ਪ੍ਰਧਾਨ ਮੰਤਰੀ ਦਫਤਰ
‘ਮਨ ਕੀ ਬਾਤ’ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ‘ਓਣਮ ਬਹੁਤ ਤੇਜ਼ੀ ਨਾਲ ਇੱਕ ਅੰਤਰਰਾਸ਼ਟਰੀ ਤਿਉਹਾਰ ਬਣਦਾ ਜਾ ਰਿਹਾ ਹੈ’
प्रविष्टि तिथि:
30 AUG 2020 3:08PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਨਾਲ ਜੁੜੇ ਆਪਣੇ ਨਵੀਨਤਮ ਸੰਬੋਧਨ ਵਿੱਚ ‘ਓਣਮ’ ਤਿਉਹਾਰ ਦੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਤਿਉਹਾਰ ‘ਚਿਨਗਮ’ ਮਹੀਨੇ ਵਿੱਚ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਲੋਕ ਕੁਝ ਨਵਾਂ ਖਰੀਦਦੇ ਹਨ, ਆਪਣੇ ਘਰਾਂ ਨੂੰ ਸਜਾਉਂਦੇ ਹਨ, ਪੂੱਕਲਮ ਬਣਾਉਂਦੇ ਹਨ, ਓਣਮ-ਸਾਦਿਯਾ ਦਾ ਆਨੰਦ ਲੈਂਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਓਣਮ’ ਬੜੀ ਤੇਜ਼ੀ ਨਾਲ ਇੱਕ ਅੰਤਰਰਾਸ਼ਟਰੀ ਤਿਉਹਾਰ ਬਣਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ‘ਓਣਮ’ ਦਾ ਉਤਸ਼ਾਹ ਤਾਂ ਅੱਜ ਬਹੁਤ ਦੂਰ ਵਿਦੇਸ਼ਾਂ ਤੱਕ ਪਹੁੰਚ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਓਣਮ ਖੇਤੀਬਾੜੀ ਨਾਲ ਜੁੜਿਆ ਹੋਇਆ ਤਿਉਹਾਰ ਹੈ ਅਤੇ ਇਹ ਗ੍ਰਾਮੀਣ ਅਰਥਵਿਵਸਥਾ ਦੇ ਲਈ ਵੀ ਇੱਕ ਨਵੀਂ ਸ਼ੁਰੂਆਤ ਦਾ ਸਮਾਂ ਹੁੰਦਾ ਹੈ। ਉਨ੍ਹਾਂ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਕਿਸਾਨਾਂ ਦੀ ਸ਼ਕਤੀ ਨਾਲ ਹੀ ਤਾਂ ਸਾਡਾ ਸਮਾਜ ਚਲਦਾ ਹੈ। ਵੇਦਾਂ ਵਿੱਚ ਸਾਡੇ ‘ਅੰਨਦਾਤਾ’ ਦੀ ਗੌਰਵਸ਼ਾਲੀ ਪ੍ਰਸ਼ੰਸਾ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੋਂ ਤੱਕ ਕਿ ਕੋਰੋਨਾ ਦੀਆਂ ਇਸ ਕਠਿਨ ਪਰਿਸਥਿਤੀਆਂ ਵਿੱਚ ਵੀ ਸਾਡੇ ਕਿਸਾਨਾਂ ਨੇ ਆਪਣੀ ਤਾਕਤ ਨੂੰ ਸਾਬਤ ਕੀਤਾ ਹੈ ਜੋ ਫਸਲਾਂ ਦੀ ਬਿਜਾਈ ਵਿੱਚ ਹੋਏ ਜ਼ਿਕਰਯੋਗ ਵਾਧੇ ਵਿੱਚ ਪ੍ਰਤੀਬਿੰਬਿਤ ਹੁੰਦਾ ਹੈ। ਉਨ੍ਹਾਂ ਨੇ ‘ਅੰਨਦਾਤਾ’ ਦੀ ਜੀਵਨਦਾਇਨੀ ਸ਼ਕਤੀ ਨੂੰ ਨਮਨ ਕੀਤਾ।
https://youtu.be/TpGRJRhvJiY
*******
ਏਪੀ/ਐੱਸਐੱਚ
(रिलीज़ आईडी: 1649849)
आगंतुक पटल : 151
इस विज्ञप्ति को इन भाषाओं में पढ़ें:
हिन्दी
,
English
,
Urdu
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam