ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਸਿਹਤਯਾਬੀਆਂ ਵਿੱਚ ਉਛਾਲ ਲਗਾਤਾਰ ਜਾਰੀ, ਪਿਛਲੇ 24 ਘੰਟਿਆਂ ਦੌਰਾਨ ਇੱਕ ਦਿਨ ਵਿੱਚ ਸਭਤੋਂ ਵਧ73,642 ਸਿਹਤਯਾਬੀਆਂ ਦਰਜ

ਲਗਾਤਾਰ 2 ਦਿਨ ਸਿਹਤਯਾਬੀਆਂ 70,000 ਤੋਂ ਵਧਰਹੀਆਂ

Posted On: 06 SEP 2020 1:40PM by PIB Chandigarh

 

ਦੇਸ਼ ਵਿੱਚ ਕੋਵਿਡ-19 ਮਰੀਜ਼ਾਂ ਦੇ ਸਿਹਤਯਾਬ ਹੋਣ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ।ਅੱਜ ਲਗਾਤਾਰ ਦੂਜੇ ਦਿਨ ਭਾਰਤ ਨੇ ਇਕੋ ਦਿਨ ਵਿੱਚ 70,000 ਤੋਂ ਵਧਸਿਹਤਯਾਬੀਆਂ ਦਾ ਰਿਕਾਰਡ ਦਰਜ ਕੀਤਾ ਹੈ ।

ਪਿਛਲੇ 24 ਘੰਟਿਆਂ ਦੌਰਾਨ 73,642 ਮਰੀਜ਼ ਸਿਹਤਯਾਬ ਹੋਏ ਹਨ ਤੇ ਉਹਨਾਂ ਨੂੰ ਘਰ ਦੇ ਇਕਾਂਤਵਾਸ ਜਾਂ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ । ਅੱਜ ਦੀ ਤਾਰੀਖ ਤੱਕ ਦੇਸ਼ ਭਰ ਵਿੱਚ ਕੋਵਿਡ ਸਿਹਤਯਾਬੀਆਂ ਦੀ ਗਿਣਤੀ 32 ਲੱਖ ਦੇ ਕਰੀਬ ਭਾਵ 31,80,865 ਤੱਕ ਪਹੁੰਚ ਗਈ ਹੈ ।

 

ਰੋਜ਼ਾਨਾ ਅਧਾਰ ਤੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਉਛਾਲ ਦੇ ਚਲਦਿਆਂ ਭਾਰਤ ਦੀ ਸਿਹਤਯਾਬੀ ਦਰ ਹੋਰ ਵਧ ਕੇ 77.32 ਤੱਕ ਪਹੁੰਚ ਗਈ ਹੈ। 

 

 

ਕੇਂਦਰ ਸਰਕਾਰ ਵੱਲੋਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨਾਲ ਮਿਲ ਕੇ ਕੀਤੀਆਂ ਜਾ ਰਹੀਆਂ ਲਗਾਤਾਰ ਕੋਸ਼ਿਸ਼ਾਂ ਦੀ ਬਦੌਲਤ ਭਾਰਤ ਵਿੱਚ ਕੋਵਿਡ ਮੌਤ ਦਰ ਦੁਨੀਆ ਭਰ ਵਿੱਚ ਸਭ ਤੋਂ ਹੇਠਾਂ ਦਰਜ ਕੀਤੀ ਗਈ ਹੈ । ਅੱਜ ਇਹ ਮੌਤ ਦਰ 1.72 ਫੀਸਦ ਦਰਜ ਕੀਤੀ ਗਈ ।  ਐਕਟਿਵ ਮਰੀਜ਼ਾਂ ਦਾ ਭਾਰ ਕੁਲ ਪਾਜ਼ੀਟਿਵ ਕੇਸਾਂ ਦਾ ਸਿਰਫ਼ 20.96 ਫੀਸਦ ਰਹਿ ਗਿਆ ਹੈ ।

 

ਐੱਮਵੀ/ਐੱਸਜੇ



(Release ID: 1651818) Visitor Counter : 137