ਪ੍ਰਧਾਨ ਮੰਤਰੀ ਦਫਤਰ
‘ਮਨ ਕੀ ਬਾਤ’ ਵਿੱਚ ਪ੍ਰਧਾਨ ਮੰਤਰੀ ਨੇ ‘ਆਤਮ ਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ’ ਦੇ ਤਹਿਤ ਵਿਕਸਿਤ ਕੀਤੀਆਂ ਗਈਆਂ ਕਈ ਐਪਸ ਨੂੰ ਸਰਾਹਿਆ
Posted On:
30 AUG 2020 3:11PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਨਾਲ ਜੁੜੇ ਆਪਣੇ ਨਵੀਨਤਮ ਸੰਬੋਧਨ ਵਿੱਚ ਕਿਹਾ ਕਿ ਵੱਡੀ ਸੰਖਿਆ ਵਿੱਚ ਨੌਜਵਾਨਾਂ ਨੇ ‘ਆਤਮਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ’ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ ਤਕਰੀਬਨ ਦੋ ਤਿਹਾਈ ਐਪਸ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੇ ਨੌਜਵਾਨਾਂ ਨੇ ਬਣਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਕਈ ਸ਼੍ਰੇਣੀਆਂ ਵਿੱਚ ਲਗਭਗ ਦੋ ਦਰਜਨ ਐਪਸ ਨੂੰ ਪੁਰਸਕਾਰ ਦਿੱਤੇ ਗਏ ਹਨ। ਉਨ੍ਹਾਂ ਨੇ ਸਰੋਤਿਆਂ ਨੂੰ ਇਨ੍ਹਾਂ ਸਾਰੇ ਐਪਸ ਬਾਰੇ ਵਿਸਤਾਰ ਨਾਲ ਜਾਣਨ ਅਤੇ ਇਨ੍ਹਾਂ ਨਾਲ ਜੁੜਨ ਨੂੰ ਕਿਹਾ।
ਪ੍ਰਧਾਨ ਮੰਤਰੀ ਨੇ ਇਨ੍ਹਾਂ ਵਿੱਚੋਂ ਕਈ ਐਪਸ ਬਾਰੇ ਚਰਚਾ ਕੀਤੀ ਜਿਨ੍ਹਾਂ ਵਿੱਚ ‘ਕੁਟੁਕੀ ਕਿਡਸ ਲਰਨਿੰਗ ਐਪ’ ਵੀ ਸ਼ਾਮਲ ਹੈ ਜੋ ਬੱਚਿਆਂ ਲਈ ਇੱਕ ਸੰਵਾਦਾਤਮਕ ਐਪ ਹੈ। ਪ੍ਰਧਾਨ ਮੰਤਰੀ ਨੇ ਮਾਈਕ੍ਰੋ ਬਲੌਗਿੰਗ ਪਲੈਟਫਾਰਮ ਦੀ ਇੱਕ ਐਪ ਬਾਰੇ ਵੀ ਦੱਸਿਆ ਜਿਸ ਦਾ ਨਾਮ ਹੈ ਕੂ-ਕੂ ਕੂ (ku KOO ku)। ਪ੍ਰਧਾਨ ਮੰਤਰੀ ਨੇ ਇਨ੍ਹਾਂ ਐਪਸ ਦਾ ਵੀ ਉਲੇਖ ਕੀਤਾ: ‘ਚਿੰਗਾਰੀ’ ਐਪ, ਜੋ ਨੌਜਵਾਨਾਂ ਦੇ ਦਰਮਿਆਨ ਕਾਫੀ ਮਕਬੂਲ ਹੋ ਰਹੀਆਂ ਹਨ; ‘ਆਸਕ ਸਰਕਾਰ’ ਐਪ, ਜਿਸ ‘ਤੇ ਕਿਸੇ ਵੀ ਸਰਕਾਰੀ ਯੋਜਨਾ ਬਾਰੇ ਸਹੀ ਜਾਣਕਾਰੀ ਹਾਸਲ ਕਰ ਸਕਦੇ ਹਨ ; ‘ਸਟੈੱਪ ਸੈੱਟ ਗੋ’, ਜੋ ਇੱਕ ਫਿਟਨਸ ਐਪ ਹੈ, ਆਦਿ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਛੋਟੇ-ਛੋਟੇ ਸਟਾਰਟ-ਅੱਪਸ ਕੱਲ੍ਹ ਵੱਡੀਆਂ-ਵੱਡੀਆਂ ਕੰਪਨੀਆਂ ਵਿੱਚ ਬਦਲਣਗੇ ਅਤੇ ਦੁਨੀਆ ਵਿੱਚ ਭਾਰਤ ਦੀ ਪਹਿਚਾਣ ਬਣਨਗੇ। ਉਨ੍ਹਾਂ ਨੇ ਕਿਹਾ ਕਿ ਇਹ ਨਾ ਭੁੱਲੋ ਕਿ ਅੱਜ ਜੋ ਦੁਨੀਆ ਵਿੱਚ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਨਜ਼ਰ ਆਉਂਦੀਆਂ ਹਨ, ਉਹ ਵੀ ਕਦੇ ਸਟਾਰਟ-ਅੱਪ ਹੋਇਆ ਕਰਦੀਆਂ ਸਨ।
https://youtu.be/_H2XfB_qhzQ
****
ਏਪੀ/ਐੱਸਐੱਚ
(Release ID: 1649847)
Visitor Counter : 151
Read this release in:
Hindi
,
Assamese
,
English
,
Urdu
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam