ਵਣਜ ਤੇ ਉਦਯੋਗ ਮੰਤਰਾਲਾ

ਸਪਲਾਈ ਲੜੀ ਵਿੱਚ ਲਚਕਤਾ 'ਤੇ ਆਸਟਰੇਲੀਆ-ਭਾਰਤ-ਜਪਾਨ ਦੇ ਮੰਤਰੀਆਂ ਦੀ ਬੈਠਕ;

ਮੰਤਰੀਆਂ ਨੇ ਸੁਤੰਤਰ, ਨਿਰਪੱਖ, ਸੰਮਿਲਿਤ, ਗੈਰ-ਪੱਖਪਾਤੀ, ਪਾਰਦਰਸ਼ੀ ਅਤੇ ਸਥਿਰ ਵਪਾਰ ਅਤੇ ਨਿਵੇਸ਼ ਦੇ ਮਾਹੌਲ ਦਾ ਸਮਰਥਨ ਕੀਤਾ;
ਸ੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ਇੰਡੋ-ਪ੍ਰਸ਼ਾਂਤ ਖੇਤਰ ਵਿੱਚ ਇੱਕ ਮਜ਼ਬੂਤ, ਭਰੋਸੇਮੰਦ ਅਤੇ ਵਿਸ਼ਵਾਸ ਭਰਪੂਰ ਸਪਲਾਈ ਲੜੀ ਨੂੰ ਯਕੀਨੀ ਬਣਾਉਣ ਲਈ ਪੂਰੇ ਦਿਲ ਨਾਲ ਕੰਮ ਕਰਨ ਦਾ ਸਮਰਥਕ ਹੈ
ਕੋਵਿਡ ਸੰਕਟ ਦੌਰਾਨ ਮਹੱਤਵਪੂਰਨ ਡਾਕਟਰੀ ਉਤਪਾਦਾਂ ਦੀ ਪੂਰਤੀ ਦੇ ਸਹਿਯੋਗੀ ਵਜੋਂ ਭਾਰਤ ਦੀ ਭੂਮਿਕਾ ਇਸ ਦੀ ਭਰੋਸੇਯੋਗਤਾ ਅਤੇ ਸਥਿਰਤਾ ਨੂੰ ਦਰਸਾਉਂਦੀ ਹੈ: ਸ੍ਰੀ ਗੋਇਲ

Posted On: 01 SEP 2020 2:51PM by PIB Chandigarh

ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਆਸਟਰੇਲੀਆ ਦੇ ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਮੰਤਰੀ ਸੈਨੇਟਰ ਸ੍ਰੀ ਸਾਈਮਨ ਬਰਮਿੰਘਮ ਅਤੇ ਜਾਪਾਨ ਦੇ ਅਰਥਚਾਰੇ, ਵਪਾਰ ਅਤੇ ਉਦਯੋਗ ਮੰਤਰੀ ਸ੍ਰੀ ਕਾਜੀਯਾਮਾ ਹੀਰੋਸ਼ੀ ਨੇ ਅੱਜ ਇੱਕ ਮੰਤਰੀ ਪੱਧਰੀ ਵੀਡੀਓ ਕਾਨਫਰੰਸ ਕੀਤੀ।

ਇਨ੍ਹਾਂ ਮੰਤਰੀਆਂ ਨੇ ਇੱਕ ਸੁਤੰਤਰ, ਨਿਰਪੱਖ, ਸੰਮਿਲਿਤ, ਗੈਰ-ਪੱਖਪਾਤੀ, ਪਾਰਦਰਸ਼ੀ, ਅਨੁਮਾਨਯੋਗ ਅਤੇ ਸਥਿਰ ਵਪਾਰ ਅਤੇ ਨਿਵੇਸ਼ ਦਾ ਮਾਹੌਲ ਮੁਹੱਈਆ ਕਰਾਉਣ ਅਤੇ ਉਨ੍ਹਾਂ ਦੇ ਬਾਜ਼ਾਰਾਂ ਨੂੰ ਖੁੱਲਾ ਰੱਖਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਕੋਵਿਡ -19 ਸੰਕਟ ਅਤੇ ਆਰਥਿਕ ਅਤੇ ਤਕਨੀਕੀ ਦ੍ਰਿਸ਼ ਵਿੱਚ ਹਾਲ ਹੀ ਵਿੱਚ ਹੋਏ ਆਲਮੀ ਬਦਲਾਅ ਦੇ ਮੱਦੇਨਜ਼ਰ , ਇਨ੍ਹਾਂ ਮੰਤਰੀਆਂ ਨੇ ਇੰਡੋ-ਪ੍ਰਸ਼ਾਂਤ ਖੇਤਰ ਵਿੱਚ ਸਪਲਾਈ ਲੜੀਆਂ ਦੀ ਲਚਕਤਾ ਵਧਾਉਣ ਦੀ ਲੋੜ ਅਤੇ ਸੰਭਾਵਨਾ ਉੱਤੇ ਜ਼ੋਰ ਦਿੱਤਾ।

ਇੰਡੋ-ਪ੍ਰਸ਼ਾਂਤ ਖੇਤਰ ਵਿੱਚ ਸਪਲਾਈ ਲੜੀ ਲਚਕੀਲੇਪਣ ਉੱਤੇ ਖੇਤਰੀ ਸਹਿਯੋਗ ਦੀ ਲੋੜ ਨੂੰ ਪਛਾਣਦਿਆਂ ਮੰਤਰੀਆਂ ਨੇ ਇਸ ਉਦੇਸ਼ ਦੀ ਪ੍ਰਾਪਤੀ ਲਈ ਸਹਿਯੋਗ ਰਾਹੀਂ ਇੱਕ ਨਵੀਂ ਪਹਿਲਕਦਮੀ ਵੱਲ ਕੰਮ ਕਰਨ ਦਾ ਆਪਣਾ ਇਰਾਦਾ ਸਾਂਝਾ ਕੀਤਾ। ਉਨ੍ਹਾਂ ਆਪਣੇ ਅਧਿਕਾਰੀਆਂ ਨੂੰ ਇਸ ਸਾਲ ਦੇ ਅੰਤ ਵਿੱਚ ਨਵੀਂ ਪਹਿਲਕਦਮੀ ਲਈ ਵਿਸਥਾਰਤ ਯੋਜਨਾ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਮੰਤਰੀਆਂ ਨੇ ਉਦੇਸ਼ ਨੂੰ ਸਾਕਾਰ ਕਰਨ ਵਿੱਚ ਵਪਾਰ ਅਤੇ ਸਿੱਖਿਆ ਦੀ ਮਹੱਤਵਪੂਰਣ ਭੂਮਿਕਾ ਦਾ ਜ਼ਿਕਰ ਕੀਤਾ। ਮੰਤਰੀਆਂ ਨੇ ਖੇਤਰ ਦੇ ਹੋਰਨਾਂ ਦੇਸ਼ਾਂ ਨੂੰ ਉਪਰਾਲੇ ਵਿੱਚ ਸ਼ਾਮਲ ਹੋਣ ਲਈ ਉਪਰੋਕਤ ਵਿਚਾਰਾਂ ਨੂੰ ਸਾਂਝਾ ਕਰਨ ਦਾ ਸੱਦਾ ਦਿੱਤਾ।

ਤ੍ਰਿਪੱਖੀ ਬੈਠਕ ਨੂੰ ਸੰਬੋਧਨ ਕਰਦਿਆਂ ਸ੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਕੋਵਿਡ ਹਾਲਾਤ ਤੋਂ ਬਾਅਦ ਕਿਸੇ ਹੋਰ ਢੁਕਵੇਂ ਸਮੇਂ 'ਤੇ ਅਜਿਹਾ ਨਹੀਂ ਹੋ ਸਕਦਾ ਸੀ, ਜਦੋਂ ਇੰਡੋ-ਪ੍ਰਸ਼ਾਂਤ ਖੇਤਰ ਵਿੱਚ ਪੂਰਤੀ ਲੜੀ  ਦੁਬਾਰਾ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਸਾਡੇ ਲਈ ਪਹਿਲ ਕਰਨਾ ਢੁੱਕਵਾਂ ਹੈ। ਉਨ੍ਹਾਂ ਕਿਹਾ ਕਿ ਮਈ 2020 ਵਿਚ, ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਮੇਂ ਦੀ ਲੋੜ ਇਹ ਹੈ ਕਿ ਭਾਰਤ ਪੂਰਤੀ ਲੜੀ ਵਿਚ ਵਧੇਰੇ ਭੂਮਿਕਾ ਅਦਾ ਕਰੇ।

ਮੰਤਰੀ ਨੇ ਕਿਹਾ ਕਿ ਇਹ ਪਹਿਲ ਖੇਤਰਾਂ ਦੀ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣ ‘ਤੇ ਵੀ ਕੇਂਦ੍ਰਿਤ ਕਰਦੀ ਹੈ। “ਇਸ ਦੇ ਲਈ, ਸਾਨੂੰ ਨਿਰਮਾਣ ਅਤੇ ਸੇਵਾ ਖੇਤਰਾਂ ਦੀ ਪਛਾਣ ਕਰਨ ਦੀ ਜ਼ਰੂਰਤ ਹੋ ਸਕਦੀ ਹੈ ਜੋ ਖੇਤਰ ਵਿੱਚ ਘਰੇਲੂ ਮੁੱਲ ਵਧਾਉਣ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦੇ ਹਨ। ਅਸੀਂ ਪੂਰਤੀ ਲੜੀ ਦੀ ਲਚਕਤਾ ਵਧਾਉਣ ਲਈ ਸੂਚੀਬੱਧ ਖਾਸ ਗਤੀਵਿਧੀਆਂ ਦੀ ਜ਼ਰੂਰਤ ਦਾ ਸਮਰਥਨ ਕਰਦੇ ਹਾਂ, ਜਿਸ ਵਿੱਚ ਕਾਰੋਬਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਅਤੇ ਉਤਪਾਦਨ ਅਧਾਰ ਦੇ ਵਿਭਿੰਨਤਾ ਵਾਲੇ ਕੰਮ ਸ਼ਾਮਲ ਹਨ।" ਉਨ੍ਹਾਂ ਕਿਹਾ ਕਿ ਵਪਾਰ ਦੀ ਪ੍ਰਕਿਰਿਆ ਦਾ ਡਿਜੀਟਲੀਕਰਨ ਵਪਾਰ ਦੀ ਸਹੂਲਤ ਲਈ ਇਕ ਬਹੁਤ ਮਹੱਤਵਪੂਰਨ ਕਦਮ ਹੈ ਅਤੇ ਇਸ ਨਾਲ ਸਪਲਾਈ ਲੜੀ ਵਿਚ ਲਚਕਤਾ ਬਣੀ ਰਹਿੰਦੀ ਹੈ। ਕੋਵਿਡ ਸੰਕਟ ਦੇ ਸਮੇਂ ਸਪਸ਼ਟ ਹੋਇਆ ਸੀ ਜਦੋਂ ਬਹੁਤ ਸਾਰੀਆਂ ਰੈਗੂਲੇਟਰੀ ਏਜੰਸੀਆਂ ਅਸਲ ਵਿੱਚ ਕੰਮ ਨਹੀਂ ਕਰ ਰਹੀਆਂ ਸਨ।  ਉਨ੍ਹਾਂ ਕਿਹਾ, “ਇਹ ਮਹੱਤਵਪੂਰਨ ਹੈ ਕਿ ਅਸੀਂ ਸਾਰੇ ਇਲੈਕਟ੍ਰਾਨਿਕ ਦਸਤਾਵੇਜ਼ਾਂ ਨੂੰ ਅਪਣਾਉਣ ਦੇ ਜ਼ਰੀਏ ਸਰਲਤਾ ਲਈ ਆਪਣੀ ਰਫ਼ਤਾਰ ਕਾਇਮ ਰੱਖੀਏ ਜੋ ਸਾਡੀਆਂ ਸਮਰੱਥਾਵਾਂ ਦੇ ਅਨੁਕੂਲ ਹੋਵੇ।”

ਆਸਟਰੇਲੀਆ, ਭਾਰਤ ਅਤੇ ਜਾਪਾਨ ਨੂੰ ਇਸ ਖੇਤਰ ਵਿਚ ਮਹੱਤਵਪੂਰਨ ਪ੍ਰਤੀਯੋਗੀ ਦੱਸਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਸਾਲ 2019 ਦੌਰਾਨ ਕੁੱਲ ਜੀਡੀਪੀ 9.3 ਟ੍ਰਿਲੀਅਨ ਡਾਲਰ ਸੀ ਜਦੋਂ ਕਿ ਸੰਚਤ ਵਪਾਰ ਵਸਤੂ ਅਤੇ ਸੇਵਾ ਵਪਾਰ ਕ੍ਰਮਵਾਰ 2.7 ਟ੍ਰਿਲੀਅਨ ਡਾਲਰ ਅਤੇ 0.9 ਟ੍ਰਿਲੀਅਨ ਡਾਲਰ ਸੀ। ਵਣਜ ਅਤੇ ਉਦਯੋਗ ਮੰਤਰੀ ਨੇ ਕਿਹਾ, "ਇੰਨੀ ਮਜ਼ਬੂਤ ਬੇਸਲਾਈਨ ਦੇ ਨਾਲ, ਇਹ ਮਹੱਤਵਪੂਰਨ ਹੈ ਕਿ ਅਸੀਂ ਇਸ ਅਵਸਰ ਦੀ ਵਰਤੋਂ ਖਿੱਤੇ ਵਿੱਚ ਵਪਾਰ ਅਤੇ ਨਿਵੇਸ਼ ਦੇ ਆਪਣੇ ਹਿੱਸੇ ਨੂੰ ਵਧਾਉਣ ਲਈ ਕਰੀਏ।

"ਆਤਮਨਿਰਭਰ ਹੋਣ ਦੀ ਨੀਤੀ ਦੇ ਅਧਾਰ 'ਤੇ ਭਾਰਤ ਦੇ ਆਰਥਿਕ ਪਸਾਰ ਬਾਰੇ ਗੱਲ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਨੀਤੀ ਦਾ ਉਦੇਸ਼ ਭਾਰਤ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣਾ ਹੈ, ਤਾਂ ਜੋ ਵਧੀਆਂ ਸਮਰੱਥਾਵਾਂ ਨਾਲ ਭਾਰਤ ਆਰਥਿਕ ਤੌਰ ਤੇ ਮਜ਼ਬੂਤ ਬਣ ਸਕੇ ਅਤੇ ਪੂਰਤੀ ਲੜੀ ਵਿਚ ਲਚਕਤਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਸ਼ਵ ਨੂੰ ਇਕ ਪਰਿਵਾਰ ਵਜੋਂ ਮੰਨਣ ਦੀ ਆਪਣੀ ਰਵਾਇਤ ਵਿਚ ਭਾਰਤ ਨੇ ਕੋਵਿਡ ਸੰਕਟ ਦੌਰਾਨ ਮਹੱਤਵਪੂਰਣ ਮੈਡੀਕਲ ਉਤਪਾਦਾਂ ਦੀ ਸਪਲਾਈ ਕਰਨ ਲਈ ਨਿਰਯਾਤ ਉਪਾਵਾਂ ਨਾਲ ਇਕ ਮਹੱਤਵਪੂਰਣ ਭੂਮਿਕਾ ਨਿਭਾਈ, ਜੋ ਕਿ ਬਰਾਬਰ ਵੰਡ ਨੂੰ ਯਕੀਨੀ ਬਣਾਉਣ ਲਈ ਰੱਖੀ ਗਈ ਹੈ। ਸ੍ਰੀ ਗੋਇਲ ਨੇ ਕਿਹਾ, "ਇਹ ਸਾਰੇ ਉਪਾਅ ਭਾਈਵਾਲ ਵਜੋਂ ਸਾਡੀ ਭਰੋਸੇਯੋਗਤਾ ਅਤੇ ਵਿਸ਼ਵਾਸ ਨੂੰ ਦਰਸਾਉਂਦੇ ਹਨ ਅਤੇ ਮੈਨੂੰ ਯਕੀਨ ਹੈ ਕਿ ਇਹ ਇੱਕ ਮਹੱਤਵਪੂਰਣ ਮਾਪਦੰਡ ਹੈ ਕਿਉਂਕਿ ਅਸੀਂ ਸਪਲਾਈ ਲੜੀਆਂ ਦੀ ਲਚਕਤਾ ਨੂੰ ਯਕੀਨੀ ਬਣਾਉਣ ਲਈ ਨਵੀਆਂ ਪਹਿਲਕਦਮੀਆਂ ਕਰਨ ਦੀ ਹਿੰਮਤ ਕਰਦੇ ਹਾਂ।"  ਜੇ ਅਸੀਂ ਇਸ ਦੇ ਕਦਮ ਚਿੰਨ੍ਹਾਂ ਨੂੰ ਵਧਾਉਣਾ ਚਾਹੁੰਦੇ ਹਾਂ ਤਾਂ ਪਾਰਦਰਸ਼ਤਾ ਅਤੇ ਵਿਸ਼ਵਾਸ ਸਾਡੀ ਪਹਿਲਕਦਮੀ ਦਾ ਗੁਣ ਹੋਣਾ ਚਾਹੀਦਾ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਆਸਟਰੇਲੀਆ ਅਤੇ ਜਾਪਾਨ ਸਾਡੇ ਸਾਂਝੇ ਯਤਨਾਂ ਵਿੱਚ ਸਾਡੇ ਲਈ ਮਹੱਤਵਪੂਰਨ ਭਾਈਵਾਲ ਹਨ। ”

                                                                                          ****

ਵਾਈਬੀ /ਏਪੀ


(Release ID: 1650460) Visitor Counter : 229