ਗ੍ਰਹਿ ਮੰਤਰਾਲਾ

ਪੁਲਿਸ ਖੋਜ ਤੇ ਵਿਕਾਸ ਬਿਓਰੋ ਕਲ 28 ਅਗਸਤ 2020 ਨੂੰ ਆਪਣੀ ਸਥਾਪਨਾ ਦੀ ਗੋਲਡਨ ਜੁਬਲੀ ਵਰੇਗੰਢ ਮਨਾ ਰਿਹਾ ਹੈ।

Posted On: 27 AUG 2020 4:56PM by PIB Chandigarh

ਪੁਲਿਸ ਖੋਜ ਤੇ ਵਿਕਾਸ ਬਿਓਰੋ ਕਲ 28 ਅਗਸਤ 2020 ਨੂੰ ਆਪਣੀ ਸਥਾਪਨਾ ਦੀ ਗੋਲਡਨ ਜੁਬਲੀ ਵਰੇਗੰਢ ਮਨਾ ਰਿਹਾ ਹੈ ਗ੍ਰਿਹ ਰਾਜ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਮੁੱਖ ਮਹਿਮਾਨ ਬਣਨ ਲਈ ਸਹਿਮਤ ਹੋ ਗਏ ਹਨ ਅਤੇ ਗ੍ਰਿਹ ਸਕੱਤਰ ਸ਼੍ਰੀ ਅਜੇ ਕੁਮਾਰ ਭੱਲਾ ਸਨਮਾਨਤ ਮਹਿਮਾਨ ਹੋਣਗੇ ਕੋਰੋਨਾ ਮਹਾਮਾਰੀ ਕਾਰਨ ਜੁਬਲੀ ਸਮਾਗਮ ਵਰਚੂਅਲ ਮੋਡ ਵਿੱਚ ਕੀਤਾ ਜਾਵੇਗਾ ਇਸ ਸਮਾਗਮ ਨੂੰ ਪੁਲਿਸ ਖੋਜ ਤੇ ਵਿਕਾਸ ਬਿਓਰੋ, ਇਸ ਦੀਆਂ ਬਾਹਰਲੀਆਂ ਇਕਾਈਆਂ, ਸੂਬਾ ਪੁਲਿਸ ਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਵਿੱਚ ਵੀ ਦੇਖਿਆ ਜਾ ਸਕੇਗਾ ਤੇ ਇਸ ਮੰਤਵ ਲਈ ਇੱਕ ਵੀਡੀਓ ਲਿੰਕ ਦਿੱਤਾ ਗਿਆ ਹੈ


ਪੁਲਿਸ ਖੋਜ ਤੇ ਵਿਕਾਸ ਬਿਓਰੋ 28 ਅਗਸਤ 1970 ਨੂੰ ਭਾਰਤ ਸਰਕਾਰ ਦੇ ਗ੍ਰਿਹ ਮੰਤਰਾਲੇ ਦੇ ਇੱਕ ਮਤੇ ਰਾਹੀਂ ਸਥਾਪਿਤ ਕੀਤਾ ਗਿਆ ਸੀ ਤੇ ਇਸ ਨੂੰ ਕਾਇਮ ਕਰਨ ਦਾ ਮੰਤਵ ਪੁਲਿਸ ਦੇ ਕੰਮ ਵਿੱਚ ਬੇਹਤਰੀਨ ਕਾਰਗੁਜ਼ਾਰੀ ਨੂੰ ਉਤਸ਼ਾਹਿਤ ਕਰਨਾ, ਪੁਲਿਸ ਦੀਆਂ ਸਮੱਸਿਆਵਾਂ ਨੂੰ ਛੇਤੀਤੇ ਇੱਕ ਤਰੀਕੇ ਅਨੁਸਾਰ ਅਧਿਐਨ ਕਰਨਾ, ਪੁਲਿਸ ਦੀਆਂ ਵਿਧੀਆਂ ਤੇ ਤਕਨੀਕਾਂ ਵਿੱਚ ਵਿਗਿਆਨ ਤੇ ਟੈਕਨੋਲੋਜੀ ਨੂੰ ਲਾਗੂ ਕਰਨਾ ਸੀ ਇਹ ਬਿਓਰੋ ਸ਼ੁਰੂ ਵਿੱਚ 2 ਡਵੀਜ਼ਨਾ ਵਿੱਚ ਚਾਲੂ ਕੀਤਾ ਗਿਆ ਸੀ 1973 ਵਿੱਚ ਪੁਲਿਸ ਸਿਖਲਾਈ ਬਾਰੇ ਗੋਰੇ ਕਮੇਟੀ ਦੀਆਂ ਸਿਫਾਰਸ਼ਾਂ ਤੇ ਇਸ ਵਿੱਚ ਸਿਖਲਾਈ ਡਵੀਜ਼ਨ ਵੀ ਜੋੜ ਦਿੱਤੀ ਗਈ ਸੀ


ਪਿਛਲੇ ਪੰਜ ਦਹਾਕਿਆਂ ਦੌਰਾਨ ਪੁਲਿਸ ਖੋਜ ਤੇ ਵਿਕਾਸ ਬਿਓਰੋ ਵੱਲੋਂ ਭਾਰਤੀ ਪੁਲਿਸ ਦੀ ਨੁਹਾਰ ਬਣਾਉਣ ਲਈ ਇੱਕ ਮਹੱਤਵਪੂਰਨ ਸਫ਼ਰ ਤੈਅ ਕੀਤਾ ਗਿਆ ਹੈ ਪਿਛਲੇ ਪੰਜ ਸਾਲਾਂ ਦੌਰਾਨ ਪੁਲਿਸ ਖੋਜ ਤੇ ਵਿਕਾਸ ਬਿਓਰੋ ਵੱਲੋਂ ਪੁਲਿਸ ਕਰਮਚਾਰੀਆਂ ਦੇ ਸਮਰੱਥਾ ਨਿਰਮਾਣ ਉਪਰ ਧਿਆਨ ਕੇਂਦਰਤ ਕੀਤਾ ਗਿਆ ਹੈ ਤੇ ਕਰੀਬ 55,000 ਅਫਸਰਾਂ ਤੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਗਈ ਹੈ



ਐਨਡਬਲਯੂ/ਆਰਕੇ/ਪੀਕੇ/ਏਡੀ/ਡੀਡੀਡੀ


(Release ID: 1649032) Visitor Counter : 189