ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਮੈਟਰੋ ਕਾਰਜ 7 ਸਤੰਬਰ 2020 ਤੋਂ ਪੜਾਅਵਾਰ ਢੰਗ ਨਾਲ ਮੁੜ ਚਾਲੂ ਹੋਣਗੇ

ਸ੍ਰੀ ਹਰਦੀਪ ਸਿੰਘ ਪੁਰੀ ਨੇ ਐਸਓਪੀ ਦਿਸ਼ਾ ਨਿਰਦੇਸ਼ਾਂ ਦਾ ਐਲਾਨ ਕੀਤਾ
ਮੈਟਰੋ ਯਾਤਰੀਆਂ ਅਤੇ ਸਟਾਫ ਲਈ ਮਾਸਕ ਲਾਜ਼ਮੀ
ਸਿਰਫ ਕੋਵਿਡ ਲੱਛਣਾਂ ਤੋਂ ਬਿਨਾਂ ਵਿਅਕਤੀਆਂ ਨੂੰ ਹੀ ਯਾਤਰਾ ਦੀ ਆਗਿਆ ਹੋਵੇਗੀ
ਹੀਟਿੰਗ, ਵੈਂਟੀਲੇਟਿੰਗ ਅਤੇ ਏਅਰ-ਕੰਡੀਸ਼ਨਿੰਗ (ਐਚਵੀਏਸੀ) ਪ੍ਰਣਾਲੀ ਦੀ ਵਰਤੋਂ ਕੀਤੀ ਜਾਵੇਗੀ

Posted On: 02 SEP 2020 6:56PM by PIB Chandigarh

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਮੈਟਰੋ ਕਾਰਜਾਂ ਲਈ ਐਸਓਪੀ ਦਿਸ਼ਾ ਨਿਰਦੇਸ਼ਾਂ ਦਾ ਐਲਾਨ ਕੀਤਾ ਹੈ। ਐਮਐਚਏ ਦੇ ਹੁਕਮ ਨੰ: 40-3 / 2020- ਡੀਐਮ-ਆਈ (ਏ) ਦੀ ਮਿਤੀ 29.8.2020 ਤਹਿਤ 7 ਸਤੰਬਰ, 2020 ਤੋਂ ਪੜਾਅਵਾਰ ਢੰਗ ਨਾਲ ਮੈਟਰੋ ਸੇਵਾਵਾਂ ਮੁੜ ਚਾਲੂ ਹੋਣਗੀਆਂ।  ਇਸ ਉਦੇਸ਼ ਲਈ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਲੋਂ ਐਸਓਪੀ ਦਿਸ਼ਾ ਨਿਰਦੇਸ਼ ਤਿਆਰ ਕੀਤੇ ਗਏ ਹਨ, ਜਿਨ੍ਹਾਂ ਨੂੰ ਗ੍ਰਹਿ ਮੰਤਰਾਲੇ ਨੇ ਸਹਿਮਤੀ ਦਿੱਤੀ ਹੈ।

ਇਸ ਦੀਆਂ ਵਿਆਪਕ ਵਿਸ਼ੇਸ਼ਤਾਵਾਂ ਹੇਠਲਿਖਤ ਹਨ: -

. ਮੈਟਰੋ ਕਾਰਜਾਂ ਨੂੰ ਪੜਾਅਵਾਰ ਢੰਗ ਨਾਲ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਇਕ ਤੋਂ ਵੱਧ ਲਾਈਨਾਂ ਵਾਲੇ ਮੈਟਰੋਜ਼ ਨੂੰ 7 ਸਤੰਬਰ, 2020 ਤੋਂ ਇਕ ਪੜਾਅਵਾਰ ਢੰਗ ਨਾਲ ਵੱਖਰੀਆਂ ਲਾਈਨਾਂ ਖੋਲ੍ਹੀਆਂ ਜਾਣਗੀਆਂ ਤਾਂ ਜੋ ਸਾਰੇ ਕੋਰੀਡੋਰ 12 ਸਤੰਬਰ 2020 ਤਕ ਚਾਲੂ ਹੋ ਜਾਣ।  ਰੋਜ਼ਾਨਾ ਦੇ ਕੰਮਕਾਜ ਵਿੱਚ ਸ਼ੁਰੂ ਵਿਚ ਖੜੋਤ ਆ ਸਕਦੀ ਹੈ , ਜਿਸ ਨੂੰ 12 ਸਤੰਬਰ, 2020 ਤੱਕ ਮੁੜ ਸ਼ੁਰੂ ਕਰਨ ਲਈ ਹੌਲੀ ਹੌਲੀ ਵਧਾਉਣ ਦੀ ਜ਼ਰੂਰਤ ਹੈ। ਸਟੇਸ਼ਨਾਂ ਅਤੇ ਰੇਲ ਗੱਡੀਆਂ ਵਿਚ ਯਾਤਰੀਆਂ ਦੀ ਭੀੜ ਤੋਂ ਬਚਣ ਲਈ ਰੇਲ ਗੱਡੀਆਂ ਦੀ ਆਵਰਤੀ ਨਿਯਮਿਤ ਕੀਤੀ ਜਾਵੇ।

ਬੀ. ਕੰਟੇਨਮੈਂਟ ਜ਼ੋਨ ਵਿਚਲੇ ਸਟੇਸ਼ਨਾਂ / ਦਾਖਲਾ-ਬਾਹਰ ਜਾਨ ਵਾਲੇ ਗੇਟ ਬੰਦ ਕੀਤੇ ਜਾਣਗੇ।

ਸੀ. ਸਮਾਜਕ ਦੂਰੀ ਨੂੰ ਯਕੀਨੀ ਬਣਾਉਣ ਲਈ ਸਟੇਸ਼ਨਾਂ ਅਤੇ ਰੇਲ ਗੱਡੀਆਂ ਅੰਦਰ ਢੁੱਕਵੀਂ ਮਾਰਕਿੰਗ ਕੀਤੀ ਜਾਵੇਗੀ।

ਡੀ. ਸਾਰੇ ਯਾਤਰੀਆਂ ਅਤੇ ਸਟਾਫ ਲਈ ਫੇਸ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਮੈਟਰੋ ਰੇਲ ਕਾਰਪੋਰੇਸ਼ਨ ਮਾਸਕ ਤੋਂ ਬਿਨਾਂ ਆਉਣ ਵਾਲੇ ਵਿਅਕਤੀਆਂ ਨੂੰ ਭੁਗਤਾਨ ਦੇ ਅਧਾਰ 'ਤੇ ਮਾਸਕ ਦੀ ਸਪਲਾਈ ਦਾ ਪ੍ਰਬੰਧ ਕਰ ਸਕਦੀ ਹੈ।

. ਸਟੇਸ਼ਨਾਂ ਵਿਚ ਦਾਖਲੇ ਸਮੇਂ ਸਿਰਫ ਲੱਛਣਾਂ ਤੋਂ ਬਿਨਾਂ ਵਿਅਕਤੀਆਂ ਨੂੰ ਥਰਮਲ ਸਕ੍ਰੀਨਿੰਗ ਤੋਂ ਬਾਅਦ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਏਗੀ। ਲੱਛਣ ਵਾਲੇ ਵਿਅਕਤੀਆਂ ਨੂੰ ਟੈਸਟ / ਮੈਡੀਕਲ ਦੇਖਭਾਲ ਲਈ ਨੇੜਲੇ ਕੋਵਿਡ ਕੇਅਰ ਸੈਂਟਰ / ਹਸਪਤਾਲ ਵਿਖੇ ਜਾਣ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਅਰੋਗਿਆ ਸੇਤੂ ਐਪ ਦੀ ਵਰਤੋਂ ਨੂੰ ਉਤਸ਼ਾਹਤ ਕੀਤਾ ਜਾਵੇਗਾ।

ਐੱਫ. ਯਾਤਰੀਆਂ ਵਲੋਂ ਵਰਤੋਂ ਲਈ ਸਟੇਸ਼ਨਾਂ 'ਤੇ ਦਾਖਲ ਹੋਣ 'ਤੇ ਸੈਨੀਟਾਈਜ਼ਰ ਦੀ ਵਿਵਸਥਾ ਹੋਵੇਗੀ। ਮਨੁੱਖੀ ਇੰਟਰਫੇਸ ਵਾਲੇ ਸਾਰੇ ਖੇਤਰਾਂ ਜਿਵੇਂ ਉਪਕਰਣ, ਟ੍ਰੇਨ, ਕਾਰਜ ਖੇਤਰ, ਲਿਫਟ, ਐਸਕਲੇਟਰਾਂ, ਹੈਂਡਰੇਲ, ਏਐਫਸੀ ਫਾਟਕ, ਪਖਾਨੇ ਆਦਿ ਨਿਯਮਤ ਅੰਤਰਾਲਾਂ 'ਤੇ ਸੇਨਿਟਾਇਜ਼ ਕੀਤਾ ਜਾਵੇਗਾ।

ਜੀ. ਸਮਾਰਟ ਕਾਰਡ ਦੀ ਵਰਤੋਂ ਅਤੇ ਨਕਦੀ ਰਹਿਤ / ਔਨਲਾਈਨ ਲੈਣ-ਦੇਣ ਨੂੰ ਉਤਸ਼ਾਹਤ ਕੀਤਾ ਜਾਵੇਗਾ। ਟੋਕਨ ਅਤੇ ਕਾਗਜ਼ ਸਲਿੱਪ / ਟਿਕਟ ਦੀ ਵਰਤੋਂ ਸਹੀ ਸੈਨੀਟਾਈਜੇਸ਼ਨ ਨਾਲ ਕੀਤੀ ਜਾਵੇਗੀ।

ਐੱਚ. ਸਮਾਜਕ ਦੂਰੀ ਨੂੰ ਯਕੀਨੀ ਬਣਾਉਣ ਲਈ ਨਿਰਵਿਘਨ ਬੋਰਡਿੰਗ / ਡੀਬੋਰਡਿੰਗ ਨੂੰ ਸਮਰੱਥ ਬਣਾਉਣ ਲਈ ਸਟੇਸ਼ਨਾਂ 'ਤੇ ਰੁਕਣ ਦਾ ਢੁਕਵਾਂ ਸਮਾਂ ਦਿੱਤਾ ਜਾਵੇਗਾ। ਮੈਟਰੋ ਰੇਲ ਕਾਰਪੋਰੇਸ਼ਨਾਂ ਸਹੀ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਸਟੇਸ਼ਨਾਂ ਨੂੰ ਛੱਡਣ ਦਾ ਉਪਯੋਗ ਕਰ ਸਕਦੀਆਂ ਹਨ।

ਆਈ. ਯਾਤਰੀਆਂ ਨੂੰ ਸਲਾਹ ਦਿੱਤੀ ਜਾਵੇ ਕਿ ਉਹ ਘੱਟੋ ਘੱਟ ਸਮਾਨ ਲੈ ਕੇ ਯਾਤਰਾ ਕਰਨ ਅਤੇ ਆਸਾਨ ਅਤੇ ਤੇਜ਼ ਸਕੈਨਿੰਗ ਲਈ ਧਾਤ ਦੀਆਂ ਚੀਜ਼ਾਂ ਲੈ ਜਾਣ ਤੋਂ ਬਚਣ।

ਜੇ. ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਯੂਡੀ) ਅਤੇ ਇੰਡੀਅਨ ਸੁਸਾਇਟੀ ਆਫ਼ ਹੀਟਿੰਗ, ਰੈਫ੍ਰਿਜਰੇਟਿੰਗ ਅਤੇ ਏਅਰ ਕੰਡੀਸ਼ਨਿੰਗ ਇੰਜੀਨੀਅਰਜ਼ (ਆਈਐਸਆਰਏਆਰਏ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀਟਿੰਗ, ਵੈਂਟੀਲੇਸ਼ਨ ਅਤੇ ਏਅਰ ਕੰਡੀਸ਼ਨਿੰਗ (ਐਚ ਵੀਏਸੀ) ਸਿਸਟਮ ਦਾ ਸੰਚਾਲਨ ਕੀਤਾ ਜਾਵੇਗਾ। ਏਅਰ-ਕੰਡੀਸ਼ਨਿੰਗ ਪ੍ਰਣਾਲੀ ਵਿਚ ਤਾਜ਼ੀ ਹਵਾ ਦਾ ਮਿਸ਼ਰਣ ਸੰਭਵ ਹੱਦ ਤਕ ਵਧਾਇਆ ਜਾਵੇਗਾ।

ਕੇ. ਜਾਣਕਾਰੀ, ਸਿੱਖਿਆ ਅਤੇ ਸੰਚਾਰ (ਆਈਸੀਆਈ) ਮੁਹਿੰਮ ਯਾਤਰੀਆਂ ਅਤੇ ਸਟਾਫ ਲਈ ਇਲੈਕਟ੍ਰਾਨਿਕ/ਪ੍ਰਿੰਟ/ਸੋਸ਼ਲ ਮੀਡੀਆ, ਪੋਸਟਰ, ਬੈਨਰ, ਹੋਰਡਿੰਗ, ਵੈਬਸਾਈਟ ਆਦਿ ਰਾਹੀਂ ਚਲਾਈ ਜਾਏਗੀ l

ਆਈ.  ਮੈਟਰੋ ਰੇਲ ਕਾਰਪੋਰੇਸ਼ਨਾਂ ਸਟੇਸ਼ਨਾਂ ਦੇ ਬਾਹਰ ਭੀੜ ਨੂੰ ਨਿਯਮਤ ਕਰਨ ਅਤੇ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਰਾਜ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਬਣਾਈ ਰੱਖਣਗੇ।

ਉਪਰੋਕਤ ਦਿਸ਼ਾ ਨਿਰਦੇਸ਼ਾਂ ਦੇ ਅਧਾਰ 'ਤੇ ਦਿੱਲੀ, ਨੋਇਡਾ, ਚੇਨਈ, ਕੋਚੀ, ਬੰਗਲੌਰ, ਮੁੰਬਈ ਲਾਈਨ -1, ਜੈਪੁਰ, ਹੈਦਰਾਬਾਦ, ਮਹਾ ਮੈਟਰੋ (ਨਾਗਪੁਰ) ਕੋਲਕਾਤਾ, ਗੁਜਰਾਤ ਅਤੇ ਯੂਪੀ ਮੈਟਰੋ (ਲਖਨਊ) ਨੇ ਆਪਣੇ ਐਸਓਪੀ ਤਿਆਰ ਕੀਤੇ ਹਨ। ਮਹਾਰਾਸ਼ਟਰ ਸਰਕਾਰ ਨੇ ਸਤੰਬਰ, 2020 ਦੌਰਾਨ ਮੈਟਰੋ ਦਾ ਕੰਮ ਮੁੜ ਸ਼ੁਰੂ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਮੁੰਬਈ ਲਾਈਨ -1 ਅਤੇ ਮਹਾ ਮੈਟਰੋ ਦਾ ਕੰਮ ਅਕਤੂਬਰ, 2020 ਤੋਂ ਜਾਂ ਰਾਜ ਸਰਕਾਰ ਦੇ ਫ਼ੈਸਲੇ ਮੁਤਾਬਕ ਸ਼ੁਰੂ ਕੀਤਾ ਜਾਵੇਗਾ।

ਪੀਪੀਟੀ ਵੇਖਣ ਲਈ ਇੱਥੇ ਕਲਿੱਕ ਕਰੋ

                                                                                      ****

ਆਰਜੇ / ਐਨਜੀ



(Release ID: 1650860) Visitor Counter : 156