ਜਹਾਜ਼ਰਾਨੀ ਮੰਤਰਾਲਾ

ਜਹਾਜ਼ਰਾਨੀ ਮੰਤਰਾਲੇ ਨੇ ਭਾਰਤੀ ਬੰਦਰਗਾਹਾਂ ਅਤੇ ਚਾਰਟਡ ਉਡਾਣਾਂ ਵਿੱਚ 1 ਲੱਖ ਤੋਂ ਅਧਿਕ ਚਾਲਕ ਦਲਾਂ ਨੂੰ ਅਦਲਾ-ਬਦਲੀ ਦੀ ਸੁਵਿਧਾ ਪ੍ਰਦਾਨ ਕੀਤੀ

ਭਾਰਤ ਇੱਕ ਮਾਤਰ ਅਜਿਹਾ ਦੇਸ਼ ਹੈ ਜਿਸ ਦੇ ਪਾਸ ਅਦਲਾ-ਬਦਲੀ ਦੇ ਲਈ ਦੁਨੀਆ ਵਿੱਚ ਚਾਲਕ ਦਲ ਸਭ ਤੋਂ ਅਧਿਕ ਹਨ;


ਸ਼੍ਰੀ ਮਨਸੁਖ ਮਾਂਡਵੀਯਾ ਨੇ ਮਹਾਮਾਰੀ ਦੇ ਦੌਰਾਨ ਫਸੇ ਹੋਏ ਨਾਵਿਕਾਂ ਨੂੰ ਸੁਵਿਧਾ ਪ੍ਰਦਾਨ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ

Posted On: 25 AUG 2020 3:26PM by PIB Chandigarh

ਜਹਾਜ਼ਰਾਨੀ ਮੰਤਰਾਲੇ ਨੇ ਭਾਰਤੀ ਬੰਦਰਗਾਹਾਂ ਅਤੇ ਚਾਰਟਡ ਉਡਾਣਾਂ ਲਈ 1,00,000 ਤੋਂ ਅਧਿਕ ਚਾਲਕ ਦਲਾਂ ਨੂੰ ਅਦਲਾ-ਬਦਲੀ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਇਹ ਦੁਨੀਆ ਵਿੱਚ ਚਾਲਕ ਦਲਾਂ ਦੀ ਅਦਲਾ-ਬਦਲੀ ਦੀ ਸਭ ਤੋਂ ਅਧਿਕ ਸੰਖਿਆ ਹੈ। ਚਾਲਕ ਦਲਾਂ ਦੀ ਅਦਲਾ-ਬਦਲੀ ਵਿੱਚ ਸਮੁੰਦਰੀ ਜਹਾਜ਼ ਦੇ ਇੱਕ ਚਾਲਕ ਦਲ ਦੇ ਮੈਂਬਰਾਂ ਵਿੱਚੋਂ ਇੱਕ ਨੂੰ ਦੂਜੇ ਨਾਲ ਬਦਲਣਾ ਅਤੇ ਸਮੁੰਦਰੀ ਜਹਾਜ਼ਾਂ ਦੀਆਂ ਪ੍ਰਕਿਰਿਆਵਾਂ ਤੇ ਸਾਈਨ-ਔਨ ਕਰਨ ਅਤੇ ਸਾਈਨ-ਆਫ ਕਰਨਾ ਸ਼ਾਮਲ ਹੁੰਦਾ ਹੈ।

 

ਕੋਰੋਨਾ ਮਹਾਮਾਰੀ ਕਾਰਨ ਸਮੁੰਦਰੀ ਖੇਤਰ ਸਭ ਤੋਂ ਵੱਧ ਪ੍ਰਭਾਵਤ ਖੇਤਰਾਂ ਵਿੱਚੋਂ ਇੱਕ ਹੈ। ਇਸ ਦੇ ਬਾਵਜੂਦ, ਸਾਰੀਆਂ ਭਾਰਤੀ ਬੰਦਰਗਾਹਾਂ ਕੰਮ ਕਰ ਰਹੀਆਂ ਸਨ ਅਤੇ ਮਹਾਮਾਰੀ ਲਈ ਜ਼ਰੂਰੀ ਸੇਵਾਵਾਂ ਪ੍ਰਦਾਨ ਕਰ ਰਹੀਆਂ ਸਨ ਅਤੇ ਭਾਰਤ ਅਤੇ ਵਿਸ਼ਵ ਲਈ ਨਿਰਵਿਘਨ ਸਪਲਾਈ ਲੜੀ ਦੇ ਮੁੱਖ ਥੰਮ੍ਹਾਂ ਵਜੋਂ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਦੁਨੀਆ ਭਰ ਵਿੱਚ ਵਿਭਿੰਨ ਦੇਸ਼ਾਂ ਦੁਆਰਾ ਸਾਈਨ-ਔਨ ਅਤੇ ਸਾਈਨ-ਆਫ ਬੰਦ ਕਰਨ ਅਤੇ ਲੌਕਡਾਊਨ ਕਾਰਨ ਇਨ੍ਹਾਂ ਦੇ ਸੰਚਾਲਨ ਤੇ ਪਾਬੰਦੀ ਕਾਰਨ ਸਮੁੰਦਰੀ ਚਾਲਕਾਂ ਨੂੰ ਨੁਕਸਾਨ ਉਠਾਉਣਾ ਪਿਆ।

 

ਕੇਂਦਰੀ ਜਹਾਜ਼ਰਾਨੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਬ੍ਰੀਫਿੰਗ ਦੌਰਾਨ ਜਹਾਜ਼ਰਾਨੀ ਡਾਇਰੈਕਟਰ ਜਨਰਲ ਦੁਆਰਾ ਗੀਤੇ ਗਏ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ ਹੈ, ਵਿਸ਼ੇਸ਼ ਤੌਰ ਤੇ ਇਸ ਮੁਸ਼ਕਿਲ ਸਮੇਂ ਦੌਰਾਨ ਫਸੇ ਹੋਏ ਚਾਲਕਾਂ ਦੀ ਸੁਵਿਧਾ ਲਈ। ਮੰਤਰੀ ਨੇ ਡਾਇਰੈਕਟਰ ਜਨਰਲ, ਸ਼ਿਪਿੰਗ ਨੂੰ ਹਦਾਇਤ ਕੀਤੀ ਕਿ ਸਮੁੰਦਰੀ ਯਾਤਰੀਆਂ ਦੀ ਸੁਵਿਧਾ ਲਈ ਸ਼ਿਕਾਇਤਾਂ ਦੇ ਨਿਪਟਾਰੇ ਦਾ ਮਜ਼ਬੂਤ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਨੇ ਇਹ ਯਕੀਨੀ ਕਰਨ ਤੇ ਜ਼ੋਰ ਦਿੱਤਾ ਕਿ ਮੁਸ਼ਕਿਲ ਸਮੇਂ ਦੌਰਾਨ ਸਮੁੰਦਰੀ ਯਾਤਰੀ/ਅਮਲਾ ਮੰਤਰਾਲੇ ਕੋਲ ਜਾਣ ਵਿੱਚ ਸਮਰੱਥ ਹੋਣੇ ਚਾਹੀਦੇ ਹਨ ਅਤੇ ਖਰਾਬ ਸ਼ਿਕਾਇਤ ਨਿਵਾਰਣ ਪ੍ਰਣਾਲੀ ਕਾਰਨ ਕਿਸੇ ਵੀ ਯਾਤਰੀ ਨੂੰ ਪੀੜਤ ਨਹੀਂ ਹੋਣਾ ਚਾਹੀਦਾ।

 

WhatsApp Image 2020-08-24 at 9.36.18 PM.jpeg

 

WhatsApp Image 2020-08-24 at 8.37.28 PM.jpeg

 

ਮਹਾਮਾਰੀ ਦੀ ਸਥਿਤੀ ਦੌਰਾਨ ਸਮੁੰਦਰੀ ਆਵਾਜਾਈ ਨੂੰ ਕਾਇਮ ਰੱਖਣ ਲਈ, ਡਾਇਰੈਕਟਰ ਜਨਰਲ, ਜਹਾਜ਼ਰਾਨੀ ਨੇ ਵੱਖ-ਵੱਖ ਪਹਿਲਾਂ ਕੀਤੀਆਂ ਹਨ ਜਿਵੇਂ ਕਿ ਸਮੁੰਦਰੀ ਯਾਤਰਾ ਲਈ ਲੋੜੀਂਦੇ ਸਰਟੀਫਿਕੇਟ ਵਧਾਏ ਜਾਣ, ਯਾਤਰਾ ਲਈ ਔਨਨਲਾਈਨ ਈ-ਪਾਸ ਸੁਵਿਧਾ ਆਦਿ। ਡਾਇਰੈਕਟਰ ਜਨਰਲ, ਜਹਾਜ਼ਰਾਨੀ, ਸ਼੍ਰੀ ਅਮਿਤਾਭ ਕੁਮਾਰ ਨੇ ਮੰਤਰੀ ਨੂੰ ਦੱਸਿਆ ਕਿ ਚਾਰਟਡ ਉਡਾਣਾਂ ਲਈ ਸਮੁੰਦਰੀ ਅਮਲੇ ਦੀ ਤਸਦੀਕ ਕਰਨ ਅਤੇ ਔਨਲਾਈਨ ਰਜਿਸਟ੍ਰੇਸ਼ਨ ਅਤੇ ਔਨਲਾਈਨ ਚਾਰਟਰ ਲਾਇਸੈਂਸਿੰਗ ਅੱਪਲੋਡ ਕਰਨ ਲਈ ਇੱਕ ਔਨਲਾਈਨ ਸੁਵਿਧਾ ਤਿਆਰ ਕੀਤੀ ਗਈ ਹੈ। ’’       

 

ਡਾਇਰੈਕਟਰ ਜਨਰਲ, ਜਹਾਜ਼ਰਾਨੀ ਨੇ 2000 ਤੋਂ ਵੱਧ ਸਮੁੰਦਰੀ ਹਿਤਧਾਰਕਾਂ ਦੀਆਂ ਈਮੇਲਾਂ, ਟਵੀਟਾਂ ਅਤੇ ਪੱਤਰਾਂ ਰਾਹੀਂ ਸੰਚਾਰ ਪ੍ਰਾਪਤ ਕੀਤੇ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਦੀ ਸੁਵਿਧਾ ਲਈ ਤੁਰੰਤ ਜਵਾਬਦੇਹ ਕਾਰਵਾਈ ਕੀਤੀ।

WhatsApp Image 2020-08-24 at 9.02.21 PM.jpeg

 

ਮੌਡਿਊਲ ਪਾਠਕ੍ਰਮ ਅਤੇ ਔਨਲਾਈਨ ਵਰਚੁਅਲ ਕੋਰਸ ਲਈ ਈ-ਲਰਨਿੰਗ ਵੀ ਡਾਇਰੈਕਟਰ ਜਨਰਲ, ਜਹਾਜ਼ਰਾਨੀ ਦੁਆਰਾ ਸੰਚਾਲਿਤ ਕੀਤਾ ਗਿਆ ਹੈ ਅਤੇ 35,000 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਈ-ਲਰਨਿੰਗ ਲਈ ਦਾਖਲਾ ਕਰਾਇਆ ਹੈ। ਔਨਲਾਈਨ ਪਾਠਕ੍ਰਮ ਪੂਰਾ ਕਰਨ ਦੇ ਬਾਅਦ ਨਾਵਿਕਾਂ ਲਈ ਔਨਲਾਈਨ ਐਗਜ਼ਿਟ ਪ੍ਰੀਖਿਆ ਲਈ ਜਾ ਰਹੀ ਹੈ ਅਤੇ ਉਹ ਇਸ ਸੰਕਟਕਾਲੀਨ ਸਮੇਂ ਵਿੱਚ ਹੁਣ ਆਪਣੇ ਘਰਾਂ ਤੋਂ ਅਰਾਮ ਨਾਲ ਪ੍ਰੀਖਿਆ ਵਿੱਚ ਮੌਜੂਦ ਹੋ ਸਕਦੇ ਹਨ।

 

***

 

ਵਾਈਬੀ/ਏਪੀ



(Release ID: 1648631) Visitor Counter : 173