ਰਸਾਇਣ ਤੇ ਖਾਦ ਮੰਤਰਾਲਾ

ਸ਼੍ਰੀ ਗੌੜਾ ਤੇ ਸ਼੍ਰੀ ਮਾਂਡਵੀਯਾ ਨੇ ਵੀਡੀਓ ਕਾਨਫਰੰਸ ਰਾਹੀਂ ਮੋਹਾਲੀ ਤੇ ਰਾਏ ਬਰੇਲੀ ਸਥਿਤ ਨਿੱਪਰ ਸੰਸਥਾਵਾਂ ਦੇ ਕੰਮਕਾਜ ਦਾ ਜਾਇਜ਼ਾ ਲਿਆ

ਸਨਅਤ ਨੂੰ ਸਹਿਯੋਗ ਤੇ ਵਿਸ਼ੇਸ਼ ਕਰਕੇ ਐੱਮ ਐੱਸ ਐੱਮ ਈਜ਼ ਨੂੰ, ਇੰਨਕੁਵੇਸ਼ਨ ਕੇਂਦਰਾਂ, ਮਸ਼ਵਰਾ ਤੇ ਟੈਸਟਿੰਗ ਵਰਗੀਆਂ ਸੇਵਾਵਾਂ ਸਮੇਂ ਦੀ ਲੋੜ ਹੈ : ਗੌੜਾ

ਖੋਜ ਕਾਰਜ ਜਿਹੜੇ ਲੋਕਾਂ ਦੀ ਤੰਦਰੂਸਤੀ ਲਈ ਵੱਡਾ ਅਸਰ ਕਰ ਸਕਦੇ, ਨੂੰ ਪਹਿਲ ਦੇ ਅਧਾਰ ਤੇ ਤੇਜ ਕੀਤਾ ਜਾਣਾ ਚਾਹੀਦਾ: ਮਾਂਡਵੀਯਾ

Posted On: 02 SEP 2020 12:31PM by PIB Chandigarh

ਕੇਂਦਰੀ ਮੰਤਰੀ ਰਸਾਇਣ ਅਤੇ ਖਾਦ ਸ਼੍ਰੀ ਡੀ ਵੀ ਸਦਾਨੰਦ ਗੌੜਾ ਤੇ ਸ਼੍ਰੀ ਮਨਸੁੱਖ ਮਾਂਡਵੀਯਾ, ਰਾਜ ਮੰਤਰੀ ਨੇ ਕੱਲ੍ਹ ਵੀਡੀਓ ਕਾਨਫਰੰਸ ਰਾਹੀਂ ਨੈਸ਼ਨਲ ਇੰਸਚੀਟਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਤੇ ਰਾਏ ਬਰੇਲੀ ਦੇ ਕੰਮ ਕਾਜ ਦਾ ਜਾਇਜ਼ਾ ਲਿਆ


ਇਸ ਮੀਟਿੰਗ ਵਿੱਚ ਸਕੱਤਰ (ਫਾਰਮਾਸਿਊਟੀਕਲ) ਡਾਕਟਰ ਪੀ ਡੀ ਵਘੇਲਾ ਅਤੇ ਫਾਰਮਾਸਿਊਟੀਕਲ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ


ਮੀਟਿੰਗ ਵਿੱਚ ਸ਼੍ਰੀ ਗੌੜਾ ਨੇ ਕਿਹਾ ਕਿ ਨਿੱਪਰ ਵੱਡੀ ਪੱਧਰ ਤੇ ਆਉਣ ਵਾਲੇ ਦਵਾਈ ਤੇ ਸਿਹਤ ਯੰਤਰ ਪਾਰਕਾਂ ਲਈ ਵੱਡਾ ਯੋਗਦਾਨ ਪਾ ਸਕਦੇ ਹਨ ਉਹਨਾਂ ਕਿਹਾ ਕਿ ਟੀ ਬੀ, ਮਲੇਰੀਆ, ਕਾਲਾ ਅਜਰ, ਕੈਂਸਰ, ਡਾਇਬਟਿਜ਼ ਤੇ ਮੋਟਾਪੇ ਲਈ ਦਵਾਈਆਂ ਦੀ ਖੋਜ ਤੇ ਧਿਆਨ ਕੇਂਦਰ ਕਰਨਾ ਚਾਹੀਦਾ ਹੈ ਦਵਾਈਆਂ ਦੇ ਵਿਕਾਸ ਤੇ ਫਿਰ ਤੋਂ ਦਵਾਈ ਨਰਿੱਖਣ ਹੋਰ ਖੇਤਰ ਹੋ ਸਕਦੇ ਹਨ, ਉਹਨਾਂ ਕਿਹਾ ਮੋਹਾਲੀ ਵਰਗੀ ਨਿੱਪਰ ਨੂੰ ਖੋਜ ਤੇ ਵਿਕਾਸ ਲਈ ਆਪਣੇ ਸੈਂਟਰਜ਼ ਫਾਰ ਐਕਸੇਲੈਂਸ ਖੋਲ੍ਹਣ ਲਈ ਨਰੇਂਦਰ ਮੋਦੀ ਦੀ ਮੌਜੂਦਾ ਸਰਕਾਰ ਜ਼ੋਰ ਪਾ ਰਹੀ ਹੈ ਉਹਨਾਂ ਕਿਹਾ ਕਿ ਸਨਅਤ ਨੂੰ ਸਹਿਯੋਗ ਤੇ ਵਿਸ਼ੇਸ਼ ਕਰਕੇ ਐੱਮ ਐੱਸ ਐੱਮ ਈਜ਼ ਨੂੰ ਇੰਨਕੁਵੇਸ਼ਨ ਕੇਂਦਰਾਂ, ਮਸ਼ਵਰਾ ਤੇ ਟੈਸਟਿੰਗ ਵਰਗੀਆਂ ਸੇਵਾਵਾਂ ਸਮੇਂ ਦੀ ਲੋੜ ਹਨ ਨਿੱਪਰ ਨੂੰ ਆਪਣੇ ਲਈ ਪੈਸਾ ਕਮਾ ਕੇ ਆਪਣੇ ਪੈਰਾਂ ਤੇ ਖੜ੍ਹੇ ਹੋਣ ਵਾਲੀ ਪ੍ਰੀਮੀਅਰ ਸੰਸਥਾ ਬਣਨਾ ਚਾਹੀਦਾ ਹੈ ਸਰਕਾਰ ਤੇ ਅਕਾਦਮਿਕ ਸੰਪਰਕਾਂ ਨਾਲ ਨਿੱਪਰ ਦੇ ਪੇਟੇਂਟਸ ਨੂੰ ਵਪਾਰਕ ਬਣਾਉਣ ਦੀ ਲੋੜ ਹੈ ਸ਼੍ਰੀ ਮਨਸੁੱਖ ਮਾਂਡਵੀਯਾ ਨੇ ਕਿਹਾ ਕਿ ਖੋਜ ਕਾਰਜ, ਲੋਕਾਂ ਦੀ ਤੰਦਰੂਸਤੀ ਤੇ ਵੱਡਾ ਅਸਰ ਪਾ ਸਕਦੇ ਹਨ, ਨੂੰ ਪਹਿਲ ਦੇ ਅਧਾਰ ਤੇ ਤੇਜ਼ ਕਰ ਸਕਦੇ ਹਨ


ਰਾਏ ਬਰੇਲੀ ਨਿੱਪਰ ਦੇ ਡਾਇਰੈਕਟਰ ਡਾਕਟਰ ਐੱਸ ਜੇ ਐੱਸ ਫਲੋਰਾ ਜੋ ਨਿੱਪਰ ਮੋਹਾਲੀ ਦੇ ਡਾਇਰੈਕਟਰ ਇੰਚਾਰਜ ਹਨ, ਨੇ ਰਾਏ ਬਰੇਲੀ ਤੇ ਮੋਹਾਲੀ ਨਿੱਪਰ ਸੰਸਥਾਵਾਂ ਬਾਰੇ ਵੱਖਵੱਖ ਮੁੱਦਿਆਂ ਤੇ ਇੱਕ ਪੇਸ਼ਕਾਰੀ ਦਿੱਤੀ ਉਹਨਾਂ ਕਿਹਾ ਕਿ ਐੱਨ ਆਈ ਆਰ ਐੱਫ ਵੱਲੋਂ ਦਵਾਈ ਦੇ ਖੇਤਰ ਵਿੱਚ ਨਿੱਪਰ ਮੋਹਾਲੀ ਨੂੰ ਤੀਜਾ ਅਤੇ ਰਾਏ ਬਰੇਲੀ ਨੂੰ 18ਵਾਂ ਸਥਾਨ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਸਾਰੀਆਂ ਸਾਵਧਾਨੀਆਂ ਲੈ ਕੇ ਨਿੱਪਰ ਸੰਸਥਾਵਾਂ ਲਈ ਇੱਕ ਸੰਯੁਕਤ ਦਾਖ਼ਲਾ ਪ੍ਰੀਖਿਆ ਕਰਵਾਈ ਜਾਵੇਗੀ ਤੇ ਅਕਾਦਮਿਕ ਸੈਸ਼ਨ ਅਕਤੂਬਰ ਤੋਂ ਸ਼ੁਰੂ ਹੋ ਸਕਦਾ ਹੈ ਨੈਸ਼ਨਲ ਇੰਸਚੀਟਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਇੱਕ ਫਾਰਮਾਸਿਊਟੀਕਲ ਸਾਇੰਸਿਸ ਬਾਰੇ ਇੱਕ ਰਾਸ਼ਟਰੀ ਸੰਸਥਾ ਹੈ, ਜਿਸ ਦਾ ਟੀਚਾ ਫਾਰਮਾਸਿਊਟੀਕਲ ਸਾਇੰਸਿਜ਼ ਵਿੱਚ ਇੱਕ ਐਡਵਾਂਸ ਸਟਡੀਜ਼ ਐਂਡ ਰਿਸਰਚ ਦਾ ਐਕਸੇਲੈਂਸ ਸੈਂਟਰ ਬਣਨਾ ਹੈ ਇਸ ਵੇਲੇ ਦੇਸ਼ ਵਿੱਚ 7 ਨਿੱਪਰ ਸੰਸਥਾਵਾਂ ਹਨ ਜੋ ਮੋਹਾਲੀ, ਅਹਿਮਦਾਬਾਦ, ਹੈਦਰਾਬਾਦ, ਰਾਏ ਬਰੇਲੀ, ਗੁਵਾਹਾਟੀ, ਹਾਜ਼ੀਪੁਰ ਤੇ ਕੋਲਕੱਤਾ ਵਿੱਚ ਸਥਿਤ ਹਨ ਭਾਰਤ ਸਰਕਾਰ ਨੇ ਨਿੱਪਰ ਨੂੰ ਰਾਸ਼ਟਰੀ ਮਹੱਤਵ ਦੀ ਸੰਸਥਾ ਐਲਾਨਿਆ ਹੋਇਆ ਹੈ


ਆਰ ਸੀ ਜੇ / ਆਰ ਕੇ ਐੱਮ



(Release ID: 1650720) Visitor Counter : 121