ਵਿੱਤ ਮੰਤਰਾਲਾ

ਪ੍ਰਧਾਨ ਮੰਤਰੀ ਜਨ–ਧਨ ਯੋਜਨਾ (ਪੀਐੱਮਜੇਡੀਵਾਈ) – ਵਿੱਤੀ ਸਮਾਵੇਸ਼ਨ ਲਈ ਰਾਸ਼ਟਰੀ ਮਿਸ਼ਨ ਨੇ ਸਫ਼ਲ ਲਾਗੂਕਰਣ ਦੇ 6 ਵਰ੍ਹੇ ਪੂਰੇ ਕੀਤੇ

ਪੀਐੱਮਜੇਡੀਵਾਈ ਮੋਦੀ ਸਰਕਾਰ ਦੀਆਂ ਲੋਕ–ਪੱਖੀ ਆਰਥਿਕ ਪਹਿਲਾਂ ਲਈ ਨੀਂਹ–ਪੱਥਰ ਰਹੀ ਹੈ – ਵਿੱਤ ਮੰਤਰੀ


ਪੀਐੱਮਜੇਡੀਵਾਈ ਅਧੀਨ ਇਸ ਦੀ ਸ਼ੁਰੂਆਤ ਤੋਂ 40.35 ਕਰੋੜ ਤੋਂ ਵੱਧ ਲਾਭਾਰਥੀਆਂ ਨੇ 1.31 ਲੱਖ ਕਰੋੜ ਤੋਂ ਵੱਧ ਦਾ ਲੈਣ–ਦੇਣ ਕੀਤਾ


63.6% ਗ੍ਰਾਮੀਣ ਪੀਐੱਮਜੇਡੀਵਾਈ ਖਾਤੇ; 55.2% ਪੀਐੱਮਜੇਡੀਵਾਈ ਖਾਤੇ ਮਹਿਲਾਵਾਂ ਦੇ


ਪੀਐੱਮ ਗ਼ਰੀਬ ਕਲਿਆਣ ਯੋਜਨਾ ਅਧੀਨ, ਕੁੱਲ 30,705 ਕਰੋੜ ਰੁਪਏ ਅਪ੍ਰੈਲ–ਜੂਨ, 2020 ਦੌਰਾਨ ਮਹਿਲਾਵਾਂ ਦੇ ਪੀਐੱਮਜੇਡੀਵਾਈ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਗਏ


ਲਗਭਗ 8 ਕਰੋੜ ਪੀਐੱਮਜੇਡੀਵਾਈ ਖਾਤਾ ਧਾਰਕਾਂ ਨੂੰ ਵਿਭਿੰਨ ਯੋਜਨਾਵਾਂ ਅਧੀਨ ਸਰਕਾਰ ਤੋਂ ਸਿੱਧੇ ਲਾਭ ਟ੍ਰਾਂਸਫ਼ਰ (ਡੀਬੀਟੀ) ਪ੍ਰਾਪਤ ਹੋਏ

Posted On: 28 AUG 2020 7:27AM by PIB Chandigarh

ਵਿੱਤ ਮੰਤਰਾਲਾ ਹਾਸ਼ੀਏ ਤੇ ਜਾ ਚੁੱਕੇ ਅਤੇ ਹੁਣ ਤੱਕ ਸਮਾਜਕਆਰਥਿਕ ਤੌਰ ਉੱਤੇ ਅੱਖੋਂਪ੍ਰੋਖੇ ਕੀਤੇ ਜਾਂਦੇ ਰਹੇ ਵਰਗਾਂ ਨੂੰ ਵਿੱਤੀ ਸਮਾਵੇਸ਼ ਅਤੇ ਸਹਾਇਤਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਵਿੱਤੀ ਸਮਾਵੇਸ਼ ਸਰਕਾਰ ਦੀ ਇੱਕ ਰਾਸ਼ਟਰੀ ਤਰਜੀਹ ਹੈ ਕਿਉਂਕਿ ਇਹ ਸਮਾਵੇਸ਼ ਵਾਧਾ ਕਰਨ ਦੇ ਯੋਗ ਬਣਾ ਸਕਦਾ ਹੈ।

 

ਇਹ ਮਹੱਤਵਪੂਰਨ ਹੈ ਕਿਉਂਕਿ ਇੰਝ ਗ਼ਰੀਬਾਂ ਨੂੰ ਆਪਣੀਆਂ ਬੱਚਤਾਂ ਰਸਮੀ ਵਿੱਤੀ ਪ੍ਰਣਾਲੀ ਵਿੱਚ ਲਿਆਉਣ ਲਈ ਇੱਕ ਸਥਾਨ ਮੁਹੱਈਆ ਹੁੰਦਾ ਹੈ, ਇੱਕ ਅਜਿਹਾ ਸਥਾਨ ਜੋ ਉਨ੍ਹਾਂ ਨੂੰ ਹੱਦੋਂ ਵੱਧ ਵਿਆਜ ਵਸੂਲਣ ਵਾਲੇ ਸ਼ਾਹੂਕਾਰਾਂ ਦੇ ਸ਼ਿਕੰਜਿਆਂ ਚੋਂ ਬਾਹਰ ਕੱਢਣ ਦੇ ਨਾਲਨਾਲ ਪਿੰਡਾਂ ਵਿੱਚ ਰਹਿੰਦੇ ਆਪਣੇ ਪਰਿਵਾਰਾਂ ਨੂੰ ਧਨ ਭੇਜਣ ਦਾ ਇੱਕ ਜ਼ਰੀਆ ਵੀ ਪ੍ਰਦਾਨ ਕਰਦਾ ਹੈ। ਇਸ ਪ੍ਰਤੀਬੱਧਤਾ ਲਈ ਇੱਕ ਪ੍ਰਮੁੱਖ ਪਹਿਲਕਦਮੀ ਹੈ ਇਹ ਪ੍ਰਧਾਨ ਮੰਤਰੀ ਜਨ ਧਨ ਯੋਜਨਾ’ (ਪੀਐੱਮਜੇਡੀਵਾਈ), ਜੋ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਵਿੱਤੀ ਸਮਾਵੇਸ਼ਨ ਪਹਿਲਾਂ ਵਿੱਚੋਂ ਇੱਕ ਹੈ।

 

ਪੀਐੱਮਜੇਡੀਵਾਈ ਦਾ ਐਲਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 15 ਅਗਸਤ, 2014 ਨੂੰ ਸੁਤੰਤਰਤਾ ਦਿਵਸ ਮੌਕੇ ਕੀਤੇ ਆਪਣੇ ਸੰਬੋਧਨ ਵਿੱਚ ਕੀਤਾ ਸੀ। 28 ਅਗਸਤ ਨੂੰ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ, ਪ੍ਰਧਾਨ ਮੰਤਰੀ ਨੇ ਇਸ ਮੌਕੇ ਨੂੰ ਗ਼ਰੀਬਾਂ ਨੂੰ ਇੱਕ ਭੈੜੇ ਚੱਕਰ ਚੋਂ ਨਿਕਲਣ ਦੀ ਆਜ਼ਾਦੀ ਦੇ ਜਸ਼ਨਾਂ ਦਾ ਤਿਉਹਾਰ ਕਰਾਰ ਦਿੱਤਾ ਸੀ।

 

6ਵੀਂ ਵਰ੍ਹੇਗੰਢ ਮੌਕੇ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਇਸ ਯੋਜਨਾ ਦੇ ਮਹੱਤਵ ਨੂੰ ਦੁਹਰਾਉਂਦਿਆਂ ਕਿਹਾ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਮੋਦੀ ਸਰਕਾਰ ਦੀਆਂ ਲੋਕਪੱਖੀ ਆਰਥਿਕ ਪਹਿਲਾਂ ਲਈ ਨੀਂਹਪੱਥਰ ਰਹੀ ਹੈ। ਭਾਵੇਂ ਇਹ ਸਿੱਧੇ ਲਾਭ ਟ੍ਰਾਂਸਫ਼ਰਜ਼ ਹੋਣ ਤੇ ਚਾਹੇ, ਕੋਵਿਡ19 ਵਿੱਤੀ ਸਹਾਇਤਾ, ਪੀਐੱਮਕਿਸਾਨ, ਮਨਰੇਗਾ ਅਧੀਨ ਵਧੀਆਂ ਤਨਖਾਹਾਂ, ਜੀਵਨ ਤੇ ਸਿਹਤ ਬੀਮਾ ਕਵਰ ਹੋਵੇ, ਪਹਿਲਾ ਕਦਮ ਹਰੇਕ ਬਾਲਗ਼ ਨੂੰ ਇੱਕ ਬੈਂਕ ਖਾਤਾ ਮੁਹੱਈਆ ਕਰਵਾਉਣ ਲਈ ਸੀ, ਇਹ ਟੀਚਾ ਪੀਐੱਮਜੇਡੀਵਾਈ ਨੇ ਲਗਭਗ ਪੂਰਾ ਕਰ ਲਿਆ ਹੈ।

 

ਵਿੱਤ ਤੇ ਕਾਰਪੋਰੇਟ ਮਾਮਲੇ ਰਾਜ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਨੇ ਵੀ ਇਸ ਮੌਕੇ ਪੀਐੱਮਜੇਡੀਵਾਈ ਬਾਰੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਪੀਐੱਮਜੇਡੀਵਾਈ ਨੇ ਬੈਂਕਾਂ ਤੋਂ ਸੱਖਣੇ ਰਹੇ ਲੋਕਾਂ ਨੂੰ ਬੈਂਕਿੰਗ ਪ੍ਰਣਾਲੀ ਅਧੀਨ ਲਿਆਂਦਾ ਹੈ, ਭਾਰਤ ਦੇ ਵਿੱਤੀ ਢਾਂਚੇ ਦਾ ਪਾਸਾਰ ਕੀਤਾ ਹੈ ਅਤੇ 40ਕਰੋੜ ਤੋਂ ਵੱਧ ਖਾਤਾ ਧਾਰਕਾਂ ਨੂੰ ਵਿੱਤੀ ਸ਼ਮੂਲੀਅਤ ਅਧੀਨ ਲਿਆਂਦਾ ਹੈ। ਬਹੁਗਿਣਤੀ ਖਾਤਾ ਧਾਰਕ ਔਰਤਾਂ ਹਨ ਅਤੇ ਜ਼ਿਆਦਾਤਰ ਖਾਤੇ ਗ੍ਰਾਮੀਣ ਭਾਰਤ ਤੋਂ ਹਨ। ਅਜੋਕੇ ਕੋਵਿਡ19 ਦੇ ਸਮੇਂ ਦੌਰਾਨ, ਅਸੀਂ ਵਰਨਣਯੋਗ ਫੁਰਤੀ ਤੇ ਨਿਰੰਤਰਤਾ ਵੇਖੀ ਹੈ, ਜਿਸ ਨਾਲ DBTs ਨੇ ਸਮਾਜ ਦੇ ਅਸੁਰੱਖਿਅਤ ਵਰਗ ਸਸ਼ਕਤ ਬਣਾਏ ਹਨ ਤੇ ਉਨ੍ਹਾਂ ਨੂੰ ਵਿੱਤੀ ਸੁਰੱਖਿਆ ਮੁਹੱਈਆ ਕਰਵਾਈ ਹੈ। ਇੱਕ ਮਹੱਤਵਪੂਰਨ ਪੱਖ ਹੈ ਕਿ ਪੀਐੱਮ ਜਨ ਧਨ ਖਾਤਿਆਂ ਜ਼ਰੀਏ ਡੀਬੀਟੀਜ਼ (DBTs – ਸਿੱਧੇ ਲਾਭ ਟ੍ਰਾਂਸਫ਼ਰਜ਼) ਨੇ ਇੱਛਤ ਲਾਭਾਰਥੀ ਤੱਕ ਹਰੇਕ ਰੁਪਿਆ ਪਹੁੰਚਾਉਣਾ ਯਕੀਨੀ ਬਣਾਇਆ ਹੈ ਤੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲੀਕੇਜ ਦੀ ਰੋਕਥਾਮ ਕੀਤੀ ਹੈ।

 

ਹੁਣ ਜਦੋਂ ਅਸੀਂ ਇਸ ਯੋਜਨਾ ਦੇ 6 ਸਾਲ ਸਫ਼ਲਤਾਪੂਰਬਕ ਪੂਰੇ ਕਰ ਲਏ ਹਨ, ਆਓ ਰਤਾ ਇਸ ਯੋਜਨਾ ਦੇ ਹੁਣ ਤੱਕ ਦੇ ਪੱਖਾਂ ਤੇ ਪ੍ਰਾਪਤੀਆਂ ਉੱਤੇ ਗ਼ੌਰ ਕਰ ਲਈਏ।

 

ਪਿਛੋਕੜ

ਪ੍ਰਧਾਨ ਮੰਤਰੀ ਜਨਧਨ ਯੋਜਨਾ (ਪੀਐੱਮਜੇਡੀਵਾਈ); ਬੈਂਕਿੰਗ / ਬੱਚਤਾਂ ਤੇ ਜਮ੍ਹਾਂਖਾਤਿਆਂ, ਧਨ ਭੇਜਣ ਦੀ ਸੁਵਿਧਾ, ਰਿਣ, ਬੀਮਾ, ਪੈਨਸ਼ਨ ਜਿਹੀਆਂ ਵਿੱਤੀ ਸੇਵਾਵਾਂ ਤੱਕ ਸਸਤੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਵਿੱਤੀ ਸਮਾਵੇਸ਼ ਹੈ।

  1. ਉਦੇਸ਼:

 

  • ਸਸਤੀ ਕੀਮਤ ਉੱਤੇ ਵਿੱਤੀ ਉਤਪਾਦ ਤੇ ਸੇਵਾਵਾਂ ਯਕੀਨੀ ਬਣਾਉਣਾ
  • ਲਾਗਤ ਘਟਾਉਣ ਤੇ ਪਹੁੰਚ ਵਧਾਉਣ ਲਈ ਟੈਕਨੋਲੋਜੀ ਦੀ ਵਰਤੋਂ

 

2.  ਯੋਜਨਾ ਦੇ ਬੁਨਿਆਦੀ ਸਿਧਾਂਤ

  • ਬੈਂਕਾਂ ਤੋਂ ਸੱਖਣੇ ਰਹੇ ਲੋਕਾਂ ਨੂੰ ਬੈਂਕਿੰਗ ਘੱਟੋਘੱਟ ਕਾਗਜ਼ੀ ਕਾਰਵਾਈ ਨਾਲ ਬੁਨਿਆਦੀ ਬੱਚਤ ਬੈਂਕ ਖਾਤਾ ਖੋਲ੍ਹਣਾ, ਕੇਵਾਈਸੀ ਤੋਂ ਰਿਆਇਤ, ਕੇਵਾਈਸੀ, ਕੈਂਪ ਮੋਡ ਵਿੱਚ ਖਾਤਾ ਖੋਲ੍ਹਣਾ, ਜ਼ੀਰੋ ਬੈਲੰਸ ਤੇ ਜ਼ੀਰੋ ਚਾਰਜਿਸ
  • ਅਸੁਰੱਖਿਅਤਾਂ ਨੂੰ ਸੁਰੱਖਿਆ ਮਰਚੈਂਟ ਲੋਕੇਸ਼ਨਾਂ ਉੱਤੇ ਨਕਦੀ ਕਢਵਾਉਣ ਤੇ ਭੁਗਤਾਨ ਲਈ ਦੇਸੀ ਡੈਬਿਟ ਕਾਰਡਜ਼ ਜਾਰੀ ਕਰਨਾ, 2 ਲੱਖ ਰੁਪਏ ਦੇ ਮੁਫ਼ਤ ਦੁਰਘਟਨਾ ਬੀਮਾ ਕਵਰੇਜ ਨਾਲ
  • ਬਿਨਾ ਫ਼ੰਡ ਦੇ ਲੋਕਾਂ ਲਈ ਫ਼ੰਡਿੰਗ ਹੋਰ ਵਿੱਤੀ ਉਤਪਾਦ ਜਿਵੇਂ ਕਿ ਸੂਖਮਬੀਮਾ, ਖਪਤਾ ਲਈ ਓਵਰਡ੍ਰਾਫ਼ਟ, ਮਾਈਕ੍ਰੋਪੈਨਸ਼ਨ ਅਤੇ ਮਾਈਕ੍ਰੋਕ੍ਰੈਡਿਟ

 

  1. ਮੁਢਲੀਆਂ ਵਿਸ਼ੇਸ਼ਤਾਵਾਂ

ਇਹ ਯੋਜਨਾ ਨਿਮਨਲਿਖਤ 6 ਥੰਮ੍ਹਾਂ ਦੇ ਅਧਾਰ ਉੱਤੇ ਸ਼ੁਰੂ ਕੀਤੀ ਗਈ ਸੀ:

  1. ਬੈਂਕਿੰਗ ਸੇਵਾਵਾਂ ਸ਼ਾਖਾ ਤੇ ਬੀਸੀ ਤੱਕ ਵਿਆਪਕ ਪਹੁੰਚ
  2. ਹਰੇਕ ਪਰਿਵਾਰ ਲਈ 10,000/– ਰੁਪਏ ਦੀ ਓਵਰਡ੍ਰਾਫ਼ਟ ਸੁਵਿਧਾ ਨਾਲ ਬੁਨਿਆਦੀ ਬੱਚਤ ਬੈਂਕ ਖਾਤੇ
  3. ਵਿੱਤੀ ਸਾਖਰਤਾ ਪ੍ਰੋਗਰਾਮ ਬੱਚਤਾਂ ਨੂੰ ਉਤਸ਼ਾਹਿਤ ਕਰਨਾ, ਏਟੀਐੱਮਜ਼ ਦੀ ਵਰਤੋਂ, ਕ੍ਰੈਡਿਟ ਲਈ ਤਿਆਰ ਰਹਿਣਾ, ਬੀਮਾ ਤੇ ਪੈਨਸ਼ਨਾਂ ਦਾ ਲਾਭ ਲੈਣਾ, ਬੈਂਕਿੰਗ ਲਈ ਬੁਨਿਆਦੀ ਮੋਬਾਈਲ ਫ਼ੋਨ ਵਰਤਣਾ
  4. ਕ੍ਰੈਡਿਟ ਗਰੰਟੀ ਫ਼ੰਡ ਕਾਇਮ ਕਰਨਾ ਡੀਫ਼ਾਲਟਸ ਲਈ ਬੈਂਕਾਂ ਨੂੰ ਕੁਝ ਗਰੰਟੀ ਮੁਹੱਈਆ ਕਰਵਾਉਣਾ
  5. ਬੀਮਾ – 15 ਅਗਸਤ, 2014 ਤੋਂ ਲੈ ਕੇ 31 ਜਨਵਰੀ, 2015 ਤੱਕ ਦੇ ਵਿਚਕਾਰ ਖਾਤਾ ਖੋਲ੍ਹਣ ਉੱਤੇ 1,00,000 ਰੁਪਏ ਤੱਕ ਦਾ ਦੁਰਘਟਨਾ ਕਵਰ ਅਤੇ 30,000 ਰੁਪਏ ਦਾ ਲਾਈਫ਼ ਕਵਰ
  6. ਅਸੰਗਠਿਤ ਖੇਤਰ ਲਈ ਪੈਨਸ਼ਨ ਯੋਜਨਾ

 

  1. ਪਿਛਲੇ ਅਨੁਭਵ ਦੇ ਧਾਰ ਉੱਤੇ ਪੀਐੱਮਜੇਡੀਵਾਈ ਵਿੱਚ ਅਪਣਾਈ ਮਹੱਤਵਪੂ ਪਹੁੰਚ:
  1. ਵੈਂਡਰ ਕੋਲ ਲੌਕਇਨ ਟੈਕਨੋਲੋਜੀ ਨਾਲ ਔਫ਼ਲਾਈਨ ਖਾਤੇ ਖੋਲ੍ਹਣ ਦੀ ਪਹਿਲੀ ਵਿਧੀ ਦੀ ਥਾਂ ਬੈਂਕਾਂ ਦੀ ਬੁਨਿਆਦੀ ਬੈਂਕਿੰਗ ਪ੍ਰਣਾਲੀ ਵਿੱਚ ਖੋਲ੍ਹੇ ਗਏ ਖਾਤੇ ਔਨਲਾਈਨ ਖਾਤੇ ਹਨ
  2. ਰੂਪੇ ਡੈਬਿਟ ਕਾਰਡ ਜਾਂ ਆਧਾਰ ਦੁਆਰਾ ਯੋਗ ਭੁਗਤਾਨ ਪ੍ਰਣਾਲੀ (AePS) ਜ਼ਰੀਏ ਇੰਟਰਔਪਰੇਬਿਲਿਟੀ
  3. ਫ਼ਿਕਸਡਪੁਆਇੰਟ ਬਿਜ਼ਨੇਸ ਕੋਰਸਪੌਂਡੈਂਟਸ
  4. ਕੇਵਾਈਸੀ ਦੀਆਂ ਜਟਿਲ ਰਸਮੀ ਕਾਰਵਾਈਆਂ ਦੀ ਥਾਂ ਉੱਤੇ ਸਰਲੀਕ੍ਰਿਤ ਕੇਵਾਈਸੀ / ਕੇਵਾਈਸੀ

 

  1. ਨਵੀਆਂ ਵਿਸ਼ੇਸ਼ਤਾਵਾਂ ਨਾਲ ਪੀਐੱਮਜੇਡੀਵਾਈ ਦਾ ਵਿਸਤਾਰਸਰਕਾਰ ਨੇ ਕੁਝ ਸੋਧਾਂ ਨਾਲ 26 ਅਗਸਤ, 2018 ਤੋਂ ਬਾਅਦ ਪੀਐੱਮਜੇਡੀਵਾਈ ਦੇ ਵਿਆਪਕ ਪ੍ਰੋਗਰਾਮ ਦਾ ਵਿਸਤਾਰ ਕਰਨ ਦਾ ਫ਼ੈਸਲਾ ਕੀਤਾ
  1. ਹਰੇਕ ਪਰਿਵਾਰਤੋਂ ਫ਼ੋਕਸ ਤਬਦੀਲ ਕਰ ਕੇਬੈਂਕ ਤੋਂ ਸੱਖਣੇ ਹਰੇਕ ਬਾਲਗ਼ਉੱਤੇ ਕੀਤਾ
  2. ਰੂਪੇ ਕਾਰਡ ਬੀਮਾ – 28 ਅਗਸਤ, 2018 ਤੋਂ ਬਾਅਦ ਖੋਲ੍ਹੇ ਗਏ ਪੀਐੱਮਜੇਡੀਵਾਈ ਖਾਤਿਆਂ ਲਈ ਰੂਪੇ ਕਾਰਡਾਂ ਉੱਤੇ ਮੁਫ਼ਤ ਦੁਰਘਟਨਾ ਬੀਮਾ ਕਵਰ 1 ਲੱਖ ਰੁਪਏ ਤੋਂ ਵਧਾ ਕੇ 2 ਲੱਖ ਰੁਪਏ ਕੀਤਾ
  3. ਓਵਰਡ੍ਰਾਫ਼ਟ ਸੁਵਿਧਾਵਾਂ ਵਿੱਚ ਵਾਧਾ
  • OD ਸੀਮਾ 5,000/– ਰੁਪਏ ਤੋਂ ਵਧਾ ਕੇ 10,000/– ਰੁਪਏ ਭਾਵ ਦੁੱਗਣੀ ਕੀਤੀ; 2,000/– ਰੁਪਏ ਤੱਕ ਦੀ OD (ਬਿਨਾਂ ਸ਼ਰਤਾਂ ਦੇ)
  • OD ਲਈ ਉਮਰ ਦੀ ਉੱਪਰਲੀ ਹੱਦ 60 ਸਾਲ ਤੋਂ ਵਧਾ ਕੇ 65 ਸਾਲ ਕੀਤੀ

 

  1. ਪੀਐੱਮਜੇਡੀਵਾਈ ਦੀਆਂ ਪ੍ਰਾਪਤੀਆਂ – 19 ਅਗਸਤ, 2020 ਦੀ ਸਥਿਤੀ ਅਨੁਸਾਰ:

 

) ਪੀਐੱਮਜੇਡੀਵਾਈ ਖਾਤੇ

 

ਪੀਐੱਮਜੇਡੀਵਾਈ ਖਾਤੇ (ਕਰੋੜ ਵਿੱਚ)

  • 19 ਅਗਸਤ, 2020 ਨੂੰ ਪੀਐੱਮਜੇਡੀਵਾਈ ਖਾਤਿਆਂ ਦੀ ਕੁੱਲ ਗਿਣਤੀ: 40.35 ਕਰੋੜ; ਗ੍ਰਾਮੀਣ ਪੀਐੱਮਜੇਡੀਵਾਈ ਖਾਤੇ; 63.6%, ਮਹਿਲਾ ਪੀਐੱਮਜੇਡੀਵਾਈ ਖਾਤੇ: 55.2%
  • ਯੋਜਨਾ ਦੇ ਪਹਿਲੇ ਸਾਲ ਦੌਰਾਨ 17.90 ਕਰੋੜ ਪੀਐੱਮਜੇਡੀਵਾਈ ਖਾਤੇ ਖੋਲ੍ਹੇ ਗਏ ਸਨ
  • ਪੀਐੱਮਜੇਡੀਵਾਈ ਅਧੀਨ ਖਾਤਿਆਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ

 

ਅ) ਚਾਲੂ ਪੀਐੱਮਜੇਡੀਵਾਈ ਖਾਤੇ–

 

ਚਾਲੂ ਪੀਐੱਮਜੇਡੀਵਾਈ ਖਾਤੇ (ਕਰੋੜ ਵਿੱਚ)

 

 

  • ਭਾਰਤੀ ਰਿਜ਼ਰਵ ਬੈਂਕ ਦੇ ਅਗਲੇਰੇ ਦਿਸ਼ਾ–ਨਿਰਦੇਸ਼ਾਂ ਅਨੁਸਾਰ, ਇੱਕ ਪੀਐੱਮਜੇਡੀਵਾਈ ਖਾਤੇ ਤਦ ਗ਼ੈਰ–ਸਰਗਰਮ (ਇਨਪਰੇਟਿਵ) ਮੰਨਿਆ ਜਾਂਦਾ ਹੈ ਜੇ ਗਾਹਕ ਨੇ ਕਿਸੇ ਖਾਤੇ ਵਿੱਚ ਦੋ ਸਾਲਾਂ ਤੋਂ ਵੱਧ ਸਮੇਂ ਤੱਕ ਕੋਈ ਲੈਣ–ਦੇਣ ਨਾ ਕੀਤਾ ਹੋਵੇ
  • 20 ਅਗਸਤ ਨੂੰ, ਕੁੱਲ 40.35 ਕਰੋੜ ਪੀਐੱਮਜੇਡੀਵਾਈ ਖਾਤੇ ਸਨ, ਜਿਨ੍ਹਾਂ ਵਿੱਚੋਂ 34.81 ਕਰੋੜ (86.3%) ਚਾਲੂ ਭਾਵ ਸਰਗਰਮ (ਪਰੇਟਿਵ) ਹਨ
  • ਆਪਰੇਟਿਵ ਖਾਤਿਆਂ ਦੀ % ਵਿੱਚ ਨਿਰੰਤਰ ਵਾਧਾ ਇਹ ਦਰਸਾਉਂਦਾ ਹੈ ਕਿ ਗਾਹਕਾਂ ਦੁਆਰਾ ਇਨ੍ਹਾਂ ਖਾਤਿਆਂ ਦੀ ਵਰਤੋਂ ਨਿਰੰਤਰ ਆਧਾਰ ਉੱਤੇ ਵੱਧ ਤੋਂ ਵੱਧ ਕੀਤੀ ਜਾ ਰਹੀ ਹੈ

 

ੲ) ਪੀਐੱਮਜੇਡੀਵਾਈ ਖਾਤਿਆਂ ਅਧੀਨ ਜਮ੍ਹਾਂ–ਰਕਮ –

 

ਪੀਐੱਮਜੇਡੀਵਾਈ ਅਧੀਨ ਜਮ੍ਹਾਂ–ਰਕਮ (ਕਰੋੜ ਵਿੱਚ)

  • ਪੀਐੱਮਜੇਡੀਵਾਈ ਖਾਤਿਆਂ ਵਿੱਚ ਕੁੱਲ੍ਹ ਜਮ੍ਹਾਂ ਬਕਾਇਆ ਰਾਸ਼ੀ 1.31 ਲੱਖ ਕਰੋੜ ਹੈ
  • ਜਮ੍ਹਾਂ ਰਕਮਾਂ ਵਿੱਚ 5.7 ਗੁਣਾ ਵਾਧਾ ਹੋਇਆ ਹੈ, ਖਾਤਿਆਂ ਵਿੱਚ 2.3 ਗੁਣਾ ਵਾਧਾ ਹੋਇਆ ਹੈ (ਅਗਸਤ ’20 / ਅਗਸਤ ’15)

 

ਸ) ਪੀਐੱਮਜੇਡੀਵਾਈ ਖਾਤੇ ਵਿੱਚ ਔਸਤ ਜਮ੍ਹਾਂ–ਰਾਸ਼ੀ –

 

ਜਮ੍ਹਾਂ ਰਕਮ ਪ੍ਰਤੀ ਖਾਤਾ (ਰੁਪਏ ਵਿੱਚ)

 

  • ਪ੍ਰਤੀ ਖਾਤਾ ਔਸਤ ਜਮ੍ਹਾਂ–ਰਾਸ਼ੀ 3,239 ਰੁਪਏ ਹੈ
  • ਅਗਸਤ ’15 ਦੇ ਬਾਅਦ ਤੋਂ ਪ੍ਰਤੀ ਖਾਤਾ ਔਸਤ ਜਮ੍ਹਾਂ–ਰਾਸ਼ੀ ਵਿੱਚ 2.5 ਗੁਣਾ ਵਾਧਾ ਹੋਇਆ
  • ਔਸਤ ਜਮ੍ਹਾਂ–ਰਾਸ਼ੀ ਵਿੱਚ ਵਾਧਾ ਇੱਕ ਹੋਰ ਸੂਚਕ ਹੈ ਕਿ ਖਾਤਿਆਂ ਦੀ ਵਰਤੋਂ ਵਧੀ ਹੈ ਅਤੇ ਖਾਤਾ ਧਾਰਕਾਂ ਵਿੱਚ ਬੱਚਤ ਦੀ ਆਦਤ ਕਾਇਮ ਹੋਈ ਹੈ

 

ਹ) ਪੀਐੱਮਜੇਡੀਵਾਈ ਖਾਤਾ ਧਾਰਕਾਂ ਨੂੰ ਜਾਰੀ ਕੀਤੇ ਰੂਪੇ ਕਾਰਡ

 

ਪੀਐੱਮਜੇਡੀਵਾਈ ਖਾਤਿਆਂ ਵਿੱਚ ਜਾਰੀ ਕੀਤੇ ਰੂਪੇ ਡੈਬਿਟ ਕਾਰਡਾਂ ਦੀ ਗਿਣਤੀ

(ਕਰੋੜ ਵਿੱਚ) \s

 

 

 

7.      ਜਨ ਧਨ ਦਰਸ਼ਕ ਐਪ

 

ਇੱਕ ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ, ਤਾਂ ਜੋ ਦੇਸ਼ ਵਿੱਚ ਬੈਂਕ ਸ਼ਾਖਾਵਾਂ, ਏਟੀਐੱਮਜ਼, ਬੈਂਕ ਮਿੱਤਰ, ਡਾਕ ਘਰ ਆਦਿ ਜਿਹੇ ਬੈਂਕਿੰਗ ਟੱਚ ਪੁਆਇੰਟਸ ਦਾ ਪਤਾ ਲਾਉਣ ਲਈ ਇੱਕ ਨਾਗਰਿਕਪੱਖੀ ਮੰਚ ਮੁਹੱਈਆ ਹੋ ਸਕੇ। ਜੀਆਈਐੱਸ (GIS) ਐਪ ਉੱਤੇ 8 ਲੱਖ ਤੋਂ ਵੱਧ ਬੈਂਕਿੰਗ ਟੱਚਪੁਆਇੰਟਸ ਦਰਸਾਏ ਗਏ ਹਨ। ਜਨਧਨ ਦਰਸ਼ਕ ਐਪ ਦੀਆਂ ਸੁਵਿਧਾਵਾਂ ਦਾ ਲਾਭ ਆਮ ਲੋਕਾਂ ਦੁਆਰਾ ਆਪਣੀ ਲੋੜ ਤੇ ਸੁਵਿਧਾ ਅਨੁਸਾਰ ਲਿਆ ਜਾ ਸਕਦਾ ਹੈ। ਇਸ ਐਪਲੀਕੇਸ਼ਨ ਦੇ ਵੈੱਬ ਸੰਸਕਰਣ ਤੱਕ ਵੀ http://findmybank.gov.in ਲਿੰਕ ਜ਼ਰੀਏ ਪਹੁੰਚ ਕੀਤੀ ਜਾ ਸਕਦੀ ਹੈ।

 

ਇਸ ਐਪ ਦੀ ਵਰਤੋਂ ਅਜਿਹੇ ਪਿੰਡਾਂ ਦੀ ਸ਼ਨਾਖ਼ਤ ਲਈ ਵੀ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦੇ 5 ਕਿਲੋਮੀਟਰ ਦੇ ਘੇਰੇ ਵਿੱਚ ਕੋਈ ਬੈਂਕਿ ਟੱਚਪੁਆਇੰਟ ਨਹੀਂ ਹਨ। ਇੰਝ ਸ਼ਨਾਖ਼ਤ ਕੀਤੇ ਪਿੰਡ ਤਦ ਸਬੰਧਿਤ SLBCs ਦੁਆਰਾ ਬੈਂਕਿੰਗ ਆਊਟਲੈਟਸ ਖੋਲ੍ਹਣ ਲਈ ਵਿਭਿੰਨ ਬੈਂਕਾਂ ਨੂੰ ਦੇ ਦਿੱਤੇ ਜਾਂਦੇ ਹਨ। ਇਨ੍ਹਾਂ ਯਤਨਾਂ ਕਰਕੇ ਅਜਿਹੇ ਪਿੰਡਾਂ ਦੀ ਗਿਣਤੀ ਵਿੱਚ ਵਰਣਨਯੋਗ ਕਮੀ ਆਈ ਹੈ।

 

ਜੇਡੀਡੀ ਐਪ ਵਿੱਚ ਉਨ੍ਹਾਂ ਪਿੰਡਾਂ ਦੀ ਗਿਣਤੀ, ਜਿਨ੍ਹਾਂ ਦੇ 5 ਕਿਲੋਮੀਟਰ ਦੇ ਘੇਰੇ ਵਿੱਚ ਕੋਈ ਬੈਂਕਿੰਗ ਟੱਚਪੁਆਇੰਟ ਨਹੀਂ

 

8.  ਪੀਐੱਮਜੇਡੀਵਾਈ ਮਹਿਲਾ ਲਾਭਾਰਥੀਆਂ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ)

ਮਾਣਯੋਗ ਵਿੱਤ ਮੰਤਰੀ ਦੁਆਰਾ 26 ਮਾਰਚ, 2020 ਨੂੰ ਕੀਤੇ ਐਲਾਨ ਅਨੁਸਾਰ ਪੀਐੱਮ ਗ਼ਰੀਬ ਕਲਿਆਣ ਯੋਜਨਾਅਧੀਨ 500/– ਰੁਪਏ ਦੀ ਰਾਸ਼ੀ ਪ੍ਰਤੀ ਮਹੀਨਾ ਤਿੰਨ ਮਹੀਨਿਆਂ (ਅਪ੍ਰੈਲ ’20 ਤੋਂ ਜੂਨ ’20 ਤੱਕ) ਲਈ ਪ੍ਰਧਾਨ ਮੰਤਰੀ ਜਨ ਧਨ ਯੋਜਨਾ’ (ਪੀਐੱਮਜੇਡੀਵਾਈ) ਅਧੀਨ ਮਹਿਲਾ ਖਾਤਾ ਧਾਰਕਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਗਈ ਸੀ। ਅਪ੍ਰੈਲਜੂਨ, 2020 ਦੌਰਾਨ ਮਹਿਲਾ ਪੀਐੱਮਜੇਡੀਵਾਈ ਖਾਤਾ ਧਾਰਕਾਂ ਦੇ ਖਾਤਿਆਂ ਵਿੱਚ ਕੁੱਲ 30,705 ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਈ ਗਈ ਹੈ।

 

9.        ਸੁਖਾਵੇਂ ਢੰਗ ਨਾਲ DBT ਲੈਣਦੇਣ ਯਕੀਨੀ ਬਣਾਉਣ ਵੱਲ:

ਬੈਂਕਾਂ ਦੁਆਰਾ ਦਿੱਤੀ ਗਈ ਜਾਦਕਾਰੀ ਅਨੁਸਾਰ, ਪੀਐੱਮਜੇਡੀਵਾਈ ਦੇ ਲਗਭਗ 8 ਕਰੋੜ ਖਾਤਾ ਧਾਰਕਾਂ ਨੇ ਸਰਕਾਰ ਤੋਂ ਵਿਭਿੰਨ ਯੋਜਨਾਵਾ ਅਧੀਨ ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ’ (DBT – ਸਿੱਧਾ ਲਾਭ ਤਬਾਦਲਾ) ਪ੍ਰਾਪਤ ਕੀਤੇ। ਇਹ ਯਕੀਨੀ ਬਣਾਉਣ ਲਈ ਕਿ ਯੋਗ ਲਾਭਾਰਥੀਆਂ ਨੂੰ ਉਨ੍ਹਾਂ ਦੀ ਡੀਬੀਟੀ (DBT) ਸਮੇਂ ਤੇ ਹਾਸਲ ਹੋਵੇ, ਇਸ ਲਈ ਵਿਭਾਗ ਨੇ ਡੀਬੀਟੀ ਮਿਸ਼ਨ, NPCI, ਬੈਂਕਾਂ ਤੇ ਹੋਰ ਵਿਭਿੰਨ ਮੰਤਰਾਲਿਆਂ ਨਾਲ ਸਲਾਹਮਸ਼ਵਰਾ ਕਰ ਕੇ DBT ਦੀਆਂ ਨਾਕਾਮੀਆਂ ਦੇ ਟਾਲੇ ਜਾ ਸਕਣ ਵਾਲੇ ਕਾਰਣਾਂ ਦੀ ਸ਼ਨਾਖ਼ਤ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ। ਬੈਂਕਾਂ ਅਤੇ NPCI ਦੁਆਰਾ ਨਿਯਮਿਤ ਵੀਡੀਓ ਕਾਨਫਰੰਸਾਂ ਜ਼ਰੀਏ ਇਸ ਸਬੰਧੀ ਬਹੁਤ ਬਾਰੀਕੀ ਨਾਲ ਨਿਗਰਾਨੀ ਕਰਨ ਕਰਕੇ ਟਾਲੇ ਜਾ ਸਕਣ ਵਾਲੇ ਕਾਰਣਾਂ ਕਰਕੇ DBT ਨਾਕਾਮੀਆਂ ਦੀ ਗਿਣਤੀ ਵਿੱਚ ਵਰਣਨਯੋਗ ਕਮੀ ਦਰਜ ਕੀਤੀ ਗਈ ਹੈ ਅਪ੍ਰੈਲ ’19 ਵਿੱਚ ਅਜਿਹੀਆਂ ਨਾਕਾਮੀਆਂ ਦੀ  ਗਿਣਤੀ 5.23 ਲੱਖ (0.20%) ਸੀ ਪਰ ਜੂਨ ’20 ਵਿੱਚ ਇਹ ਗਿਣਤੀ ਘਟ ਕੇ 1.1 ਲੱਖ (0.04%) ਰਹਿ ਗਈ ਸੀ।

 

10.      ਅਗਲੇਰਾ ਮਾਰਗ

i.          ਪੀਐੱਮਜੇਡੀਵਾਈ ਖਾਤਾ ਧਾਰਕਾਂ ਲਈ ਸੂਖਮ ਬੀਮਾ ਯੋਜਨਾਵਾਂ ਦੀ ਕਵਰੇਜ ਯਕੀਨੀ ਬਣਾਉਣ ਦੇ ਯਤਨ। ਪੀਐੱਮਜੇਡੀਵਾਈ ਦੇ ਯੋਗ ਖਾਤਾ ਧਾਰਕਾਂ ਨੂੰ ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਅਧੀਨ ਕਵਰ ਕਰਨ ਦੀ ਕੋਸ਼ਿਸ਼ ਹੋਵੇਗੀ। ਬੈਂਕਾਂ ਨੂੰ ਪਹਿਲਾਂ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

ii.         ਸਮੁੱਚੇ ਭਾਰਤ ਵਿੱਚ ਬੁਨਿਆਦੀ ਢਾਂਚੇ ਦੀ ਪ੍ਰਵਾਨਗੀ ਦੀ ਸਿਰਜਣਾ ਰਾਹੀਂ ਪੀਐੱਮਜੇਡੀਵਾਈ ਖਾਤਾ ਧਾਰਕਾਂ ਲਈ ਰੂਪੇ ਡੈਬਿਟ ਕਾਰਡ ਦੀ ਵਰਤੋਂ ਸਮੇਤ ਡਿਜੀਟਲ ਭੁਗਤਾਨਾਂ ਦਾ ਪ੍ਰੋਤਸਾਹਨ।

iii.        ਪੀਐੱਮਜੇਡੀਵਾਈ ਖਾਤਾ ਧਾਰਕਾਂ ਦੀ ਮਾਈਕ੍ਰੋਕ੍ਰੈਡਿਟ ਅਤੇ ਸੂਖਮ ਨਿਵੇਸ਼ ਜਿਵੇਂ ਕਿ ਫ਼ਲੈਕਸੀਰੈਕਰਿੰਗ ਡਿਪਾਜ਼ਿਟ ਆਦਿ ਦੀ ਪਹੁੰਚ ਵਿੱਚ ਸੁਧਾਰ।

 

***

 

ਆਰਐੱਮ/ਕੇਐੱਮਐੱਨ


(Release ID: 1649097) Visitor Counter : 387