ਪ੍ਰਧਾਨ ਮੰਤਰੀ ਦਫਤਰ

ਅਗਲੀ ਵਾਰ ਜਦੋਂ ਤੁਸੀਂ ਕਿਸੇ ਪਾਲਤੂ ਕੁੱਤੇ ਨੂੰ ਪਾਲਣ ਦੀ ਸੋਚੋ ਤਾਂ ਭਾਰਤੀ ਨਸਲ ਦੇ ਕੁੱਤੇ ਨੂੰ ਘਰ ਲਿਆਓ, ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਵਿੱਚ ਕਿਹਾ

Posted On: 30 AUG 2020 3:14PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਨ ਕੀ ਬਾਤ ਦੇ ਨਵੀਨਤਮ ਸੰਬੋਧਨ ਵਿੱਚ, ਭਾਰਤੀ ਸੈਨਾ ਦੇ ਕੁੱਤਿਆਂ - ਸੋਫੀ ਅਤੇ ਵਿਦਾ ਦੀ ਗੱਲ ਕੀਤੀ ਜਿਨ੍ਹਾਂ ਨੂੰ ਚੀਫ ਆਵ੍ ਆਰਮੀ ਸਟਾਫ ਕਮੈਂਡੇਸ਼ਨ ਕਾਰਡਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਥਿਆਰਬੰਦ ਬਲਾਂ ਅਤੇ ਸੁਰੱਖਿਆ ਬਲਾਂ ਦੇ ਪਾਸ ਅਜਿਹੇ ਬਹੁਤ ਸਾਰੇ ਬਹਾਦੁਰ ਕੁੱਤੇ ਹਨ ਜਿਨ੍ਹਾਂ ਨੇ ਅਣਗਿਣਤ ਵਾਰ ਬੰਬ ਵਿਸਫੋਟਾਂ ਅਤੇ ਆਤੰਕੀ ਸਾਜ਼ਿਸ਼ਾਂ ਨੂੰ ਅਸਫ਼ਲ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਗੋਲਾ ਬਾਰੂਦ ਅਤੇ ਆਈਈਡੀ ਨੂੰ ਸੁੰਘ ਕੇ ਪਤਾ ਲਗਾਏ ਜਾਣ ਦੇ ਕਈ ਹੋਰ ਉਦਾਹਰਣ ਦਿੱਤੇ ਅਤੇ ਬੀਡ ਪੁਲਿਸ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਕੈਨਾਇਨ ਸਾਥੀ ਰੌਕੀ ਨੂੰ ਪੂਰੇ ਸਨਮਾਨ  ਨਾਲ ਅੰਤਿਮ ਵਿਦਾਈ ਦਿੱਤੀ, ਜਿਸ ਨੇ 300 ਤੋਂ ਅਧਿਕ ਮਾਮਲਿਆਂ ਨੂੰ ਸੁਲਝਾਉਣ ਵਿੱਚ ਪੁਲਿਸ ਦੀ ਮਦਦ ਕੀਤੀ ਸੀ।

 

ਪ੍ਰਧਾਨ ਮੰਤਰੀ ਨੇ ਕੁੱਤਿਆਂ ਦੀ ਭਾਰਤੀ ਨਸਲਾਂ ਤੇ ਚਰਚਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਾਲਣ ਵਿੱਚ ਘੱਟ ਖਰਚ ਆਉਂਦਾ ਹੈ ਅਤੇ ਉਨ੍ਹਾਂ ਨੂੰ ਭਾਰਤੀ ਵਾਤਾਵਰਣ ਅਤੇ ਪਰਿਵੇਸ਼ ਦੇ ਸਮਾਨ ਬਿਹਤਰ ਤਰੀਕੇ ਨਾਲ ਢਾਲਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਸੁਰੱਖਿਆ ਏਜੰਸੀਆਂ ਵੀ ਆਪਣੇ ਸੁਰੱਖਿਆ ਦਸਤਿਆਂ ਦੇ ਇੱਕ ਹਿੱਸੇ ਵਜੋਂ ਭਾਰਤੀ ਨਸਲ ਦੇ ਇਨ੍ਹਾਂ ਕੁੱਤਿਆਂ ਨੂੰ ਸ਼ਾਮਲ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੁਆਰਾ ਭਾਰਤੀ ਨਸਲ ਦੇ ਕੁੱਤਿਆਂਤੇ ਖੋਜ ਵੀ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਉਨ੍ਹਾਂ ਨੂੰ ਬਿਹਤਰ ਅਤੇ ਅਧਿਕ ਲਾਭਦਾਇਕ ਬਣਾਇਆ ਜਾ ਸਕੇ। ਉਨ੍ਹਾਂ ਨੇ ਪਾਲਤੂ ਕੁੱਤੇ ਨੂੰ ਪਾਲਣ ਦੀ ਯੋਜਨਾ ਬਣਾਉਣ ਵਾਲੇ ਸਰੋਤਿਆਂ ਨੂੰ ਭਾਰਤੀ ਨਸਲ ਦਾ ਕੁੱਤਾ ਪਾਲਣ ਨੂੰ ਪ੍ਰੋਤਸਾਹਿਤ ਕੀਤਾ।

 

https://youtu.be/VrpHC5H_5O4

 

*****

 

ਏਪੀ/ਐੱਸਐੱਚ



(Release ID: 1649848) Visitor Counter : 143