ਵਣਜ ਤੇ ਉਦਯੋਗ ਮੰਤਰਾਲਾ
ਸਾਡੇ ਡਾਕਟਰੀ ਭਾਈਚਾਰੇ ਨੇ ਦੇਸ਼ ਦਾ ਮਾਣ ਵਧਾਇਆ ਅਤੇ ਵਿਸ਼ਵ ਨੂੰ ਦਿਖਾਇਆ ਹੈ ਕਿ ਭਾਰਤ ਇਕ ਭਰੋਸੇਮੰਦ ਸਾਥੀ ਹੋ ਸਕਦਾ ਹੈ: ਸ਼੍ਰੀ ਪੀਯੂਸ਼ ਗੋਇਲ
ਸ਼੍ਰੀ ਗੋਇਲ ਨੇ ਸਾਡੀ ਸਿਹਤ ਪ੍ਰਣਾਲੀ ਨੂੰ ਰਿਚਾਰਜ ਕਰਨ ਲਈ ਤਕਨਾਲੋਜੀ ਦੇ ਸਾਧਨਾਂ ਦਾ ਲਾਭ ਉਠਾਉਦੇ ਹੋਏ ਪਹੁੰਚ, ਜਾਗਰੂਕਤਾ ਅਤੇ ਉਪਲਬਧਤਾ ਦੀ ਸ਼ਕਤੀ ਤਾਕਤ ਨੂੰ ਵਰਤੋਂ ਵਿਚ ਲਿਆਉਣ ਲਈ ਕਿਹਾ ।
Posted On:
20 AUG 2020 1:29PM by PIB Chandigarh
ਰੇਲਵੇ, ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਸਾਡੇ ਸਾਰੇ ਡਾਕਟਰੀ ਭਾਈਚਾਰੇ ਨੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਵਿਸ਼ਵ ਨੂੰ ਦਿਖਾਇਆ ਹੈ ਕਿ ਜਦੋਂ ਵਿਸ਼ਵਵਿਆਪੀ ਰੁਝੇਵਿਆਂ ਅਤੇ ਵਪਾਰ ਦੀ ਗੱਲ ਆਉਂਦੀ ਹੈ ਤਾਂ ਭਾਰਤ ਇਕ ਭਰੋਸੇਮੰਦ ਭਾਈਵਾਲ ਬਣ ਸਕਦਾ ਹੈ । ਸੀ.ਆਈ.ਆਈ ਦੇ 12 ਵੇਂ ਮੇਡਟੈਕ ਗਲੋਬਲ ਸੰਮੇਲਨ ਦੇ ਉਦਘਾਟਨ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਫਾਰਮਾਸਿਉਟੀਕਲ ਉਦਯੋਗ ਭਾਰਤ ਅਤੇ ਵਿਸ਼ਵ ਲਈ ਦਵਾਈਆਂ ਦੀ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਦ੍ਰਿੜ ਹੈ। “ਉਨ੍ਹਾਂ ਕਿਹਾ ਕਿ ਮੈਡੀਕਲ ਡਿਵਾਈਸਿਸ ਇੰਡਸਟਰੀ ਨੇ ਸਖਤ ਮਿਹਨਤ ਕੀਤੀ ਹੈ ਅਤੇ ਕੋਵਿਡ -19 ਨਾਲ ਲੜਨ ਲਈ ਲੋੜੀਂਦੇ ਉਤਪਾਦਾਂ ਨੂੰ ਦੇਸੀ ਰੂਪ ਵਿੱਚ ਤਿਆਰ ਕਰਨ ਵਿੱਚ ਸਾਡੀ ਮਦਦ ਕੀਤੀ ਹੈ । ਸਾਡੇ ਡਾਕਟਰਾਂ, ਪੈਰਾ ਮੈਡੀਕਲ ਅਤੇ ਡਾਕਟਰੀ ਭਾਈਚਾਰੇ ਨੇ ਭਾਰਤ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਰਾਹੀਂ ਲਗਾਤਾਰ ਆਮ ਆਦਮੀ ਦੀ ਸੇਵਾ ਕਰਕੇ ਦੇਸ਼ ਦਾ ਮਾਣ ਦਿਵਾਇਆ ਹੈ। ”
ਸ਼੍ਰੀ ਗੋਇਲ ਨੇ ਕਿਹਾ ਕਿ ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਇੱਕ ਸਖਤ ਲੋਕਡਾਉਣ ਦਾ ਕੀ ਅਰਥ ਹੈ ਅਤੇ ਇਹ ਵੀ ਦਰਸਾਇਆ ਹੈ ਕਿ ਕਿਸ ਤਰ੍ਹਾਂ ਦੀ ਤੇਜ਼ੀ ਨਾਲ ਰਿਕਵਰੀ ਨਜਰ ਆਉਦੀ ਹੈ। “ਸਾਡੇ ਦੇਸ਼ ਵਿਚ ਕੋਵਿਡ -19 ਦੀ ਰਿਕਵਰੀ ਦਰ ਦਾ 70 ਫੀਸਦ ਦੇ ਰਿਕਵਰੀ ਨਿਸ਼ਾਨ ਨੂੰ ਪਾਰ ਕਰਨਾ ਇੱਕ ਦਿਲ ਖਿੱਚਣ ਵਾਲੀ ਗੱਲ ਹੈ । ਇਹ ਸਮਾਂ ਸਾਨੂੰ ਸਭਨਾਂ ਨੂੰ ਬਹੁਤ ਕੁਝ ਨਵਾਂ ਸਿਖਾ ਰਿਹਾ ਹੈ। ”
ਸ਼੍ਰੀ ਗੋਇਲ ਨੇ ਕਿਹਾ ਕਿ ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਇੱਕ ਸਖਤ ਲੋਕਡਾਉਣ ਦਾ ਕੀ ਅਰਥ ਹੈ ਅਤੇ ਇਹ ਵੀ ਦਰਸਾਇਆ ਹੈ ਕਿ ਕਿਸ ਤਰ੍ਹਾਂ ਦੀ ਤੇਜ਼ੀ ਨਾਲ ਰਿਕਵਰੀ ਨਜਰ ਆਉਦੀ ਹੈ। “ਸਾਡੇ ਦੇਸ਼ ਵਿਚ ਕੋਵਿਡ -19 ਦੀ ਰਿਕਵਰੀ ਦਰ ਦਾ 70 ਫੀਸਦ ਦੇ ਰਿਕਵਰੀ ਨਿਸ਼ਾਨ ਨੂੰ ਪਾਰ ਕਰਨਾ ਇੱਕ ਦਿਲ ਖਿੱਚਣ ਵਾਲੀ ਗੱਲ ਹੈ । ਇਹ ਸਮਾਂ ਸਾਨੂੰ ਸਭਨਾਂ ਨੂੰ ਬਹੁਤ ਕੁਝ ਨਵਾਂ ਸਿਖਾ ਰਿਹਾ ਹੈ। ”
ਉਨ੍ਹਾਂ ਪਰਮਹੰਸ ਯੋਗਾਨੰਦ ਦਾ ਹਵਾਲਾ ਦਿੱਤਾ ਜਿਨ੍ਹਾਂ ਨੇ ਕਿਹਾ ਸੀ, “ਕਿ ਦ੍ਰਿੜਤਾ ਇਸ ਗੱਲ ਦੀ ਗਾਰੰਟੀ ਦਿੰਦੀ ਹੈ ਕਿ ਨਤੀਜੇ ਅਟੱਲ ਹਨ ।” ਉਹਨਾਂ ਡਾਕਟਰੀ ਅਤੇ ਫਾਰਮਾ ਪੇਸ਼ੇਵਰਾਂ ਵਲੋਂ ਭਾਰਤ ਨੂੰ ਸਵੈ-ਨਿਰਭਰ ਬਣਾਉਣ ਲਈ ਦਰਸਾਈ ਜਾ ਰਹੀ ਦ੍ਰਿੜਤਾ, ਵਚਨਬੱਧਤਾ ਅਤੇ ਸੰਕਲਪ ਦੀ ਸ਼ਲਾਘਾ ਕੀਤੀ, ਤਾਂ ਜੋ ਆਤਮਨਿਰਭਰ ਭਾਰਤ ਇੱਕ ਹਕੀਕਤ ਬਣ ਸਕੇ।
ਸ੍ਰੀ ਗੋਇਲ ਨੇ ਕਿਹਾ ਕਿ ਲੋਕਾਂ ਨੂੰ ਇਕੱਠੇ ਕਰਕੇ, ਡਾਟਾ ਦੀ ਵਰਤੋਂ ਅਤੇ ਉਸ ਪ੍ਰਕਿਰਿਆ ਦਾ ਪ੍ਰਯੋਗ ਕਰਨਾ ਸਾਡੀ ਸਿਹਤ ਸੰਭਾਲ ਸਪੁਰਦਗੀ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਅਤੇ ਸੰਬੰਧਿਤ ਮਰੀਜ਼ਾਂ ਦੀ ਜਾਣਕਾਰੀ ਦੇ ਨਿਰਵਿਘਨ ਪ੍ਰਵਾਹ ਨੂੰ ਯਕੀਨੀ ਬਣਾਉਣ ਵਿੱਚ ਸਾਡੀ ਮਦਦ ਕਰ ਸਕਦਾ ਹੈ। ਉਨ੍ਹਾਂ ਕਿਹਾ, “ਇਹ ਸਾਡੇ ਡਾਕਟਰਾਂ ਦੀ ਮਦਦ ਕਰੇਗੀ ਅਤੇ ਮਰੀਜ਼ਾਂ ਦੀ ਸਹੀ ਜਾਂਚ ਅਤੇ ਕਯੂਰੇਟਡ ਕੇਅਰ ਵਿੱਚ ਸਹਾਇਤਾ ਮਿਲੇਗੀ ।
ਮੰਤਰੀ ਨੇ ਕਿਹਾ ਕਿ ‘ਵਿਸ਼ਵ ਦੀ ਫਾਰਮੇਸੀ’ ਹੋਣ ਦੇ ਨਾਲ, ਅਸੀਂ ‘ਵਿਸ਼ਵ ਦਾ ਹਸਪਤਾਲ’ ਵੀ ਬਣਾਂਗੇ । ਜਿਥੇ ਵਿਸ਼ਵ ਪੱਧਰ ਦੀਆਂ ਸਹੂਲਤਾਂ, ਉੱਚ ਪੱਧਰੀ ਡਾਕਟਰੀ ਦੇਖਭਾਲ ਅਤੇ ਉੱਚ ਗੁਣਵੱਤਾ ਵਾਲੇ ਇਲਾਜ ਦੀ ਸਹੂਲਤ ਉਪਲਬਧ ਹੋਵੇਗੀ । ਇਸ ਦੇ ਨਾਲ ਹੀ ਨਾਲ ਇਹ ਦੇਸ਼ ਦੇ ਬਾਕੀ ਲੋਕਾਂ ਨੂੰ ਮਿਆਰੀ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣ ਵਿੱਚ ਵੀ ਸਮਰੱਥ ਹੋਵੇਗਾ । ਮੈਡੀਕਲ ਉਪਕਰਣਾਂ ਦੇ ਵਿਕਾਸ ਦੇ ਮੰਤਵ ਨਾਲ ਭਾਰਤ ਵਿਚ ਤਕਨਾਲੋਜੀ ਲਿਆਉਣ ਅਤੇ ਅੰਤਰਰਾਸ਼ਟਰੀ ਤੌਰ 'ਤੇ ਹਸਪਤਾਲਾਂ ਨਾਲ ਯੰਤਰਾਂ ਅਤੇ ਵਿਸ਼ਵਪੱਧਰੀ ਰੁਝੇਵਿਆਂ ਅਤੇ ਇਸ ਦੇ ਵਿਸ਼ਵਵਿਆਪੀ ਵਪਾਰ ਦੀ ਸਹੀ ਜਗ੍ਹਾ ਨੂੰ ਯਕੀਨੀ ਬਣਾਉਣ ਵਿਚ ਭਾਰਤ ਸਭ ਤੋਂ ਅੱਗੇ ਹੋਵੇਗਾ ।
ਸ੍ਰੀ ਗੋਇਲ ਨੇ ਕਿਹਾ ਕਿ ਤੰਦਰੁਸਤੀ ਕੇਂਦਰ ਇਕ ਹੋਰ ਅਜਿਹਾ ਕੇਂਦਰ ਹੈ, ਜਿਸ ਵੱਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵਲੋਂ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ । । ਉਨ੍ਹਾਂ ਕਿਹਾ ਕਿ ਤੰਦਰੁਸਤੀ ਕੇਂਦਰਾਂ ਰਾਹੀਂ ਬੀਮਾਰੀਆਂ ਦੀ ਰੋਕਥਾਮ ਕਰਕੇ ਸਿਹਤ ਸੰਭਾਲ ਸੰਬੰਧਿਤ ਅੱਗੇ ਦਾ ਰਸਤਾ ਤਿਆਰ ਕੀਤਾ ਜਾਵੇਗਾ । ਉਨ੍ਹਾਂ ਅੱਗੇ ਕਿਹਾ ਕਿ ਤੰਦਰੁਸਤ ਰਹਿਣਾ ਸਾਡੀ ਸਰਕਾਰ ਦਾ ਮੰਤਰ ਹੈ ।
ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਕ ਸੁਨਹਿਰੇ ਭਵਿੱਖ ਦੀ ਸੋਚ ਨਾਲ ਇਕ ਸੰਕਲਪ ਲਿਆ ਹੈ, ਜਿਸ ਤਹਿਤ ਪੂਰੇ ਦੇਸ਼ ਦੀ ਸਿਹਤ ਸੰਭਾਲ ਦੀਆਂ ਜ਼ਰੂਰਤਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ । ਉਨ੍ਹਾਂ ਭਰੋਸਾ ਜਤਾਇਆ ਕਿ ਭਾਰਤ ਦੇ ਸਾਰੇ ਆਮ ਲੋਕਾਂ ਦੀ ਪਹੁੰਚ ਵਿੱਚ ਚੰਗੀ ਕੁਆਲਟੀ ਦੀ ਸਿਹਤ ਸੰਭਾਲ, ਉਪਕਰਣਾਂ ਅਤੇ ਸਹੂਲਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ ।
***********
ਵਾਈਬੀ / ਏ.ਪੀ.
(Release ID: 1647230)
(Release ID: 1647423)
Visitor Counter : 194