ਰਸਾਇਣ ਤੇ ਖਾਦ ਮੰਤਰਾਲਾ

ਕੋਵਿਡ ਲਾੱਕ ਡਾਉਨ ਦੇ ਟੈਸਟਿੰਗ ਸਮੇਂ ਦੇ ਬਾਵਜੂਦ ਬੀਪੀਪੀਆਈ ਨੇ 2019-20 ਦੀ ਪਹਿਲੀ ਤਿਮਾਹੀ ਦੀ 75.48 ਕਰੋੜ ਰੁਪਏ ਦੀ ਵਿਕਰੀ ਦੇ ਮੁਕਾਬਲੇ 2020-21 ਦੀ ਪਹਿਲੀ ਤਿਮਾਹੀ ਵਿੱਚ 146.59 ਕਰੋੜ ਰੁਪਏ ਦੀ ਸ਼ਲਾਘਾਯੋਗ ਵਿਕਰੀ ਕੀਤੀ

ਟਿਕਾਉ ਅਤੇ ਨਿਯਮਤ ਕਮਾਈ ਦੇ ਨਾਲ ਨਾਲ ਸਵੈ-ਰੁਜ਼ਗਾਰ ਪ੍ਰਦਾਨ ਕਰਨ ਵਾਲੀ ਵਿਸ਼ਵ ਦੀ ਸਭ ਤੋਂ ਵੱਡੀ ਪ੍ਰਚੂਨ ਫਾਰਮਾ ਚੇਨ ਆਪਣੀ ਟੈਗਲਾਈਨ “ਸੇਵਾ ਭੀ, ਰੋਜ਼ਗਾਰ ਭੀ" ਨਾਲ ਨਿਆਂ ਕਰ ਰਹੀ ਹੈ

Posted On: 06 SEP 2020 4:44PM by PIB Chandigarh

ਕੋਵਿਡ ਲਾਕਡਾਉਣ ਦੀ ਪ੍ਰੀਖਿਆ ਦੇ ਸਮੇਂ ਦੇ ਬਾਵਜੂਦ ਭਾਰਤ ਦੇ ਜਨਤੱਕ ਖੇਤਰ ਦੇ ਉਦਮਾਂ ਬਿਓਰੋ ਆਫ ਫਾਰਮਾ, ਪ੍ਰਧਾਨਮੰਤਰੀ ਜਨ ਔਸ਼ਧੀ ਪਰਿਯੋਜਨਾ-ਪੀਐਮਬੀਜੇਪੀ ਨੂੰ ਲਾਗੂ ਕਰਨ ਵਾਲੀ ਏਜੰਸੀ ਬੀਪੀਪੀਆਈ ਨੇ 2019-20 ਦੀ ਪਹਿਲੀ ਤਿਮਾਹੀ ਦੀ 75.48 ਕਰੋੜ ਦੀ ਵਿਕਰੀ ਦੇ ਮੁਕਾਬਲੇ ਵਿੱਚ 2020-21 ਦੀ ਪਹਿਲੀ ਤਿਮਾਹੀ ਅਤੇ ਟੈਸਟਿੰਗ ਸਮੇਂ '146.59 ਕਰੋੜ ਰੁਪਏ ਦੀ ਸ਼ਲਾਘਾ ਯੋਗ ਵਿਕਰੀ ਕੀਤੀ । ਜੁਲਾਈ, 2020 ਦੇ ਮਹੀਨੇ ਵਿੱਚ, ਬੀਪੀਪੀਆਈ ਨੇ ਆਪਣੀ ਵਿਕਰੀ ਵਿੱਚ 48.66 ਕਰੋੜ ਰੁਪਏ ਦਾ ਵਾਧਾ ਕੀਤਾ 31 ਜੁਲਾਈ, 2020 ਤੱਕ ਕੁੱਲ ਵਿਕਰੀ 191.90 ਕਰੋੜ ਰੁਪਏ ਤੱਕ ਰਹੀ ।

ਜਨ ਔਸ਼ਧੀ ਕੇਂਦਰ ਲਾਕਡਾਉਨ ਦੌਰਾਨ ਕਾਰਜਸ਼ੀਲ ਰਹੇ ਅਤੇ ਜ਼ਰੂਰੀ ਦਵਾਈਆਂ ਦੀ ਨਿਰਵਿਘਨ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਕਾਰਜਾਂ ਨੂੰ ਬਣਾਈ ਰੱਖਿਆ । ਇਨਾਂ ਕੇਂਦਰਾਂ ਨੇ ਲਗਭਗ 15 ਲੱਖ ਫੇਸ ਮਾਸਕ, ਹਾਈਡਰੋਕਸਾਈਕਲੋਰੋਕਿਨ ਦੀਆਂ 80 ਲੱਖ ਗੋਲੀਆਂ ਅਤੇ 100 ਲੱਖ ਪੈਰਾਸਿਟਾਮੋਲ ਦੀਆਂ ਗੋਲੀਆਂ ਵੇਚੀਆਂ, ਜਿਸ ਨਾਲ ਨਾਗਰਿਕਾਂ ਦਾ ਤਕਰੀਬਨ 1260 ਕਰੋੜ ਰੁਪਇਆ ਬਚਿਆ ।

ਇਨ੍ਹਾਂ ਕੇਂਦਰਾਂ ਵੱਲੋਂ ਵੇਚੀਆਂ ਗਈਆਂ ਦਵਾਈਆਂ ਦੀ ਮੌਜੂਦਾ ਬਾਸਕਟ ਵਿੱਚ 1250 ਦਵਾਈਆਂ ਅਤੇ 204 ਸਰਜੀਕਲ ਉਪਕਰਣ ਸ਼ਾਮਲ ਹਨ । ਇਸ ਦਾ ਟੀਚਾ 31 ਮਾਰਚ 2024 ਦੇ ਅੰਤ ਤਕ ਇਸ ਨੂੰ 2000 ਦਵਾਈਆਂ ਅਤੇ 300 ਸਰਜੀਕਲ ਉਤਪਾਦਾਂ ਤਕ ਵਧਾਉਣ ਦਾ ਹੈ ਤਾਂ ਜੋ ਇਲਾਜ ਦੇ ਸਾਰੇ ਥੈਰੇਪੀ ਸਮੂਹਾਂ ਜਿਵੇਂ ਕਿ ਐਂਟੀ ਡਾਇਬੈਬਟਿਕਸ, ਕਾਰਡੀਓਵੈਸਕੁਲਰ ਡਰੱਗਜ਼, ਐਂਟੀ-ਕੈਂਸਰ, ਐਨਜੈਜਿਕਸ ਅਤੇ ਐਂਟੀਪਾਇਰੇਟਿਕਸ, ਐਂਟੀ ਐਲਰਜੀ, ਗੈਸਟਰੋ ਇੰਟੇਸਟੀਨਲ ਏਜੈਂਟਾਂ, ਵਿਟਾਮਿਨ, ਖਣਿਜ ਅਤੇ ਖੁਰਾਕ ਪੂਰਕ, ਟ੍ਰਾਪਿਕਲ ਦਵਾਈਆਂ ਆਦਿ ਜਰੂਰੀ ਦਵਾਈਆਂ ਲੋਕਾਂ ਨੂੰ ਉਪਲਬੱਧ ਹੋ ਸਕਣ

ਜਨ ਔਸ਼ਧੀ ਦਵਾਈਆਂ ਦਾ ਮੁੱਲ ਘੱਟੋ ਘੱਟ 50% ਤੋਂ ਵੀ ਸਸਤਾ ਹੈ ਅਤੇ ਕੁਝ ਮਾਮਲਿਆਂ ਵਿੱਚ, ਬ੍ਰਾਂਡ ਵਾਲੀਆਂ ਦਵਾਈਆਂ ਦੀ ਮਾਰਕੀਟ ਕੀਮਤ ਨਾਲੋਂ 80% ਤੋਂ 90% ਤੱਕ ਸਸਤੀਆਂ ਹਨ । ਇਹ ਦਵਾਈਆਂ ਸਿਰਫ ਵਿਸ਼ਵ ਸਿਹਤ ਸੰਗਠਨ-ਜੀਐਮਪੀ ਦੇ ਆਦੇਸ਼ਾਂ ਦਾ ਪਾਲਣ ਕਰਨ ਵਾਲੇ ਨਿਰਮਾਤਾਵਾਂ ਤੋਂ ਖੁੱਲੇ ਟੈਂਡਰ ਦੇ ਅਧਾਰ ਤੇ ਖਰੀਦੀਆਂ ਜਾਂਦੀਆਂ ਹਨ । ਇਹ ਕੌਮੀ ਪੱਧਰ 'ਤੇ ਪ੍ਰਮਾਣਿਤ ਲੈਬਾਂ' ਤੇ ਦੋ ਪੜਾਵਾਂ ਦੀ ਸਖਤ ਗੁਣਵੱਤਾ ਜਾਂਚ ਪ੍ਰਕਿਰਿਆ ਵਿਚੋਂ ਲੰਘਦੀਆਂ ਹਨ ।

ਸਟੋਰਾਂ ਦੀ ਸੰਖਿਆ ਦੇ ਲਿਹਾਜ਼ ਨਾਲ, ਇਹ ਦੁਨੀਆ ਦੀ ਸਭ ਤੋਂ ਵੱਡੀ ਪ੍ਰਚੂਨ ਫਾਰਮਾ ਚੇਨ ਹੈ, ਜੋ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਟਿਕਾਉ ਅਤੇ ਨਿਯਮਤ ਕਮਾਈ ਵਾਲੇ ਸਵੈ-ਰੁਜ਼ਗਾਰ ਦਾ ਵਧੀਆ ਸਰੋਤ ਪ੍ਰਦਾਨ ਕਰ ਰਹੀ ਹੈ ਅਤੇ ਇਸ ਤਰੀਕੇ ਨਾਲ ਇਸ ਦੀ ਟੈਗਲਾਈਨ ਸੇਵਾ ਭੀ, ਰੋਜ਼ਗਾਰ ਭੀਨਾਲ ਸੱਚਾ ਨਿਆਂ ਕਰ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਸ ਨੇ ਦੇਸ਼ ਦੇ 11600 ਤੋਂ ਵੱਧ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਯੋਜਨਾ ਵਿੱਚ ਸ਼ਾਮਲ ਕਰਕੇ ਟਿਕਾਉ ਰੁਜ਼ਗਾਰ ਦੇਣ ਦਾ ਸਿੱਧਾ ਸਰੋਤ ਪ੍ਰਦਾਨ ਕੀਤਾ ਹੈ।

ਕੇਂਦਰ ਮਾਲਕਾਂ ਨੂੰ ਮੁਹਈਆ ਕਰਾਏ ਜਾਣ ਵਾਲੇ 2.50 ਲੱਖ ਰੁਪਏ ਦੇ ਮੋਜੂਦਾ ਪ੍ਰੋਤਸਾਹਨ ਨੂੰ ਵਧਾ ਕੇ 5.00 ਲੱਖ ਕਰ ਦਿੱਤਾ ਗਿਆ ਹੈ ਜੋ ਮਹੀਨਾਵਾਰ ਕੀਤੀ ਜਾਣ ਵਾਲੀ ਖਰੀਦ ਦਾ @15% ਹੋਵੇਗਾ ਅਤੇ ਇਸਦੀ ਸੀਮਾ 15, 000 ਰੁਪਏ ਪ੍ਰਤੀ ਮਹੀਨਾ ਹੋਵੇਗੀ । ਇਕ ਵਾਰਗੀ 2 ਲੱਖ ਰੁਪਏ ਦਾ ਪ੍ਰੋਤਸਾਹਨ ਉੱਤਰ-ਪੂਰਬੀ ਰਾਜਾਂ, ਹਿਮਾਲਿਆ ਖੇਤਰਾਂ, ਟਾਪੂ ਪ੍ਰਦੇਸ਼ਾਂ ਅਤੇ ਪੱਛੜੇ ਖੇਤਰਾਂ ਵਿੱਚ ਖੋਲ੍ਹੇ ਗਏ ਪੀਐੱਮਬੀਜੇਪੀ ਕੇਂਦਰਾਂ ਨੂੰ ਨੀਤੀ ਆਯੋਗ ਵੱਲੋਂ ਉੱਲੇਖ ਕੀਤੇ ਗਏ ਅਭਿਲਾਸ਼ੀ ਜਿਲਿਆਂ ਜਾਂ ਮਹਿਲਾ ਉਦਮੀਆਂ, ਦਿਵਆਂਗ, ਐਸਸੀ ਅਤੇ ਐਸ ਟੀ ਵਰਗਾ ਵੱਲੋਂ ਖੋਲੇ ਗਏ ਕੇਂਦਰਾਂ ਨੂੰ ਫਰਨੀਚਰ ਅਤੇ ਫਿਕਸਚਰਾਂ ਦੇ ਰੂਪ ਵਿੱਚ ਮੁਹਈਆ ਕਰਵਾਇਆ ਜਾਂਦਾ ਹੈ ।

ਜਨ ਔਸ਼ਧੀ ਸਕੀਮ ਫਾਰਮਾਸਿਉਟੀਕਲ ਵਿਭਾਗ ਵੱਲੋਂ ਨਵੰਬਰ 2008 ਵਿੱਚ ਦੇਸ਼ ਦੀ ਸਮੁੱਚੀ ਆਬਾਦੀ ਦੇ ਸਾਰੇ ਵਰਗਾਂ, ਖਾਸ ਕਰਕੇ ਗਰੀਬਾਂ ਅਤੇ ਸਹੂਲਤਾਂ ਤੋਂ ਵਾਂਝੇ ਲੋਕਾਂ ਲਈ ਮਿਆਰੀ ਦਵਾਈਆਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਸੀ।

-----------------------------------------------

ਆਰ ਸੀ ਜੇ / ਆਰ ਕੇ ਐਮ


(Release ID: 1651906) Visitor Counter : 235