ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਇਸ ਵਰ੍ਹੇ 20 ਅਪ੍ਰੈਲ ਤੋਂ ਤੇਲ ਤੇ ਗੈਸ ਖੇਤਰ ਵਿੱਚ 5.88 ਲੱਖ ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਦੇ 8,363 ਪ੍ਰੋਜੈਕਟ ਸ਼ੁਰੂ ਹੋ ਚੁੱਕੇ ਹਨ;

ਭਾਰਤ ਸਰਕਾਰ ਨੂੰ ਇਨ੍ਹਾਂ ਪ੍ਰੋਜੈਕਟਾਂ ਤੋਂ ਲਗਭਗ 33.8 ਕਰੋੜ ਮਾਨਵ–ਦਿਵਸਾਂ ਦਾ ਰੋਜਗਾਰ ਪੈਦਾ ਹੋਣ ਦੀ ਸੰਭਾਵਨਾ;

ਪੈਟਰੋਲੀਅਮ ਉਦਯੋਗ ਨੇ ‘ਸੰਕਟ ਨੂੰ ਮੌਕੇ ਵਿੱਚ’ ਤਬਦੀਲ ਕਰ ਦਿੱਤਾ ਹੈ ਤੇ ਰੋਜਗਾਰ ਪੈਦਾ ਕਰਨ ਤੇ ਵਾਧੇ ਨੂੰ ਮੁੜ ਸੁਰਜੀਤ ਕਰਨ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਿਹਾ ਹੈ

Posted On: 25 AUG 2020 6:20PM by PIB Chandigarh

ਤੇਲ ਅਤੇ ਗੈਸ ਉਦਯੋਗ ਨੇ ਮਹਾਮਾਰੀ ਨਾਲ ਸਬੰਧਿਤ ਸਾਰੀਆਂ ਐੱਸਓਪੀਜ਼ ਦੀ ਪਾਲਦਾ ਕਰਦਿਆਂ 20 ਅਪ੍ਰੈਲ, 2020 ਤੋਂ ਲੈ ਕੇ ਹੁਣ ਤੱਕ 5.88 ਲੱਖ ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ 8,363 ਆਰਥਿਕ ਗਤੀਵਿਧੀਆਂ/ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ।

ਇਹ ਪ੍ਰੋਜੈਕਟ ਤੇਲ ਅਤੇ ਗੈਸ CPSEs ਅਤੇ JV/ਸਹਾਇਕ ਇਕਾਈਆਂ ਦੇ ਹਨ; ਜਿਨ੍ਹਾਂ ਵਿੱਚ ਰੀਫ਼ਾਈਨਰੀ ਪ੍ਰੋਜੈਕਟ, ਬਾਇਓ ਰੀਫ਼ਾਈਨਰਜ਼, ਈ ਅਤੇ ਪੀ ਪ੍ਰੋਜੈਕਟ, ਮਾਰਕਿਟਿੰਗ ਬੁਨਿਆਦੀ ਢਾਂਚਾ ਪ੍ਰੋਜੈਕਟ, ਪਾਈਪਲਾਈਨਾਂ, CGD ਪ੍ਰੋਜੈਕਟ, ਡ੍ਰਿਲਿੰਗ/ਸਰਵੇਖਣ ਗਤੀਵਿਧੀਆਂ ਸ਼ਾਮਲ ਹਨ। ਇਸ ਵੇਲੇ ਚਲ ਰਹੇ ਤੇਲ ਅਤੇ ਗੈਸ CPSEs/JVs ਦੇ 25 ਪ੍ਰਮੁੱਖ ਪ੍ਰੋਜੈਕਟਾਂ ਦੀ ਅਨੁਮਾਨਿਤ ਲਾਗਤ 1,67,248 ਕਰੋੜ ਰੁਪਏ ਹੈ ਅਤੇ ਇਨ੍ਹਾਂ ਉੱਤੇ ਲੰਬੇ ਸਮੇਂ ਅੰਦਰ ਰੱਖਰਖਾਅ ਉੱਤੇ ਵੱਧ ਤੋਂ ਵੱਧ 7,861 ਕਰੋੜ ਰੁਪਏ ਖ਼ਰਚ ਹੋਣੇ ਹਨ; ਇਨ੍ਹਾਂ ਨਾਲ 76,56,825 ਮਾਨਵਦਿਵਸ ਦਾ ਰੋਜਗਾਰ ਪੈਦਾ ਹੋਵੇਗਾ, ਇਹ ਸਾਰੇ ਵੇਰਵੇ ਅਨੁਲਗ ਵਿੱਚ ਦਿੱਤੇ ਗਏ ਹਨ।

ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਤੇਲ ਅਤੇ ਗੈਸ ਕੰਪਨੀਆਂ ਦੇ ਇਸ ਵੇਲੇ ਚਲ ਰਹੇ ਸਾਰੇ ਪ੍ਰੋਜੈਕਟਾਂ ਦੀ ਡੂੰਘੀਆਂ ਸਮੀਖਿਆਵਾਂ ਕਰ ਰਹੇ ਹਨ ਅਤੇ ਹਾਲੀਆ ਸਮੀਖਿਆ 24 ਅਗਸਤ, 2020 ਨੂੰ ਕੀਤੀ ਗਈ ਹੈ। ਮੰਤਰੀ ਦੀ ਦੂਰਦ੍ਰਿਸ਼ਟੀ ਅਨੁਸਾਰ, ਪੈਟਰੋਲੀਅਮ ਉਦਯੋਗ ਨੇ ਸੰਕਟ ਨੂੰ ਮੌਕੇ ਵਿੱਚਤਬਦੀਲ ਕਰ ਦਿੱਤਾ ਹੈ ਅਤੇ ਉਹ ਰੋਜਗਾਰ ਦੇ ਮੌਕੇ ਪੈਦਾ ਕਰਨ ਅਤੇ ਵਾਧੇ ਨੂੰ ਮੁੜਸੁਰਜੀਤ ਕਰਨ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਿਹਾ ਹੈ।

ਤੇਲ ਅਤੇ ਗੈਸ ਇਕਾਈਆਂ ਪ੍ਰਮੁੱਖ ਕਾਰਕਾਂ ਵਜੋਂ ਆਪਣੀ ਭੂਮਿਕਾ ਨਿਭਾਉਂਦੀਆਂ ਹੋਈਆਂ ਜੰਗੀ ਪੱਧਰ ਉੱਤੇ ਕੰਮ ਕਰ ਰਹੀਆਂ ਹਨ ਅਤੇ ਆਰਥਿਕ ਪੁਨਰਸੁਰਜੀਤੀ ਦੀ ਆਸ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ; ਜੋ ਕਿ ਪਹਿਲਾਂ ਤੇਲ ਅਤੇ ਗੈਸ ਉਦਯੋਗ ਦੇ ਪਿਛੋਕੜ ਦੇ ਅਤੇ ਅਗਲੇ ਲਿੰਕੇਜਸ ਜ਼ਰੀਏ ਦ੍ਰਿਸ਼ਟਮਾਨ ਹਨ। ਇਸ ਦੇ ਨਾਲ ਹੀ, ਤੇਲ ਅਤੇ ਗੈਸ ਖੇਤਰ ਆਰਥਿਕ ਵਾਧੇ ਦਾ ਮੁੱਖ ਚਾਲਕ ਹੈ ਅਤੇ ਇਯੇ ਲਈ, ਇਹ ਪ੍ਰੋਜੈਕਟ ਰਾਸ਼ਟਰੀ ਅਰਥਵਿਵਸਥਾ ਵਿੱਚ ਵਾਧੇ ਦਾ ਯੋਗਦਾਨ ਪਾਉਂਦੇ ਹਨ ਅਤੇ ਉਨ੍ਹਾਂ ਜ਼ਰੀਏ ਰੋਜਗਾਰ ਵਾਧਾ ਤੇ ਸਮੱਗਰੀਆਂ ਦੀ ਹਿੱਲਜੁੱਲ ਸ਼ੁਰੂ ਹੋਵੇਗੀ।

ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਅਨੁਮਾਨਿਤ ਲਾਗਤ ਵਿੱਚੋਂ, ਲਗਭਗ 1.20 ਲੱਖ ਕਰੋੜ ਰੁਪਏ ਵਿੱਤ ਵਰ੍ਹੇ 2020–21 ਦੌਰਾਨ ਦੇਖਰੇਖ ਉੱਤੇ ਖ਼ਰਚ ਕਰਨ ਦਾ ਟੀਚਾ ਹੈ। ਵਿੱਤ ਵਰ੍ਹੇ 2020–21 ਵਿੱਚ (15 ਅਗਸਤ, 2020 ਦੀ ਸਥਿਤੀ ਅਨੁਸਾਰ), ਲਗਭਗ 26,576 ਕਰੋੜ ਰੁਪਏ ਪਹਿਲਾਂ ਖ਼ਰਚ ਹੋ ਚੁੱਕੇ ਹਨ, ਇਸੇ ਸਮੇਂ ਦੌਰਾਨ ਲੇਬਰ ਖਾਤੇ ਵਿੱਚ 3,258 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਣਾ ਹੈ।

ਇਨ੍ਹਾਂ 8363 ਪ੍ਰੋਜੈਕਟਾਂ ਦੇ ਮੁਕੰਮਲ ਹੋਣ ਤੇ ਲਗਭਗ 33.8 ਕਰੋੜ ਮਾਨਵਦਿਵਸ (ਸਿੱਧਾ ਅਤੇ ਅਸਿੱਧਾ) ਦਾ ਰੋਜਗਾਰ ਪੈਦਾ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿੱਚੋਂ 9.76 ਕਰੋੜ ਮਾਨਵਦਿਵਸ ਦਾ ਰੋਜਗਾਰ ਵਿੱਤ ਵਰ੍ਹੇ 2020–21 ਵਿੱਚ ਹੀ ਪੈਦਾ ਕਰਨ ਦਾ ਟੀਚਾ ਹੈ। ਵਿੱਤ ਵਰ੍ਹੇ 2020–21 ਵਿੱਚ (15 ਅਗਸਤ, 2020 ਦੀ ਸਥਿਤੀ ਅਨੁਸਾਰ) ਤੇਲ ਤੇ ਗੈਸ ਦੇ ਇਹ ਪ੍ਰੋਜੈਕਟ ਲਾਗੂ ਕਰ ਕੇ ਪੂੰਜੀ ਖ਼ਰਚ ਜ਼ਰੀਏ 2.2 ਕਰੋੜ ਮਾਨਵਦਿਵਸ ਤੋਂ ਵੱਧ ਦਾ ਰੋਜਗਾਰ ਪੈਦਾ ਕੀਤਾ ਗਿਆ ਹੈ।

ਵਿੱਤ ਵਰ੍ਹੇ 2020–21 ਵਿੱਚ ਤੇਲ ਤੇ ਗੈਸ ਕੰਪਨੀਆਂ ਨੇ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਲਗਭਗ 41,672 ਕਰੋੜ ਰੁਪਏ ਦੇ ਰੋਜਗਾਰਰੁਝਾਨ ਨਾਲ ਸਬੰਧਿਤ ਅਪਰੇਟਿੰਗ ਖ਼ਰਚੇ ਦੀ ਯੋਜਨਾ ਉਲੀਕੀ ਹੈ, ਜਿਸ ਵਿੱਚੋਂ 11,296 ਕਰੋੜ ਰੁਪਏ ਪਹਿਲਾਂ ਹੀ ਖ਼ਰਚ ਹੋ ਚੁੱਕੇ ਹਨ।  41,672 ਕਰੋੜ ਰੁਪਏ ਦੇ ਇਸ ਅਪਰੇਟਿੰਗ ਖ਼ਰਚੇ ਨਾਲ ਲਗਭਗ 14.5 ਕਰੋੜ ਮਾਨਵਦਿਵਸਾਂ ਦਾ ਰੋਜਗਾਰ (ਸਿੱਧਾ/ਅਸਿੱਧਾ) ਪੈਦਾ ਹੋਣ ਦੀ ਸੰਭਾਵਨਾ ਹੈ। ਵਿੱਤ ਵਰ੍ਹੇ 2020–21 ਵਿੱਚ (15 ਅਗਸਤ, 2020 ਦੀ ਸਥਿਤੀ ਅਨੁਸਾਰ) ਅਪਰੇਟਿੰਗ ਖ਼ਰਚੇ ਰਾਹੀਂ ਲਗਭਗ 4.4 ਕਰੋੜ ਮਾਨਵਦਿਵਸਾਂ ਜਿੰਨਾ ਸਿੱਧਾ/ਅਸਿੱਧਾ ਰੋਜਗਾਰ ਪੈਦਾ ਹੋਇਆ ਹੈ।

ਵਿੱਤ ਵਰ੍ਹੇ 2020–21 ਵਿੱਚ, ਤੇਲ ਤੇ ਗੈਸ ਕੰਪਨੀਆਂ ਦਾ ਲਗਭਗ ਕੁੱਲ 1.62 ਲੱਖ ਕਰੋੜ ਰੁਪਏ (ਪੂੰਜੀਖਰਚ ਅਤੇ ਰੋਜਗਾਰ ਲਈ ਹੋਣ ਵਾਲਾ ਅਪਰੇਟਿੰਗ ਖ਼ਰਚ) ਖ਼ਰਚ ਕੀਤੇ ਜਾਣ ਦਾ ਟੀਚਾ ਹੈ, ਜਿਸ ਨਾਲ ਲਗਭਗ 24 ਕਰੋੜ ਮਾਨਵਦਿਵਸ ਦਾ ਰੋਜਗਾਰ (ਸਿੱਧਾ/ਅਸਿੱਧਾ) ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਰਕਮ ਨਾਲ ਨਿਵੇਸ਼ਾਂ ਦਾ ਇੱਕ ਵਧੀਆ ਚੱਕਰ ਬਣੇਗਾ ਅਤੇ ਨਿਸ਼ਚਿਤ ਤੌਰ ਤੇ ਭਾਰਤੀ ਅਰਥਵਿਵਸਥਾ ਨੂੰ ਪੁਨਰਸੁਰਜੀਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ ਅਤੇ ਸਾਡੇ ਦੇਸ਼ ਦੀ ਜਨਤਾ ਨੂੰ ਰੋਜਗਾਰ ਦੇ ਮੌਕੇ ਵੀ ਮੁਹੱਈਆ ਹੋਣਗੇ।

ਪਾਰਾਦੀਪ ਐੱਲਪੀਜੀ ਦਰਾਮਦ ਟਰਮੀਨਲ

 

  ਮੋਨੋ ਏਥੀਲੀਨ ਗਲਾਈਕੋਲ (ਐੱਮਈਜੀ) ਪ੍ਰੋਜੈਕਟ, ਪਾਰਾਦੀਪ

 

ਅਨੁਲਗ

ਤੇਲ ਤੇ ਗੈਸ CPSEs/JVs ਦੇ ਚਲ ਰਹੇ ਪ੍ਰਮੁੱਖ ਪ੍ਰੋਜੈਕਟਾਂ ਦੀ ਸੂਚੀ

15/08/2020 ਨੂੰ ਸਥਿਤੀ

ਲੜੀ ਨੰ.

ਪ੍ਰੋਜੈਕਟ ਦਾ ਨਾਮ

ਕੰਪਨੀ

ਪ੍ਰੋਜੈਕਟ ਲਾਗਤ (ਰੁਪਏ ਕਰੋੜ ਵਿੱਚ)

ਵਿੱਤ ਵਰ੍ਹੇ 2020–21 ਵਿੱਚ ਦਾ ਪੂੰਜੀ ਖ਼ਰਚ (ਰੁਪਏ ਕਰੋੜ ਵਿੱਚ)

1

ਪੌਲੀ ਐਡੀਸ਼ਨ ਪ੍ਰੋਜੈਕਟ

HMEL

22900

1709

2

ਰਾਜਸਥਾਨ ਰੀਫ਼ਾਈਨਰੀ ਅਤੇ ਪੈਟਰੋਕੈਮੀਕਲ ਲਿਮਿਟੇਡ

HRRL

43129

947

3

ਪੱਛਮੀ ਆੱਫ਼ਸ਼ੋਰ ਬੇਸਿਨਦੱਖਣਪੱਛਮ ਵਿੱਚ ਖੋਜ ਲਈ ਡ੍ਰਿਲਿੰਗ

ONGC

2659

742

4

ਵਿਸਾਖ ਰੀਫ਼ਾਈਨਰੀ ਆਧੁਨਿਕੀਕਰਣ ਪਲਾਂਟ

HPCL

26264

685

5

ਐਨੋਰਤਿਰੂਵੱਲੂਰਪੁੱਦੂਚੇਰੀਨਾਗਾਪੱਟੀਨਮਮਦੁਰਾਈਟੂਟੀਕੌਰਨ ਕੁਦਰਤੀ ਗੈਸ

IOCL

6025

571

6

ਮੁੰਬਈ ਹਾਈ ਸੰਪਤੀ ਵਿੱਚ ਵਿਕਾਸ ਡ੍ਰਿਲਿੰਗ

ONGC

1516

514

7

ਨੀਲਮ ਅਤੇ ਹੀਰਾ ਸੰਪਤੀ ਵਿੱਚ ਵਿਕਾਸ ਡ੍ਰਿਲਿੰਗ

ONGC

1325

488

8

ਪਾਰਾਦੀਪ ਤੇਲਸੋਧਕ ਕਾਰਖਾਨੇ ਵਿੱਚ ਏਥੀਲੀਨ ਗਲਾਇਕੋਲ (MEG) ਪ੍ਰੋਜੈਕਟ

IOCL

5654

346

9

PHBPL ਦੇ ਸੈਕਸ਼ਨ H-B ਵਿੱਚ 30'' ਕੱਚੇ ਤੇਲ ਦੀ ਪਾਈਪਲਾਈਨ ਅਤੇ H-B ਸੈਕਸ਼ਨ ਵਿੱਚ ਮੌਜੂਦਾ 18” ਜੁੜਵੀਂਆਂ ਪਾਈਪਲਾਈਨਾਂ ਦਾ ਕੱਚੇ ਤੇਲ ਤੋਂ ਉਤਪਾਦ ਤੇ ਗੈਸ ਸੇਵਾ ਵਿੱਚ ਤਬਾਦਲਾ

IOCL

3696

313

10

ਕੋਚੀ – ਕੂਟਲੈਨਾਡ – ਬੰਗਲੌਰ – ਮੰਗਲੌਰ ਪ੍ਰੋਜੈਕਟ

GAIL

5909

300

11

ਪਾਰਾਦੀਪ – ਹੈਦਰਾਬਾਦ ਪਾਈਪਲਾਈਨ

IOCL

3338

200

12

ਮੁੰਬਈ ਹਾਈ ਦੱਖਣੀ ਮੁੜ–ਵਿਕਾਸ ਗੇੜ IV

ONGC

2409

199

13

ਕੋਚੀ ਰੀਫ਼ਾਈਨਰੀ ਵਿੱਚ ਮੋਟਰ ਸਪਿਰਿਟ ਬਲੌਕ ਪ੍ਰੋਜੈਕਟ (MSBP)

BPCL

3289

146

14

ਕੋਚੀ ਵਿੱਚ ਪ੍ਰੌਪੀਲੀਨ ਡੈਰੀਵੇਟਿਵ ਪੈਟਰੋਕੈਮੀਕਲ ਪ੍ਰੋਜੈਕਟ (PDPP)

BPCL

5246

109

15

ਮੁੰਬਈ ਰੀਫ਼ਾਈਨਰੀ ਪਾਸਾਰ ਪ੍ਰੋਜੈਕਟ

HPCL

5060

103

16

ਨਡੂਆ ਅਤੇ ਪੂਰਬੀ ਖਾਗੋਰੀਜਾਨ ਤੋਂ ਕੱਚੇ ਤੇਲ ਤੇ ਕੁਦਰਤੀ ਗੈਸ ਦੇ ਉਤਪਾਦਨ ਤੇ ਪੁਟਾਈ ਲਈ ਸਤ੍ਹਾ ਸੁਵਿਧਾਵਾਂ ਦਾ ਵਿਕਾਸ

ਤੇਲ

653

78

17

BS VI ਪ੍ਰੋਜੈਕਟ

MRPL

1810

73

18

ਖੂਹ ਦੇ ਮੰਚਾਂ ਦਾ ਜੀਵਨ–ਵਿਸਤਾਰ

ONGC

2283

72

19

ਦੋਭੀ–ਦੁਰਗਾਪੁਰ ਪਾਈਪਲਾਈਨ ਪ੍ਰੋਜੈਕਟ (ਸੈਕਸ਼ਨ 2 B)

GAIL

2433

58

20

BS VI ਪ੍ਰੋਜੈਕਟ

CPCL

1858

51

21

ਪਾਨੀਪਤ ਤੇਲ–ਸੋਧਕ ਕਾਰਖਾਨੇ ਵਿੱਚ MEG & BEU ਯੂਨਿਟ ਅਤੇ C2-C3 ਦੇ ਵਾਧੇ ਸਮੇਤ (ਗੇੜ-I) NCU ਪਾਸਾਰ

IOCL

1636

51

22

2 G ਈਥਾਨੌਲ ਪਲਾਂਟ (ਬਾਇਓ ਰੀਫ਼ਾਈਨਰੀ), ਆਸਾਮ

NRL

1750

45

23

ਪਾਰਾਦੀਪ ਵਿੱਚ LPG ਦਰਾਮਦ ਸੁਵਿਧਾ

IOCL

690

27

24

ਗੁਜਰਾਤ ਰੀਫ਼ਾਈਨਰੀ ਤੇ ਕੋਯਾਲੀ–ਅਹਿਮਦਨਗਰ–ਸੋਲਾਪੁਰ ਪਾਈਪਲਾਈਨ ਵਿੱਚ Dumad ਬੁਨਿਆਦੀ ਢਾਂਚੇ ਦੀਆਂ ਸੁਵਿਧਾਵਾਂ

IOCL

906

24

25

ਬਰੌਨੀ ਰੀਫ਼ਾਈਨਰੀ ਦੀ ਸਮਰੱਥਾ ਦਾ ਵਿਸਥਾਰ  6.0 ਤੋਂ 9.0 MMTPA ਤੱਕ

IOCL

14810

10

 

*********


ਵਾਈਬੀ


(Release ID: 1648630) Visitor Counter : 225