ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰਾਸ਼ਟਰੀ ਰਾਜਮਾਰਗ ਟੋਲ ਫੀ ਪਲਾਜ਼ਾ 'ਤੇ ਸਾਰੀਆਂ ਛੂਟਾਂ ਲੈਣ ਲਈ ਫਾਸਟੈਗ ਲਾਜ਼ਮੀ ਕੀਤਾ

Posted On: 26 AUG 2020 4:02PM by PIB Chandigarh

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਟੋਲ ਫੀ ਪਲਾਜ਼ਾ 'ਤੇ ਵਾਪਸੀ ਦੀ ਯਾਤਰਾ ਛੂਟ ਜਾਂ ਕੋਈ ਹੋਰ ਛੂਟ ਲੈਣ ਲਈ ਫਾਸਟੈਗ ਦੀ ਵਰਤੋਂ ਲਾਜ਼ਮੀ ਕਰ ਦਿੱਤੀ ਹੈ। ਉਹ ਉਪਭੋਗਤਾ ਜੋ 24 ਘੰਟਿਆਂ ਦੇ ਅੰਦਰ-ਅੰਦਰ ਵਾਪਸੀ ਯਾਤਰਾ ਕਰਨ ਜਾਂ ਕਿਸੇ ਹੋਰ ਸਥਾਨਕ ਛੂਟਾਂ ਲਈ ਛੂਟ ਦਾ ਦਾਅਵਾ ਕਰਨਾ ਚਾਹੁੰਦੇ ਹਨ, ਨੂੰ ਵਾਹਨ 'ਤੇ ਇੱਕ ਸਹੀ ਕਾਰਜਸ਼ੀਲ ਫਾਸਟੈਗ ਲਗਾਉਣ ਦੀ ਜ਼ਰੂਰਤ ਹੋਵੇਗੀ। ਇਸ ਸਬੰਧੀ ਇੱਕ ਗਜ਼ਟ ਨੋਟੀਫਿਕੇਸ਼ਨ ਨੰ. 543 ਈ ਰਾਸ਼ਟਰੀ ਰਾਜਮਾਰਗ ਫੀ (ਦਰਾਂ ਅਤੇ ਉਗਰਾਹੀ ਦੇ ਨਿਰਧਾਰਣ) ਨਿਯਮਾਂ, 2008 ਵਿੱਚ ਸੋਧ ਕਰਨ ਲਈ ਮਿਤੀ 24 ਅਗਸਤ, 2020 ਨੂੰ ਸੂਚਿਤ ਕੀਤਾ ਗਿਆ ਹੈ।

 

 

ਇਹ ਰਾਸ਼ਟਰੀ ਮਾਰਗਾਂ ਦੇ ਫੀ ਪਲਾਜ਼ਿਆਂ ਤੇ ਡਿਜੀਟਲ ਭੁਗਤਾਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਹੋਰ ਕਦਮ ਹੈ। ਅਜਿਹੀਆਂ ਛੂਟਾਂ ਲੈਣ ਲਈ ਭਰੀ ਜਾਣ ਵਾਲੀ ਫੀਸ ਦਾ ਭੁਗਤਾਨ ਪ੍ਰੀ-ਪੇਡ ਯੰਤਰਾਂ, ਸਮਾਰਟ ਕਾਰਡ ਜਾਂ ਫਾਸਟੈਗ ਰਾਹੀਂ ਜਾਂ ਬੋਰਡਯੂਨਿਟ (ਟ੍ਰਾਂਸਪੌਂਡਰ) ਜਾਂ ਕਿਸੇ ਹੋਰ ਅਜਿਹੇ ਉਪਕਰਣ ਰਾਹੀਂ ਕੀਤਾ ਜਾਵੇਗਾ।

 

 

ਨਿਯਮਾਂ ਵਿੱਚ ਸੋਧ ਕੀਤੇ ਜਾਣ ਤੇ-

 

 

 i.  24 ਘੰਟਿਆਂ ਦੇ ਅੰਦਰ ਵਾਪਸੀ ਦੀ ਯਾਤਰਾ 'ਤੇ ਛੂਟ ਪਾਉਣ ਲਈ, ਇਹ ਫਾਸਟੈਗ ਜਾਂ ਇਸ ਤਰ੍ਹਾਂ ਦੇ ਹੋਰ ਉਪਕਰਣ ਰਾਹੀਂ ਅਤੇ ਆਟੋਮੈਟਿਕ ਹੋਵੇਗਾ ਤੇ ਕਿਸੇ ਪਾਸ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ।

 

 

 

 ii.  ਹੋਰ ਸਾਰੇ ਮਾਮਲਿਆਂ ਵਿੱਚ ਛੂਟ ਲਈ, ਇੱਕ ਵੈਧ ਫਾਸਟੈਗ ਰੱਖਣਾ ਜ਼ਰੂਰੀ ਬਣਾ ਦਿੱਤਾ ਗਿਆ ਹੈ।

 

 

ਇਸ ਸੋਧ ਨਾਲ ਇਹ ਵੀ ਯੋਗ ਹੋ ਜਾਵੇਗਾ ਕਿ ਜਿੱਥੇ  24 ਘੰਟਿਆਂ ਦੇ ਅੰਦਰ-ਅੰਦਰ ਵਾਪਸੀ ਦੀ ਯਾਤਰਾ ਲਈ ਛੂਟ ਮਿਲਦੀ ਹੈ, ਉੱਥੇ ਪਹਿਲਾਂ ਦੀ ਰਸੀਦ ਜਾਂ ਜਾਣਕਾਰੀ ਦੀ ਜ਼ਰੂਰਤ ਨਹੀਂ ਅਤੇ ਜੇ ਵਾਪਸੀ ਦੀ ਯਾਤਰਾ 24 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾਂਦੀਹੈ ਤਾਂ ਨਾਗਰਿਕ ਨੂੰ ਵਾਹਨ 'ਤੇ ਲਗੇ ਜਾਇਜ਼ ਅਤੇ ਕਾਰਜਸ਼ੀਲ ਫਾਸਟੈਗ ਸਦਕਾ ਆਪਣੇ-ਆਪ ਛੂਟ ਮਿਲੇਗੀ।

 

                                                ***

 

 ਆਰਸੀਜੇ / ਐੱਮਐੱਸ


(Release ID: 1648800) Visitor Counter : 238