ਪੇਂਡੂ ਵਿਕਾਸ ਮੰਤਰਾਲਾ

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਆਜੀਵਿਕਾ ਦੇ ਅਵਸਰ ਦੇ ਕੇ ਗ੍ਰਾਮੀਣਾਂ ਨੂੰ ਸਸ਼ਕਤ ਬਣਾ ਰਿਹਾ ਹੈ - ਲਾਭਾਰਥੀਆਂ ਦੀਆਂ ਸਫਲਤਾ ਦੀਆਂ ਗਾਥਾਵਾਂ

Posted On: 01 SEP 2020 3:17PM by PIB Chandigarh

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ (ਜੀਕੇਆਰਏ) ਕੋਵਿਡ -19 ਫੈਲਣ ਦੇ ਬਾਅਦ, ਗ੍ਰਾਮੀਣ ਖੇਤਰ੍ਹਾਂ ਵਿੱਚ ਪਰਤਣ ਵਾਲੇ ਪ੍ਰਵਾਸੀ ਮਜ਼ਦੂਰਾਂ ਅਤੇ ਗ੍ਰਾਮੀਣ ਖੇਤਰ੍ਹਾਂ ਵਿੱਚ ਇਸੇ ਤਰ੍ਹਾਂ ਪ੍ਰਭਾਵਿਤ ਨਾਗਰਿਕਾਂ ਲਈ ਰੋਜਗਾਰ ਅਤੇ ਆਜੀਵਿਕਾ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਆਰੰਭ ਕੀਤੀ ਗਈ ਹੈ।  ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸਮੇਤ 6 ਰਾਜਾਂ ਦੇ ਆਪਣੇ ਜੱਦੀ ਪਿੰਡ ਵਾਪਸ ਪਰਤ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਅਭਿਯਾਨ ਮਿਸ਼ਨ ਤਰੀਕੇ ਨਾਲ ਚਲ ਰਿਹਾ ਹੈ।  ਅਭਿਯਾਨ ਹੁਣ ਇਨ੍ਹਾਂ ਰਾਜਾਂ ਦੇ 116 ਜ਼ਿਲ੍ਹਿਆਂ ਵਿੱਚ ਗ੍ਰਾਮੀਣ ਲੋਕਾਂ ਨੂੰ ਆਜੀਵਿਕਾ ਦੇ ਅਵਸਰ ਪ੍ਰਦਾਨ ਕਰ ਰਿਹਾ ਹੈ।

 

ਅਭਿਯਾਨ ਦੀ ਹੁਣ ਤੱਕ ਦੀ ਸਫਲਤਾ ਨੂੰ 12 ਮੰਤਰਾਲਿਆਂ / ਵਿਭਾਗਾਂ ਅਤੇ ਰਾਜ ਸਰਕਾਰਾਂ ਦੇ ਸਾਂਝੇ ਯਤਨਾਂ ਵਜੋਂ ਦੇਖਿਆ ਜਾ ਸਕਦਾ ਹੈ, ਜੋ ਪ੍ਰਵਾਸੀ ਮਜ਼ਦੂਰਾਂ ਅਤੇ ਗ੍ਰਾਮੀਣ ਭਾਈਚਾਰਿਆਂ ਨੂੰ ਵਧੇਰੇ ਮਾਤਰਾ ਵਿੱਚ ਲਾਭ ਦੇ ਰਹੇ ਹਨ।  ਲਾਭਾਰਥੀਆਂ ਦੀਆਂ ਦੋ ਸਫਲ ਕਹਾਣੀਆਂ ਜਿਨ੍ਹਾਂ ਦੇ ਘਰ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਅਧੀਨ ਨਿਰਮਾਣ ਕੀਤੇ ਗਏ ਹਨ, ਇੱਥੇ ਦਿੱਤੀਆਂ ਗਈਆਂ ਹਨ:-

 

                      http://awaassoft.nic.in/mobile/mphotop/OR/OR4160180--2-16-6-2020%20045124.jpeg

 

ਰਾਜ: ਓਡੀਸ਼ਾ

 

 ਲਾਭਾਰਥੀ ਦਾ ਵੇਰਵਾ

 

 ਨਾਮ: ਸ਼ਸ਼ੀ ਬਾਰਿਕ

 

 ਪਿੰਡ: ਤੇਭਦੁੰਗੁਰੀਗ੍ਰਾਮ ਪੰਚਾਇਤ: ਹੀਰਾਪੁਰਬਲਾਕ: ਲੋਈਸਿੰਘਾਜ਼ਿਲ੍ਹਾ: ਬਲਾਂਗੀਰ

 

ਕੋਵਿਡ-19 ਦੌਰਾਨ, ਜਦੋਂ ਦੇਸ਼ ਵਿੱਚ ਪੂਰੀ ਤਰ੍ਹਾਂ ਲੌਕਡਾਊਨ ਲਾਗੂ ਸੀ, ਤਾਂ ਸ਼ਸ਼ੀ ਬਾਰਿਕ ਨੇ ਆਪਣਾ ਮਕਾਨ ਬਣਾਉਣ ਦਾ ਫੈਸਲਾ ਕੀਤਾ, ਜਿਸ ਨੂੰ ਪੀਐੱਮਏਵਾਈ-ਜੀ ਦੇ ਤਹਿਤ ਪ੍ਰਵਾਨਗੀ ਦਿੱਤੀ ਗਈ ਸੀ। ਅਧਿਕਾਰੀਆਂ ਨੇ ਲਾਮਿਸਾਲ ਲੌਕਡਾਊਨ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰਮਾਣ ਸਮੱਗਰੀ ਅਤੇ ਮਜ਼ਦੂਰਾਂ ਜਾਂ ਕਿਰਤੀਆਂ ਨੂੰ ਇੱਕਠਾ ਕਰਨ ਲਈ ਸਾਰੇ ਯਤਨ ਕੀਤੇ।  ਨਤੀਜੇ ਵਜੋਂ, ਸ਼ਸ਼ੀ ਨੇ ਪਹਿਲੀ ਕਿਸ਼ਤ ਪ੍ਰਾਪਤ ਹੋਣ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਸਾਰੇ ਪੱਖਾਂ ਤੋਂ ਮਕਾਨ ਦਾ ਨਿਰਮਾਣ ਪੂਰਾ ਕਰ ਲਿਆ।

 

80 ਸਾਲਾ ਵਿਧਵਾ ਸ਼ਸ਼ੀ ਬਾਰਿਕ ਜੋ ਬਲਾਂਗੀਰ ਜ਼ਿਲੇ ਦੇ ਲੋਈਸਿੰਘਾ ਬਲਾਕ ਅਧੀਨ ਪੈਂਦੇ ਹੀਰਾਪੁਰ ਗ੍ਰਾਮ ਪੰਚਾਇਤ ਦੇ ਤੇਭਾਦੰਗੁਰੀ ਪਿੰਡ ਵਿੱਚ ਇੱਕ ਖਸਤਾ ਹਾਲਤ ਵਿੱਚ ਰਹਿ ਰਹੀ ਸੀ ਨੇ ਕਿਹਾ ਹੁਣ ਅਸੀਂ ਖੁਸ਼ੀ ਨਾਲ ਸੀਮਿੰਟ ਕੰਕਰੀਟ ਵਾਲੇ ਘਰ ਵਿੱਚ ਰਹਿ ਰਹੇ ਹਾਂ। ਸਾਡੇ ਵਰਗੇ ਗ਼ਰੀਬ ਪਰਿਵਾਰਾਂ ਨੂੰ ਪੱਕਾ ਘਰ ਬਣਾਉਣ ਵਿੱਚ ਸਹਾਇਤਾ ਕਰਨ ਲਈ ਸਰਕਾਰ ਦਾ ਧੰਨਵਾਦ।  ਹੁਣ ਮੈਂ ਇਸ ਘਰ ਤੇ ਮਾਣ ਮਹਿਸੂਸ ਕਰ ਰਹੀ ਹਾਂ।

 

ਉਸ ਦਾ ਬੇਟਾ ਦਿਹਾੜੀਦਾਰ ਮਜ਼ਦੂਰ ਹੈ। ਉਸਦੀ ਥੋੜ੍ਹੀ ਜਿਹੀ ਕਮਾਈ ਨਾਲ, ਉਹ 5-ਮੈਂਬਰੀ ਪਰਿਵਾਰ ਲਈ ਇੱਕ ਦਿਨ ਵਿੱਚ ਦੋ ਵਕਤ ਦਾ ਭੋਜਨ ਲੈਣ ਦੇ ਯੋਗ ਹੀ ਹਨ। ਇੱਕ ਪੱਕਾ ਘਰ ਉਨ੍ਹਾਂ ਲਈ ਹਮੇਸ਼ਾਂ ਦੂਰ ਦਾ ਸੁਪਨਾ ਹੁੰਦਾ ਸੀ। ਪਰ ਸਰਕਾਰ ਨੇ ਉਨ੍ਹਾਂ ਨੂੰ ਪੱਕਾ ਮਕਾਨ ਬਣਾਉਣ ਲਈ ਦਿਹਾਤੀ ਰਿਹਾਇਸ਼ੀ ਯੋਜਨਾ ਤਹਿਤ 130,000 / - ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ।  ਘਰ ਦੇ ਜਲਦੀ ਕੰਮ ਨੂੰ ਪੂਰਾ ਕਰਨ ਲਈ, ਸ਼ਸ਼ੀ ਨੂੰ ਸਰਕਾਰ ਦੁਆਰਾ 20,000 / - ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿਤੀ ਜਾਵੇਗੀ।

 

                                     

 

 ਰਾਜ: ਝਾਰਖੰਡ

 

 ਲਾਭਾਰਥੀ ਦਾ ਵੇਰਵਾ

 

 ਨਾਮ: ਦੁਲਾਰੀ ਮਸੋਮਾਤ

 

 ਪਿੰਡ: ਹੁਰੂਦਾਗਗ੍ਰਾਮ ਪੰਚਾਇਤ: ਬੇਸਬਲਾਕ: ਕਟਕਮਦਾਗਜ਼ਿਲ੍ਹਾ: ਹਜ਼ਾਰੀਬਾਗ

 

 

ਸ਼੍ਰੀਮਤੀ ਦੁਲਾਰੀ ਮਸੋਮਾਤ ਦੇ ਪਤੀ ਦੀ ਸਾਲ 2008 ਵਿੱਚ ਮੌਤ ਹੋ ਗਈ ਸੀ। ਉਸ ਦੀਆਂ ਤਿੰਨ ਧੀਆਂ ਹਨ।  ਆਪਣੇ ਪਤੀ ਦੀ ਮੌਤ ਤੋਂ ਬਾਅਦ, ਉਸ ਦੀਆਂ ਧੀਆਂ ਦੀ ਪਾਲਣ-ਪੋਸ਼ਣ ਦੀ ਸਾਰੀ ਜ਼ਿੰਮੇਵਾਰੀ ਉਸਦੇ ਮੋਢਿਆਂ 'ਤੇ ਆ ਗਈ। ਉਹ ਆਪਣੇ ਪਰਿਵਾਰ ਦੀ ਦੇਖਭਾਲ਼ ਲਈ ਰੋਜ਼ਾਨਾ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰ ਰਹੀ ਹੈ।  ਉਸ ਦਾ ਘਰ ਬਹੁਤ ਮਾੜੀ ਹਾਲਤ ਵਿੱਚ ਸੀ।  ਸਾਲ 2019-20 ਵਿੱਚ, ਉਸ ਨੂੰ ਪੀਐੱਮਏਵਾਈ- ਜੀ ਤਹਿਤ ਘਰ ਬਣਾਉਣ ਦੀ ਮਨਜ਼ੂਰੀ ਮਿਲੀ। ਗ਼ਰੀਬ ਕਲਿਆਣ ਰੋਜਗਾਰ ਅਭਿਯਾਨ  (ਜੀਕੇਆਰਏ) ਦੇ ਤਹਿਤ ਉਸਨੇ ਆਪਣੀ ਮਜ਼ਦੂਰੀ ਨਾਲ ਆਪਣਾ ਘਰ ਬਣਾਇਆ ਹੈ ਅਤੇ ਬਹੁਤ ਖੁਸ਼ ਹੈ। ਉਸਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੀ ਸਹਾਇਤਾ ਨਾਲ ਉਸ ਨੇ ਟਾਇਲਟ ਵੀ ਬਣਾਇਆ ਹੈ ਅਤੇ ਰਸੋਈ ਗੈਸ ਕਨੈਕਸ਼ਨ ਵੀ ਮਿਲਿਆ ਹੈ।  ਹੁਣ ਉਹ ਆਪਣੇ ਪਰਿਵਾਰ ਨੂੰ ਰਹਿਣ ਲਈ ਬਿਹਤਰ ਹਾਲਾਤ ਮੁਹੱਈਆ ਕਰਨ ਦੇ ਯੋਗ ਹੋ ਗਈ ਹੈ।

 

             

 

 

                                             ********

 

 

 

 

ਏਪੀਐੱਸ / ਐੱਸਜੀ


(Release ID: 1650464) Visitor Counter : 285