ਗ੍ਰਹਿ ਮੰਤਰਾਲਾ

ਪਦਮ ਅਵਾਰਡਜ਼ -2021 ਲਈ ਨਾਮਜ਼ਦਗੀ ਪ੍ਰਕਿਰਿਆ 15 ਸਤੰਬਰ ਤੱਕ ਖੁੱਲੀ ਰਹੇਗੀ

Posted On: 28 AUG 2020 6:13PM by PIB Chandigarh

ਗਣਤੰਤਰ ਦਿਵਸ,2021 ਦੇ ਮੌਕੇ 'ਤੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰਾਂ ਲਈ ਆਨਲਾਈਨ ਨਾਮਜ਼ਦਗੀਆਂ / ਸਿਫਾਰਸ਼ਾਂ 1 ਮਈ, 2020 ਤੋਂ ਸ਼ੁਰੂ ਹੋਈਆਂ ਹਨ ਅਤੇ ਨਾਮਜ਼ਦਗੀ ਦੀ ਅੰਤਮ ਤਾਰੀਖ 15 ਸਤੰਬਰ, 2020 ਹੈ ਪਦਮ ਪੁਰਸਕਾਰਾਂ ਲਈ ਨਾਮਜ਼ਦਗੀ ਸਿਰਫ ਪਦਮ ਪੁਰਸਕਾਰ ਪੋਰਟਲ https://padmaawards.gov.in. ਰਾਹੀਂ ਆਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ ਪੋਰਟਲ 'ਤੇ ਹੁਣ ਤੱਕ 8035 ਨਾਮਜ਼ਦਗੀਆਂ ਰਜਿਸਟਰਡ ਵੀ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 6361 ਨਾਮਜ਼ਦਗੀਆਂ / ਸਿਫਾਰਸ਼ਾਂ ਪੂਰੀਆਂ ਹੋ ਚੁੱਕੀਆਂ ਹਨ

ਪਦਮ ਅਵਾਰਡ, ਅਰਥਾਤ, ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ, ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿਚੋਂ ਇਕ ਹਨ ਹੈ 1954 ਵਿਚ ਸਥਾਪਿਤ ਕੀਤੇ ਗਏ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ਤੇ ਕੀਤਾ ਜਾਂਦਾ ਹੈ ਪਦਮ ਪੁਰਸਕਾਰ 'ਖਾਸ ਕੰਮ' ਨੂੰ ਪਛਾਣਨ ਦੀ ਕੋਸ਼ਿਸ਼ ਕਰਦਾ ਹੈ, ਜਿਵੇਂ ਕਿ ਕਲਾ, ਸਾਹਿਤ ਅਤੇ ਸਿੱਖਿਆ, ਖੇਡਾਂ, ਮੈਡੀਸਨ, ਸਮਾਜਿਕ ਕਾਰਜਾਂ, ਵਿਗਿਆਨ ਅਤੇ ਇੰਜੀਨੀਅਰਿੰਗ, ਜਨਤਕ ਜੀਵਨ, ਸਿਵਲ ਸੇਵਾ, ਵਪਾਰ ਅਤੇ ਉਦਯੋਗ ਆਦਿ ਵਿਚ ਵੱਖਰੀਆਂ ਅਤੇ ਅਪਾਰ ਪ੍ਰਾਪਤੀਆਂ / ਸੇਵਾਵਾਂ ਬਦਲੇ ਸਾਰੇ ਵਿਅਕਤੀਆਂ ਨੁੰ ਬਿਨਾਂ ਸ਼੍ਰੇਣੀ, ਜਾਤੀ, ਕਿੱਤੇ, ਸਥਿਤੀ ਜਾਂ ਲਿੰਗ ਦੇ ਭੇਦਭਾਵ ਦੇ, ਜਿਹੜੇ ਇਨ੍ਹਾਂ ਪੁਰਸਕਾਰਾਂ ਲਈ ਯੋਗ ਹੋਣ ਪ੍ਰਦਾਨ ਕੀਤੇ ਜਾਂਦੇ ਹਨ  ਜਨਤਕ ਉੱਦਮਾਂ ਵਿਚ ਕੰਮ ਕਰ ਰਹੇ ਸਰਕਾਰੀ ਕਰਮਚਾਰੀਆਂ ਸਮੇਤ ਹੋਰ ਸਰਕਾਰੀ ਕਰਮਚਾਰੀ, ਡਾਕਟਰਾਂ ਅਤੇ ਵਿਗਿਆਨੀਆਂ ਨੂੰ ਛੱਡ ਕੇ ਪਦਮ ਪੁਰਸਕਾਰ ਦੇ ਯੋਗ ਨਹੀਂ ਹਨ।

ਸਰਕਾਰ ਇਨ੍ਹਾਂ ਪਦਮ ਪੁਰਸਕਾਰਾਂ ਨੂੰਪੀਪਲਜ਼ ਪਦਮਬਣਾਉਣ ਲਈ ਵਚਨਬੱਧ ਹੈ ਇਸ ਲਈ ਸਾਰੇ ਨਾਗਰਿਕਾਂ ਨੂੰ ਸਵੈ-ਨਾਮਜ਼ਦਗੀ ਸਮੇਤ ਨਾਮਜ਼ਦਗੀਆਂ / ਸਿਫਾਰਸ਼ਾਂ ਭੇਜਣ ਲਈ ਬੇਨਤੀ ਕੀਤੀ ਜਾਂਦੀ ਹੈ

ਨਾਮਜ਼ਦਗੀਆਂ / ਸਿਫਾਰਸ਼ਾਂ ਵਿੱਚ ਉਪਰੋਕਤ ਵੈਬਸਾਈਟ ਤੇ ਉਪਲਬਧ ਫਾਰਮੈਟ ਵਿੱਚ ਦਰਸਾਏ ਗਏ ਸਾਰੇ ਢੁਕਵੇਂ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ, ਜਿਸ ਵਿੱਚ ਸਪੱਸ਼ਟ ਤੌਰ ਤੇ ਬੇਮਿਸਾਲ ਪ੍ਰਾਪਤੀਆਂ / ਸੇਵਾਵਾਂ / ਸੰਬੰਧਿਤ ਖੇਤਰ / ਉੱਘੇ ਵਿਅਕਤੀ ਦੀਆਂ ਵਿਲੱਖਣ ਅਤੇ ਅਸਧਾਰਨ ਪ੍ਰਾਪਤੀਆਂ / ਸੇਵਾਵਾਂ ਨੂੰ (ਵੱਧ ਤੋਂ ਵੱਧ 800 ਸ਼ਬਦ) ਸਪਸ਼ਟ ਰੂਪ ਵਿੱਚ ਸਾਹਮਣੇ ਲਿਆਉਂਦਾ ਹੋਵੇ

ਗ੍ਰਹਿ ਮੰਤਰਾਲੇ ਨੇ ਸਾਰੇ ਕੇਂਦਰੀ ਮੰਤਰਾਲਿਆਂ / ਵਿਭਾਗਾਂ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ, ਭਾਰਤ ਰਤਨ ਅਤੇ ਪਦਮ ਵਿਭੂਸ਼ਨ ਵਿਜੇਤਾ, ਉੱਤਮ ਸੰਸਥਾਵਾਂ, ਨੂੰ ਪ੍ਰਤਿਭਾਸ਼ਾਲੀ ਵਿਅਕਤੀਆਂ ਜਿਨ੍ਹਾਂ ਦੀ ਉੱਤਮਤਾ ਅਤੇ ਪ੍ਰਾਪਤੀਆਂ ਵਾਕਈ ਸਮਾਜ ਵਿਚੋਂ ਮਾਨਤਾ ਪ੍ਰਾਪਤ ਹੋਣ ਦੇ ਹੱਕਦਾਰ ਹਨ, ਖਾਸ ਤੌਰ ਤੇ ਸਮਾਜ ਦੇ ਕਮਜ਼ੋਰ ਵਰਗ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਾਤੀਆਂ, ਦਿਵਯਾਂਗ ਵਿਅਕਤੀ ਅਤੇ ਵਿਅਕਤੀ ਜੋ ਸਮਾਜ ਦੀ ਨਿਰਸਵਾਰਥ ਸੇਵਾ ਵਿੱਚ ਲੱਗੇ ਹੋਏ ਹਨ, ਦੀ ਪਛਾਣ ਕਰਨ ਲਈ ਠੋਸ ਯਤਨ ਕਰਨ ਦੀ ਬੇਨਤੀ ਕੀਤੀ ਹੈ


ਇਸ ਸੰਬੰਧੀ ਹੋਰ ਜਾਣਕਾਰੀ ਗ੍ਰਹਿ ਮੰਤਰਾਲੇ ਦੀ ਵੈਬਸਾਈਟ (www.mha.gov.in) 'ਪੁਰਸਕਾਰ ਅਤੇ ਤਗਮੇ' ਸਿਰਲੇਖ ਹੇਠ ਉਪਲਬਧ ਹੈ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਨਿਯਮ ਅਤੇ ਕਾਨੂੰਨ ਵੈਬਸਾਈਟ https://padmaawards.gov.in/AboutAwards.aspx 'ਤੇ ਉਪਲਬਧ ਹਨ

ਐਨ ਡਬਲਯੂ / ਆਰ ਕੇ / ਪੀਕੇ / ਐਸਐਸ / ਏਡੀ / ਡੀਡੀਡੀ



(Release ID: 1649444) Visitor Counter : 161