ਰਸਾਇਣ ਤੇ ਖਾਦ ਮੰਤਰਾਲਾ

ਪ੍ਰਭਾਵਸ਼ਾਲੀ ਕੀਮਤ ਨਿਗਰਾਨੀ ਪ੍ਰਣਾਲੀ, ਕਿਸਾਨਾਂ ਨੂੰ ਸਸਤੀਆਂ ਕੀਮਤਾਂ 'ਤੇ ਖਾਦਾਂ ਹਾਸਲ ਕਰਨ ਵਿਚ ਸਹਾਇਤਾ ਕਰ ਰਹੀ ਹੈ: ਸ਼੍ਰੀ ਗੌੜਾ

ਖਾਦ ਵਿਭਾਗ ਵਲੋਂ ਪੋਸ਼ਣ ਅਧਾਰਤ ਸਬਸਿਡੀ (ਐਨ.ਬੀ.ਐੱਸ.) ਸਕੀਮ ਤਹਿਤ ਖਾਦਾਂ ਦੀ ਉਤਪਾਦਨ ਲਾਗਤ / ਬਰਾਮਦ ਲਾਗਤ ਦੀ ਪੂਰੀ ਪੜਤਾਲ ਕੀਤੀ ਜਾਂਦੀ ਹੈ।
ਅਗਸਤ 2020 ਦੌਰਾਨ ਡੀਏਪੀ ਦੀਆਂ ਕੀਮਤਾਂ ਘੱਟ ਕੇ 24626 ਰੁਪਏ ਪ੍ਰਤੀ ਮੀਟ੍ਰਿਕ ਟਨ ਹੋ ਗਈਆਂ, ਜਦਕਿ ਅਗਸਤ 2019 ਦੌਰਾਨ ਇਹ ਕੀਮਤਾਂ 26396 ਰੁਪਏ ਪ੍ਰਤੀ ਮੀਟ੍ਰਿਕ ਟਨ ਸਨ ।

Posted On: 21 AUG 2020 12:24PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨੇ ਕਿਹਾ ਹੈ ਕਿ ਰਸਾਇਣ ਅਤੇ ਖਾਦ ਮੰਤਰਾਲਾ ਵਲੋਂ ਪੌਸ਼ਟਿਕ ਅਧਾਰਤ ਸਬਸਿਡੀ ਸਕੀਮ ਤਹਿਤ ਖਾਦ ਦੀ ਦੇਸ਼ ਵਿੱਚ ਉਤਪਾਦਨ / ਬਰਾਮਦ ਲਾਗਤ ਸੰਬੰਧੀ ਤੁਲਨਾਤਮਕ ਪੜਤਾਲ ਪੂਰੀ ਡੂੰਘਾਈ ਨਾਲ ਕੀਤੀ ਜਾਂਦੀ ਹੈ

ਵਿਭਾਗ ਦੀ ਪ੍ਰਭਾਵਸ਼ਾਲੀ ਨਿਗਰਾਨੀ ਪ੍ਰਣਾਲੀ ਵਰਗੀ ਇਸ ਪਹਿਲਕਦਮੀ ਬਾਰੇ, ਸ੍ਰੀ ਗੌੜਾ ਨੇ ਦੱਸਿਆ ਕਿ ਖਾਦ ਕੰਪਨੀਆ ਵਲੋਂ ਇੱਕ ਸਵੈਇੱਛੁਕ ਸਵੈ-ਰੈਗੂਲੇਟਰੀ ਵਿਧੀ ਅਪਣਾਈ ਜਾ ਰਹੀ ਹੈ ਇਸ ਤਰ੍ਹਾਂ ਕਿਸਾਨਾਂ ਨੂੰ ਕੰਪਨੀਆਂ ਬਣਾ ਕੇ ਰਿਗੈਸੀਫਾਈਡ ਲਿਕਵੀਫਾਈਡ ਨੈਚੁਰਲ ਗੈਸ ਯਾਨੀ ਆਰ ਐਲ ਐਨ ਜੀ ਵਲੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ ਵਿੱਚ ਗਿਰਾਵਟ ਦਾ ਫਾਇਦਾ ਕਿਸਾਨਾਂ  ਨੂੰ ਦਿੱਤਾ ਜਾ ਰਿਹਾ ਹੈ

ਆਰ ਐਲ ਐਨ ਜੀ ਦੀ ਵਰਤੋਂ ਡੈਮੋਨਿਅਮ ਫਾਸਫੇਟ (ਡੀਏਪੀ), ਅਮੋਨੀਅਮ ਸਲਫੇਟ ਅਤੇ ਹੋਰ ਪੀ ਐਂਡ ਕੇ ਖਾਦ ਬਣਾਉਣ ਵਾਲੀਆਂ ਕੰਪਨੀਆਂ ਵਲੋਂ ਪੀ ਐਂਡ ਕੇ ਖਾਦਾਂ ਦੇ ਉਤਪਾਦਨ ਲਈ ਫੀਡਸਟੌਕ ਦੇ ਤੌਰ ਤੇ ਕੀਤੀ ਜਾਂਦੀ ਹੈ

ਸ੍ਰੀ ਗੌੜਾ ਨੇ ਅੱਗੇ ਦੱਸਿਆ ਕਿ ਅਗਸਤ 2020 ਦੌਰਾਨ ਡੀਏਪੀ ਦੀਆਂ ਕੀਮਤਾਂ ਘਟ ਕੇ 24626 ਰੁਪਏ ਪ੍ਰਤੀ ਮੀਟ੍ਰਿਕ ਟਨ ਹੋ ਗਈਆਂ, ਜਦਕਿ ਅਗਸਤ 2019 ਦੌਰਾਨ ਇਹ ਕੀਮਤਾਂ 26396 ਰੁਪਏ  ਪ੍ਰਤੀ ਮੀਟ੍ਰਿਕ ਟਨ ਇਸੇ ਤਰਾਂ, 18 ਐਨ ਪੀ ਕੇ ਖਾਦ ਦੇ ਫਾਰਮੂਲੇ ਵਿਚੋਂ, ਅਗਸਤ 2020 ਦੇ ਦੌਰਾਨ 15 ਐਮਆਰਪੀ  ਅਗਸਤ 2019 ਵਿਚ ਮੌਜੂਦ ਐਮਆਰਪੀ ਦੀ ਤੁਲਨਾ ਵਿਚ ਘਟੀ ਹੈ ਜਦੋਂ ਕਿ ਅਮੋਨੀਅਮ ਸਲਫੇਟ ਦੀ ਕੀਮਤ ਅਗਸਤ 2020 ਵਿਚ  13149 ਰੁਪਏ ਪ੍ਰਤੀ ਮੀਟ੍ਰਿਕ ਟਨ ਤੋਂ ਹੇਠਾਂ ਗਈ ਹੈ, ਜਿਹੜੀ ਅਗਸਤ 2019 ਵਿੱਚ 13213 ਰੁਪਏ ਪ੍ਰਤੀ ਮੀਟ੍ਰਿਕ ਟਨ ਸੀ

ਖਾਦ ਵਿਭਾਗ ਦੇਸ਼ ਦੇ ਕਿਸਾਨਾਂ ਨੂੰ ਸਹੀ ਸਮੇਂ 'ਤੇ ਵਾਜਬ ਕੀਮਤਾਂ' ਤੇ ਖਾਦ ਮੁਹੱਈਆ ਕਰਾਉਣ ਪ੍ਰਤੀ ਵਚਨਬੱਧ ਹੈ

****

ਆਰ ਸੀ ਜੇ / ਆਰ ਕੇ ਐਮ



(Release ID: 1647591) Visitor Counter : 126