ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਅਤੇ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਤੇ ਇਸਪਾਤ ਮੰਤਰੀ ਨੇ ਸਾਂਝੇ ਤੌਰ 'ਤੇ ਕੇਂਦਰੀ ਯੂਨੀਵਰਸਿਟੀ ਓਡੀਸ਼ਾ ਦੀਆਂ ਤਿੰਨ ਸਥਾਈ ਇਮਾਰਤਾਂ ਦਾ ਨੀਂਹ ਪੱਥਰ ਰੱਖਿਆ

Posted On: 29 AUG 2020 5:16PM by PIB Chandigarh

ਓਡੀਸ਼ਾ ਦੀ ਕੇਂਦਰੀ ਯੂਨੀਵਰਸਿਟੀ ਨੇ ਅੱਜ ਆਪਣਾ 12 ਵਾਂ ਸਥਾਪਨਾ ਦਿਵਸ ਵਰਚੁਅਲ ਮੋਡ ਵਿੱਚ ਮਨਾਇਆ। ਇਸ ਮੌਕੇ ਕੇਂਦਰੀ ਸਿੱਖਿਆ ਮੰਤਰੀ ਸ੍ਰੀ. ਰਮੇਸ਼ ਪੋਖਰਿਯਾਲ ਨਿਸ਼ਂਕਅਤੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ 'ਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਤਿੰਨ ਸਥਾਈ ਇਮਾਰਤਾਂ ਦਾ ਨੀਂਹ ਪੱਥਰ ਰਖਿਆ ।

ਆਪਣੇ ਸੰਬੋਧਨ ਵਿਚ ਸ੍ਰੀ ਪੋਖਰਿਯਾਲ ਨੇ ਯੂਨੀਵਰਸਿਟੀ ਨੂੰ ਮੌਕੇ ਦਾ ਲਾਭ ਉਠਾਉਂਦਿਆਂ ਅੱਗੇ ਵਧਣ ਅਤੇ ਕੁਝ ਸਾਲਾਂ ਵਿਚ ਹੀ ਭਾਰਤ ਦੀ ਇਕ ਪ੍ਰਮੁੱਖ ਯੂਨੀਵਰਸਿਟੀ ਬਣਨ ਲਈ ਵਧਾਈ ਦਿੱਤੀ। ਉਨ੍ਹਾਂ ਕੋਵਿਡ-19 ਦੀ ਅਵਧੀ ਦੌਰਾਨ 'ਭਰੋਸਾ' ਪ੍ਰੋਗ੍ਰਾਮ ਦੀ ਸ਼ੁਰੂਆਤ ਕਰਕੇ ਓਡੀਸ਼ਾ ਦੀ ਕੇਂਦਰੀ ਯੂਨੀਵਰਸਿਟੀ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਸ ਨੇ ਵਿਦਿਆਰਥੀਆਂ ਨੂੰ ਕਾਉਂਸਲਿੰਗ ਰਾਹੀਂ ਮਹਾਮਾਰੀ ਦੇ ਸਦਮੇ ਤੇ ਕਾਬੂ ਪਾਉਣ ਵਿੱਚ ਬਹੁਤ ਸਹਾਇਤਾ ਕੀਤੀ। ਉਨ੍ਹਾਂ ਹੋਮ ਬੇਸਡ ਓਪਨ ਬੁੱਕ ਪ੍ਰੀਖਿਆ ਸਫਲਤਾਪੂਰਵਕ ਕਰਵਾਉਣ ਲਈ ਯੂਨੀਵਰਸਿਟੀ ਦੀ ਪ੍ਰਸੰਸਾ ਕੀਤੀ। ਉਨ੍ਹਾਂ ਭਾਰਤ ਦੀ ਉਸ ਪੁਰਾਣੀ ਸ਼ਾਨ ਨੂੰ ਯਾਦ ਕੀਤਾ ਜਦੋਂ ਦੂਸਰੇ ਦੇਸ਼ਾਂ ਦੇ ਲੋਕ ਪੜ੍ਹਨ ਲਈ ਭਾਰਤ ਆਉਂਦੇ ਸਨ । ਹੁਣ ਨਵੀਂ ਸਿੱਖਿਆ ਨੀਤੀ ਰਾਹੀਂ ਉੱਸੇ ਹੀ ਕਿਸਮ ਦੀ ਸਿੱਖਿਆ ਪ੍ਰਾਪਤ ਕਰਨ ਦਾ ਸਮਾਂ ਹੈ । ਉਨ੍ਹਾਂ ਯੂਨੀਵਰਸਿਟੀ ਭਾਈਚਾਰੇ ਨੂੰ ਖੋਜ ਅਤੇ ਵਿਕਾਸ ਤੇ ਜਿਆਦਾ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ।

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਕੇਂਦਰ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਤੇ ਚਾਨਣਾ ਪਾਇਆ ਜੋ ਸਮਾਜ ਦੇ ਵਿਕਾਸ ਵਿੱਚ ਮਦਦਗਾਰ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਉਡੀਸ਼ਾ ਦੀ ਕੇਂਦਰੀ ਯੂਨੀਵਰਸਿਟੀ, ਦੱਖਣੀ ਉਡੀਸ਼ਾ ਦਾ ਪ੍ਰਮੁੱਖ ਇੰਸਟੀਚਿਉਟ ਹੈ, ਜੋ ਇਲਾਕੇ ਵਿਚ ਸਿੱਖਿਆ ਦੇ ਵਿਕਾਸ ਵਿਚ ਤਸੱਲੀਬਖਸ਼ ਕੰਮ ਕਰ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਵਿਸ਼ੇਸ਼ ਬੁਲੰਦੀਆਂ ਨੂੰ ਪ੍ਰਾਪਤ ਕਰਨ ਲਈ ਯੂਨੀਵਰਸਿਟੀ ਤੋਂ ਹੋਰ ਸਹਿਯੋਗੀ ਯਤਨਾਂ ਦੀ ਲੋੜ 'ਤੇ ਜ਼ੋਰ ਦਿੱਤਾ । ਇਸ ਵਿੱਚ ਨੈਸ਼ਨਲ ਰਿਸਰਚ ਫਾਉਂਡੇਸ਼ਨ, ਅਕਾਦਮਿਕ-ਉਦਯੋਗ ਸੰਪਰਕ ਅਧੀਨ ਕਬਾਇਲੀ ਅਤੇ ਮਾਨਵ-ਵਿਗਿਆਨ ਅਧਿਐਨ ਦੀ ਖੋਜ ਅਤੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚਏਐਲ) ਅਤੇ ਨਾਲਕੋ ਵਰਗੇ ਖੇਤਰ ਦੇ ਉੱਘੇ ਉਦਯੋਗਾਂ ਨਾਲ ਸਲਾਹ ਮਸ਼ਵਰਾ ਆਦਿ ਦੇ ਅਧੀਨ ਸਲਾਹਕਾਰੀ ਪ੍ਰੋਗਰਾਮ ਸ਼ਾਮਲ ਹਨ । ਉਨ੍ਹਾਂ ਰਾਜ ਦੀ ਇਕਲੌਤੀ ਕੇਂਦਰੀ ਯੂਨੀਵਰਸਿਟੀ ਹੋਣ ਦੇ ਨਾਤੇ ਯੂਨੀਵਰਸਿਟੀ ਨੂੰ ਹਰ ਤਰਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਤਮਨਿਰਭਰ ਭਾਰਤ ਦਾ ਮਾਰਗ ਦਰਸ਼ਕ ਬਣਨ ਦੀ ਅਪੀਲ ਕੀਤੀ।

--------------------------------------------------------

ਐਮਸੀ/ਏਕੇਜੇ/ਏਕੇ



(Release ID: 1649687) Visitor Counter : 125