ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਖਾਹਿਸ਼ੀ ਜ਼ਿਲ੍ਹਾ ਕਲੈਕਟਰਾਂ ਲਈ ਕਿਸੇ ਮਹਾਮਾਰੀ ਵਿੱਚ ਸੁਸ਼ਾਸਨ ਪ੍ਰਥਾਵਾਂ ’ਤੇ ਕੱਲ੍ਹ ਇੱਕ ਵਰਕਸ਼ਾਪ ਨੂੰ ਸੰਬੋਧਨ ਕਰਨਗੇ

ਕੋਵਿਡ-19 ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਰਾਸ਼ਟਰੀ ਸੁਸ਼ਾਸਨ ਕੇਂਦਰ (ਐੱਨਸੀਜੀਜੀ), ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਅਤੇ ਰਾਸ਼ਟਰੀ ਰੁਪਾਂਤਰਕਾਰੀ ਭਾਰਤ ਸੰਸਥਾਨ (ਐੱਨਆਈਟੀਆਈ) ਦੁਆਰਾ ਸੰਯੁਕਤ ਰੂਪ ਨਾਲ ਆਯੋਜਨ ਕੀਤਾ ਜਾ ਰਿਹਾ ਹੈ

Posted On: 03 SEP 2020 4:42PM by PIB Chandigarh

ਕੇਂਦਰੀ ਪ੍ਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ 4 ਸਤੰਬਰ, 2020 ਨੂੰ ਇੱਕ ਵੈਬੀਨਾਰ ਜ਼ਰੀਏ ਖਾਹਿਸ਼ੀ ਜ਼ਿਲ੍ਹੇ ਵਿੱਚ ਕਿਸੇ ਮਹਾਮਾਰੀ ਵਿੱਚ ਸੁਸ਼ਾਸਨ ਪ੍ਰਥਾਵਾਂ ਤੇ ਕੱਲ੍ਹ ਕੋਵਿਡ-19 ’ਤੇ ਇੱਕ ਐੱਨਸੀਜੀਜੀ-ਐੱਨਆਈਟੀਆਈ ਇੱਕ ਦਿਨਾ ਵਰਕਸ਼ਾਪ ਵਿੱਚ ਸਮਾਪਤੀ ਭਾਸ਼ਣ ਦੇਣਗੇ। ਇੱਕ ਦਿਨਾ ਸੰਮੇਲਨ ਵਿੱਚ ਭਾਰਤ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ, ਰਾਜ ਸਰਕਾਰਾਂ ਦੇ ਮੁਖੀ ਅਤੇ ਬੁਲਾਰੇ ਅਤੇ ਜ਼ਿਲ੍ਹਾ ਕਲੈਕਟਰ ਸ਼ਾਮਲ ਹੋਣਗੇ। ਵਰਕਸ਼ਾਪ ਦੇ ਪ੍ਰਤੀਭਾਗੀਆਂ ਵਿੱਚ ਡੀਏਆਰਪੀਜੀ, ਐੱਨਆਈਟੀਆਈ, ਕੇਂਦਰੀ ਮੰਤਰਾਲਿਆਂ, ਖਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਤਹਿਤ ਕੇਂਦਰੀ ਪ੍ਰਭਾਰੀ ਅਧਿਕਾਰੀਆਂ ਦੇ ਰੂਪ ਵਿੱਚ ਕਾਰਜ ਕਰ ਰਹੇ ਭਾਰਤ ਸਰਕਾਰ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ, ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ, ਜ਼ਿਲ੍ਹਾ ਕਲੈਕਟਰ ਅਤੇ ਖਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਦੀ ਦੇਖਰੇਖ ਕਰ ਰਹੇ ਜ਼ਿਲ੍ਹਾ ਪੱਧਰੀ ਅਧਿਕਾਰੀ ਸ਼ਾਮਲ ਹਨ। ਸਮਾਪਤੀ ਸੈਸ਼ਨ ਵਿੱਚ ਭਾਰਤ ਸਰਕਾਰ ਦੇ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਅਮਿਤਾਭ ਕਾਂਤ ਅਤੇ ਡੀਏਆਰਪੀਜੀ ਅਤੇ ਡੀਪੀਪੀਡਬਲਿਊ ਦੇ ਸਕੱਤਰ ਡਾ. ਕੇ ਸ਼ਿਵਾਜੀ ਪ੍ਰਤੀਨਿਧੀ ਮੰਡਲਾਂ ਨੂੰ ਸੰਬੋਧਨ ਕਰਨਗੇ। ਇਸ ਵਰਕਸ਼ਾਪ ਦੀ ਧਾਰਨਾ ਸੰਯੁਕਤ ਰੂਪ ਨਾਲ ਰਾਸ਼ਟਰੀ ਸੁਸ਼ਾਸਨ ਕੇਂਦਰ (ਐੱਨਸੀਜੀਜੀ), ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਅਤੇ ਰਾਸ਼ਟਰੀ ਰੁਪਾਂਤਰਕਾਰੀ ਭਾਰਤ ਸੰਸਥਾਨ ਦੁਆਰਾ ਬਣਾਈ ਗਈ ਸੀ ਜਿਸ ਦਾ ਉਦੇਸ਼ ਕੋਵਿਡ-19 ਮਹਾਮਾਰੀ ਨਾਲ ਲੜਨ ਵਿੱਚ ਜ਼ਿਲ੍ਹਾ ਪੱਧਰੀ ਸੁਸ਼ਾਸਨ ਪ੍ਰਥਾਵਾਂ ਦੇ ਗਿਆਨ ਪਸਾਰ ਹੈ।

 

ਤਕਨੀਕੀ ਸੈਸ਼ਨਾਂ ਵਿੱਚ ਸਿਹਤ ਖੇਤਰ ਸ਼ਾਸਨ, ਈ-ਗਵਰਨੈਂਸ, ਖੇਤੀਬਾੜੀ ਅਤੇ ਜਲ ਸਰੋਤ ਪ੍ਰਬੰਧਨ, ਪੂਰਬ ਉੱਤਰ ਰਾਜਾਂ ਅਤੇ ਸਿੱਖਿਆ ਸ਼ਾਸਨ ਵਿੱਚ ਸਰਬਸ਼੍ਰੇਸ਼ਠ ਸ਼ਾਮਲ ਹੋਣਗੇ। ਸੈਸ਼ਨਾਂ ਦੇ ਮੁਖੀਆਂ ਵਿੱਚ ਉੱਤਰੀ ਪੂਰਬੀ ਵਿਕਾਸ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਸ਼੍ਰੀ ਇੰਦੀਵਰ ਪਾਂਡੇ, ਸਿੱਖਿਆ ਅਤੇ ਸਾਖਰਤਾ ਦੇ ਸਾਬਕਾ ਸਕੱਤਰ ਸ਼੍ਰੀ ਅਨਿਲ ਸਵਰੂਪ, ਕਰਨਾਟਕ ਸਰਕਾਰ ਦੀ ਵਿਸ਼ੇਸ਼ ਮੁੱਖ ਸਕੱਤਰ, ਸ਼੍ਰੀਮਤੀ ਸ਼ਾਲਿਨੀ ਰਜਨੀਸ਼, ਜਲ ਸ਼ਕਤੀ ਮੰਤਰਾਲੇ ਦਾ ਪੇਅ ਜਲ ਅਤੇ ਸਵੱਛਤਾ ਵਿਭਾਗ (ਜਲ) ਦੇ ਵਧੀਕ ਸਕੱਤਰ ਸ਼੍ਰੀ ਭਰਤ ਲਾਲ ਅਤੇ ਤਮਿਲ ਨਾਡੂ ਈ-ਗਵਰਨੈਂਸ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਈ-ਗਵਰਨੈਂਸ ਕਮਿਸ਼ਨਰ ਡਾ. ਸੰਤੋਸ਼ ਮਿਸ਼ਰਾ ਸ਼ਾਮਲ ਹਨ। ਖਾਹਿਸ਼ੀ ਜ਼ਿਲ੍ਹਿਆਂ ਦੇ 10 ਜ਼ਿਲ੍ਹਾ ਕਲੈਕਟਰ ਤਕਨੀਕੀ ਸੈਸ਼ਨਾਂ ਵਿੱਚ ਪੇਸ਼ਕਾਰੀ ਦੇਣਗੇ।

 

ਡੀਏਆਰਪੀਜੀ ਦੇ ਵਧੀਕ ਸਕੱਤਰ ਅਤੇ ਰਾਸ਼ਟਰੀ ਸੁਸ਼ਾਸਨ ਕੇਂਦਰ ਦੇ ਡਾਇਰੈਕਟਰ ਜਨਰਲ ਸ਼੍ਰੀ ਵੀ. ਸ਼੍ਰੀਨਿਵਾਸ ਨੇ ਕਿਹਾ ਕਿ ਇਹ ਤੀਜੀ ਵਰਚੁਅਲ ਵਰਕਸ਼ਾਪ ਹੋਵੇਗੀ ਜਿਸ ਦੀ ਇਸ ਵਿਸ਼ੇ ਤੇ ਐੱਨਸੀਜੀਜੀ ਮੇਜ਼ਬਾਨੀ ਕਰੇਗੀ ਅਤੇ 500 ਅਧਿਕਾਰੀਆਂ ਦੀ ਮੌਜੂਦਗੀ ਨਾਲ ਘਰੇਲੂ ਫੋਕਸ ਨਾਲ ਸੀਰੀਜ਼ ਵਿੱਚ ਪਹਿਲੀ ਵਰਕਸ਼ਾਪ ਹੋਵੇਗੀ। ਕਿਸੇ ਮਹਾਮਾਰੀ ਵਿੱਚ ਸੁਸ਼ਾਸਨ ਪ੍ਰਥਾਵਾਂ ਤੇ ਪਹਿਲੀ ਆਈਟੀਈਸੀ-ਐੱਨਸੀਜੀਜੀ ਵਰਕਸ਼ਾਪ ਵਿੱਚ ਏਸ਼ੀਆ ਦੇ 19 ਦੇਸ਼ਾਂ ਦੇ 162 ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹਿੱਸਾ ਲਿਆ ਸੀ, ਕਿਸੇ ਮਹਾਮਾਰੀ ਵਿੱਚ ਸੁਸ਼ਾਸਨ ਪ੍ਰਥਾਵਾਂ ਤੇ ਆਈਟੀਈਸੀ-ਐੱਨਸੀਜੀਜੀ ਦੀ ਦੂਜੀ ਵਰਕਸ਼ਾਪ ਵਿੱਚ ਅਫ਼ਰੀਕਾ ਅਤੇ ਭਾਰਤ ਦੇ 266 ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹਿੱਸਾ ਲਿਆ ਸੀ।

 

<><><><><>

 

ਐੱਸਐੱਨਸੀ



(Release ID: 1651142) Visitor Counter : 165