ਉਪ ਰਾਸ਼ਟਰਪਤੀ ਸਕੱਤਰੇਤ

ਸ਼ਾਨਦਾਰ ਕਾਰਗੁਜ਼ਾਰੀ ਦੀ ਭਾਵਨਾ ਨੂੰ ਪੁਨਰ ਸੁਰਜੀਤ ਕਰਨਾ ਜ਼ਰੂਰੀ; ਔਸਤ ਦਰਜੇ ਨੂੰ ਕੋਈ ਮਾਪਦੰਡ ਨਹੀਂ ਬਣਨ ਦੇਣਾ ਚਾਹੀਦਾ: ਉਪ ਰਾਸ਼ਟਰਪਤੀ

ਮਹਾਮਾਰੀ ਕਾਰਨ ਪਏ ਵਿਘਨਾਂ ਮੁਤਾਬਕ ਢਲਣ ਵਾਲੇ ਅਧਿਆਪਕਾਂ ਦੀ ਕੀਤੀ ਸ਼ਲਾਘਾ


ਰਾਸ਼ਟਰੀ ਵਿਕਾਸ ਵਿੱਚ ਅਧਿਆਪਕਾਂ ਦੇ ਵੱਡੇ ਯੋਗਦਾਨ ਦਾ ਸਤਿਕਾਰ ਸਾਨੂੰ ਜ਼ਰੂਰ ਹੀ ਜਾਰੀ ਰੱਖਣਾ ਹੋਵੇਗਾ: ਉਪ ਰਾਸ਼ਟਰਪਤੀ


ਸਾਰਾ ਜੀਵਨ ਸਿੱਖਣਾ ਤੇ ਸਭ ’ਚੋਂ ਸਰਬੋਤਮ ਨੂੰ ਅਪਣਾਉਣਾ ਹੀ ਸਦਾ ਰਹੀ ਭਾਰਤ ਦੀ ਪਹੁੰਚ: ਉਪ ਰਾਸ਼ਟਰਪਤੀ


ਪ੍ਰਾਚੀਨ ਸਮੇਂ ਤੋਂ ਹੀ ਭਾਰਤ ਨੇ ਅਧਿਆਪਨ ਨੂੰ ਸਭ ਤੋਂ ਵੱਧ ਕੁਲੀਨ ਤੇ ਪਵਿੱਤਰ ਕਿੱਤਾ ਮੰਨਿਆ: ਉਪ ਰਾਸ਼ਟਰਪਤੀ


ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ ਭਰਪੂਰ ਸ਼ਰਧਾਂਜਲੀ ਭੇਟ ਕੀਤੀ

Posted On: 05 SEP 2020 3:04PM by PIB Chandigarh

ਉਪ ਰਾਸ਼ਸਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਸ਼ਾਨਦਾਰ ਕਾਰਗੁਜ਼ਾਰੀ ਦੀ ਭਾਵਨਾ ਨੂੰ ਪੁਨਰਸੁਰਜੀਤ ਕਰਨ ਦੀ ਲੋੜ ਹੈ ਤੇ ਉਨ੍ਹਾਂ ਦ੍ਰਿੜ੍ਹਤਾਪੂਰਬਕ ਇਹ ਵੀ ਕਿਹਾ ਕਿ ਸਾਨੂੰ ਕਦੇ ਵੀ ਔਸਤ ਦਰਜੇ ਨੂੰ ਕੋਈ ਮਾਪਦੰਡ ਨਹੀਂ ਬਣਨ ਦੇਣਾ ਚਾਹੀਦਾ। ਅੱਜ ਅਧਿਆਪਕ ਦਿਵਸਮੌਕੇ ਇੱਕ ਫ਼ੇਸਬੁੱਕ ਪੋਸਟ ਜ਼ਰੀਏ ਸ਼੍ਰੀ ਨਾਇਡੂ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਚੇਤੇ ਕਰਵਾਇਆ ਕਿ ਭਾਰਤ ਕਿਸੇ ਵੇਲੇ ਵਿਸ਼ਵਗੁਰੂਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ ਸਿੱਖਣ ਦੀ ਦੁਨੀਆ ਵਿੱਚ ਇਸ ਨੇ ਵੱਡਾ ਯੋਗਦਾਨ ਪਾਇਆ ਸੀ।

 

ਸ਼੍ਰੀ ਨਾਇਡੂ ਨੇ ਸ਼ਾਨਦਾਰ ਕਾਰਗੁਜ਼ਾਰੀ ਦੀ ਮਿਸਾਲ ਕਾਇਮ ਕਰਨ ਵਾਲੇ ਨਾਲੰਦਾ, ਤਕਸ਼ਸ਼ਿਲਾ ਤੇ ਪੁਸ਼ਪਗਿਰੀ ਜਿਹੇ ਸੰਸਥਾਨਾਂ ਦਾ ਨਾਮ ਲੈਂਦਿਆਂ ਕਿਹਾ ਕਿ ਭਾਰਤ ਇੱਕ ਅਜਿਹਾ ਸਮਾਜ ਸੀ, ਜਿਸ ਨੂੰ ਸਿੱਖਣ ਦੀ ਕੀਮਤ ਦਾ ਪਤਾ ਸੀ ਤੇ ਉਸ ਨੇ ਅਧਿਆਪਨ ਨੂੰ ਸਦਾ ਸਭ ਤੋਂ ਵੱਧ ਕੁਲੀਨ ਤੇ ਪਵਿੱਤਰ ਕਿੱਤਿਆਂ ਵਿੱਚੋਂ ਇੱਕ ਸਮਝਿਆ।

 

ਫ਼ੇਸਬੁੱਕ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਸਾਰੇ ਅਧਿਆਪਕਾਂ ਦਾ ਸ਼ੁਕਰੀਆ ਅਦਾ ਕੀਤਾ, ਜਿਹੜੇ ਆਪਣੀ ਸ਼ਖ਼ਸੀਅਤ ਦੀ ਇੱਕ ਅਮਿੱਟ ਛਾਪ ਛੱਡ ਗਏ ਹਨ। ਭਾਰਤ ਦੇ ਮੰਤਰ ਆਚਾਰਿਆ ਦੇਵੋ ਭਵ:ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਧਿਆਪਕ, ਈਸ਼ਵਰ ਦਾ ਹੀ ਸਾਕਾਰ ਰੂਪ ਹੁੰਦੇ ਹਨ ਕਿਉਂਕਿ ਉਹ ਇੱਕ ਬੇਹੰਦ ਸੰਤੁਲਿਤ ਸ਼ਖ਼ਸੀਅਤ ਨੂੰ ਸਿਰਜਦੇ ਹਨ ਤੇ ਉਸ ਨੂੰ ਨਵੀਂ ਤੇ ਨਿਵੇਕਲੀ ਸੋਚ ਨਾਲ ਭਰਪੂਰ ਬਣਾਉਂਦੇ ਹਨ, ਸਰਬੋਤਮ ਵਿਚਾਰਾਂ ਨੂੰ ਸੰਭਾਲ਼ ਕੇ ਰੱਖਦੇ ਹਨ ਅਤੇ ਪੀੜ੍ਹੀਦਰਪੀੜ੍ਹੀ ਆਦਰਸ਼ਾਂ ਤੇ ਕਦਰਾਂਕੀਮਤਾਂ ਦਾ ਸੰਚਾਰ ਕਰਦੇ ਰਹਿੰਦੇ ਹਨ; ਸਾਰੇ ਸ਼ੰਕੇ ਦੂਰ ਕਰ ਦਿੰਦੇ ਹਨ ਤੇ ਸਾਰੀਆਂ ਧਾਰਨਾਵਾਂ ਨੂੰ ਸਪਸ਼ਟ ਕਰਦੇ ਹਨ ਤੇ ਆਪਣੇ ਵਿਦਿਆਰਥੀ ਨੂੰ ਸ਼ਾਨਦਾਰ ਕਾਰਗੁਜ਼ਾਰੀ ਦੇ ਯੋਗ ਬਣਾਉਂਦੇ ਹਨ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020’ ਨੇ ਅਧਿਆਪਕਾਂ ਤੇ ਅਧਿਆਪਕਵਰਗ ਨੂੰ ਸਿੱਖਣ ਦੀ ਪ੍ਰਕਿਰਿਆ ਦੇ ਦਿਲਵਜੋਂ ਬਿਲਕੁਲ ਸਹੀ ਮਾਨਤਾ ਦਿੱਤੀ ਹੈ ਅਤੇ ਸਾਡੇ ਸਮਾਜ ਨੂੰ ਰਾਸ਼ਟਰੀ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦਾ ਮਾਣਸਨਮਾਨ ਜਾਰੀ ਰੱਖਣਾ ਚਾਹੀਦਾ ਹੈ।

 

ਉਪ ਰਾਸ਼ਟਰਪਤੀ ਨੇ 21ਵੀਂ ਸਦੀ ਨੂੰ ਰੁਕਾਵਟਾਂ ਤੇ ਬੇਮਿਸਾਲ ਤਬਦੀਲੀਆਂ ਦਾ ਯੁਗ ਕਰਾਰ ਦਿੰਦਿਆਂ ਕਿਹਾ ਕਿ ਹੁਣ ਸਾਰਾ ਸੰਸਾਰ ਸੱਚਮੁਚ ਇੱਕ ਵਿਸ਼ਵ ਪਿੰਡਹੈ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ 21ਵੀਂ ਸਦੀ ਦੇ ਅਧਿਆਪਕਾਂ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ ਕਿ ਉਹ ਭਾਰਤੀ ਜੜ੍ਹਾਂ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਜ਼ਿੰਮੇਵਾਰ ਵਿਸ਼ਵ ਨਾਗਰਿਕ ਤਿਆਰ ਕਰਨ।

 

ਉਨ੍ਹਾਂ 21ਵੀਂ ਸਦੀ ਦੇ ਅਧਿਆਪਕਾਂ ਨੂੰ ਟੈਕਨੋਲੋਜੀ ਦੀ ਤਾਕਤ ਦਾ ਲਾਭ ਲੈਣ ਦਾ ਸੱਦਾ ਦਿੱਤਾ, ਤਾਂ ਜੋ ਅਧਿਆਪਨ ਤੇ ਸਿੱਖਣਾ ਦੋਵੇਂ ਹੁਲਾਰਿਆਂ ਨਾਲ ਭਰਪੂਰ, ਪੜ੍ਹਾਈ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਵਧੇ ਤੇ ਉਹ ਪ੍ਰਭਾਵਸ਼ਾਲੀ ਹੋ ਸਕਣ। ਮੌਜੂਦਾ ਮਹਾਮਾਰੀ ਕਾਰਨ ਸਿੱਖਿਆ ਵਿੱਚ ਟੈਕਨੋਲੋਜੀ ਦੀ ਵਧੇਰੇ ਵਰਤੋਂ ਦੀ ਜ਼ਰੂਰਤ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਬਦਲਦੇ ਦ੍ਰਿਸ਼ ਵਿੱਚ ਖ਼ੁਦ ਨੂੰ ਤੇਜ਼ੀ ਨਾਲ ਢਾਲ ਲਿਆ ਤੇ ਪ੍ਰਭਾਵਸ਼ਾਲੀ ਢੰਗ ਨਾਲ ਔਨਲਾਈਨ ਡਿਲਿਵਰੀ ਵੱਲ ਪਰਤ ਗਏ।

 

ਉਨ੍ਹਾਂ ਅਜਿਹੇ ਸਾਰੇ ਅਧਿਆਪਕਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣੇ ਗਿਆਨ ਤੇ ਹੁਨਰ ਨੂੰ ਪੂਰੀ ਤਰ੍ਹਾਂ ਤਰੋਤਾਜ਼ਾ ਰੱਖਣ ਦੀ ਪ੍ਰਤੀਬੱਧਤਾ ਦਰਸਾਈ ਤੇ ਬਦਲਦੇ ਸਮੇਂ ਨਾਲ ਖ਼ੁਦ ਤਬਦੀਲ ਹੋ ਗਏ; ਉਨ੍ਹਾਂ ਇਹ ਵੀ ਕਿਹਾ ਕਿ ਪ੍ਰਣਾਲੀ ਵਿੱਚ ਹਰ ਥਾਂ ਉੱਤੇ ਹੌਸਲਾ ਤੇ ਆਤਮਵਿਸ਼ਵਾਸ ਮੌਜੂਦਾ ਰਹਿਣਾ ਚਾਹੀਦਾ ਹੈ।

 

ਉਪ ਰਾਸ਼ਟਰਪਤੀ ਨੇ ਇਸ ਨੁਕਤੇ ਉੱਤੇ ਜ਼ੋਰ ਦਿੱਤਾ ਕਿ ਭਾਰਤੀ ਪਰੰਪਰਾ ਵਿੱਚ ਸਿੱਖਣਾ ਸਾਰਾ ਜੀਵਨ ਜਾਰੀ ਰਹਿੰਦਾ ਹੈ ਤੇ ਉਹ ਜ਼ਿੰਦਗੀ ਦਾ ਇੱਕ ਜ਼ਰੂਰੀ ਭਾਗ ਹੈ; ਉਨ੍ਹਾਂ ਕਿਹਾ ਕਿ ਰਸਮੀ ਸਥਾਪਨਾਵਾਂ ਵਿੱਚ ਅਧਿਆਪਕਾਂ ਦੇ ਨਾਲਨਾਲ ਅਸੀਂ ਮਾਪਿਆਂ, ਬਜ਼ੁਰਗਾਂ ਤੇ ਹਮਉਮਰਾਂ ਦੇ ਨਾਲਨਾਲ ਸੂਝਬੂਝ ਦੇ ਅਨੇਕਾਂ ਹੋਰ ਵਸੀਲਿਆਂ ਤੋਂ ਵੀ ਸਿੱਖਦੇ ਹਾਂ। ਸ਼੍ਰੀ ਨਾਇਡੂ ਨੇ ਦੱਤਾਤਰੇਯ ਦੀ ਕਹਾਣੀ ਚੇਤੇ ਕਰਵਾਈ ਜਿਨ੍ਹਾਂ ਨੇ ਮਹਾਂਸਾਗਰਾਂ, ਹਵਾ, ਸੂਰਜ ਤੇ ਚੰਨ ਦੇ ਨਾਲਨਾਲ ਹਾਥੀਆਂ, ਮੱਛੀਆਂ, ਹਿਰਨਾਂ ਤੇ ਰਿੱਛਾਂ ਜਿਹੇ ਜੀਵਾਂ ਦੀ ਕੁਦਰਤ ਤੋਂ ਵਡਮੁੱਲੇ ਸਬਕ ਸਿੱਖੇ ਸਨ। ਸ਼੍ਰੀ ਨਾਇਡੂ ਨੇ ਕਿਹਾ ਕਿ ਅਸੀਂ ਹਰ ਥਾਂ ਉੱਤੇ ਹਰੇਕ ਤੋਂ ਸਿੱਖਦੇ ਹਾਂ। ਉਨ੍ਹਾਂ ਇਹ ਵੀ ਕਿਹਾ,‘ਸਾਰਾ ਜੀਵਨ ਸਿੱਖਣਾ ਤੇ ਸਭ ਚੋਂ ਸਰਬੋਤਮ ਨੂੰ ਅਪਣਾਉਣਾ ਹੀ ਸਦਾ ਭਾਰਤ ਦੀ ਪਹੁੰਚ ਰਹੀ ਹੈ।

 

ਉਪ ਰਾਸ਼ਟਰਪਤੀ ਨੇ ਉਤਸੁਕਤਾ ਦੀ ਭਾਵਨਾ, ਸਾਡੇ ਬੌਧਿਕ ਦਿਸਹੱਦਿਆਂ ਦਾ ਵਿਸਥਾਰ ਕਰਨ ਦੀ ਭਾਵਨਾ ਅਤੇ ਨਵੇਂ ਵਿਚਾਰ ਅਪਣਾਉਣ ਦੀ ਸਾਡੀ ਯੋਗਤਾ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕ ਇਸ ਦਿਸ਼ਾ ਵੱਲ ਅੱਗੇ ਵਧ ਰਹੇ ਹਨ, ਉਹ ਸਾਡੇ ਬਹੁਤ ਡੂੰਘੇ ਆਭਾਰ ਦੇ ਹੱਕਦਾਰ ਹਨ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਸਮੂਹਕ ਤੌਰ ਉੱਤੇ ਅਜਿਹੀਆਂ ਸ਼ਰਤਾਂ ਤੈਅ ਕਰਨੀਆਂ ਚਾਹੀਦੀਆਂ ਹਨ ਕਿ ਜਿਨ੍ਹਾਂ ਨਾਲ ਸ਼ਾਨਦਾਰ ਟੀਚਰਾਂ ਦੇ ਸਮੂਹ ਪ੍ਰਫ਼ੁੱਲਤ ਹੋਣ ਤੇ ਉਨ੍ਹਾਂ ਦਾ ਪਾਸਾਰ ਹੋਵੇ। ਉਨ੍ਹਾਂ ਕਿਹਾ,‘ਸਿਰਫ਼ ਇਸ ਨਾਲ ਹੀ ਇੱਕ ਸ਼੍ਰੇਸ਼ਠ ਭਾਰਤ ਅਤੇ ਇੱਕ ਸਖਸ਼ਮ ਭਾਰਤਯਕੀਨੀ ਹੋ ਸਕੇਗਾ।

 

ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਤੇ ਦੂਜੇ ਰਾਸ਼ਟਰਪਤੀ ਡਾ. ਐੱਸ. ਰਾਧਾਕ੍ਰਿਸ਼ਨਨ, ਜਿਨ੍ਹਾਂ ਦੇ ਜਨਮਦਿਨ ਨੂੰ ਅਧਿਆਪਕ ਦਿਵਸਵਜੋਂ ਮਨਾਇਆ ਜਾਂਦਾ ਹੈ, ਨੂੰ ਭਰਪੂਰ ਸ਼ਰਧਾਂਜਲੀਆਂ ਭੇਟ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਡਾ. ਰਾਧਾਕ੍ਰਿਸ਼ਨਨ ਇੱਕ ਉੱਘੇ ਰਾਜਨੀਤੀਵਾਨ, ਦਾਰਸ਼ਨਿਕ ਤੇ ਲੇਖਕ ਸਨ।

 

ਡਾ. ਐੱਸ. ਰਾਧਾਕ੍ਰਿਸ਼ਨਨ ਦੀ ਬਹੁਪੱਖੀ ਯੋਗਤਾ ਤੇ ਵਿਦਵਤਾ ਦੀ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੂੰ ਤਰਕ, ਦਰਸ਼ਨਸ਼ਾਸਤਰ, ਮਨੋਵਿਗਿਆਨ ਤੇ ਸਮਾਜਵਿਗਿਆਨਾਂ ਦੀ ਡੂੰਘੀ ਸਮਝ ਸੀ। ਉਹ ਸੁਕਰਾਤ, ਜੀਨਜੈਕੁਇਸ ਰੂਸੋ, ਬਰਟਰੈਂਡ ਰੱਸੇਲ, ਜਾਂਪਾਲ ਸਾਰਤਰੇ, ਕਾਰਲ ਮਾਰਕਸ ਤੇ ਐਂਡਮੰਡ ਬਰਕੇ ਜਿਹੀਆਂ ਮਹਾਨ ਸ਼ਖ਼ਸੀਅਤਾਂ ਦੇ ਸਿਧਾਂਤਾਂ ਦੀ ਚੋਖੀ ਸਮਝ ਸੀ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਅਧਿਆਪਕ ਦਿਵਸ ਮੌਕੇ ਸਾਨੂੰ ਜ਼ਰੂਰ ਹੀ ਡਾ. ਐੱਸ. ਰਾਧਾਕ੍ਰਿਸ਼ਨਨ ਜਿਹੇ ਅਣਗਿਣਤ ਪ੍ਰੇਰਨਾਦਾਇਕ ਅਧਿਆਪਕਾਂ ਨੂੰ ਮਾਨਤਾ ਦੇਣੀ ਚਾਹੀਦੀ ਹੈ, ਜਿਹੜੇ ਸਾਡੇ ਦੇਸ਼ ਦੀ ਨੀਅਤੀ ਨੂੰ ਨਿਰੰਤਰ ਇੱਕ ਆਕਾਰ ਦਿੰਦੇ ਰਹੇ ਹਨ।

 

*****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ


(Release ID: 1651626) Visitor Counter : 128