ਰੇਲ ਮੰਤਰਾਲਾ

ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਤਿੰਨ ਜਵਾਨਾਂ ਨੂੰ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਨੇ ਜੀਵਨ ਰਕਸ਼ਾ ਪਦਕ ਦੇ ਕੇ ਸਨਮਾਨਿਤ ਕੀਤਾ

ਇੱਕ ਜਵਾਨ ਨੂੰ ਸਰਵੋਤਮ ਜੀਵਨ ਰਕਸ਼ਾ ਪਦਕ ਅਤੇ ਦੋ ਨੂੰ ਉੱਤਮ ਜੀਵਨ ਰਕਸ਼ਾ ਪਦਕ ਨਾਲ ਸਨਮਾਨਿਤ ਕੀਤਾ

Posted On: 02 SEP 2020 4:29PM by PIB Chandigarh

ਭਾਰਤ ਦੇ ਮਾਣਯੋਗ ਰਾਸ਼ਟਰਪਤੀ ਨੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਜਵਾਨਾਂ ਨੂੰ ਹੇਠ ਲਿਖੇ ਅਨੁਸਾਰ ਜੀਵਨ ਰਕਸ਼ਾ ਪਦਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਹੈ:

 

1. ਸਰਵੋਤਮ ਜੀਵਨ ਰਕਸ਼ਾ ਪਦਕ (ਮਰਨਉਪਰੰਤ) - ਸਵਰਗੀ ਸ਼੍ਰੀ ਜਗਬੀਰ ਸਿੰਘ, ਕਾਂਸਟੇਬਲ / ਉੱਤਰੀ ਰੇਲਵੇ।

 

ਸਵਰਗਵਾਸੀ ਸ਼੍ਰੀ ਜਗਬੀਰ ਸਿੰਘ ਨੇ ਆਦਰਸ਼ ਨਗਰ-ਆਜ਼ਾਦਪੁਰ ਰੇਲਵੇ ਸੈਕਸ਼ਨ ਦਿੱਲੀ ਨੇੜੇ ਰੇਲਵੇ ਦੇ ਅਹਾਤੇ ਵਿੱਚ 4 ਬੱਚਿਆਂ ਦੀਆਂ ਕੀਮਤੀ ਜਾਨਾਂ ਬਚਾਉਂਦਿਆਂ, ਡਿਊਟੀ ਦੌਰਾਨ ਆਪਣੀ ਜਾਨ ਦੇ ਦਿੱਤੀ।  ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ, ਉਨ੍ਹਾਂ ਨੇ ਆਪਣੀ ਡਿਊਟੀ ਦੇ ਫਰਜ਼ ਤੋਂ ਵੀ ਅਗੇ ਵਧਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਇਨ੍ਹਾਂ ਬੱਚਿਆਂ ਦੀ ਜਾਨ ਬਚਾਈ।

 

2. ਉੱਤਮ ਜੀਵਨ ਰਕਸ਼ਾ ਪਦਕ - ਸ਼੍ਰੀ ਸ਼ਿਵਚਰਨ ਸਿੰਘ, ਕਾਂਸਟੇਬਲ / ਪੱਛਮੀ ਰੇਲਵੇ।

 

ਸ਼੍ਰੀ ਸ਼ਿਵਚਰਨ ਸਿੰਘ ਨੇ ਜਦੋਂ 10.08.2019 ਨੂੰ ਟ੍ਰੇਨ ਨੰਬਰ 12959 ਵਿੱਚ ਸੁਰੱਖਿਆ ਡਿਊਟੀ ਕਰਦਿਆਂਸ਼ਯਾਮਖਿਯਾਲੀ (Shymkhayali ) ਰੇਲਵੇ ਸਟੇਸ਼ਨ ਦੇ ਨਜ਼ਦੀਕ ਪੱਟੜੀ ਤੇ ਪਾਣੀ ਭਰ ਜਾਣ ਕਾਰਨ ਟ੍ਰੇਨ ਦੇ ਰੁਕਣ ਤੇ ਦੇਖਿਆ ਕਿ ਹੜ੍ਹ ਵਿੱਚ ਫਸੇ ਕੁਝ ਵਿਅਕਤੀ ਮਦਦ ਦੀ ਦੁਹਾਈ ਪਾ ਰਹੇ ਸਨ, ਉਦੋਂ ਸ਼੍ਰੀ ਸ਼ਿਵਚਰਨ ਸਿੰਘ, ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ, ਉਨ੍ਹਾਂ ਦੇ ਬਚਾਅ ਲਈ ਦੌੜੇ ਅਤੇ 9 ਵਿਅਕਤੀਆਂ ਦੀਆਂ ਕੀਮਤੀ ਜਾਨਾਂ ਬਚਾਈਆਂ।

 

3.  ਉੱਤਮ ਜੀਵਨ ਰਕਸ਼ਾ ਪਦਕ- ਸ਼੍ਰੀ ਮੁਕੇਸ਼ ਕੁਮਾਰ ਮੀਨਾ ਹੈੱਡ ਕਾਂਸਟੇਬਲ / ਉੱਤਰ ਪੱਛਮੀ ਰੇਲਵੇ।

 

ਸ਼੍ਰੀ ਮੁਕੇਸ਼ ਕੁਮਾਰ ਮੀਣਾ, ਹੈੱਡ ਕਾਂਸਟੇਬਲ / ਆਰਪੀਐੱਫ / ਜੋਧਪੁਰ ਡਿਵੀਜ਼ਨ, ਨੇ 16.09.2018 ਨੂੰ ਟ੍ਰੇਨ ਨੰਬਰ 22478 ਵਿੱਚ ਟ੍ਰੇਨ ਦੀ ਸੁਰੱਖਿਆ ਡਿਊਟੀ ਕਰਦਿਆਂ, ਦੋ ਬੱਚਿਆਂ ਸਮੇਤ ਇੱਕ ਮਹਿਲਾ ਯਾਤਰੀ ਦੀ ਜਾਨ ਬਚਾਉਣ ਵਿੱਚ ਮਿਸਾਲੀ ਹਿੰਮਤ ਦਿਖਾਈ। ਸ਼੍ਰੀ ਮੁਕੇਸ਼ ਮੀਣਾ ਨੇ ਚਲਦੀ ਟ੍ਰੇਨ ਤੋਂ ਛਾਲ ਮਾਰ ਦਿੱਤੀ ਅਤੇ ਪਲੈਟਫਾਰਮ ਅਤੇ ਟ੍ਰੇਨ ਦੇ ਵਿਚਕਾਰ ਦੇ ਪਾੜੇ ਤੋਂ ਮਹਿਲਾ ਯਾਤਰੀ ਨੂੰ ਦੋਵੇਂ ਬੱਚਿਆਂ ਸਮੇਤ ਬਾਹਰ ਖਿੱਚ ਲਿਆ।

 

                                                               *******

 

ਡੀਜੇਐੱਨ/ਐੱਮਕੇਵੀ


(Release ID: 1650762) Visitor Counter : 188