ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤਹਿਤ 21 ਅਗਸਤ 2020 ਤੱਕ 6,40,000 ਤੋਂ ਵੱਧ ਮਾਨਵ ਦਿਵਸ ਪੈਦਾ ਕੀਤੇ

ਇਹ ਮਾਨਵ ਦਿਵਸ 6 ਰਾਜਾਂ: ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਪੈਦਾ ਕੀਤੇ ਹਨ


ਰੇਲਵੇ ਮੰਤਰਾਲਾ ਇਸ ਯੋਜਨਾ ਤਹਿਤ ਇਨ੍ਹਾਂ ਰਾਜਾਂ ਦੇ ਪ੍ਰਵਾਸੀ ਮਜ਼ਦੂਰਾਂ ਲਈ ਇਨ੍ਹਾਂ ਪ੍ਰੋਜੈਕਟਾਂ ਅਤੇ ਕੰਮ ਦੇ ਮੌਕਿਆਂ ਵਿੱਚ ਹੋਈ ਪ੍ਰਗਤੀ ਦੀ ਨਿਗਰਾਨੀ ਕਰ ਰਿਹਾ ਹੈ


21 ਅਗਸਤ, 2020 ਤੱਕ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਠੇਕੇਦਾਰਾਂ ਨੂੰ 1,410.35 ਕਰੋੜ ਰੁਪਏ ਦਾ ਭੁਗਤਾਨ ਜਾਰੀ ਕੀਤਾ ਗਿਆ


ਗ਼ਰੀਬ ਕਲਿਆਣ ਰੋਜਗਾਰ ਅਭਿਯਾਨ 6 ਰਾਜਾਂ ਵਿੱਚ 116 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ

ਇਨ੍ਹਾਂ ਰਾਜਾਂ ਵਿੱਚ ਲਗਭਗ 165 ਰੇਲਵੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ

Posted On: 23 AUG 2020 5:10PM by PIB Chandigarh

ਭਾਰਤੀ ਰੇਲਵੇ ਨੇ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤਹਿਤ 6 ਰਾਜਾਂ ਯਾਨੀ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ 6,40.000 ਤੋਂ ਜ਼ਿਆਦਾ ਮਾਨਵ ਦਿਵਸਾਂ ਦੀ ਸਿਰਜਣਾ ਕੀਤੀ ਹੈ।

 

ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਇਸ ਯੋਜਨਾ ਤਹਿਤ ਇਨ੍ਹਾਂ ਪ੍ਰੋਜੈਕਟਾਂ ਦੀ ਪ੍ਰਗਤੀ ਅਤੇ ਇਨ੍ਹਾਂ ਰਾਜਾਂ ਦੇ ਪ੍ਰਵਾਸੀ ਮਜ਼ਦੂਰਾਂ ਲਈ ਕੰਮ ਦੇ ਮੌਕਿਆਂ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਨ। ਇਨ੍ਹਾਂ ਰਾਜਾਂ ਵਿੱਚ ਲਗਭਗ 165 ਰੇਲਵੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ।

 

21 ਅਗਸਤ, 2020 ਤੱਕ 12,276 ਮਜ਼ਦੂਰ ਇਸ ਅਭਿਯਾਨ ਵਿੱਚ ਲੱਗੇ ਹੋਏ ਹਨ ਅਤੇ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਠੇਕੇਦਾਰਾਂ ਨੂੰ 1,410.35 ਕਰੋੜ ਰੁਪਏ ਦਾ ਭੁਗਤਾਨ ਜਾਰੀ ਕੀਤਾ ਗਿਆ ਹੈ।

 

ਰੇਲਵੇ ਨੇ ਹਰੇਕ ਜ਼ਿਲ੍ਹੇ ਦੇ ਨਾਲ ਨਾਲ ਰਾਜਾਂ ਵਿੱਚ ਵੀ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ ਤਾਂ ਕਿ ਰਾਜ ਸਰਕਾਰ ਦੇ ਨਾਲ ਸੁਚਾਰੂ ਤਾਲਮੇਲ ਸਥਾਪਿਤ ਕੀਤਾ ਜਾ ਸਕੇ।

 

ਰੇਲਵੇ ਨੇ ਇਸ ਯੋਜਨਾ ਤਹਿਤ ਕਈ ਰੇਲਵੇ ਕਾਰਜਾਂ ਨੂੰ ਲਾਗੂ ਕਰਨ ਲਈ ਪਛਾਣ ਕੀਤੀ ਹੈ। ਇਨ੍ਹਾਂ ਕਾਰਜਾਂ ਵਿੱਚ (1) ਲੈਵਲ ਕਰੌਸਿੰਗ ਲਈ ਪਹੁੰਚ ਸੜਕਾਂ ਦਾ ਨਿਰਮਾਣ, (2) ਟਰੈਕ ਦੇ ਕਿਨਾਰੇ ਗੰਦੇ ਜਲਮਾਰਗਾਂ, ਖਾਈਆਂ ਅਤੇ ਨਾਲਿਆਂ ਦਾ ਵਿਕਾਸ ਅਤੇ ਸਫਾਈ, (3) ਰੇਲਵੇ ਸਟੇਸ਼ਨਾਂ ਲਈ ਪਹੁੰਚ ਸੜਕ ਦਾ ਨਿਰਮਾਣ ਅਤੇ ਸਾਂਭ ਸੰਭਾਲ਼, (4) ਮੌਜੂਦਾ ਰੇਲਵੇ ਬੰਨ੍ਹਾਂ (embankments)/ਕਟਿੰਗਾਂ ਦੀ ਮੁਰੰਮਤ ਅਤੇ ਚੌੜਾ ਕਰਨਾ, (5) ਰੇਲਵੇ ਦੀ ਭੂਮੀ ਦੀ ਬਾਹਰੀ ਸੀਮਾ ਤੇ ਪੌਦੇ ਲਾਉਣੇ ਅਤੇ (6) ਮੌਜੂਦਾ ਬੰਨ੍ਹਾਂ/ਕਟਿੰਗ/ਪੁਲਾਂ ਦੀ ਸੰਭਾਲ਼ ਦਾ ਕਾਰਜ।

 

ਜ਼ਿਕਰਯੋਗ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਜੂਨ, 2020 ਨੂੰ ਵੱਡੇ ਪੈਮਾਨੇ ਤੇ ਰੋਜਗਾਰ-ਕਮ-ਗ੍ਰਾਮੀਣ ਜਨਤਕ ਕਾਰਜ ਅਭਿਯਾਨ ਜਿਸਦਾ ਨਾਂ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਹੈ, ਦੀ ਸ਼ੁਰੂਆਤ ਕੀਤੀ ਜੋ ਕੋਵਿਡ-19 ਕਾਰਨ ਪ੍ਰਭਾਵਿਤ ਵੱਡੀ ਗਿਣਤੀ ਵਿੱਚ ਆਪਣੇ ਖੇਤਰਾਂ/ਪਿੰਡਾਂ ਵਿੱਚ ਵਾਪਸ ਆਏ ਮਜ਼ਦੂਰਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਨੂੰ ਜੀਵਕਾ ਦੇ ਮੌਕੇ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤਹਿਤ ਸਥਾਈ ਗ੍ਰਾਮੀਣ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ 50,000 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ।

 

125 ਦਿਨਾਂ ਦਾ ਇਹ ਅਭਿਯਾਨ ਮਿਸ਼ਨ ਮੋਡ ਵਿੱਚ ਚਲਾਇਆ ਜਾ ਰਿਹਾ ਹੈ ਅਤੇ ਇਸ ਵਿੱਚ 6 ਰਾਜਾਂ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਝਾਰਖੰਡ ਅਤੇ ਓਡੀਸ਼ਾ ਦੇ 116 ਜ਼ਿਲ੍ਹਿਆਂ ਵਿੱਚ 25 ਸ਼੍ਰੇਣੀਆਂ ਦੇ ਕਾਰਜ/ਗਤੀਵਿਧੀਆਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਅਭਿਯਾਨ ਦੌਰਾਨ 50,000 ਕਰੋੜ ਰੁਪਏ ਦੇ ਜਨਤਕ ਕਾਰਜ ਕਵਰ ਕੀਤੇ ਜਾ ਰਹੇ ਹਨ।

 

ਅਭਿਯਾਨ 12 ਅਲੱਗ-ਅਲੱਗ ਮੰਤਰਾਲਿਆਂ/ਵਿਭਾਗਾਂ ਵਿਚਕਾਰ ਇੱਕ ਸਾਂਝਾ ਯਤਨ ਹੈ ਜਿਨ੍ਹਾਂ ਵਿੱਚ ਗ੍ਰਾਮੀਣ ਵਿਕਾਸ, ਪੰਚਾਇਤੀ ਰਾਜ, ਸੜਕ ਆਵਾਜਾਈ ਅਤੇ ਰਾਜ ਮਾਰਗ, ਖਣਨ, ਪੇਅਜਲ ਅਤੇ ਸਵੱਛਤਾ, ਵਾਤਾਵਰਣ, ਰੇਲਵੇ, ਪੈਟਰੋਲੀਅਮ ਅਤੇ ਕੁਦਰਤੀ ਗੈਸ, ਨਵੀਂ ਅਤੇ ਅਖੁੱਟ ਊਰਜਾ, ਸਰਹੱਦੀ ਸੜਕਾਂ, ਦੂਰਸੰਚਾਰ ਅਤੇ ਖੇਤੀ ਵਿੱਚ 25 ਜਨਤਕ ਬੁਨਿਆਦੀ ਢਾਂਚਾ ਕਾਰਜ ਅਤੇ ਜੀਵਕਾ ਦੇ ਮੌਕੇ ਵਧਾਉਣ ਨਾਲ ਸਬੰਧਿਤ ਕਾਰਜਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣਾ ਹੈ।

 

*****

 

 

ਡੀਜੇਐੱਨ/ਐੱਮਕੇਵੀ



(Release ID: 1648092) Visitor Counter : 139