ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਪਹਿਲੇ ਵਿਸ਼ਵ ਸੋਲਰ ਟੈਕਨੋਲੋਜੀਸਿਖਰ ਸੰਮੇਲਨ ਲਈ ਐਕਸ਼ਨ ਪੈਕਡ ਏਜੰਡਾ
ਨਵੀਂ ਤੇ ਅਖੁੱਟ ਊਰਜਾ ਮੰਤਰਾਲੇ, ਵਰਲਡ ਬੈਂਕ ਅਤੇ ਅੰਤਰਰਾਸ਼ਟਰੀ ਸੋਲਰ ਅਲਾਇੰਸ (ਆਈਐੱਸਏ) ਵਿਚਕਾਰ ਇੱਕ ਸਮਝੌਤੇ ਸਮੇਤ ਕੁੱਲ ਚਾਰ ਭਾਈਵਾਲੀ ਸਮਝੌਤੇ ਕੀਤੇ ਜਾਣਗੇ
ਸੌਰ ਟੈਕਨੋਲੋਜੀ ਬਾਰੇ ਅੰਤਰਰਾਸ਼ਟਰੀ ਰਸਾਲਾ ਲਾਂਚ ਕੀਤਾ ਜਾਵੇਗਾ
Posted On:
07 SEP 2020 12:24PM by PIB Chandigarh
ਅੰਤਰਰਾਸ਼ਟਰੀ ਸੋਲਰ ਅਲਾਇੰਸ (ਆਈਐੱਸਏ) ਦੁਆਰਾ ਕੱਲ ਬਾਅਦ ਦੁਪਹਿਰ (8 ਸਤੰਬਰ, ਭਾਰਤੀ ਸਮੇਂ ਅਨੁਸਾਰ 16.30 ਵਜੇ) ਪਹਿਲਾ ਵਿਸ਼ਵ ਸੋਲਰ ਟੈਕਨੋਲੋਜੀ ਸੰਮੇਲਨ (ਡਬਲਿਊਐੱਸਟੀਐੱਸ) ਕਰਾਇਆ ਜਾਏਗਾ। 149 ਦੇਸ਼ਾਂ ਦੇ 26000 ਤੋਂ ਵੱਧ ਭਾਗੀਦਾਰਾਂ ਵਲੋਂ ਇਸ ਵਰਚੁਅਲ ਸੰਮੇਲਨ ਵਿਚ ਸ਼ਾਮਲ ਹੋਣ ਲਈ ਰਜਿਸਟਰ ਕੀਤਾ ਗਿਆ ਹੈ ਜਿਸ ਵਿੱਚ ਸੂਰਜੀ ਊਰਜਾ ਸਬੰਧੀ ਅਗਲੀ ਪੀੜ੍ਹੀ ਦੀਆਂ ਨਵੀਨਤਮ ਟੈਕਨੋਲੋਜੀਆਂ ਨੂੰ ਪ੍ਰਦਰਸ਼ਿਤ ਕਰਨ ਅਤੇ ਵਿਚਾਰ-ਵਟਾਂਦਰੇ ਦੁਆਰਾ ਕਿਫਾਇਤੀ ਅਤੇ ਟਿਕਾਊ ਸਾਫ ਸੁਥਰੀ ਊਰਜਾ ਨੂੰ ਉਤਸ਼ਾਹਿਤ ਕਰਨ 'ਤੇ ਚਾਨਣਾ ਪਾਇਆ ਜਾਵੇਗਾ।
ਸੰਮੇਲਨ ਦੇ ਉਦਘਾਟਨੀ ਸਮਾਰੋਹ ਵਿੱਚ ਆਈਐੱਸਏ ਅਸੈਂਬਲੀ ਦੇ ਪ੍ਰਧਾਨ ਅਤੇ ਭਾਰਤ ਦੇ ਬਿਜਲੀ ਅਤੇ ਨਵੇਂ ਅਤੇ ਅਖੁੱਟ ਊਰਜਾ ਮੰਤਰੀ, ਸ਼੍ਰੀ ਆਰ.ਕੇ. ਸਿੰਘ, ਆਈਐੱਸਏ ਅਸੈਂਬਲੀ ਦੀ ਸਹਿ-ਪ੍ਰਧਾਨ ਅਤੇ ਫਰਾਂਸ ਦੀ ਵਾਤਾਵਰਣ ਤਬਦੀਲੀ ਬਾਰੇ ਮੰਤਰੀ, ਮਿਸ ਬਾਰਬਰਾ ਪੋਮਪਿਲੀ, ਅਫਰੀਕਾ, ਏਸ਼ੀਆ-ਪ੍ਰਸ਼ਾਂਤ ਅਤੇ ਲਾਤੀਨੀ ਅਮਰੀਕੀ ਅਤੇ ਕੈਰੇਬੀਅਨ ਖੇਤਰ (ਐੱਲਏਸੀ) ਤੋਂ ਆਈਐੱਸਏ ਦੇ ਉਪ-ਪ੍ਰਧਾਨਾਂ ਨਾਲ ਸ਼ਾਮਲ ਹੋਣਗੇ। ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਕੇ.ਵਿਜੇ ਰਾਘਵਨ, ਸਮਾਰੋਹ ਦੀ ਸ਼ੁਰੂਆਤ ਕਰਨਗੇ ਅਤੇ ਵਿਚਾਰ-ਵਟਾਂਦਰੇ ਲਈ ਪ੍ਰਸੰਗ ਨਿਰਧਾਰਿਤ ਕਰਨਗੇ।
ਇਸ ਸੰਮੇਲਨ ਵਿੱਚ ਆਈਐੱਸਏ ਦੇ ਕਈ ਮੈਂਬਰ ਦੇਸ਼ਾਂ ਦੇ ਮੰਤਰੀਆਂ ਦੇ ਨਾਲ ਉੱਚ ਪੱਧਰੀ ਸ਼ਖਸੀਅਤਾਂ, ਨੈਸ਼ਨਲ ਫੋਕਲ ਪੁਆਇੰਟਸ ਅਤੇ ਸੀਨੀਅਰ ਸਰਕਾਰੀ ਕਾਰਕੁੰਨਾਂ ਤੋਂ ਇਲਾਵਾ ਡਿਪਲੋਮੈਟਿਕ ਮਿਸ਼ਨਾਂ ਦੇ ਨੁਮਾਇੰਦੇ, ਆਈਐੱਸਏ ਦੇ ਸਹਿਭਾਗੀਆਂ, ਕਾਰੋਬਾਰ ਅਤੇ ਉਦਯੋਗ ਦੇ ਆਗੂ, ਸੌਰ ਪ੍ਰੋਜੈਕਟ ਡਿਵੈਲਪਰ, ਸੌਰ ਨਿਰਮਾਤਾ, ਆਰ ਐਂਡ ਡੀ ਸੰਸਥਾਵਾਂ, ਅਕੈਡਮੀਆ ਅਤੇ ਥਿੰਕ ਟੈਂਕ, ਸਿਵਲ ਸੁਸਾਇਟੀ, ਅੰਤਰਰਾਸ਼ਟਰੀ ਸੰਸਥਾਵਾਂ ਅਤੇ ਦਾਨੀਆਂ, ਗੈਰ ਸਰਕਾਰੀ ਅਤੇ ਕਮਿਊਨਿਟੀ ਅਧਾਰਤ ਸੰਸਥਾਵਾਂ, ਵਿਦਿਅਕ, ਖੋਜ ਅਤੇ ਸਿਖਲਾਈ ਸੰਸਥਾਵਾਂ, ਅੰਤਰ ਰਾਸ਼ਟਰੀ ਮੀਡੀਆ, ਬਹੁਪੱਖੀ ਅਤੇ ਦੁਵੱਲੀ ਏਜੰਸੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ।
ਲਿਥਿਅਮ ਆਇਨ ਬੈਟਰੀਆਂ ਦੀ ਇਨਕਲਾਬੀ ਤਬਦੀਲੀ ਦੀ ਖੋਜ ਲਈ 2019 ਵਿਚ ਕੈਮਿਸਟਰੀ ਵਿਚ (ਜੋਹਨ ਬੀ ਗੁਡਇਨੋਫ ਅਤੇ ਅਕੀਰਾ ਯੋਸ਼ੀਨੋ ਨਾਲ ਸਾਂਝੇ ਤੌਰ ‘ਤੇ) ਨੋਬਲ ਪੁਰਸਕਾਰ ਜੇਤੂ ਡਾ. ਐੱਮ ਸਟੈਨਲੇ ਵਿਟਿੰਗਮ, ਉਦਘਾਟਨੀ ਸਮਾਰੋਹ ਵਿਚ ਮੁੱਖ ਭਾਸ਼ਣ ਦੇਣਗੇ। ਸੋਲਰ ਇਮਪਲਸ ਫਾਉਂਡੇਸ਼ਨ, ਸਵਿਟਜ਼ਰਲੈਂਡ ਦੇ ਬਾਨੀ ਅਤੇ ਚੇਅਰਮੈਨ ਸ੍ਰੀ ਬਰਨਾਰਡ ਪਿਕਕਾਰਡ, ਸਮਾਰੋਹ ਨੂੰ ਸੰਬੋਧਨ ਕਰਨਗੇ।
ਭਾਰਤ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਧਰਮੇਂਦਰ ਪ੍ਰਧਾਨ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਨਗੇ।
ਆਈਐੱਸਏ ਅਸੈਂਬਲੀ ਦੇ ਪ੍ਰਧਾਨ ਸ਼੍ਰੀ ਆਰ.ਕੇ. ਸਿੰਘ ਅਤੇ ਅਸੈਂਬਲੀ ਦੀ ਸਹਿ ਪ੍ਰਧਾਨ, ਮਿਸ ਬਾਰਬਰਾ ਪੋਮਪਿਲੀ ਪ੍ਰਧਾਨਗੀ ਅਤੇ ਸਹਿ ਪ੍ਰਧਾਨਗੀ ਦੇ ਭਾਸ਼ਣ ਦੇਣਗੇ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼)ਨਾਲ ਇਸ ਪਾਵਰ ਪੈਕ ਸੈਸ਼ਨ ਲਈ ਅਤੇ ਇਸ ਪਿਛੋਂ ਹੋਣ ਵਾਲੇ ਚਾਰ ਤਕਨੀਕੀ ਸੈਸ਼ਨਾਂ ਲਈ ਵਿਚਾਰ ਵਟਾਂਦਰੇ ਦੀ ਸ਼ੁਰੂਆਤ ਕਰਨਗੇ। ਯੂਰਪੀਅਨ ਕਮਿਸ਼ਨ ਦੀ ਊਰਜਾ ਕਮਿਸ਼ਨਰ, ਮਿਸ ਕਾਦਰੀ ਸਿੰਪਸਨ, ਸੰਮੇਲਨ ਵਿਚ ਇਕ ਖ਼ਾਸ ਸੰਦੇਸ਼ ਦੇਣਗੇ।
ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਇੱਕ ਕਾਰਜਸ਼ੀਲ ਏਜੰਡੇ ਨਾਲ ਹੋਏਗੀ ਜਿਸ ਦੇ ਅਖੀਰ ਵਿੱਚ ਆਈਐੱਸਏ ਅਤੇ ਅੰਤਰਰਾਸ਼ਟਰੀ ਇੰਸਟੀਟਿਊਟ ਆਵ੍ ਰੈਫ੍ਰਿਜਰੇਸ਼ਨ ਦੇ ਵਿਚਕਾਰ ਤਿੰਨ ਸਮਝੌਤਿਆਂ ਦੀ ਘੋਸ਼ਣਾ ਕੀਤੀ ਜਾਏਗੀ। ਦੂਜਾ ਸਮਝੌਤਾ ਗਲੋਬਲ ਗ੍ਰੀਨ ਗਰੋਥ ਇੰਸਟੀਟਿਊਟ ਨਾਲ ਅਤੇ ਤੀਜਾ ਸਮਝੌਤਾ ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ ਨਾਲ ਕੀਤਾ ਜਾਵੇਗਾ। ਭਾਰਤ ਦੇ ਨਵੇਂ ਅਤੇ ਅਖੁੱਟ ਊਰਜਾ ਮੰਤਰਾਲੇ, ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਸੋਲਰ ਅਲਾਇੰਸ ਵਿਚਾਲੇ ਇਕ ਤਿਕੋਣੀ ਸਮਝੌਤਾ ਹੋਣਾ ਵੀ ਤੈਅ ਹੋਇਆ ਹੈ। ਦੱਖਣੀ ਫਲੋਰਿਡਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਕਲੀਨ ਐਨਰਜੀ ਰਿਸਰਚ ਸੈਂਟਰ ਦੇ ਡਾਇਰੈਕਟਰ ਡਾ.ਧਰੇਂਦਰ ਯੋਗੀ ਗੋਸਵਾਮੀ, ਆਈਐੱਸਏ ਦੀ ਟੈਕਨੋਲੋਜੀ ਜਰਨਲ, ਸੋਲਰ ਕੰਪਾਸ 360 ਨੂੰ ਵੀ ਸੰਮੇਲਨ ਦੌਰਾਨ ਲਾਂਚ ਕਰਨਗੇ।
ਉਦਘਾਟਨ ਤੋਂ ਬਾਅਦ ਗਲੋਬਲ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਦੇ ਸੈਸ਼ਨ ਦੌਰਾਨ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਕਾਰਪੋਰੇਸ਼ਨਾਂ ਜੋ ਟਿਕਾਊ ਊਰਜਾ ਦੇ ਹੱਲ ਲਈ ਹੋਰ ਨਵਿਆਉਣਯੋਗ ਅਤੇ ਸਟੋਰੇਜ ਨਾਲ ਸੌਰ ਊਰਜਾ ਦੇ ਏਕੀਕਰਨ ਨੂੰ ਵਧਾਵਾ ਦੇਣ ਵਿੱਚ ਵੱਡਾ ਯੋਗਦਾਨ ਪਾਉਂਦੀਆਂ ਹਨ, ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਦਰਮਿਆਨ ਵਿਚਾਰ-ਵਟਾਂਦਰਾ ਕੀਤਾ ਜਾਏਗਾ। ਚਾਰ ਤਕਨੀਕੀ ਸੈਸ਼ਨਾਂ ਵਿਚ ਪ੍ਰਸਿੱਧ ਅਕਾਦਮਿਕ ਵਿਗਿਆਨੀਆਂ, ਵਿਗਿਆਨੀਆਂ, ਖੋਜਕਰਤਾਵਾਂ ਅਤੇ ਉਦਯੋਗ ਦੇ ਲੀਡਰਾਂ ਦੀ ਇੱਕ ਗਲੈਕਸੀ ਦੇਖਣ ਨੂੰ ਮਿਲੇਗੀ ਜੋ ਕਿ ਸੂਰਜੀ ਪੀਵੀ ਟੈਕਨੋਲੋਜੀ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਅਤੇ 2030 ਤੱਕ ਅਤੇ ਇਸ ਤੋਂ ਬਾਅਦ ਦੇ ਸੌਰ ਊਰਜਾ ਦੇ ਸੰਕਲਪ ਬਾਰੇ ਵਿਚਾਰ ਵਟਾਂਦਰੇ ਕਰੇਗੀ। ਘੱਟ ਲਾਗਤ ਵਾਲੀ ਬਿਜਲੀ (ਡੀਕਾਰਬੋਨਾਈਜ਼ਡ ਗ੍ਰਿੱਡ ਵੱਲ) ਦੀ ਪੜਚੋਲ ਕਰਨ ਦੇ ਸੈਸ਼ਨ ਤੋਂ ਬਾਅਦ, ਵਿਘਨਕਾਰੀ ਸੋਲਰ ਟੈਕਨੋਲੋਜੀ ਅਤੇ ਪਾਵਰ ਸੈਕਟਰ ਤੋਂ ਪਰੇ ਸੋਲਰ ਵਿਸ਼ਿਆਂ ‘ਤੇ ਵਿਚਾਰ-ਵਟਾਂਦਰੇ ਜਹੇ ਕਈ ਦਿਲਚਸਪ ਸੈਸ਼ਨਾਂ ਦੀ ਯੋਜਨਾ ਬਣਾਈ ਗਈ ਹੈ।
ਡਬਲਿਊਐੱਸਟੀਐੱਸ ਦੇ ਵੈਲੇਡਿਕਟਰੀ ਸੈਸ਼ਨ ਮੌਕੇ ਅੰਤਰਰਾਸ਼ਟਰੀ ਅਖੁੱਟ ਊਰਜਾ ਏਜੰਸੀ (ਆਈਆਰਈਐੱਨਏ) ਅਤੇ ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਈਏ) ਦੇ ਉੱਚ-ਪ੍ਰਤੀਨਿਧ ਵੀ ਸ਼ਾਮਲ ਹੋਣਗੇ। ਏਸ਼ੀਆ-ਪ੍ਰਸ਼ਾਂਤ ਖੇਤਰ ਦੀ ਨੁਮਾਇੰਦਗੀ ਕਰਨ ਵਾਲੇ ਆਈਐੱਸਏ ਦੇ ਉਪ ਪ੍ਰਧਾਨ, ਟੋਂਗਾ ਤੋਂ ਮੰਤਰੀ, ਸ੍ਰੀ ਪਾਸੀ ਮੱਤੀਲੇ ਤੇਈ ਅਤੇ ਸੁਡਾਨ ਤੋਂ ਮੰਤਰੀ, ਇੰਜੀਨੀਅਰ ਖੈਰ ਅਬਦੈਲਰਮਨ ਅਹਿਮਦ ਇਸ ਮੌਕੇ ਵਿਸ਼ੇਸ਼ ਸੰਬੋਧਨ ਕਰਨਗੇ। ਭਾਰਤ ਦੇ ਰੇਲਵੇ ਅਤੇ ਵਣਜ ਅਤੇ ਉਦਯੋਗ ਮੰਤਰੀ ਸ੍ਰੀ ਪੀਯੂਸ਼ ਗੋਇਲ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਕ੍ਰਮਵਾਰ ਮੁੱਖ ਮਹਿਮਾਨ ਅਤੇ ਵੈਲੇਡਿਕਟਰੀ ਭਾਸ਼ਣ ਦੇਣਗੇ। ਵਿਦੇਸ਼ ਮੰਤਰਾਲੇ ਦੇ ਸਕੱਤਰ ਸ੍ਰੀ ਰਾਹੁਲ ਛਾਬੜਾ; ਬਿਜਲੀ ਸਕੱਤਰ, ਸ੍ਰੀ ਐਸ.ਐਨ. ਸਹਾਏ; ਨਵੀਂ ਅਤੇ ਅਖੁੱਟ ਊਰਜਾ ਸਕੱਤਰ, ਸ਼੍ਰੀ ਇੰਦੂ ਸ਼ੇਖਰ ਚਤੁਰਵੇਦੀ ਸੈਸ਼ਨ ਵਿੱਚ ਖਾਸ ਤੌਰ ‘ਤੇ ਸ਼ਿਰਕਤ ਕਰਨਗੇ। ਜੀ 7 ਅਤੇ ਜੀ 20 ਵਿੱਚ ਪ੍ਰਧਾਨ ਮੰਤਰੀ ਦੇ ਸ਼ੇਰਪਾ ਸ਼੍ਰੀ ਸੁਰੇਸ਼ ਪ੍ਰਭੂ ਸੰਮੇਲਨ ਨੂੰ ਸੰਦੇਸ਼ ਭੇਜਣਗੇ।
ਫੈਡਰੇਸ਼ਨ ਆਵ੍ ਇੰਡੀਅਨ ਚੈਂਬਰਸ ਆਵ੍ ਕਾਮਰਸ ਐਂਡ ਇੰਡਸਟਰੀ (ਐੱਫਆਈਸੀਸੀਆਈ) ਆਈਐੱਸਏ ਗਲੋਬਲ ਲੀਡਰਸ਼ਿਪ ਟਾਸਕ ਫੋਰਸ ਇਨ ਇਨੋਵੇਸ਼ਨ ਦੇ ਕਨਵੀਨਰ ਵਜੋਂ, ਸੰਮੇਲਨ ਦੇ ਪ੍ਰਬੰਧਨ ਵਿੱਚ ਆਈਐੱਸਏ ਨਾਲ ਕੰਮ ਕਰ ਰਹੀ ਹੈ।
ਸਾਰੀ ਕਾਰਵਾਈ ਚਾਰ ਭਾਸ਼ਾਵਾਂ: ਇੰਗਲਿਸ਼, ਸਪੈਨਿਸ਼, ਫ੍ਰੈਂਚ ਅਤੇ ਅਰਬੀ ਵਿੱਚ ਲਾਈਵ ਉਪਲਬਧ ਹੋਵੇਗੀ। ਪੂਰਾ ਪ੍ਰੋਗਰਾਮ ਆਈਐੱਸਏਦੇ ਯੂ ਟਿਊਬ ਚੈਨਲ 'ਤੇ ਲਾਈਵ ਸਟ੍ਰੀਮ ਕੀਤਾ ਜਾਏਗਾ। ਇਹ ਫਿੱਕੀ ਯੂ ਟਿਊਬ ਚੈਨਲ 'ਤੇ ਵੀ ਉਪਲਬਧ ਹੋਵੇਗਾ।
ਪ੍ਰੋਵਿਜ਼ਨਲ ਏਜੰਡਾ_ਡਬਲਿਊਐੱਸਟੀਐੱਸ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ- Click here to see Provisional Agenda_WSTS
*******
ਆਰਸੀਜੇ/ਐੱਮ
(Release ID: 1651998)
Visitor Counter : 175