ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਵੱਲੋਂ ਐਨ ਸੀ ਸੀ ਸਿਖਲਾਈ ਲਈ ਮੋਬਾਇਲ ਐਪ ਦੀ ਸ਼ੁਰੂਆਤ। ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਐਨ ਸੀ ਸੀ ਦੇ ਡਾਇਰੈਕਟੋਰੇਟ ਜਨਰਲ ਦੀ ਮੋਬਾਇਲ ਸਿਖਲਾਈ ਐਪ ਦੀ ਅੱਜ ਨਵੀਂ ਦਿੱਲੀ ਵਿੱਚ ਸ਼ੁਰੂਆਤ ਕੀਤੀ ।

Posted On: 27 AUG 2020 12:11PM by PIB Chandigarh

ਕੋਵਿਡ-19 ਕਰਕੇ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਐਨ ਸੀ ਸੀ ਕੈਡਿਟਾਂ ਦੀ ਸਿਖਲਾਈ ਪ੍ਰਭਾਵਿਤ ਹੋਈ ਹੈ, ਕਿਉਂਜੋ ਇਹ ਜ਼ਿਆਦਾਤਰ ਸੰਪਰਕ ਅਧਾਰਤ ਸਿਖਲਾਈ ਹੁੰਦੀ ਹੈ ਕਿਉਂਕਿ ਸਕੂਲ ਤੇ ਕਾਲਜਾਂ ਦੇ ਨੇੜਲੇ ਭਵਿੱਖ ਵਿੱਚ ਖੁਲਣ ਦੀ ਸੰਭਾਵਨਾ ਨਹੀਂ, ਇਸ ਲਈ ਐਨ ਸੀ ਸੀ ਕੈਡਿਟਾਂ ਨੂੰ ਡਿਜੀਟਲ ਮਾਧਿਅਮ ਰਾਹੀਂ ਸਿਖਲਾਈ ਦੇਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਐਪ ਦੀ ਸ਼ੁਰੂਆਤ ਵੇਲੇ ਰੱਖਿਆ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਐਨ ਸੀ ਸੀ ਕੈਡਿਟਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਉਨਾਂ ਲਈ ਕਾਮਯਾਬੀ ਦੀ ਕਾਮਨਾ ਕਰਦਿਆਂ ਰੱਖਿਆ ਮੰਤਰੀ ਨੇ ਐਨ ਸੀ ਸੀ ਕੈਡਿਟਾਂ ਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ


ਐਨ ਸੀ ਸੀ ਕੈਡਿਟਾਂ ਨੂੰ ਆਪਣੇ ਸੰਬੋਧਨ ਵਿੱਚ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਐਪ ਉਨਾਂ ਨੂੰ ਡਿਜੀਟਲ ਮਾਧਿਅਮ ਰਾਹੀਂ ਸਿੱਖਣ ਅਤੇ ਕੋਵਿਡ-19 ਕਾਰਨ ਲਗਾਈਆਂ ਗਈਆਂ ਪਾਬੰਦੀਆਂ ਤੋਂ ਪੈਦਾ ਹੋਈਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿੱਚ ਸਹਾਈ ਹੋਵੇਗੀ ਪਰ ਜੇ ਕੋਈ ਦ੍ਰਿੜ ਇਰਾਦੇ ਤੇ ਆਤਮ ਵਿਸ਼ਵਾਸ ਨਾਲ ਅੱਗੇ ਵਧਦਾ ਹੈ , ਤਾਂ ਉਹ ਸਾਰੀਆਂ ਅੜਚਨਾਂ ਨੂੰ ਪਾਰ ਕਰਕੇ ਸਫ਼ਲਤਾ ਹਾਸਲ ਕਰਦਾ ਹੈ ਸ਼੍ਰੀ ਰਾਜਨਾਥ ਸਿੰਘ ਨੇ ਇੱਕ ਲੱਖ ਤੋਂ ਵੱਧ ਐਨ ਸੀ ਸੀ ਕੈਡਿਟਾਂ ਦੀ ਸ਼ਲਾਘਾ ਕੀਤੀ ਜਿਨਾਂ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਵਿੱਚ ਕਈ ਤਰਾਂ ਦੇ ਕੰਮ ਕਰਕੇ ਅਗਲੀ ਕਤਾਰ ਦੇ ਕੋਰੋਨਾ ਯੋਧਿਆਂ ਦੀ ਸਹਾਇਤਾ ਕੀਤੀ ਉਨਾਂ ਕਿਹਾ ਕਿ ਐਨ ਸੀ ਸੀ ਏਕਤਾ , ਅਨੁਸ਼ਾਸਨ ਤੇ ਰਾਸ਼ਟਰ ਪ੍ਰਤੀ ਸੇਵਾ ਦੀਆਂ ਕਦਰਾਂ ਸਿਖਾਉਂਦੀ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਏਅਰ ਮਾਰਸ਼ਲ ਅਰਜਨ ਸਿੰਘ, ਖੇਡ ਹਸਤੀਆਂ, ਅੰਜਲੀ ਭਾਗਵਤ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਰੀਕਰ ਵਰਗੇ ਅਨੇਕਾਂ ਐਨ ਸੀ ਸੀ ਕੈਡਿਟ ਉਚਾਈ ਹਾਸਲ ਕਰਦਿਆਂ ਮਹਾਨ ਹਸਤੀਆਂ ਬਣੇ ਰੱਖਿਆ ਮੰਤਰੀ ਆਪ ਵੀ ਐਨ ਸੀ ਸੀ ਕੈਡਿਟ ਰਹਿ ਚੁੱਕੇ ਨੇ


ਡੀ ਜੀ ਐਨ ਸੀ ਸੀ ਦੀ ਮੋਬਾਇਲ ਸਿਖਲਾਈ ਐਪ ਕੈਡਿਟਾਂ ਨੂੰ ਇੱਕੋ ਪਲੇਟਫਾਰਮ ਤੇ ਸਿਲੇਬਸ , ਸਿਖਲਾਈ ਵੀਡੀਓ ਤੇ ਬਾਰ ਬਾਰ ਪੁੱਛੇ ਜਾਣ ਵਾਲੇ ਸਵਾਲਾਂ ਸਣੇ ਸਮੁੱਚੀ ਸਿਖਲਾਈ ਸਮੱਗਰੀ ਪ੍ਰਦਾਨ ਕਰੇਗੀ ਇਸ ਐਪ ਨੂੰ ਅੰਤਰ ਸੰਵਾਦ ਬਣਾਇਆ ਗਿਆ ਹੈ, ਜਿਸ ਵਿੱਚ ਪ੍ਰਸ਼ਨ ਪੁੱਛਣ ਦਾ ਵਿਕਲਪ ਉਪਲਬਧ ਹੈ ਇਸ ਦੀ ਵਰਤੋਂ ਕਰਦਿਆਂ ਕੋਈ ਵੀ ਕੈਡਿਟ ਸਿਖਲਾਈ ਜਾਂ ਸਿਲੇਬਸ ਬਾਰੇ ਸਵਾਲ ਪੋਸਟ ਕਰ ਸਕਦਾ ਹੈ, ਜਿਸ ਦਾ ਜਵਾਬ ਮਾਹਰ ਇੰਸਟਰਕਟਰਾਂ ਵੱਲੋਂ ਦਿੱਤਾ ਜਾਵੇਗਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਡਿਜੀਟਲ ਭਾਰਤ ਦੇ ਸੁਪਨੇ ਤੇ ਚੱਲਦਿਆਂ ਇਹ ਐਪ, ਐਨ ਸੀ ਸੀ ਸਿਖਲਾਈ ਨੂੰ ਡਿਜੀਟਲ ਬਣਾਉਣ ਲਈ ਇੱਕ ਸਾਰਥਿਕ ਕਦਮ ਹੋਵੇਗੀ

 

 
ਏਬੀਬੀ/ਨੰਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1648936) Visitor Counter : 196