ਰੇਲ ਮੰਤਰਾਲਾ
ਰੇਲਵੇ ਤੇ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ‘ਡੈਡੀਕੇਟਿਡ ਫ਼੍ਰੇਟ ਕੌਰੀਡੋਰ ਕਾਰਪੋਰੇਸ਼ਨ ਇੰਡੀਆ ਲਿਮਿਟਿਡ’ (ਡੀਐੱਫ਼ਸੀਸੀਆਈਐੱਲ) ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਰਾਜਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ
ਬਿਹਾਰ, ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਇਸ ਬੈਠਕ ਵਿੱਚ ਸ਼ਾਮਲ ਹੋਏ ਤੇ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ
ਰਾਜਾਂ ਨੂੰ ਸਾਲਸੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਤੇ ਕੰਮ ਦੇ ਕਿਸੇ ਹਿੱਸੇ ’ਚ ਰੁਕਾਵਟ ਪੈਣ ਜਿਹੇ ਮਸਲੇ ਹੱਲ ਕਰਨ ਦੀ ਸਥਿਤੀ ਵਿੱਚ ਕਾਨੂੰਨ ਦੀ ਵਰਤੋਂ ਕਰਨ ਲਈ ਕਿਹਾ
ਸਾਰੇ ਮਸਲੇ ਇੱਕ ਮਿਸ਼ਨ ਮੋਡ ਵਿੱਚ ਹੱਲ ਕੀਤੇ ਜਾਣਗੇ
ਮੰਤਰਾਲਾ ਪਹਿਲਾਂ ਹੀ ਇਸ ਪ੍ਰੋਜੈਕਟ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਸਬੰਧਿਤ ਰਾਜਾਂ ਨੂੰ ਚਿੱਠੀਆਂ ਲਿਖ ਚੁੱਕਾ ਸੀ
ਪ੍ਰੋਜੈਕਟ ਦੀ ਹਫ਼ਤਾਵਾਰੀ ਪ੍ਰਗਤੀ ’ਤੇ ਨਿਰੰਤਰ ਨਜ਼ਰ
Posted On:
01 SEP 2020 6:36PM by PIB Chandigarh
ਰੇਲਵੇ ਤੇ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਉਨ੍ਹਾਂ ਸਾਰੇ ਰਾਜਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ, ਜਿਨ੍ਹਾਂ ਵਿੱਚੋਂ ਦੀ ‘ਡੈਡੀਕੇਟਿਡ ਫ਼੍ਰੇਟ ਕੌਰੀਡੋਰ’ ਲੰਘੇਗਾ। ਇਸ ਬੈਠਕ ਵਿੱਚ ਸੀਆਰਬੀ (CRB) ਅਤੇ MD/DFCCIL ਸਮੇਤ ਰੇਲਵੇਜ਼ ਬੋਰਡ, DFCCIL ਦੇ ਉੱਚ ਅਧਿਕਾਰੀ ਮੌਜੂਦ ਸਨ।
ਸ਼੍ਰੀ ਗੋਇਲ ਨੇ DEFCIL ਦੀ ਪ੍ਰਬੰਧਕੀ ਟੀਮ ਤੇ ਰਾਜਾਂ ਨੂੰ ਪੱਛਮੀ ‘ਡੈਡੀਕੇਟਿਡ ਫ਼੍ਰੇਟ ਕੌਰੀਡੋਰ’ (1,504 ਰੂਟ ਕਿਲੋਮੀਟਰ) ਅਤੇ ਪੂਰਬੀ ‘ਡੈਡੀਕੇਟਿਡ ਫ਼੍ਰੇਟ ਕੌਰੀਡੋਰ’ (1,856 ਰੂਟ ਕਿਲੋਮੀਟਰ) ਦੇ ਸਾਰੇ ਸੈਕਸ਼ਨਾਂ ਉੱਤੇ ਕੰਮਾਂ ਦੀ ਰਫ਼ਤਾਰ ਤੇਜ਼ ਕਰਨ ਲਈ ਹਰ ਸੰਭਵ ਕਦਮ ਚੁੱਕਣ ਦੀ ਹਿਦਾਇਤ ਕੀਤੀ। ਇਸ ਸਮੀਖਿਆ ਬੈਠਕ ਵਿੱਚ, ਹਰੇਕ ਵਿਅਕਤੀਗਤ ਰਾਜ ਦੀ ਪ੍ਰਗਤੀ ਬਾਰੇ ਵਿਸਤਾਰਪੂਰਬਕ ਵਿਚਾਰ–ਵਟਾਂਦਰਾ ਹੋਇਆ ਅਤੇ ਸਾਰੀਆਂ ਰੁਕਾਵਟਾਂ ਦੂਰ ਕਰ ਕੇ ਉਸ ਦੀ ਸੁਚਾਰੂ ਪ੍ਰਗਤੀ ਯਕੀਨੀ ਬਣਾਉਣ ਲਈ ਨਿਰਦੇਸ਼ ਵੀ ਜਾਰੀ ਕੀਤੇ ਗਏ।
ਇਸ ਸਮੀਖਿਆ ਬੈਠਕ ਦੌਰਾਨ, ਰਾਜਾਂ ਵਿੱਚ ਜ਼ਮੀਨ ਦੇ ਅਧਿਗ੍ਰਹਿਣ ਅਤੇ ਰੋਡ ਓਵਰ ਬ੍ਰਿਜ (ROBs) ਦੀ ਉਸਾਰੀ ਵਿੱਚ ਹੋਈ ਪ੍ਰਗਤੀ ਬਾਰੇ ਵਿਚਾਰ–ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਹੱਲ ਕੀਤਾ ਗਿਆ। ਰਾਜਾਂ ਦੇ ਅਧਿਕਾਰੀਆਂ ਨੂੰ ਸਾਲਸੀ ਦੀ ਪ੍ਰਕਿਰਿਆ ਤੇਜ਼ ਕਰਨ ਲਈ ਕਿਹਾ ਗਿਆ ਤੇ ਜੇ ਕੰਮ ਦੇ ਕਿਸੇ ਹਿੱਸੇ ਵਿੱਚ ਕੋਈ ਰੁਕਾਵਟ ਜਿਹੇ ਕੋਈ ਮਸਲੇ ਖੜ੍ਹੇ ਹੁੰਦੇ ਹਨ, ਤਾਂ ਉੱਥੇ ਕਾਨੂੰਨ ਦੀ ਵਰਤੋਂ ਕਰਨ ਲਈ ਆਖਿਆ ਗਿਆ।
ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਵਿੱਚ ਤੇਜ਼ੀ ਲਿਆਉਣ ਲਈ, ਲੋੜ ਪੈਣ ’ਤੇ ਸਾਰੇ ਰਾਜ ਅਧਿਕਾਰੀਆਂ ਨਾਲ ਰੋਜ਼ਾਨਾ ਨਿਯਮਿਤ ਬੈਠਕਾਂ ਕਰਨ ਦਾ ਫ਼ੈਸਲਾ ਲਿਆ ਗਿਆ।
ਇਸ ਬੈਠਕ ਦੌਰਾਨ ਕੰਮ ਦੇ ਸਾਰੇ ਪੱਖਾਂ ਉੱਤੇ ਚੌਕਸ ਨਿਗਰਾਨੀ ਰੱਖਣ ਦਾ ਫ਼ੈਸਲਾ ਲਿਆ ਗਿਆ।
ਡੈਡੀਕੇਟਿਡ ਫ਼੍ਰੇਟ ਕੌਰੀਡੋਰਸ (DFC – ਸਮਰਪਿਤ ਮਾਲ ਲਾਂਘੇ) ਭਾਰਤ ਸਰਕਾਰ ਦੇ ਰੇਲਵੇ ਦੇ ਬੁਨਿਆਦੀ ਢਾਂਚੇ ਦੇ ਸਭ ਤੋਂ ਵੱਡੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ (ਕੁੱਲ ਲੰਬਾਈ 3,360 ਰੂਟ ਕਿਲੋਮੀਟਰ)। ਇਸ ਉੱਤੇ ਕੁੱਲ 81,459 ਕਰੋੜ ਰੁਪਏ ਦਾ ਖ਼ਰਚਾ ਆਉਣਾ ਹੈ। DFCCIL ਦੀ ਸਥਾਪਨਾ ਇੱਕ ਖ਼ਾਸ ਮੰਤਵ ਵਾਹਨ ਵਜੋਂ – ਯੋਜਨਾਬੰਦੀ, ਵਿਕਾਸ, ਵਿੱਤੀ ਵਸੀਲਿਆਂ ਦੀ ਗਤੀਸ਼ੀਲਤਾ, ਨਿਰਮਾਣ, ‘ਡੈਡੀਕੇਟਿਡ ਫ਼੍ਰੇਟ ਕੌਰੀਡੋਰਸ’ ਦੇ ਨਿਰਮਾਣ, ਰੱਖ–ਰਖਾਅ ਤੇ ਅਪਰੇਸ਼ਨ ਲਈ ਕੀਤੀ ਗਈ ਹੈ
*****
ਡੀਜੇਐੱਨ/ਐੱਮਕੇਵੀ
(Release ID: 1650455)
Visitor Counter : 187