ਵਣਜ ਤੇ ਉਦਯੋਗ ਮੰਤਰਾਲਾ

17ਵੇਂ ਆਸੀਆਨ -ਭਾਰਤ ਦੇ ਆਰਥਿਕ ਮੰਤਰੀਆਂ ਵਿਚਾਲੇ ਸਲਾਹ-ਮਸ਼ਵਰਾ ਹੋਇਆ

Posted On: 30 AUG 2020 10:19AM by PIB Chandigarh

17 ਵੇਂ ਆਸੀਆਨ-ਭਾਰਤ ਦੇ ਆਰਥਿਕ ਮੰਤਰੀਆਂ ਵਿਚਾਲੇ ਹੋਈ ਸਲਾਹ- ਮਸ਼ਵਰਾ ਮੀਟਿੰਗ ਦੀ ਪ੍ਰਧਾਨਗੀ  ਸ਼੍ਰੀ ਪੀਯੂਸ਼ ਗੋਇਲ, ਵਣਜ ਤੇ ਉਦਯੋਗ ਅਤੇ ਰੇਲ ਮੰਤਰੀ ਅਤੇ ਵਿਅਤਨਾਮ ਦੇ ਉਦਯੋਗ ਅਤੇ ਵਪਾਰ ਮੰਤਰੀ ਤਰ੍ਹਾਂ ਤੂਆਂ ਅਨਹ ਨੇ ਸਾਂਝੇ ਤੋਰ ਤੇ 29 ਅਗਸਤ 2020 ਨੂੰ ਕੀਤੀ ਮੀਟਿੰਗ ਵਿੱਚ ਆਸਿਯਾਨ ਦੇ ਸਾਰੇ ਦਸ ਦੇਸ਼ਾਂ ਬ੍ਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲਪੀਨਜ਼, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਦੇ ਵਪਾਰ ਮੰਤਰੀ ਸ਼ਾਮਲ ਹੋਏ ਮੰਤਰੀਆਂ ਨੇ ਮਹਾਮਾਰੀ ਦੇ ਆਰਥਿਕ ਪ੍ਰਭਾਵ ਨੂੰ ਘਟਾਉਣ ਲਈ ਸਾਂਝੇ ਉਪਰਾਲੇ ਕਰਨ ਸੰਬੰਧੀ ਆਪਣੀ ਵਚਨਬੱਧਤਾ ਦੋਹਰਾਈ ਅਤੇ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਵਿਸ਼ਾਲ ਤੇ ਆਰਥਿਕਤਾ ਅਤੇ ਸਥਿਰਤਾ ਅਤੇ ਲਚਕਦਾਰ ਸਪਲਾਈ ਲੜੀ ਦੇ ਸੰਪਰਕ, ਖ਼ਾਸਕਰ ਖੇਤਰ ਵਿੱਚ ਜ਼ਰੂਰੀ ਚੀਜ਼ਾਂ ਅਤੇ ਦਵਾਈਆਂ ਦੇ ਨਿਰੰਤਰ ਪ੍ਰਵਾਹ ਨੂੰ ਯਕੀਨੀ ਬਣਾਉਣ ਦਾ ਵਾਅਦਾ ਕੀਤਾ

ਮੰਤਰੀਆਂ ਦਾ ਵਿਚਾਰ ਵਟਾਂਦਰਾ ਆਸੀਆਨ ਇੰਡੀਆ ਟ੍ਰੇਡ ਇਨ ਗੁੱਡਜ਼ ਐਗਰੀਮੈਂਟ (ਏਆਈਟੀਆਈਜੀਏ) ਦੀ ਸਮੀਖਿਆ 'ਤੇ ਕੇਂਦ੍ਰਤ ਰਿਹਾ ਮੰਤਰੀਆਂ ਨੇ ਵਧ ਰਹੇ ਵਪਾਰਕ ਸਬੰਧਾਂ ਅਤੇ ਦੋਵਾਂ ਧਿਰਾਂ ਦਰਮਿਆਨ ਆਰਥਿਕ ਸਾਂਝ ਨੂੰ ਹੋਰ ਡੂੰਘਾ ਕਰਨ ਦੀ ਸ਼ਲਾਘਾ ਕੀਤੀ ਆਸੀਆਨ ਇੰਡੀਆ ਬਿਜ਼ਨਸ ਕੌਂਸਲ (ਆਈਬੀਸੀ) ਦੀ ਰਿਪੋਰਟ ਮੰਤਰੀਆਂ ਸਾਹਮਣੇ ਰੱਖੀ ਗਈ ਏਆਈਬੀਸੀ ਰਿਪੋਰਟ ਨੇ ਸਿਫਾਰਸ਼ ਕੀਤੀ ਹੈ ਕਿ ਏਆਈਟੀਆਈਜੀਏ ਦੀ ਆਪਸੀ ਲਾਭ ਲਈ ਸਮੀਖਿਆ ਕੀਤੀ ਜਾਵੇ ਭਾਰਤ ਅਤੇ ਆਸੀਆਨ ਦੇਸ਼ਾਂ ਦੇ ਮੰਤਰੀਆਂ ਨੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਲਦੀ ਤੋਂ ਜਲਦੀ ਸਮੀਖਿਆ ਦੇ ਦਾਇਰੇ ਨੂੰ ਨਿਰਧਾਰਤ ਕਰਨ ਲਈ ਵਿਚਾਰ ਵਟਾਂਦਰੇ ਦੀ ਸ਼ੁਰੂਆਤ ਕਰਨ, ਫ੍ਰੀ ਵਪਾਰ ਸਮਝੌਤੇ ਨੂੰ ਵਧੇਰੇ ਉਪਭੋਗਤਾ-ਦੋਸਤਾਨਾ, ਸਰਲ ਅਤੇ ਵਪਾਰ ਨੂੰ ਸੁਵਿਧਾਜਨਕ ਬਣਾਉਣ ਲਈ ਯਤਨ ਕੀਤੇ ਜਾਣ

ਵਿਚਾਰ ਵਟਾਂਦਰੇ ਦੀ ਸ਼ੁਰੂਆਤ ਕਰਦਿਆਂ ਸ੍ਰੀ ਗੋਇਲ ਨੇ ਚਾਨਣਾ ਪਾਇਆ ਕਿ ਮੁਕਤ ਵਪਾਰ ਸਮਝੌਤਾ ਆਪਸੀ ਲਾਭਕਾਰੀ ਹੋਣਾ ਚਾਹੀਦਾ ਹੈ ਅਤੇ ਸਾਰੀਆਂ ਧਿਰਾਂ ਲਈ ਲਾਭ ਯਕੀਨੀ ਹੋਣਾ ਚਾਹੀਦਾ ਹੈ ਸ੍ਰੀ ਗੋਇਲ ਨੇ ਮੂਲ ਵਿਵਸਥਾਵਾਂ ਦੇ ਨਿਯਮਾਂ ਨੂੰ ਮਜ਼ਬੂਤ ​​ਕਰਨ, ਗੈਰ-ਟੈਰਿਫ ਰੁਕਾਵਟਾਂ ਨੂੰ ਦੂਰ ਕਰਨ ਅਤੇ ਕੰਮਕਾਜ ਲਈ ਵਧੀਆ ਮਾਰਕੀਟ ਪਹੁੰਚ ਪ੍ਰਦਾਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਮੰਤਰੀ ਗੋਇਲ ਨੇ ਭਾਰਤ ਦੀ ਨਿਰੰਤਰ ਸਥਿਤੀ ਨੂੰ ਦੁਹਰਾਇਆ ਕਿ ਏਆਈਟੀਆਈਜੀਏ ਦੀ ਸਮੀਖਿਆ ਵਿੱਚ ਬੇਲੋੜੀ ਦੇਰੀ ਕੀਤੀ ਗਈ ਹੈI ਮੰਤਰੀ ਗੋਇਲ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਆਸੀਆਨ ਦੀ ਨੇੜਲੀ/ ਗੂੜ੍ਹੀ ਦੋਸਤੀ ਹੈ ਜੋ ਇਤਿਹਾਸਕ, ਸਭਿਆਚਾਰਕ ਅਤੇ ਰਵਾਇਤੀ ਬੰਧਨਾਂ ਨਾਲ ਪੱਕੇ ਤੌਰ 'ਤੇ ਜੁੜੇ ਹੋਏ ਹਨ ਅਤੇ ਇਹ ਸੰਬੰਧ ਭਾਰਤ ਦੇ ਲੋਕਾਂ ਅਤੇ ਆਸੀਆਨ ਦੇਸ਼ਾਂ ਦੀ ਖੁਸ਼ਹਾਲੀ ਲਈ ਅੱਗੇ ਵਧਦਾ ਰਹੇਗਾ

ਭਾਰਤ ਨੇ ਏਆਈਬੀਸੀ ਨੂੰ ਮਜ਼ਬੂਤ ​​ਕਰਨ ਲਈ ਸੁਝਾਅ ਵੀ ਦਿੱਤੇ ਅਤੇ ਫੋਰਮ ਦੋਵਾਂ ਧਿਰਾਂ ਦਰਮਿਆਨ ਆਰਥਿਕ ਸਾਂਝ ਨੂੰ ਡੂੰਘਾ ਕਰਨ ਲਈ ਇਨ੍ਹਾਂ ਸੁਝਾਵਾਂ 'ਤੇ ਵਿਚਾਰ ਕਰਨ ਲਈ ਸਹਿਮਤ ਹੋਈ

*****

ਵਾਈਬੀ / .ਪੀ


(Release ID: 1649752) Visitor Counter : 293