ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਮੋਟਰ ਵਾਹਨ ਦਸਤਾਵੇਜ਼ਾਂ ਦੀ ਵੈਧਤਾ ਨੂੰ ਵਧਾ ਕੇ ਦਸੰਬਰ, 2020 ਤੱਕ ਕੀਤਾ ਗਿਆ

Posted On: 24 AUG 2020 3:45PM by PIB Chandigarh

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਮੋਟਰ ਵਾਹਨ ਕਾਨੂੰਨ, 1988 ਅਤੇ ਕੇਂਦਰੀ ਮੋਟਰ ਵਾਹਨ ਨਿਯਮ, 1989 ਤਹਿਤ ਫਿਟਨਸ, ਪਰਮਿਟ, ਲਾਇਸੈਂਸ, ਰਜਿਸਟ੍ਰੇਸ਼ਨ ਜਾਂ ਹੋਰ ਦਸਤਾਵੇਜ਼ਾਂ ਦੀ ਵਧੈਤਾ ਨੂੰ ਵਧਾ ਕੇ 31 ਦਸੰਬਰ, 2020 ਤੱਕ ਕਰਨ ਦਾ ਫੈਸਲਾ ਕੀਤਾ ਹੈ। ਇਸਤੋਂ ਪਹਿਲਾਂ ਮੰਤਰਾਲੇ ਦੁਆਰਾ ਮੋਟਰ ਵਾਹਨ ਕਾਨੂੰਨ, 1988 ਅਤੇ ਕੇਂਦਰੀ ਮੋਟਰ ਵਾਹਨ ਨਿਯਮ, 1989 ਨਾਲ ਜੁੜੇ ਹੋਏ ਦਸਤਾਵੇਜ਼ਾਂ ਦੀ ਵੈਧਤਾ ਨੂੰ ਵਧਾਉਣ ਦੇ ਸਬੰਧ ਵਿੱਚ ਇਸ ਸਾਲ 30 ਮਾਰਚ ਅਤੇ 9 ਜੂਨ ਨੂੰ ਅਡਵਾਇਜ਼ਰੀ ਜਾਰੀ ਕੀਤੀ ਗਈ ਸੀ। ਇਹ ਸਲਾਹ ਦਿੱਤੀ ਗਈ ਹੈ ਕਿ ਫਿਟਨਸ, ਪਰਮਿਟ (ਸਭ ਪ੍ਰਕਾਰ), ਲਾਇਸੈਂਸ, ਰਜਿਸਟ੍ਰੇਸ਼ਨ ਜਾਂ ਕਿਸੇ ਵੀ ਹੋਰ ਸਬੰਧਿਤ ਦਸਤਾਵੇਜ਼ਾਂ ਦੀ ਵੈਧਤਾ 30 ਸਤੰਬਰ, 2020 ਤੱਕ ਵੈਧ ਮੰਨੀ ਜਾ ਸਕਦੀ ਹੈ।

 

ਦੇਸ਼ ਭਰ ਵਿੱਚ ਕੋਵਿਡ-19 ਦੇ ਪ੍ਰਸਾਰ ਦੀ ਰੋਕਥਾਮ ਲਈ ਲਾਜ਼ਮੀ ਸ਼ਰਤਾਂ ਕਾਰਨ ਅਤੇ ਅਜੇ ਤੱਕ ਮੌਜੂਦ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਪਰੋਕਤ ਸਾਰੇ ਪ੍ਰਸੰਗਿਕ ਦਸਤਾਵੇਜ਼ਾਂ ਦੀ ਵੈਧਤਾ ਨੂੰ ਲੌਕਡਾਊਨ ਕਾਰਨ ਬਣਾਉਣਾ ਸੰਭਵ ਨਹੀਂ ਹੋ ਸਕਿਆ ਜਾਂ ਇਸਦੀ ਇਜਾਜ਼ਤ ਨਹੀਂ ਦਿੱਤੀ ਜਾ ਸਕੀ ਹੈ ਅਤੇ ਜਿਨ੍ਹਾਂ ਦੀ ਵੈਧਤਾ 1 ਫਰਵਰੀ, 2020 ਦੇ ਬਾਅਦ ਖਤਮ ਹੋ ਗਈ ਹੈ ਜਾਂ 31  ਦਸੰਬਰ 2020 ਤੱਕ ਸਮਾਪਤ ਹੋ ਜਾਵੇਗੀ, ਇਨ੍ਹਾਂ ਨੂੰ 31 ਦਸੰਬਰ 2020 ਤੱਕ ਵੈਧ ਮੰਨਿਆ ਜਾਵੇ। ਸਬੰਧਿਤ ਅਥਾਰਿਟੀ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ 31 ਦਸੰਬਰ, 2020 ਤੱਕ ਅਜਿਹੇ ਦਸਤਾਵੇਜ਼ਾਂ ਨੂੰ ਵੈਧ ਮੰਨੇ।

 

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਚੁੱਕੇ ਗਏ ਇਸ ਕਦਮ ਨਾਲ ਨਾਗਰਿਕਾਂ ਨੂੰ ਆਵਾਜਾਈ ਸਬੰਧੀ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲਣ ਦੀ ਉਮੀਦ ਹੈ।

 

***

 

ਆਰਸੀਜੇ/ਐੱਮਐੱਸ(Release ID: 1648325) Visitor Counter : 59