ਰੱਖਿਆ ਮੰਤਰਾਲਾ

ਸੀ ਏ ਐਸ ਨੇ ਕਾਲਜ ਆਫ ਏਅਰ ਵਾਰਫੇਅਰ ਵਿੱਚ ਅਧਿਕਾਰੀਆਂ ਨੂੰ ਸੰਬੋਧਨ ਕੀਤਾ

Posted On: 04 SEP 2020 2:11PM by PIB Chandigarh

ਚੀਫ਼ ਆਫ਼ ਏਅਰ ਸਟਾਫ (ਸੀਏਐਸ) ਏਅਰ ਚੀਫ ਮਾਰਸ਼ਲ ਆਰ ਕੇ ਐਸ ਭਦੌਰੀਆ ਨੇ 03 ਸਤੰਬਰ 2020 ਨੂੰ ਕਾਲਜ ਆਫ਼ ਏਅਰ ਵਾਰਫੇਅਰ (ਸੀਏਡਬਲਯੂ) ਦਾ ਦੌਰਾ ਕੀਤਾ। ਕਾਲਜ ਸਿਕੰਦਰਾਬਾਦ ਵਿੱਚ ਸਥਿਤ ਹੈ, ਜੋ ਕਿ 1959 ਵਿੱਚ ਸਥਾਪਤ ਕੀਤਾ ਗਿਆ ਸੀ । ਇਹ ਭਾਰਤੀ ਹਵਾਈ ਸੈਨਾ ਦੀ ਇਕ ਉੱਚ ਵਿਦਿਅਕ ਸੰਸਥਾ ਹੈ, ਜਿਹੜੀ ਤਿੰਨੇਂ ਸੇਵਾਵਾਂ ਦੇ ਅਧਿਕਾਰੀਆਂ ਨੂੰ ਏਕੀਕ੍ਰਿਤ ਢੰਗ ਨਾਲ ਏਅਰ ਯੁੱਧ 'ਤੇ ਕੋਰਸ ਕਰਵਾਉਂਦੀ ਹੈ ।

ਸੀਏਡਬਲਯੂ ਦੇ ਦੌਰੇ ਦੌਰਾਨ ਸੀਏਐਸ ਨੇ 44 ਵੇਂ ਹਾਇਰ ਏਅਰ ਕਮਾਂਡ ਕੋਰਸ (ਐਚਏਸੀਸੀ) ਕਰ ਕਰ ਰਹੇ ਤਿੰਨੇਂ ਸੇਵਾਵਾਂ ਦੇ ਅਧਿਕਾਰੀਆਂ ਨੂੰ ਸੰਬੋਧਨ ਕੀਤਾ ਉਨਾਂ ਨੇ ਅਧਿਕਾਰੀਆਂ ਨੂੰ ਰਾਸ਼ਟਰੀ ਸੁਰੱਖਿਆ ਦੇ ਉਭਰ ਰਹੇ ਪਹਿਲੂਆਂ ਬਾਰੇ ਜਾਗਰੂਕ ਵੀ ਕੀਤਾ ਅਤੇ ਹਵਾਈ ਸ਼ਕਤੀ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਤੇ ਜੋਰ ਦਿੱਤਾ ਉਨ੍ਹਾਂ ਨੇ ਕੋਰਸ ਵਿਚ ਸ਼ਾਮਲ ਅਧਿਕਾਰੀਆਂ ਨੂੰ ਭਵਿੱਖ ਦੀ ਲੜਾਈ ਵਿਚ ਸ਼ਾਮਲ ਕਰਨ ਲਈ ਏਕੀਕ੍ਰਿਤ ਢਾਂਚਾ ਬਣਾਉਣ ਲਈ ਚੱਲ ਰਹੇ ਵਿਚਾਰ-ਵਟਾਂਦਰੇ ਅਤੇ ਇਸ ਖੇਤਰ ਵਿੱਚ ਹੁਣ ਤੱਕ ਹੋਈ ਪ੍ਰਗਤੀ ਬਾਰੇ ਵੀ ਜਾਣੂ ਕਰਵਾਇਆ

 

ਆਈ ਐਨ / ਬੀਐਸਕੇ / ਜੇਪੀ


(Release ID: 1651342) Visitor Counter : 145