ਰੱਖਿਆ ਮੰਤਰਾਲਾ

ਪੂਰਬੀ ਲੱਦਾਖ਼ ਦੀ ਤਾਜ਼ਾ ਸਥਿਤੀ

Posted On: 31 AUG 2020 10:35AM by PIB Chandigarh

29/30 ਅਗਸਤ 2020 ਦੀ ਰਾਤ ਨੂੰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਪੂਰਬੀ ਲੱਦਾਖ਼ ਵਿੱਚ ਚੱਲ ਰਹੇ ਅੜਿੱਕੇ ਦੌਰਾਨ ਫੌਜੀ ਤੇ ਸਫ਼ਾਰਤੀ ਗੱਲਬਾਤ ਦੌਰਾਨ ਪਹੁੰਚੀ ਸਹਿਮਤੀ ਦੀ ਉਲੰਘਣਾ ਕਰਦਿਆਂ ਜਿਉਂ ਦੀ ਤਿਉਂ ਸਥਿਤੀ ਨੂੰ ਬਦਲਣ ਵਾਸਤੇ ਭੜਕਾਊ ਫੌਜੀ ਹਲਚਲਾਂ ਕੀਤੀਆਂ ਭਾਰਤੀ ਫੌਜ ਨੇ ਪਗਾਂਗ ਤਸੋ ਝੀਲ ਦੇ ਦੱਖਣੀ ਕੰਢੇ ਤੇ ਚੀਨੀ ਫੌਜ ਦੀ ਹਰਕਤ ਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ , ਭਾਰਤੀ ਫੌਜ ਨੇ ਜ਼ਮੀਨੀ ਹਕੀਕਤ ਨੂੰ ਇੱਕ ਪਾਸੜ ਤੌਰ ਤੇ ਬਦਲਣ ਸਬੰਧੀ ਚੀਨੀ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਅਤੇ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਢੁਕਵੇਂ ਉਪਰਾਲੇ ਕੀਤੇ ਭਾਰਤੀ ਫੌਜ ਗੱਲਬਾਤ ਰਾਹੀਂ ਅਮਨ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਬਚਨਵੱਧ ਹੈ ਪਰ ਇਸ ਦੇ ਨਾਲ ਹੀ ਇਹ ਆਪਣੀ ਖੇਤਰੀ ਅਖੰਡਤਾ ਦੀ ਰੱਖਿਆ ਲਈ ਪੂਰੀ ਤਰਾਂ ਦ੍ਰਿੜ ਸੰਕਲਪ ਹੈ ਮਾਮਲਿਆਂ ਨੂੰ ਹੱਲ ਕਰਨ ਲਈ ਚਸ਼ੂਲ ਵਿਖੇ ਬ੍ਰੀਗੇਡ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ ਜਾਰੀ ਹੈ


ਕਰਨਲ ਅਮਨ ਅਨੰਦ(Release ID: 1650007) Visitor Counter : 236