ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਗਡਕਰੀ ਨੇ ਆਧੁਨਿਕ ਅਤੇ ਗ੍ਰੀਨਟੈਕਨੋਲੋਜੀ ਦਾ ਉਪਯੋਗ ਕਰ ਰਹੇ ਸੜਕ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ; 'ਹਰਿਤ ਪਥ' ਨਾਮ ਦਾਮੋਬਾਈਲ ਐਪਲਾਂਚ ਕੀਤਾ; ਪੌਦਿਆਂ ਦੀ ਈ-ਟੈਗਿੰਗ ਸੁਨਿਸ਼ਚਿਤ ਕਰਨ ਦੀ ਹਿਦਾਇਤ ਦਿੱਤੀ

ਮੰਤਰੀ ਨੇ ਸੜਕ ਨਿਰਮਾਣ ਲਾਗਤ ਨੂੰ ਘੱਟੋ ਘੱਟ 25 ਫੀਸਦੀ ਤੱਕ ਘਟਾਉਣ ਦੀ ਲੋੜʼਤੇਜ਼ੋਰ ਦਿੱਤਾ

Posted On: 21 AUG 2020 3:16PM by PIB Chandigarh

ਕੇਂਦਰੀ ਸੜਕਟ੍ਰਾਂਸਪੋਰਟ, ਰਾਜਮਾਰਗ ਅਤੇ ਐੱਮਐੱਸਐੱਮਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਦੇਸ਼ ਭਰ ਵਿਚ ਸੜਕਾਂ ਦੀ ਉਸਾਰੀ ਵਿੱਚ ਆਧੁਨਿਕ ਅਤੇ ਹਰੀਆਂਟੈਕਨੋਲੋਜੀਆਂ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ ਹੈ। ਨਵੀਂ ਗ੍ਰੀਨ ਹਾਈਵੇ ਨੀਤੀ (ਪੌਦੇ ਲਗਾਉਣਾ) ਦੀ ਸਮੀਖਿਆ ਕਰਨ ਅਤੇ  ਸੜਕ ਨਿਰਮਾਣ ਵਿੱਚ ਨਵੀਆਂ ਟੈਕਨੋਲੋਜੀਆਂ ਦੀ ਵਰਤੋਂ ਬਾਰੇ ਵੀਡੀਓ ਕਾਨਫਰੰਸ ਰਾਹੀਂ ਵਿਚਾਰ ਵਟਾਂਦਰੇ ਲਈ ਆਯੋਜਿਤ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂਉਨ੍ਹਾਂ ਕਿਹਾ ਕਿ ਸੜਕ ਨਿਰਮਾਣ ਦੀ ਲਾਗਤ ਨੂੰ25% ਤੱਕ ਘੱਟ ਕਰਨਾ, ਸਾਡਾ ਮਿਸ਼ਨ ਹੋਣਾ ਚਾਹੀਦਾ ਹੈ ਅਤੇ ਇਸ ਦੇ ਲਈ ਨਵੀਂਆਂਟੈਕਨੋਲੋਜੀਆਂ ਦੀ ਲੋੜ ਹੈ

ਮੰਤਰੀ ਨੇ ਜੀਓ-ਟੈਗਿੰਗ ਅਤੇ ਵੈੱਬ-ਬੇਸਡ ਜੀਆਈਐੱਸ ਸਮਰੱਥ ਨਿਗਰਾਨੀ ਉਪਕਰਣਾਂ ਰਾਹੀਂ ਪੌਦੇ ਲਗਾਉਣ 'ਤੇ ਨਜ਼ਰ ਰੱਖਣ ਲਈ ਇੱਕ ਮੋਬਾਈਲ ਐਪ' 'ਹਰਿਤ ਪਥ' 'ਦੀ ਸ਼ੁਰੂਆਤ ਕੀਤੀ। ਇਹ ਐਪ ਪੌਦੇ ਲਗਾਉਣ ਦੇ ਸਾਰੇ ਪ੍ਰੋਜੈਕਟਾਂ ਦੇ ਤਹਿਤ ਸਾਰੇ ਫੀਲਡ ਯੂਨਿਟਾਂ ਵਿੱਚ ਹਰੇਕ ਪੌਦੇ ਦੇ ਸਥਾਨ, ਵਿਕਾਸ, ਸਪੀਸੀਜ਼ ਦੇ ਵੇਰਵੇ, ਰੱਖ-ਰਖਾਅ  ਗਤੀਵਿਧੀਆਂ, ਟੀਚੇ ਅਤੇ ਪ੍ਰਾਪਤੀਆਂ ਦੀ ਨਿਗਰਾਨੀ ਕਰਨ ਲਈ ਐੱਨਐੱਚਏਆਈ ਦੁਆਰਾ ਵਿਕਸਿਤ ਕੀਤਾ ਗਿਆ ਹੈ ਇਸ  ਮੋਬਾਈਲ ਐਪ ਦਾ ਉਦਘਾਟਨ ਕਰਦਿਆਂ ਮੰਤਰੀ ਨੇ ਦਰੱਖਤ ਲਗਾਉਣ ਅਤੇ ਇਨ੍ਹਾਂ ਦੀ ਟ੍ਰਾਂਸਪਲਾਂਟੇਸ਼ਨ ਦੀ ਸਖ਼ਤ ਨਿਗਰਾਨੀ ਕਰਨ 'ਤੇ ਜ਼ੋਰ ਦਿੱਤਾ।

ਮੰਤਰੀ ਨੇ ਸੁਝਾਅ ਦਿੱਤਾ ਕਿ ਰਾਜਮਾਰਗਾਂ ਦੇ ਨਾਲ ਨਾਲ ਦਰੱਖਤ ਲਗਾਉਣ ਲਈ ਵਿਸ਼ੇਸ਼ ਵਿਅਕਤੀਆਂ / ਏਜੰਸੀਆਂ ਨੂੰ ਮਿਹਨਤਾਨਾ ਦੇ ਕੇ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਵਿੱਚ ਐੱਨਜੀਓ, ਸਵੈ ਸਹਾਇਤਾ ਸਮੂਹਾਂ ਅਤੇ ਬਾਗਬਾਨੀ ਅਤੇ ਜੰਗਲਾਤ ਵਿਭਾਗ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਮਾਰਚ 2022 ਤੱਕ ਹਾਈਵੇਦੇ ਨਾਲ ਨਾਲ100% ਪੌਦੇ ਲਗਾਉਣ ਦੇ ਟੀਚੇ ਨੂੰ ਹਾਸਲ ਕਰਨ ਦੇ ਸਮਰੱਥ ਹੋਣਗੇ।

ਰੁੱਖਾਂ ਦੇ ਟ੍ਰਾਂਸਪਲਾਂਟੇਸ਼ਨ ਦੇ ਮੁੱਦੇ 'ਤੇ ਚਰਚਾ ਕਰਦਿਆਂ ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਸਾਡਾ ਮਿਸ਼ਨ ਹੋਣਾ ਚਾਹੀਦਾ ਹੈ ਕਿ ਸਾਰੇ ਰੁੱਖਾਂ ਨੂੰ ਕੱਟਣ ਤੋਂ ਬਚਾਇਆ ਜਾਵੇ ਅਤੇ ਇਸ ਮਕਸਦ ਲਈ ਨਵੀਂਆਂ ਟੈਕਨਾਲੋਜੀਆਂ ਨਾਲ ਲੈਸ ਵਿਸ਼ੇਸ਼ ਏਜੰਸੀਆਂ ਨੂੰ ਮਿਹਨਤਾਨੇ ʼਤੇ ਰੱਖਿਆ ਜਾਣਾ ਚਾਹੀਦਾ ਹੈ। ਮੰਤਰੀ ਨੇ ਇਨ੍ਹਾਂ ਉਦੇਸ਼ਾਂ ਦੀ ਮਜ਼ਬੂਤੀ ਲਈ ਸਥਾਨਕ ਸਵਦੇਸ਼ੀ ਸਮੱਗਰੀ ਜਿਵੇਂ ਕਿ ਜਿਊਟ, ਕੌਇਅਰ ਆਦਿ ਦੀ ਵਰਤੋਂ 'ਤੇ ਜ਼ੋਰ ਦਿੱਤਾ। ਸ਼੍ਰੀ ਗਡਕਰੀ ਨੇ ਇਹ ਵੀ ਕਿਹਾ ਕਿ ਸਥਾਨਕ ਸਥਿਤੀਆਂ ਦੇ ਅਨੁਕੂਲ ਹੀ ਕਿਸਮਾਂ ਦੀ ਸਹੀ ਚੋਣ ਕਰਨਾ ਵੀ ਬਹੁਤ ਮਹੱਤਵਪੂਰਨ ਹੈ।

ਸੜਕ ਨਿਰਮਾਣ ਵਿਚ ਨਵੀਆਂ ਟੈਕਨੋਲੋਜੀਆਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਨਿਰਮਾਣ ਦੀ ਲਾਗਤ ਵਿਚ 25% ਦੀ ਕਟੌਤੀ ਕਰਨਾ ਸਾਡਾ ਮਿਸ਼ਨ ਹੋਣਾ ਚਾਹੀਦਾ ਹੈ ਅਤੇ ਇਸ ਲਈ ਨਵੀਂ ਟੈਕਨੋਲੋਜੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਹਾੜੀ ਖੇਤਰਾਂ, ਸਰਹੱਦੀ ਖੇਤਰਾਂ ਅਤੇ ਤਟਵਰਤੀ ਖੇਤਰਾਂ ਵਰਗੇ ਖਾਸ ਖੇਤਰਾਂ ਨੂੰ ਵੱਖਰੇਦ੍ਰਿਸ਼ਟੀਕੋਣ ਅਤੇ ਟੈਕਨੋਲੋਜੀਆਂ ਦੀ ਜ਼ਰੂਰਤ ਹੈ ਉਨ੍ਹਾਂ ਨੇ ਅੰਡੇਮਾਨ ਅਤੇ ਨਿਕੋਬਾਰ ਵਿੱਚ ਸੜਕ ਨਿਰਮਾਣ ਵਿੱਚ ਅਜਿਹੀ ਟੈਕਨੋਲੋਜੀ ਦੀ ਵਰਤੋਂ ਦੀ ਸ਼ਲਾਘਾ ਕੀਤੀ ਅਤੇ  ਬਾਕੀ ਪ੍ਰੋਜੈਕਟਾਂ ਵਿੱਚ ਵੀ ਇਸ ਉਦਾਹਰਣ ਦੀ ਪਾਲਣਾ ਕਰਨ ਲਈ ਐੱਨਐੱਚਆਈਡੀਸੀਐੱਲ ਨੂੰ ਪ੍ਰੇਰਿਤ ਕੀਤਾ

******

ਆਰਸੀਜੇ/ਐੱਮਐੱਸ/ਐੱਸਕੇਪੀ/ਜੇਕੇ


(Release ID: 1647718) Visitor Counter : 209