ਰੱਖਿਆ ਮੰਤਰਾਲਾ
ਇੰਦਰ ਨੇਵੀ – 20
Posted On:
04 SEP 2020 12:46PM by PIB Chandigarh
ਇੰਦਰ ਨੇਵੀ ਦੇ 11 ਵੇਂ ਸੰਸਕਰਣ ਤਹਿਤ ਭਾਰਤ ਅਤੇ ਰੂਸ ਦਰਮਿਆਨ ਦੋ- ਸਾਲਾ ਸੰਯੁਕਤ ਜਲ ਸੈਨਾ ਅਭਿਆਸ, ਬੰਗਾਲ ਦੀ ਖਾੜੀ ਵਿੱਚ 04 ਤੋਂ 05 ਸਤੰਬਰ 2020 ਤੱਕ ਚੱਲੇਗੀ। ਇਹ ਸੰਯੁਕਤ ਨੇਵੀ ਅਭਿਆਸ 2003 ਵਿਚ ਸ਼ੁਰੂ ਹੋਇਆ ਸੀ । ਜੰਗੀ ਅਭਿਆਸ ਇੰਦਰ ਨੇਵੀ ਦੋਵਾਂ ਦੇਸ਼ਾਂ ਦੀਆਂ ਸਮੁੰਦਰੀ ਫੌਜਾਂ ਵਿਚਕਾਰ ਲੰਮੇ ਸਮੇਂ ਦੇ ਰਣਨੀਤਕ ਸੰਬੰਧਾਂ ਦਾ ਸਬੂਤ ਦਿੰਦਾ ਹੈ । ਇਹ ਨੇਵੀ ਅਭਿਆਸ ਬੰਗਾਲ ਦੀ ਖਾੜੀ ਵਿੱਚਉਸ ਸਮੇਂ ਆਯੋਜਿਤ ਕੀਤਾ ਜਾ ਰਿਹਾ ਹੈ ਜਦੋਂ II ਵਿਸ਼ਵ ਯੁੱਧ ਵਿਚ ਰਸ਼ੀਅਨ ਫੈਡਰੇਸ਼ਨ ਦੀ ਜਿੱਤ ਦੀ 75 ਵੀਂ ਵਰ੍ਹੇਗੰਢ ਮੌਕੇ ਹੋ ਰਹੇ ਸਮਾਗਮਾਂ ਲਈ ਭਾਰਤ ਦੇ ਮਾਨਯੋਗ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਆਪਣੇ ਰੂਸੀ ਹਮਅਹੁਦਾ ਜਨਰਲ ਸਰਗੇਈ ਸ਼ੋਈਗੁ ਦੇਸੱਦੇ 'ਤੇ,03 ਸਤੰਬਰ 2020 ਤੋਂ ਮਾਸਕੋ ਦੇ ਦੌਰੇ' ਤੇ ਹਨ I ਇਸ ਦੌਰਾਨ ਦੁਵੱਲੇ ਸਹਿਯੋਗ ਅਤੇ ਆਪਸੀ ਦਿਲਚਸਪੀ ਦੇ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰਾ ਹੋਵੇਗਾ ।
ਇਹ ਸੰਯੁਕਤ ਸਮੁੰਦਰੀ ਜਲ ਅਭਿਆਸ ਸਮੇਂ ਦੇ ਨਾਲ ਨਵੀਆਂ ਸੰਭਾਵਨਾਵਾਂ, ਕਾਰਜਾਂ ਦੇ ਵਧੇ ਹੋਏ ਪੱਧਰਾਂ ਅਤੇ ਭਾਗੀਦਾਰੀ ਦੇ ਪਰਿਪੇਖ ਨਾਲ ਪਰਿਪੱਕ ਹੋਇਆ ਹੈ । ਜੰਗੀ ਅਭਿਆਸ ਇੰਦਰ ਨੇਵੀ- 20 ਦਾ ਮੁਖ ਉਦੇਸ਼ ਦੋਵਾਂ ਨੇਵੀਆਂ ਵਲੋਂ ਪਿਛਲੇ ਕਈ ਸਾਲਾਂ ਤੋਂ ਪ੍ਰਾਪਤ ਕੀਤੀ ਅੰਤਰ-ਕਾਰਜਸ਼ੀਲਤਾ ਨੂੰ ਹੋਰ ਮਜ਼ਬੂਤ ਕਰਨਾ ਹੈ ਅਤੇ ਨਾਲ ਹੀ ਬਹੁ-ਅਨੁਸ਼ਾਸਨੀ ਸਮੁੰਦਰੀ ਕਾਰਜਾਂ ਲਈ ਆਪਸੀ ਸਮਝਦਾਰੀ ਅਤੇ ਪ੍ਰਕਿਰਿਆਵਾਂ ਦਾ ਵਿਸਥਾਰ ਕਰਨਾ ਹੈ । ਇਸ ਵਾਰ ਸੰਯੁਕਤ ਅਭਿਆਸ ਵਿਚ ਸਮੁੰਦਰੀ ਕਾਰਜਾਂ ਦੇ ਖੇਤਰ ਵਿਚ ਵਿਆਪਕ ਅਤੇ ਵੱਖੋ-ਵੱਖਰੀਆਂ ਗਤੀਵਿਧੀਆਂ ਸ਼ਾਮਲ ਹਨ । ਕੋਵਿਡ-19 ਮਹਾਮਾਰੀ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ, ਇਸ ਵਾਰ, ਇੰਦਰ ਨੇਵੀ-20 ਨੂੰ ਸਿਰਫ ਸਮੁੰਦਰੀ ਜ਼ੋਨ ਤੱਕ ਹੀ ਸੀਮਤ ਕੀਤਾ ਗਿਆ ਹੈ ।
ਸਾਂਝੇ ਅਭਿਆਸ ਵਿੱਚ ਭਾਰਤੀ ਜਲ ਸੈਨਾ ਦੀ ਪ੍ਰਤੀਨਿਧਤਾ ਗਾਈਡਡ ਮਿਜ਼ਾਈਲ ਵਿਨਾਸ਼ਕ ਰਣਵਿਜੈ, ਸਵਦੇਸ਼ੀ ਫ੍ਰਿਗੇਟ ਸਹਿਯਾਦਰੀ ਅਤੇ ਫਲੀਟ ਟੈਂਕਰ ਸ਼ਕਤੀ ਆਪਣੇ ਹੈਲੀਕਾਪਟਰਾਂ ਨਾਲ ਕਰਨਗੇ । ਸਹਿਯਾਦਰੀ ਨੂੰ ਇਸ ਸਮੇਂ ਐਮਟੀ ਨਿਉ ਡਾਇਮੰਡ,ਨੂੰ ਸਹਾਇਤਾ ਪ੍ਰਦਾਨ ਕਰਨ ਲਈ ਤਾਇਨਾਤ ਕੀਤਾ ਗਿਆ ਹੈ ਜਿਸਨੂੰ ਸ਼੍ਰੀਲੰਕਾ ਦੇ ਤੱਟ ਨੂੰ ਅੱਗ ਲੱਗ ਗਈ ਹੈ ।
ਰਸ਼ੀਅਨ ਫੈਡਰੇਸ਼ਨ ਨੇਵੀ ਦੀ ਪ੍ਰਤੀਨਿਧਤਾ ਵਿਨਾਸ਼ਕ ਵਿਨੋਗਰਾਦੋਵ, ਵਿਨਾਸ਼ਕ ਐਡਮਿਰਲ ਟ੍ਰਿਬਿਉਟਸ ਅਤੇ ਪ੍ਰਸ਼ਾਂਤ ਫਲੀਟ ਦੇ ਵਲਾਦੀਵੋਸਟੋਕ ਸਥਿਤ ਫਲੀਟ ਟੈਂਕਰ ਬੋਰਿਸ ਬੂਤੋਮਾ ਕਰਨਗੇ ।
ਅਭਿਆਸ ਦਾ ਉਦੇਸ਼ ਅੰਤਰ-ਕਾਰਜਸ਼ੀਲਤਾ ਨੂੰ ਵਧਾਉਣਾ, ਦੋਵਾਂ ਨੇਵੀਆਂ ਦਰਮਿਆਨ ਸਮਝਦਾਰੀ ਅਤੇ ਅਭਿਆਸ ਨੂੰ ਬਿਹਤਰ ਬਣਾਉਣਾ ਹੈ, ਅਤੇ ਇਸ ਵਿੱਚ ਸਤਹ ਅਤੇ ਐਂਟੀ ਏਅਰਕ੍ਰਾਫਟ ਡਰਿੱਲ, ਫਾਇਰਿੰਗ ਅਭਿਆਸ, ਹੈਲੀਕਾਪਟਰ ਆਪ੍ਰੇਸ਼ਨ, ਸਮੁੰਦਰੀ ਜਹਾਜ਼ਾਂ ਤੇ ਤਾਇਨਾਤ ਕਰਮਚਾਰੀਆਂ ਲਈ ਕੰਮ ਕਰਨ ਦੇ ਨਵੇਂ ਤਰੀਕੇ ਆਦਿ ਸ਼ਾਮਲ ਹੋਣਗੇ । ਅਜਿਹਾ ਆਖਰੀ ਅਭਿਆਸ ਵਿਸ਼ਾਖਾਪਟਨਮ ਵਿੱਚ ਦਸੰਬਰ 2018 ਵਿੱਚ ਕੀਤਾ ਗਿਆ ਸੀ ।
ਅਭਿਆਸ ਇੰਦਰ ਨੇਵੀ-20 ਦੋਵਾਂ ਨੇਵੀਆਂ ਵਿਚਕਾਰ ਆਪਸੀ ਵਿਸ਼ਵਾਸ ਅਤੇ ਸਹਿਯੋਗ ਨੂੰ ਹੋਰ ਵਧਾਉਣ ਅਤੇ ਦੋਵਾਂ ਦੇਸ਼ਾਂ ਦਰਮਿਆਨ ਲੰਮੇ ਸਮੇਂ ਤੋਂ ਚੱਲ ਰਹੇ ਦੋਸਤਾਨਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰੇਗਾ।
ਵੀਐਮ / ਐਮਐਸ
(Release ID: 1651345)
Visitor Counter : 239