ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੋਸ਼ਣ ਜਾਗਰੂਕਤਾ ਨੂੰ ਜਨ ਅੰਦੋਲਨ ਬਣਾਉਣ ਵਿੱਚ ਪੋਸ਼ਣ ਮਾਹ ਦੇ ਮਹੱਤਵ ‘ਤੇ ਚਾਨਣਾ ਪਾਇਆ

Posted On: 30 AUG 2020 3:16PM by PIB Chandigarh

ਪ੍ਰਧਾਨ ਮੰਤਰੀ ਨੇ ਮਨ ਕੀ ਬਾਤਪ੍ਰੇਗਰਾਮ ਵਿੱਚ ਅਪਣੇ ਨਵੇਂ ਸੰਬੋਧਨ ਵਿੱਚ ਕਿਹਾ ਕਿ ਸਤੰਬਰ ਦੇ ਮਹੀਨੇ ਨੂੰ ਪੋਸ਼ਣ ਮਾਹ ਦੇ ਰੂਪ ਵਿੱਚ ਮਨਾਇਆ ਜਾਵੇਗਾ।  ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਅਤੇ ਪੋਸ਼ਣ ਬਹੁਤ ਨਿਕਟਤਾ ਨਾਲ ਜੁੜੇ ਹੋਏ ਹਨ।  ਉਨ੍ਹਾਂ ਨੇ "ਯਥਾ ਅੰਨ ਤਥਾ ਮਨਮ੍" ਕਹਾਵਤ ਦਾ ਜ਼ਿਕਰ ਕੀਤਾ ਜਿਸ ਦਾ ਅਰਥ ਹੈ ਕਿ ਮਾਨਸਿਕ ਅਤੇ ਬੌਧਿਕ ਵਿਕਾਸ ਸਿੱਧੇ ਸਾਡੇ ਭੋਜਨ ਦੀ ਗੁਣਵੱਤਾ ਨਾਲ ਜੁੜੇ ਹੋਏ ਹਨ।  ਉਨ੍ਹਾਂ ਨੇ ਕਿਹਾ ਕਿ ਭੋਜਨ ਅਤੇ ਉਚਿਤ ਪੋਸ਼ਣ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਧਿਕਤਮ ਸਮਰੱਥਾ ਹਾਸਲ ਕਰਨ ਅਤੇ ਉਨ੍ਹਾਂ ਦੀ ਤਾਕਤ ਦਾ ਪ੍ਰਦਰਸ਼ਨ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ।  ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬੱਚਿਆਂ ਨੂੰ ਚੰਗੀ ਤਰ੍ਹਾਂ ਨਾਲ ਪੋਸ਼ਣ ਦੇਣ ਲਈ ਮਾਂ ਨੂੰ ਉਚਿਤ ਪੋਸ਼ਣ ਪ੍ਰਾਪਤ ਕਰਨ ਦੀ ਜ਼ਰੂਰਤ ਹੈ।  ਉਨ੍ਹਾਂ ਨੇ ਕਿਹਾ ਕਿ ਪੋਸ਼ਣ ਦਾ ਮਤਲਬ ਕੇਵਲ ਆਹਾਰ ਲੈਣ ਭਰ ਤੋਂ ਨਹੀਂ ਹੈ ਬਲਕਿ ਸਰੀਰ ਨੂੰ ਲਵਣ, ਵਿਟਾਮਿਨ ਆਦਿ ਜਿਹੇ ਜ਼ਰੂਰੀ ਪੋਸ਼ਕ ਤੱਤ ਭੀ ਉਪਲਬਧ ਕਰਵਾਉਣਾ ਹੈ।

 

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਪਿਛਲੇ ਕੁਝ ਵਰ੍ਹਿਆਂ ਦੌਰਾਨ ਵਿਸ਼ੇਸ਼ ਰੂਪ ਨਾਲ ਉਨ੍ਹਾਂ ਪਿੰਡਾਂ ਵਿੱਚ ਕੀਤੇ ਗਏ ਦੇ ਪ੍ਰਯਤਨਾਂ ਤੇ ਧਿਆਨ ਦਿੱਤਾ ਜਿੱਥੇ ਪੋਸ਼ਣ ਸਪਤਾਹ ਅਤੇ ਪੋਸ਼ਣ ਮਾਹ ਵਿੱਚ ਜਨਤਾ ਦੀ ਭਾਗੀਦਾਰੀ ਪੋਸ਼ਣ ਜਾਗਰੂਕਤਾ ਨੂੰ ਇੱਕ ਜਨ ਅੰਦੋਲਨ ਵਿੱਚ ਪਰਿਵਰਤਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਵਿੱਚ ਪੋਸ਼ਣ ਦੇ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਪ੍ਰਤੀਯੋਗਿਤਾਵਾਂ ਆਯੋਜਿਤ ਕਰਵਾਉਣ ਲਈ ਸਕੂਲਾਂ ਨੂੰ ਇਸ ਜਨ ਅੰਦੋਲਨ ਨਾਲ ਜੋੜਿਆ ਗਿਆ ਹੈ ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਕਲਾਸ ਵਿੱਚ ਜਿਵੇਂ ਕਲਾਸ ਮੌਨੀਟਰ ਹੁੰਦਾ ਹੈਉਸੇ ਤਰ੍ਹਾਂ ਹੀ ਨਿਊਟ੍ਰਿਸ਼ਨ ਮੌਨੀਟਰ ਵੀ ਹੋਣਾ ਚਾਹੀਦਾ ਹੈ।  ਇਸੇ ਤਰ੍ਹਾਂ , ਰਿਪੋਰਟ ਕਾਰਡ ਦੀ ਤਰ੍ਹਾਂ ਇੱਕ ਪੋਸ਼ਣ ਕਾਰਡ ਵੀ ਜਾਰੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪੋਸ਼ਣ ਮਾਹ ਦੌਰਾਨ, ਇੱਕ ਭੋਜਨ ਅਤੇ ਪੋਸ਼ਣ ਕੁਇਜ਼ ਦੇ ਨਾਲ-ਨਾਲ ਮੀਮ (meme) ਮੁਕਾਬਲੇ ਦਾ ਆਯੋਜਨ ਮਾਈਗੌਵ ਪੋਰਟਲ ਤੇ ਕੀਤਾ ਜਾਵੇਗਾ।  ਉਨ੍ਹਾਂ ਨੇ ਸਰੋਤਿਆਂ ਨੂੰ ਇਸ ਵਿੱਚ ਹਿੱਸਾ ਲੈਣ ਲਈ ਕਿਹਾ ਹੈ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਟੈਚੂ ਆਵ੍ ਯੂਨਿਟੀ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦਾ ਪੋਸ਼ਣ ਪਾਰਕ ਵੀ ਬਣਾਇਆ ਗਿਆ ਹੈਜਿੱਥੇ ਮੌਜ ਮਸਤੀ ਦੇ ਨਾਲ ਪੋਸ਼ਣ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਖਾਣ-ਪੀਣ ਦੇ ਪਦਾਰਥਾਂ ਦੇ ਮਾਮਲੇ ਵਿੱਚ ਵਿਵਿਧਤਾ ਨਾਲ ਭਰਪੂਰ ਹੈ।  ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਕਿਸੇ ਵਿਸ਼ੇਸ਼ ਖੇਤਰ ਦੇ ਮੌਸਮ ਅਨੁਸਾਰ, ਚੰਗੀ ਤਰ੍ਹਾਂ ਨਾਲ ਸੰਤੁਲਿਤ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਆਹਾਰ ਯੋਜਨਾ ਦਾ ਮਸੌਦਾ ਤਿਆਰ ਕੀਤਾ ਜਾਣਾ ਚਾਹੀਦਾ ਹੈ। ਇਸ ਆਹਾਰ ਯੋਜਨਾ ਵਿੱਚ ਉੱਥੇ ਪੈਦਾ ਹੋਣ ਵਾਲੇ ਅਨਾਜਫਲਾਂ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।  ਉਨ੍ਹਾਂ ਨੇ ਦੱਸਿਆ ਕਿ ਇੱਕ ਐਗਰੀਕਲਚਰਲ ਫੰਡ ਆਵ੍ ਇੰਡੀਆਬਣਾਇਆ ਜਾ ਰਿਹਾ ਹੈ, ਜਿਸ ਵਿੱਚ ਹਰੇਕ ਜ਼ਿਲ੍ਹੇ ਵਿੱਚ ਪੈਦਾ ਹੋਣ ਵਾਲੀਆਂ ਫਸਲਾਂ ਅਤੇ ਉਨ੍ਹਾਂ ਦੇ ਪੋਸ਼ਣ ਤੱਤਾਂ ਬਾਰੇ ਪੂਰੀ ਜਾਣਕਾਰੀ ਹੋਵੇਗੀ।  ਪ੍ਰਧਾਨ ਮੰਤਰੀ ਨੇ ਸਰੋਤਿਆਂ ਨੂੰ ਪੌਸ਼ਟਿਕ ਭੋਜਨ ਖਾਣ ਅਤੇ ਪੋਸ਼ਣ ਮਾਹ ਦੌਰਾਨ ਸੁਅਸਥ (ਤੰਦਰੁਸਤ) ਰਹਿਣ ਲਈ ਕਿਹਾ ਹੈ ।

 

https://youtu.be/NCEaGUli--U

 

******

 

ਏਪੀ/ਐੱਸਐੱਚ


(Release ID: 1649927) Visitor Counter : 335