ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰ ਸਰਕਾਰ ਦੇ ਸਿਵਲ ਪੈਨਸ਼ਨ ਧਾਰਕ ਡਿਜੀ ਲਾਕਰ ਵਿੱਚ ਇਲੈਕਟ੍ਰੌਨਿਕ ਪੀਪੀਓ ਸਟੋਰ ਕਰ ਸਕਦੇ ਹਨ
ਡਿਜੀ ਲਾਕਰ ਦਾ ਨਤੀਜਾ ਸਿਵਲ ਪੈਨਸ਼ਨ ਧਾਰਕਾਂ ਦੇ ਲਈ ਜਿਉਣ ਦੀ ਸੁਗਮਤਾ ਵਿੱਚ ਸਾਹਮਣੇ ਆਵੇਗਾ
Posted On:
26 AUG 2020 3:38PM by PIB Chandigarh
ਪੈਨਸ਼ਨ ਅਤੇ ਪੈਨਸ਼ਨਧਾਰੀ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਪੈਨਸ਼ਨ ਧਾਰਕ ਕੁਝ ਸਮੇਂ ਬਾਅਦ ਆਪਣੇ ਪੈਨਸ਼ਨ ਪੇਮੈਂਟ ਆਰਡਰ (ਪੀਪੀਓ) ਦੀਆਂ ਅਸਲ ਕਾਪੀਆਂ ਖੋ ਦਿੰਦੇ ਹਨ, ਜੋ ਕਿ ਸਪਸ਼ਟ ਤੌਰ ’ਤੇ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਪੀਪੀਓ ਦੀ ਗ਼ੈਰਹਾਜ਼ਰੀ ਵਿੱਚ, ਇਨ੍ਹਾਂ ਪੈਨਸ਼ਨ ਧਾਰਕਾਂ ਨੂੰ ਆਪਣੀ ਸੇਵਾਮੁਕਤ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ’ਤੇ ਅਣਗਿਣਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਆਪਕ ਰੂਪ ਨਾਲ ਫੈਲੀ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ, ਨਵੇਂ ਸੇਵਾਮੁਕਤ ਅਧਿਕਾਰੀਆਂ ਦੇ ਲਈ, ਇਹ ਦੁਚਿੱਤੀ ਭਰਿਆ ਮਾਮਲਾ ਸੀ ਕਿ ਉਹ ਪੀਪੀਓ ਦੀਆਂ ਹਾਰਡ ਕਾਪੀਆਂ ਪ੍ਰਾਪਤ ਕਰਨ ਦੇ ਲਈ ਸ਼ਰੀਰਕ ਰੂਪ ਨਾਲ ਹਾਜ਼ਰ ਹੋਣ ਜਾਂ ਨਹੀਂ।
ਇਸ ਲਈ ਪੈਨਸ਼ਨ ਅਤੇ ਪੈਨਸ਼ਨਧਾਰੀ ਭਲਾਈ ਵਿਭਾਗ (ਡੀਓਪੀਪੀਡਬਲਿਊ) ਨੇ ਕੇਂਦਰ ਸਰਕਾਰ ਦੇ ਸਿਵਲ ਪੈਨਸ਼ਨ ਧਾਰਕਾਂ ਦੇ ਜਿਉਣ ਦੀ ਸੁਗਮਤਾ ਨੂੰ ਵਧਾਉਣ ਦੇ ਲਈ ਸੀਜੀਏ (ਕੰਟਰੋਲਰ ਜਨਰਲ ਆਵ੍ ਅਕਾਉਂਟਸ) ਦੇ ਪੀਐੱਫ਼ਐੱਮਐੱਸ ਅਰਜ਼ੀ ਦੇ ਜ਼ਰੀਏ ਤਿਆਰ ਇਲੈਕਟ੍ਰੌਨਿਕ ਪੈਨਸ਼ਨ ਪੇਮੈਂਟ ਆਰਡਰ (ਈ-ਪੀਪੀਓ) ਨੂੰ ਡਿਜੀ ਲਾਕਰ ਦੇ ਨਾਲ ਜੋੜਨ ਦਾ ਫ਼ੈਸਲਾ ਕੀਤਾ ਹੈ। ਇਹ ਪ੍ਰਣਾਲੀ ਕਿਸੇ ਵੀ ਪੈਨਸ਼ਨਧਾਰੀ ਨੂੰ ਉਨ੍ਹਾਂ ਦੇ ਡਿਜੀ ਲਾਕਰ ਖਾਤੇ ਤੋਂ ਉਨ੍ਹਾਂ ਦੇ ਪੀਪੀਓ ਦੀ ਨਵੀਨਤਮ ਕਾਪੀ ਦਾ ਤੁਰੰਤ ਇੱਕ ਪ੍ਰਿੰਟ-ਆਊਟ ਪ੍ਰਾਪਤ ਕਰਨ ਵਿੱਚ ਸਮਰੱਥ ਬਣਾਵੇਗੀ। ਇਹ ਪਹਿਲ ਉਨ੍ਹਾਂ ਦੇ ਡਿਜੀ ਲਾਕਰ ਵਿੱਚ ਉਨ੍ਹਾਂ ਦੇ ਸਬੰਧਿਤ ਪੀਪੀਓ ਦੇ ਇੱਕ ਸਥਾਈ ਰਿਕਾਰਡ ਤਿਆਰ ਕਰੇਗੀ ਅਤੇ ਇਸਦੇ ਨਾਲ-ਨਾਲ ਨਵੇਂ ਪੈਨਸ਼ਨ ਧਾਰਕਾਂ ਨੂੰ ਪੀਪੀਓ ਤੱਕ ਪਹੁੰਚਣ ਵਿੱਚ ਲੱਗਣ ਵਾਲੀ ਦੇਰੀ ਵੀ ਖ਼ਤਮ ਹੋਵੇਗੀ ਅਤੇ ਪ੍ਰਿੰਟਡ ਕਾਪੀ ਸੌਂਪਣ ਦੀ ਜ਼ਰੂਰਤ ਵੀ ਨਹੀਂ ਪਵੇਗੀ। ਸਿਵਲ ਮੰਤਰਾਲਿਆਂ ਦੁਆਰਾ ਇਸ ਟੀਚੇ ਨੂੰ 2021-22 ਤੱਕ ਪੂਰਾ ਕੀਤਾ ਜਾਣਾ ਸੀ, ਜਿਸ ਨੂੰ ਵਿਭਾਗ ਨੇ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਸਮੇਂ ਤੋਂ ਪਹਿਲਾਂ ਹੀ ਪੂਰਾ ਕਰ ਲਿਆ।
ਇਸ ਸੁਵਿਧਾ ਨੂੰ “ਭਵਿਸ਼ਯਾ” ਸੌਫ਼ਟਵੇਅਰ ਦੇ ਨਾਲ ਤਿਆਰ ਕੀਤਾ ਗਿਆ ਹੈ, ਜੋ ਪੈਨਸ਼ਨ ਧਾਰਕਾਂ ਦੇ ਲਈ ਉਨ੍ਹਾਂ ਦੀ ਪੈਨਸ਼ਨ ਪ੍ਰਕਿਰਿਆ ਸ਼ੁਰੂ ਹੋਣ ਤੋਂ ਲੈ ਕੇ ਪ੍ਰਕਿਰਿਆ ਦੇ ਅੰਤ ਤੱਕ ਇੱਕ ਸਿੰਗਲ ਵਿੰਡੋ ਪਲੈਟਫਾਰਮ ਹੈ। “ਭਵਿਸ਼ਯਾ” ਹੁਣ ਸੇਵਾ-ਮੁਕਤ ਹੋਣ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਦੇ ਡਿਜੀ ਲਾਕਰ ਖਾਤੇ ਦੇ ਨਾਲ ਉਨ੍ਹਾਂ ਦੇ “ਭਵਿਸ਼ਯਾ” ਖਾਤੇ ਨੂੰ ਜੋੜਨ ਅਤੇ ਸਹਿਜ ਢੰਗ ਨਾਲ ਉਨ੍ਹਾਂ ਦੇ ਈ-ਪੀਪੀਓ ਨੂੰ ਪ੍ਰਾਪਤ ਕਰਨ ਦਾ ਇੱਕ ਵਿਕਲਪ ਉਪਲਬਧ ਕਰਵਾਏਗਾ।
ਪੈਨਸ਼ਨ ਧਾਰਕਾਂ ਦੇ ਡਿਜੀ ਲਾਕਰ ਵਿੱਚ ਈ-ਪੀਪੀਓ ਸਟੋਰ ਕਰਨ ਦੇ ਲਈ ਹੇਠ ਦਿੱਤੇ ਕਦਮਾਂ ਦੀ ਲੋੜ ਹੈ:
• “ਭਵਿਸ਼ਯਾ” ਸੇਵਾ-ਮੁਕਤ ਹੋਣ ਵਾਲੇ ਵਿਅਕਤੀਆਂ ਨੂੰ ਆਪਣੇ ਈ-ਪੀਪੀਓ ਪਾਉਣ ਦੇ ਲਈ ‘ਭਵਿਸ਼ਯਾ’ ਦੇ ਨਾਲ ਉਨ੍ਹਾਂ ਦੇ ਡਿਜੀ ਲਾਕਰ ਖਾਤੇ ਨੂੰ ਜੋੜਨ ਦਾ ਇੱਕ ਵਿਕਲਪ ਉਪਲਬਧ ਕਰਾਉਂਦਾ ਹੈ।
• ਉਪਰੋਕਤ ਵਿਕਲਪ ਸੇਵਾ, ਸੇਵਾ-ਮੁਕਤ ਹੋਣ ਵਾਲੇ ਵਿਅਕਤੀਆਂ ਨੂੰ ਸੇਵਾ-ਮੁਕਤ ਸਬੰਧੀ ਫਾਰਮ ਭਰਨ ਵੇਲੇ ਅਤੇ ਫਾਰਮ ਜਮ੍ਹਾਂ ਕਰਨ ਤੋਂ ਬਾਅਦ ਵੀ ਉਪਲਬਧ ਹੈ।
• ਸੇਵਾ-ਮੁਕਤ ਹੋਣ ਵਾਲੇ ਲੋਕ ‘ਭਵਿਸ਼ਯਾ’ ਨਾਲ ਉਨ੍ਹਾਂ ਦੇ ਡਿਜੀ ਲਾਕਰ ਖਾਤੇ ਵਿੱਚ ਸਾਈਨਇਨ ਕਰਨਗੇ ਅਤੇ ਈ-ਪੀਪੀਓ ਨੂੰ ਡਿਜੀ ਲਾਕਰ ਵਿੱਚ ਪਾਉਣ ਦੇ ਲਈ ‘ਭਵਿਸ਼ਯਾ’ ਨੂੰ ਅਧਿਕਾਰਤ ਕਰਨਗੇ।
• ਜਦੋਂ ਹੀ ਈ-ਪੀਪੀਓ ਜਾਰੀ ਹੋ ਜਾਂਦਾ ਹੈ, ਇਹ ਸਵੈ-ਚਾਲਤ ਤਰੀਕੇ ਨਾਲ ਆਪਣੇ ਆਪ ਹੀ ਡਿਜੀ ਲਾਕਰ ਖਾਤੇ ਵਿੱਚ ਚਲਾ ਜਾਵੇਗਾ ਅਤੇ ਸੇਵਾ-ਮੁਕਤ ਹੋਣ ਵਾਲੇ ਵਿਅਕਤੀ ਨੂੰ ਭਵਿਸ਼ਯਾ ਦੁਆਰਾ ਐੱਸਐੱਮਐੱਸ ਅਤੇ ਈ-ਮੇਲ ਜ਼ਰੀਏ ਸੂਚਨਾ ਦੇ ਦਿੱਤੀ ਜਾਵੇਗੀ।
• ਈ-ਪੀਪੀਓ ਨੂੰ ਦੇਖਣ/ ਡਾਊਨਲੋਡ ਕਰਨ ਦੇ ਲਈ, ਸੇਵਾ-ਮੁਕਤ ਹੋਣ ਵਾਲੇ ਵਿਅਕਤੀ ਨੂੰ ਆਪਣੇ ਡਿਜੀ ਲਾਕਰ ਖਾਤੇ ਵਿੱਚ ਲੌਗਇਨ ਕਰਨਾ ਪਵੇਗਾ ਅਤੇ ਸਿਰਫ਼ ਲਿੰਕ ’ਤੇ ਕਲਿੱਕ ਕਰਨਾ ਹੋਵੇਗਾ।
ਸਾਰੇ ਮੰਤਰਾਲਿਆਂ/ਵਿਭਾਗਾਂ ਦੇ ਪ੍ਰਬੰਧਕੀ ਵਿਭਾਗਾਂ ਅਤੇ ਸਬੰਧਿਤ/ ਅਧੀਨ ਦਫ਼ਤਰਾਂ ਤੋਂ ਪਾਲਣਾ ਦੇ ਲਈ ਸਾਰੇ ਸਬੰਧਿਤ ਵਿਅਕਤੀਆਂ ਦੇ ਧਿਆਨ ਵਿੱਚ ਇਨ੍ਹਾਂ ਨਿਰਦੇਸ਼ਾਂ ਨੂੰ ਲਿਆਉਣ ਦੀ ਬੇਨਤੀ ਕੀਤੀ ਗਈ ਹੈ।
<><><><><>
ਐੱਸਐੱਨਸੀ
(Release ID: 1648846)
Visitor Counter : 191