ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਵੱਲੋਂ ਮਾਸਕੋ ਵਿੱਚ ਚੱਲ ਰਹੀ ਸ਼ੰਘਾਈ ਸਹਿਯੋਗ ਸੰਗਠਨ ਦੀ ਮੀਟਿੰਗ ਦੇ ਆਸੇ-ਪਾਸੇ ਚੀਨ ਦੇ ਰੱਖਿਆ ਮੰਤਰੀ ਦੀ ਬੇਨਤੀ ਤੇ ਉਨਾਂ ਨਾਲ ਮੀਟਿੰਗ

Posted On: 05 SEP 2020 1:27PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਮਾਸਕੋ ਵਿੱਚ ਚੱਲ ਰਹੀ ਸ਼ੰਘਾਈ ਸਹਿਯੋਗ ਸੰਗਠਨ ਦੀ ਮੀਟਿੰਗ ਦੇ ਆਸੇ-ਪਾਸੇ 4 ਸਤੰਬਰ ਨੂੰ ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੇਂਗੀ ਨਾਲ ਮੀਟਿੰਗ ਕੀਤੀ ਦੋਵਾਂ ਮੰਤਰੀਆਂ ਨੇ ਭਾਰਤ-ਚੀਨ ਦੇ ਸਰਹੱਦੀ ਇਲਾਕਿਆਂ ਦੀਆਂ ਘਟਨਾਵਾਂ ਅਤੇ ਭਾਰਤ-ਚੀਨ ਸਬੰਧਾਂ ਬਾਰੇ ਖੁੱਲ ਕੇ ਡੂੰਘੀ ਚਰਚਾ ਕੀਤੀ

ਰੱਖਿਆ ਮੰਤਰੀ ਨੇ ਪਿਛਲੇ ਕੁੱਝ ਮਹੀਨਿਆਂ ਦੌਰਾਨ ਭਾਰਤ-ਚੀਨ ਦੇ ਸਰਹੱਦੀ ਇਲਾਕੇ ਪੱਛਮੀ ਸੈਕਟਰ ਵਿੱਚਲੀ ਗਲਵਾਨ ਘਾਟੀ ਸਣੇ ਐਲ ਸੀ ਦੇ ਨਾਲ ਨਾਲ ਹੋ ਰਹੀਆਂ ਘਟਨਾਵਾਂ ਬਾਰੇ ਭਾਰਤ ਦੀ ਸਥਿਤੀ ਉਪਰ ਸਪੱਸ਼ਟ ਤੌਰ ਤੇ ਜ਼ੋਰ ਦਿੱਤਾ ਉਨਾਂ ਜ਼ੋਰ ਦਿੱਤਾ ਕਿ ਚੀਨ ਵੱਲੋਂ ਵੱਡੀ ਗਿਣਤੀ ਵਿੱਚ ਫੌਜੀਆਂ ਦੇ ਇਕੱਠੇ ਕੀਤੇ ਜਾਣ , ਉਨਾਂ ਦੇ ਹਮਲਾਵਰ ਰਵੱਈਏ ਤੇ ਜਿਉਂ ਦੀ ਤਿਉਂ ਸਥਿਤੀ ਵਿੱਚ ਇੱਕ ਪਾਸੜ ਤੌਰ ਤੇ ਤਬਦੀਲੀ ਕੀਤੇ ਜਾਣ ਦੀਆਂ ਕੋਸ਼ਿਸ਼ਾਂ, ਦੁਵੱਲੇ ਸਮਝੌਤਿਆਂ ਦੀ ਉਲੰਘਣਾ ਹਨ ਅਤੇ ਇਹ ਘਟਨਾਵਾਂ ਦੋਵਾਂ ਧਿਰਾਂ ਦੇ ਵਿਸ਼ੇਸ਼ ਪ੍ਰਤੀਨਿਧਾਂ ਵਿਚਾਲੇ ਹੋਈ ਸਹਿਮਤੀ ਨਾਲ ਮੇਲ ਨਹੀਂ ਖਾਂਦੀਆਂ ਰੱਖਿਆ ਮੰਤਰੀ ਨੇ ਸਪੱਸ਼ਟ ਤੌਰ ਤੇ ਦੱਸਿਆ ਕਿ ਭਾਰਤੀ ਫੌਜ, ਸਰਹੱਦ ਦੇ ਪ੍ਰਬੰਧ ਬਾਰੇ ਇੱਕ ਜ਼ਿੰਮੇਵਾਰ ਰਵੱਈਏ ਨਾਲ ਚੱਲਦੀ ਰਹੀ ਹੈ ਪਰ ਇਸ ਦੇ ਨਾਲ ਹੀ ਕਿਹਾ ਕਿ ਭਾਰਤ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਰਾਖੀ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਉੱਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ

ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਈ ਸਹਿਮਤੀ ਨੂੰ ਇਮਾਨਦਾਰੀ ਨਾਲ ਲਾਗੂ ਕਰਨਾ ਚਾਹੀਦਾ ਹੈ ਅਤੇ ਸਲਾਹ ਤੇ ਗੱਲਬਾਤ ਰਾਹੀਂ ਮਾਮਲਿਆਂ ਦਾ ਹੱਲ ਲੱਭਣਾ ਜਾਰੀ ਰੱਖਦਾ ਚਾਹੀਦਾ ਹੈ ਦੋਹਾਂ ਦੇਸ਼ਾਂ ਨੂੰ ਵੱਖ ਵੱਖ ਦੁਵੱਲੇ ਸਮਝੌਤਿਆਂ ਦੀ ਪਾਲਣਾ ਕਰਦਿਆਂ, ਸਰਹੱਦਾਂ ਉਪਰ ਤਾਇਨਾਤ ਫੌਜੀਆਂ ਦੀ ਨੇਮਬੰਦੀ ਮਜ਼ਬੂਤ ਕਰਨੀ ਚਾਹੀਦੀ ਹੈ ਅਤੇ ਕੋਈ ਅਜਿਹੀ ਕੋਈ ਭੜਕਾਊ ਕਾਰਵਾਈ ਨਹੀਂ ਕਰਨੀ ਚਾਹੀਦੀ ਜਿਸ ਨਾਲ ਸਥਿਤੀ ਹੋਰ ਵਿਗੜ ਜਾਵੇ ਦੋਵਾਂ ਧਿਰਾਂ ਨੂੰ ਭਾਰਤ-ਚੀਨ ਸਬੰਧਾਂ ਦੀ ਸਮੁੱਚੀ ਸਥਿਤੀ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ, ਜਿੰਨੀ ਜਲਦੀ ਹੋ ਸਕੇ ਤਣਾਅ ਦੇ ਮਾਹੌਲ ਨੂੰ ਘਟਾਉਣ ਲਈ ਇਕੱਠੇ ਕੰਮ ਕਰਨਾ ਚਾਹੀਦਾ ਹੈ ਅਤੇ ਭਾਰਤ- ਚੀਨ ਸਰਹੱਦੀ ਇਲਾਕਿਆਂ ਤੇ ਅਮਨ-ਅਮਾਨ ਤੇ ਸ਼ਾਂਤੀ ਕਾਇਮ ਰੱਖਣੀ ਚਾਹੀਦੀ ਹੈ ਚੀਨੀ ਰੱਖਿਆ ਮੰਤਰੀ ਨੇ ਦੋਹਾਂ ਮੰਤਰੀਆਂ ਸਣੇ ਦੋਹਾਂ ਧਿਰਾਂ ਵਿਚਾਲੇ ਹਰੇਕ ਪੱਧਰ ਤੇ ਸੰਪਰਕ ਬਰਕਰਾਰ ਰੱਖਣ ਦਾ ਸੁਝਾਅ ਦਿੱਤਾ


ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੋਹਾਂ ਧਿਰਾਂ ਨੂੰ ਨੇਤਾਵਾਂ ਦੀ ਸਹਿਮਤੀ ਤੋਂ ਮਾਰਗ ਦਰਸ਼ਨ ਲੈਣਾ ਚਾਹੀਦਾ ਹੈ ਕਿ ਦੁਵੱਲੇ ਸਬੰਧਾਂ ਨੂੰ ਅੱਗੇ ਤੋਰਨ ਲਈ ਭਾਰਤ-ਚੀਨ ਸਰਹੱਦੀ ਇਲਾਕਿਆਂ ਵਿੱਚ ਸ਼ਾਂਤੀ ਤੇ ਅਮਨ-ਅਮਾਨ ਬੇਹੱਦ ਜ਼ਰੂਰੀ ਹੈ ਇਸੇ ਮੁਤਾਬਿਕ ਦੋਵਾਂ ਧਿਰਾਂ ਨੂੰ ਸਰਹੱਦਾਂ ਬਾਰੇ ਬਕਾਇਆ ਮਾਮਲਿਆਂ ਅਤੇ ਮੌਜੂਦਾ ਸਥਿਤੀ ਨੂੰ ਗੱਲਬਾਤ ਤੇ ਸ਼ਾਂਤੀ ਰਾਹੀਂ ਹੱਲ ਕਰਨਾ ਚਾਹੀਦਾ ਹੈ ਚੀਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਚੀਨੀ ਧਿਰ ਵੀ ਮਾਮਲਿਆਂ ਨੂੰ ਸ਼ਾਂਤਮਈ ਢੰਗ ਨਾਲ ਹੱਲ ਕਰਨ ਦੀ ਚਾਹਵਾਨ ਹੈ ਰੱਖਿਆ ਮੰਤਰੀ ਨੇ ਕਿਹਾ ਕਿ ਦੋਹਾਂ ਧਿਰਾਂ ਨੂੰ ਸਫ਼ਾਰਤੀ ਤੇ ਫੌਜੀ ਮਾਧਿਅਮਾਂ ਸਣੇ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ ਤਾਂ ਜੋ ਐਲ ਸੀ ਤੇ ਤਣਾਅ ਨੂੰ ਘਟਾ ਕੇ ਮੁਕੰਮਲ ਅਮਨ ਸ਼ਾਂਤੀ ਬਹਾਲ ਕੀਤੀ ਜਾ ਸਕੇ


ਏਬੀਬੀ/ਨੰਪੀ/ਕੇਏ/ਡੀਕੇ/ਸਾਵੀ/ਏਡੀਏ
 


(Release ID: 1651546) Visitor Counter : 257