ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਾਬਕਾ ਰਾਸ਼ਟਰਪਤੀ ਭਾਰਤ ਰਤਨ ਸ਼੍ਰੀ ਪ੍ਰਣਬ ਮੁਖਰਜੀ ਦੇ ਅਕਾਲ ਚਲਾਣੇ ’ਤੇ ਗਹਿਰਾ ਸੋਗ ਪ੍ਰਗਟ ਕੀਤਾ

Posted On: 31 AUG 2020 6:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਰਾਸ਼ਟਰਪਤੀ ਭਾਰਤ ਰਤਨਸ਼੍ਰੀ ਪ੍ਰਣਬ ਮੁਖਰਜੀ ਦੇ ਅਕਾਲ ਚਲਾਣੇ ਉੱਤੇ ਗਹਿਰਾ ਸੋਗ ਪ੍ਰਗਟ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, ‘ਪੂਰਾ ਦੇਸ਼ ਭਾਰਤ ਰਤਨਸ਼੍ਰੀ ਪ੍ਰਣਬ ਮੁਖਰਜੀ ਦੇ ਦੇ ਅਕਾਲ ਚਲਾਣੇ ਕਾਰਨ ਦੁਖੀ ਹੈ। ਉਨ੍ਹਾਂ ਸਾਡੇ ਰਾਸ਼ਟਰ ਦੇ ਵਿਕਾਸਪਥ ਉੱਤੇ ਇੱਕ ਅਮਿੱਟ ਛਾਪ ਛੱਡੀ ਹੈ। ਉਹ ਇੱਕ ਅਜਿਹੇ ਉੱਚ ਪਾਏ ਦੇ ਵਿਦਵਾਨ ਤੇ ਬਿਹਤਰੀਨ ਰਾਜਨੇਤਾ ਸਨ, ਜਿਨ੍ਹਾਂ ਦਾ ਸਤਿਕਾਰ ਸਾਰੀਆਂ ਸਿਆਸੀ ਪਾਰਟੀਆਂ ਤੇ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਕਰਦੇ ਸਨ।

 

ਸ਼੍ਰੀ ਪ੍ਰਣਬ ਮੁਖਰਜੀ ਨੇ ਕਈ ਦਹਾਕਿਆਂ ਦੇ ਆਪਣੇ ਲੰਬੇ ਸਿਆਸੀ ਜੀਵਨ ਦੌਰਾਨ ਪ੍ਰਮੁੱਖ ਆਰਥਿਕ ਤੇ ਰਣਨੀਤਕ ਮੰਤਰਾਲਿਆਂ ਵਿੱਚ ਅਮਿੱਟ ਯੋਗਦਾਨ ਪਾਇਆ। ਉਹ ਇੱਕ ਬਿਹਤਰੀਨ ਸਾਂਸਦ ਸਨ, ਜੋ ਸਦਾ ਚੌਕਸ ਰਹਿੰਦੇ ਸਨ ਤੇ ਇਸ ਦੇ ਨਾਲ ਹੀ ਬੇਹੱਦ ਸਪਸ਼ਟ ਤੇ ਹਾਜ਼ਰ ਜਵਾਬ ਵੀ ਸਨ।

 

ਭਾਰਤ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਸ਼੍ਰੀ ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਭਵਨ ਨੂੰ ਆਮ ਨਾਗਰਿਕਾਂ ਲਈ ਹੋਰ ਵੀ ਵੱਧ ਪਹੁੰਚਯੋਗ ਤੇ ਸਹਿਜ ਬਣਾ ਦਿੱਤਾ ਸੀ। ਉਨ੍ਹਾਂ ਰਾਸ਼ਟਰਪਤੀ ਭਵਨ ਨੂੰ ਗਿਆਨ ਪ੍ਰਾਪਤੀ, ਇਨੋਵੇਸ਼ਨ, ਸੱਭਿਆਚਾਰ, ਵਿਗਿਆਨ ਤੇ ਸਾਹਿਤ ਦਾ ਇੱਕ ਬਿਹਤਰੀਨ ਕੇਂਦਰ ਬਣਾ ਦਿੱਤਾ ਸੀ। ਪ੍ਰਮੁੱਖ ਨੀਤੀਗਤ ਮੁੱਦਿਆਂ ਉੱਤੇ ਉਨ੍ਹਾਂ ਦੀ ਸੂਝਬੂਝ ਭਰਪੂਰ ਸਲਾਹ ਨੂੰ ਮੈਂ ਕਦੇ ਨਹੀਂ ਭੁਲਾ ਸਕਾਂਗਾ।

 

ਸਾਲ 2014 ’ਚ ਮੇਰੇ ਲਈ ਸਭ ਕੁਝ ਨਵਾਂ ਸੀ। ਇਹ ਮੇਰਾ ਸੁਭਾਗ ਸੀ ਕਿ ਪਹਿਲੇ ਦਿਨ ਤੋਂ ਹੀ ਮੈਨੂੰ ਸ਼੍ਰੀ ਪ੍ਰਣਬ ਮੁਖਰਜੀ ਤੋਂ ਵਿਆਪਕ ਮਾਰਗਦਰਸ਼ਨ, ਸਹਿਯੋਗ ਤੇ ਅਸ਼ੀਰਵਾਦ ਮਿਲਿਆ। ਮੈਂ ਸਦਾ ਉਨ੍ਹਾਂ ਨਾਲ ਆਪਣੀ ਗੱਲਬਾਤ ਦੀਆਂ ਯਾਦਾਂ ਨੂੰ ਸੰਜੋ ਕੇ ਰੱਖਾਂਗਾ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਤੇ ਸਮੁੱਚੇ ਭਾਰਤ ਵਿੱਚ ਮੌਜੂਦ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਸਮਰਥਕਾਂ ਪ੍ਰਤੀ ਮੇਰੀਆਂ ਡੂੰਘੀਆਂ ਸੰਵੇਦਨਾਵਾਂ ਹਨ। ਓਮ ਸ਼ਾਂਤੀ।

 

https://twitter.com/narendramodi/status/1300412575641862144

 

****

 

ਵੀਆਰਆਰਕੇ/ਐੱਸਐੱਚ


(Release ID: 1650182) Visitor Counter : 191