ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਦੀ ਜਾਂਚ ਵਿਚ ਬੇਮਿਸਾਲ ਵਾਧੇ ਨਾਲ ਭਾਰਤ ਨੇ 4 ਕਰੋੜ ਦੇ ਟੈਸਟਾਂ ਦੇ ਨਵੇਂ ਸਿਖਰ ਨੂੰ ਪਾਰ ਕੀਤਾ

ਲਗਾਤਾਰ ਤੀਜੇ ਦਿਨ 9 ਲੱਖ ਤੋਂ ਵੱਧ ਟੈਸਟ ਕੀਤੇ ਗਏ

Posted On: 29 AUG 2020 12:29PM by PIB Chandigarh

ਜਨਵਰੀ 2020 ਤੋਂ ਕੋਵਿਡ -19 ਵਿਰੁੱਧ ਆਪਣੀ ਲੜਾਈ ਵਿਚ, ਭਾਰਤ ਇਕ ਹੋਰ ਸਿਖਰ ਨੂੰ ਪਾਰ ਕਰ ਗਿਆ ਹੈ। ਕੁੱਲ ਟੈਸਟਾਂ ਵਿੱਚ ਬੇਮਿਸਾਲ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਇਹ ਵਾਧਾ ਅੱਜ 4 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।

ਕੇਂਦਰ ਦੀ ਅਗਵਾਈ ਹੇਠ ਕੇਂਦਰਿਤ, ਨਿਰੰਤਰ ਅਤੇ ਤਾਲਮੇਲ ਵਾਲੇ ਯਤਨਾਂ ਨਾਲ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਵਲੋਂ ਲਾਗੂ ਕੀਤੇ ਜਾਣ 'ਤੇ ਭਾਰਤ ਨੇ 4,04,06,609 ਲੋਕਾਂ ਦੀ ਜਾਂਚ ਕਰਨ ਦਾ ਇੱਕ ਨਵਾਂ ਰਿਕਾਰਡ ਬਣਾਇਆ ਹੈ। ਜਨਵਰੀ 2020 ਵਿਚ ਪੁਣੇ ਵਿਚ ਲੈਬ ਤੋਂ ਸਿਰਫ ਇਕ ਟੈਸਟ ਕਰਾਉਣ ਤੋਂ ਸ਼ੁਰੂਆਤ ਕਰਕੇ ਭਾਰਤ 4 ਕਰੋੜ ਟੈਸਟਾਂ ਦੇ ਮੀਲ ਪੱਥਰ ਨੂੰ ਪਾਰ ਕਰਕੇ ਬਹੁਤ ਅੱਗੇ ਆਇਆ ਹੈ।

ਇਕ ਦਿਨ ਦੇ ਟੈਸਟਾਂ ਵਿਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। 10 ਲੱਖ ਟੈਸਟਾਂ ਦੀ ਟੈਸਟਿੰਗ ਸਮਰੱਥਾ ਪਹਿਲਾਂ ਹੀ ਪ੍ਰਾਪਤ ਕੀਤਾ ਜਾ ਚੁੱਕਾ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ 9,28,761 ਟੈਸਟ ਕੀਤੇ ਗਏ।

ਇਸ ਨਾਲ ਟੈਸਟ ਪ੍ਰਤੀ ਮਿਲੀਅਨ (ਟੀਪੀਐਮ) ਵਿੱਚ 29,280 ਦਾ ਤੇਜ਼ੀ ਨਾਲ ਵਾਧਾ ਕੀਤਾ ਗਿਆ ਹੈ। ਜਿਵੇਂ ਕਿ ਵੇਖਿਆ ਗਿਆ ਹੈ ਕਿ ਬਹੁਤ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਟੈਸਟਿੰਗ ਵਿੱਚ ਵਾਧਾ ਕੀਤਾ ਹੈ, ਸਕਾਰਾਤਮਕਤਾ ਦਰ ਆਖਰਕਾਰ ਜ਼ਿਆਦਾ ਜਾਂਚ ਨਾਲ ਹੇਠਾਂ ਆਵੇਗੀ। ਰਾਸ਼ਟਰੀ ਪੋਜ਼ੀਟਿਵ ਦਰ ਘੱਟ ਕੇ 8.57ਫ਼ੀਸਦ ਆ ਗਈ ਹੈ ਅਤੇ ਨਿਰੰਤਰ ਘਟ ਰਹੀ ਹੈ।

ਭਾਰਤ ਟੈਸਟ, ਟਰੈਕ, ਟ੍ਰੀਟ ਦੀ ਰਣਨੀਤਕ ਪਹੁੰਚ ਨੂੰ ਅਪਣਾ ਰਿਹਾ ਹੈ ਜਿਥੇ ਜਾਂਚ ਨੇ ਕੋਵਿਡ ਪ੍ਰਤੀਕ੍ਰਿਆ ਅਤੇ ਪ੍ਰਬੰਧਨ ਦੇ ਸ਼ੁਰੂਆਤੀ ਅਤੇ ਅਹਿਮ ਥੰਮਾਂ ਦਾ ਨਿਰਮਾਣ ਕੀਤਾ ਹੈ। ਇਹ ਸਿਰਫ ਆਕਰਮਕ ਜਾਂਚ ਰਾਹੀਂ ਹੋਇਆ ਹੈ ਜਿਸ ਤਹਿਤ ਪੋਜ਼ੀਟਿਵ ਕੇਸਾਂ ਦੀ ਛੇਤੀ ਜਾਂਚ ਨਾਲ ਨੇੜਲੇ ਸੰਪਰਕਾਂ ਦੀ ਪਛਾਣ ਅਤੇ ਆਇਸੋਲੇਸ਼ਨ ਅਤੇ ਹਸਪਤਾਲ ਵਿਚ ਦਾਖਲ ਲੋਕਾਂ ਲਈ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਇਲਾਜ ਯਕੀਨੀ ਬਣਾਇਆ ਜਾ ਸਕਦਾ ਹੈ। ਕਈ ਨੀਤੀਗਤ ਉਪਾਵਾਂ ਦੇ ਰਾਹੀਂ ਦੇਸ਼ ਭਰ ਵਿੱਚ ਡਾਇਗਨੌਸਟਿਕ ਲੈਬ ਨੈਟਵਰਕ ਦੇ ਵਿਸਥਾਰ ਅਤੇ ਅਸਾਨ ਟੈਸਟਿੰਗ ਦੀ ਸਹੂਲਤ ਨੇ ਰਾਸ਼ਟਰੀ ਟੈਸਟਿੰਗ ਦਰਾਂ ਵਿੱਚ ਇਸ ਨੂੰ ਕਾਫ਼ੀ ਹੁਲਾਰਾ ਦਿੱਤਾ ਹੈ। ਦੇਸ਼ ਵਿੱਚ 1576 ਲੈਬਾਂ ਹਨ; ਸਰਕਾਰੀ ਸੈਕਟਰ ਵਿੱਚ 1002 ਲੈਬਾਂ ਅਤੇ 574 ਪ੍ਰਾਈਵੇਟ ਲੈਬਾਂ ਹਨ। ਇਨ੍ਹਾਂ ਵਿੱਚ ਸ਼ਾਮਲ ਹਨ:

ਰੀਅਲ ਟਾਈਮ ਆਰਟੀ-ਪੀਸੀਆਰ ਅਧਾਰਤ ਟੈਸਟਿੰਗ ਲੈਬਾਂ : 806 (ਸਰਕਾਰੀ : 462 + ਪ੍ਰਾਈਵੇਟ: 344)

ਟਰੂ ਨੈਟ ਅਧਾਰਤ ਟੈਸਟਿੰਗ ਲੈਬਾਂ : 650 (ਸਰਕਾਰੀ : 506 + ਪ੍ਰਾਈਵੇਟ: 144)

ਸੀਬੀਐਨਏਏਟੀ ਅਧਾਰਤ ਟੈਸਟਿੰਗ ਲੈਬਾਂ : 120 (ਸਰਕਾਰੀ: 34 + ਪ੍ਰਾਈਵੇਟ: 86)

ਕੋਵਿਡ -19 ਨਾਲ ਸਬੰਧਤ ਤਕਨੀਕੀ ਮੁੱਦਿਆਂ, ਦਿਸ਼ਾ ਨਿਰਦੇਸ਼ਾਂ ਅਤੇ ਸਲਾਹ ਬਾਰੇ ਸਾਰੀ ਪ੍ਰਮਾਣਿਕ ਜਾਣਕਾਰੀ ਅਤੇ ਅਪਡੇਟ ਲਈ ਕਿਰਪਾ ਕਰਕੇ ਨਿਯਮਿਤ ਤੌਰ 'ਤੇ ਜਾਓ: https://www.mohfw.gov.in/ ਅਤੇ @MOHFW_INDIA

                                            *****

ਐਮਵੀ / ਐਸਜੇ


(Release ID: 1649499) Visitor Counter : 242