020-09-07 at 16.49.32.jpeg

 

ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਆਪਣੇ ਸੁਤੰਤਰਤਾ ਦਿਵਸ ਵਾਲੇ ਭਾਸ਼ਣ ਵਿੱਚ ਵਾਯੂ ਪ੍ਰਦੂਸ਼ਣ ਦਾ ਮੁੱਦਾ ਲਿਆਉਣ ਅਤੇ 100 ਸ਼ਹਿਰਾਂ ਵਿੱਚ ਵਾਯੂ ਗੁਣਵੱਤਾ ਵਿੱਚ ਸਮੂਹਕ ਸੁਧਾਰ ਦਾ ਟੀਚਾ ਰੱਖਣ ਲਈ ਉਨ੍ਹਾਂ ਦਾ ਵੀ ਸ਼ੁਕਰੀਆ ਅਦਾ ਕੀਤਾ। ਕੇਂਦਰੀ ਵਾਤਾਵਰਣ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਖ਼ੁਦ ਇਹ ਤਬਦੀਲੀ ਲਿਆਉਣ ਲਈ ਦ੍ਰਿੜ੍ਹ ਹਨ।

 

https://twitter.com/PrakashJavdekar/status/1302950944812933121

 

https://twitter.com/PrakashJavdekar/status/1302951863365509126

 

ਸ਼੍ਰੀ ਜਾਵਡੇਕਰ ਨੇ ਰਾਜ ਮੰਤਰੀ ਸ਼੍ਰੀ ਬਾਬੁਲ ਸੁਪ੍ਰਿਯੋ ਅਤੇ ਵਾਤਾਵਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਆਰ.ਪੀ. ਗੁਪਤਾ ਨਾਲ ਮਿਲ ਕੇ ਰਾਸ਼ਟਰੀ ਸਵੱਛ ਵਾਯੂ ਪ੍ਰੋਗਰਾਮ’ (NCAP) ਤਹਿਤ ਵਾਯੂ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ ਸੰਗਠਤ ਕਦਮਾਂ ਬਾਰੇ ਇੱਕ ਵਿਵਰਣਿਕਾ ਲਾਂਚ ਕੀਤੀ। (ਲਿੰਕ)

 

ਮੰਤਰੀ ਨੇ ਕਿਹਾ ਕਿ ਦੇਸ਼ ਹੁਣ BS-VI ਮਾਪਦੰਡਾਂ ਉੱਤੇ ਚਲਾ ਗਿਆ ਹੈ, ਦੇਸ਼ ਵਿੱਚ ਮਿਆਰੀ ਪੈਟਰੋਲ ਤੇ ਡੀਜ਼ਲ ਮੁਹੱਈਆ ਕਰਵਾਏ ਜਾ ਰਹੇ ਹਨ, ਜੋ ਪ੍ਰਦੂਸ਼ਣ ਵਿਰੁੱਧ ਲੜਨ ਲਈ ਇੱਕ ਅਹਿਮ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਸਰਕਾਰਡ ਦੁਆਰਾ ਰਿਕਾਰਡ ਰਫ਼ਤਾਰ ਤੇ ਸੜਕਾਂ ਤੇ ਰਾਜਮਾਰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤੇ ਇਸ ਕਾਰਣ ਪਿਛਲੇ ਸਮਿਆਂ ਦੇ ਮੁਕਾਬਲੇ ਪ੍ਰਦੂਸ਼ਣ ਘੱਟ ਹੋ ਰਿਹਾ ਹੈ।

 

ਵਾਤਾਵਰਣ ਮੰਤਰੀ ਨੇ ਆਪਣੇ ਨੁਕਤੇ ਤੇ ਜ਼ੋਰ ਦਿੰਦਿਆਂ ਕਿਹਾ ਕਿ ਰਾਜਾਂ ਨੂੰ ਹੁਣ ਜ਼ਰੂਰ ਖ਼ਾਸ ਸ਼ਹਿਰ ਮੁਤਾਬਕ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ ਕਿਉਂਕਿ ਹਰੇਕ ਸ਼ਹਿਰ ਵਿੱਚ ਪ੍ਰਦੂਸ਼ਣ ਦੇ ਵਿਭਿੰਨ ਸਰੋਤ ਹੁੰਦੇ ਹਨ ਤੇ ਬਿਜਲਈ ਵਾਹਨਾਂ ਦੀ ਵਰਤੋਂ ਨੂੰ ਜ਼ਰੂਰ ਹੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਭਿੰਨ ਰਾਜਾਂ ਵਿੱਚ ਇੱਟਾਂ ਦੇ ਭੱਠਿਆਂ ਨੂੰ ਜ਼ਿਗ ਜ਼ੈਗਟੈਕਨੋਲੋਜੀ ਅਪਣਾਉਣੀ ਚਾਹੀਦੀ ਹੈ, ਤਾਂ ਉਨ੍ਹਾਂ ਵਿੱਚੋਂ ਨਿਕਲਣ ਵਾਲਾ ਪ੍ਰਦੂਸ਼ਣ ਘਟ ਸਕੇ। ਕੇਂਦਰੀ ਮੰਤਰੀ ਨੇ ਕਿਹਾ ਕਿ ਵਾਯੂ ਨੂੰ ਸਾਫ਼ ਰੱਖਣ ਲਈ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਕਾਰਪੂਲਿੰਗ ਤੇ ਆਵਾਜਾਈ ਦੇ ਜਨਤਕ ਸਾਧਨਾਂ ਦੀ ਵਰਤੋਂ ਨੂੰ ਜ਼ਰੂਰ ਹੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

 

ਪਿਛਲੇ ਵਰ੍ਹੇ ਜਨਵਰੀ , ਵਾਤਾਵਰਣ ਮੰਤਰੀ ਨੇ ਵਾਯੂ ਪ੍ਰਦੂਸ਼ਣ ਦੀ ਸਮੱਸਿਆ ਨਾਲ ਇੱਕ ਵਿਆਪਕ ਤਰੀਕੇ ਨਾਲ ਸਿੱਝਣ ਲਈ ਰਾਸ਼ਟਰੀ ਸਵੱਛ ਵਾਯੂ ਪ੍ਰੋਗਰਾਮ’ (NCAP) ਦੀ ਸ਼ੁਰੂਆਤ ਕੀਤੀ ਸੀ ਅਤੇ 2017 ਨੂੰ ਆਧਾਰਸਾਲ ਰੱਖ ਕੇ 2024 ਤੱਕ PM 10 ਅਤੇ PM 2.5 ਕੰਸੈਂਟ੍ਰੇਸ਼ਨਜ਼ ਵਿੱਚ 20 ਤੋਂ 30 ਫ਼ੀ ਸਦੀ ਤੱਕ ਦੀ ਕਮੀ ਹਾਸਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਯੋਜਨਾ ਅਧੀਨ ਪਹਿਲਾਂ 23 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 102 ਅਜਿਹੇ ਸ਼ਹਿਰਾਂ ਦੀ ਸ਼ਨਾਖ਼ਤ ਕੀਤੀ ਗਈ ਸੀ, ਜਿਨ੍ਹਾਂ ਨੇ ਇਸ ਟੀਚੇ ਨੂੰ ਹਾਸਲ ਨਹੀਂ ਕੀਤਾ ਸੀ। ਤਾਜ਼ਾ ਅੰਕੜਿਆਂ ਅਤੇ ਵਾਯੂ ਗੁਣਵੱਤਾ ਦੇ ਰੁਝਾਨ ਦੇ ਆਧਾਰ ਉੱਤੇ ਟੀਚਾ ਹਾਸਲ ਨਾ ਕਰਨ ਵਾਲੇ 20 ਹੋਰ ਸ਼ਹਿਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ।

 

ਇਸ ਵੈਬੀਨਾਰ, ਜਿਸ ਦਾ ਆਯੋਜਨ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਕੀਤਾ ਸੀ, ’ਨੀਲੇ ਆਕਾਸ਼ ਲਈ ਸਵੱਛ ਵਾਯੂ ਦੇ ਪਹਿਲੇ ਅੰਤਰਰਾਸ਼ਟਰੀ ਦਿਵਸਮੌਕੇ 28 ਰਾਜਾਂ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸ਼ਹਿਰੀ ਵਿਕਾਸ ਵਿਭਾਗ ਤੇ ਵਾਤਾਵਰਣ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਮੌਜੂਦ ਸਨ। NCAP ਪ੍ਰੋਗਰਾਮ ਵਿੱਚ ਸ਼ਨਾਖ਼ਤ ਕੀਤੇ 122 ਸ਼ਹਿਰਾਂ ਦੇ ਕਮਿਸ਼ਨਰਾਂ ਨੇ ਵੀ ਇਸ ਵਿੱਚ ਭਾਗ ਲਿਆ ਤੇ ਆਪਣੇ ਅਨੁਭਵ ਤੇ ਬਿਹਤਰੀਨ ਅਭਿਆਸਾਂ ਬਾਰੇ ਜਾਣਕਾਰੀ ਦਿੱਤੀ।

 

ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 19 ਦਸੰਬਰ, 2019 ਨੂੰ ਨੀਲੇ ਆਕਾਸ਼ ਲਈ ਸਵੱਛ ਵਾਯੂ ਦੇ ਪਹਿਲੇ ਅੰਤਰਰਾਸ਼ਟਰੀ ਦਿਵਸਹਰ ਸਾਲ 07 ਸਤੰਬਰ ਨੂੰ ਮਨਾਉਣ ਲਈ ਇੱਕ ਮਤਾ ਪਾਸ ਕੀਤਾ ਸੀ ਤੇ ਇਸ ਦੀ ਸ਼ੁਰੂਆਤ 2020 ਤੋਂ ਹੋਵੇਗੀ।

 

***

 

ਜੀਕੇ



(Release ID: 1652163) Visitor Counter : 189