ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਇੱਕ ਸਥਿਰ ਪ੍ਰਗਤੀ 'ਤੇ ਭਾਰਤ, ਇੱਕ ਹੀ ਦਿਨ ਵਿੱਚ 9 ਲੱਖ ਤੋਂ ਵੱਧ ਉੱਚ ਰਿਕਾਰਡ ਟੈਸਟ ਕੀਤੇ ਪ੍ਰਤੀ ਮਿਲੀਅਨ ਟੈਸਟਾਂ (ਟੀਪੀਐਮ) ਵਿੱਚ ਵਾਧਾ ਜਾਰੀ, ਅੱਜ 23,668 ਵੱਧ ਟੈਸਟ ਕੀਤੇ ਗਏ
Posted On:
20 AUG 2020 1:39PM by PIB Chandigarh
ਸਥਿਰ ਵਾਧੇ ਦੀ ਰਾਹ ਤੇ ਭਾਰਤ ਨੇ ਰੋਜ਼ਾਨਾ ਟੈਸਟਿੰਗ ਵਿਚ ਇਕ ਨਵਾਂ ਸਿਖਰ ਹਾਸਲ ਕੀਤਾ ਹੈ।
ਪਹਿਲੀ ਵਾਰ, ਇਕੋ ਦਿਨ ਵਿਚ 9 ਲੱਖ ਤੋਂ ਵੱਧ ਕੋਵਿਡ ਟੈਸਟ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ 9,18,470 ਕੋਵਿਡ -19 ਟੈਸਟ ਕੀਤੇ ਜਾਣ ਨਾਲ, ਭਾਰਤ ਰੋਜ਼ਾਨਾ 10 ਲੱਖ ਨਮੂਨਿਆਂ ਦੇ ਟੈਸਟ ਕਰਨ ਦੇ ਆਪਣੇ ਸੰਕਲਪ ਵਿੱਚ ਇੱਕ ਵਾਧੂ ਵਾਧਾ ਵੇਖਣ ਲਈ ਤਿਆਰ ਹੈ।
ਇਸ ਉਪਲੱਬਧੀ ਨਾਲ, ਸੰਚਤ ਟੈਸਟ 3.25 ਕਰੋੜ (3,26,61,252) ਤੋਂ ਵੱਧ ਹਨ।
ਦੇਸ਼ ਭਰ ਵਿੱਚ ਡਾਇਗਨੌਸਟਿਕ ਲੈਬ ਨੈਟਵਰਕ ਦੇ ਵਿਸਥਾਰ ਅਤੇ ਅਸਾਨ ਟੈਸਟਿੰਗ ਲਈ ਚੁੱਕੇ ਗਏ ਪ੍ਰਭਾਵਸ਼ਾਲੀ ਕਦਮਾਂ ਨਾਲ ਟੈਸਟਾਂ ਦੀ ਮੌਜੂਦਾ ਸੰਖਿਆ ਨੂੰ ਬਹੁਤ ਜਿਆਦਾ ਹੁਲਾਰਾ ਮਿਲਿਆ ਹੈ। ਇਨਾਂ ਕੇਂਦ੍ਰਿਤ ਕਾਰਵਾਈਆਂ ਦੇ ਨਤੀਜੇ ਵਜੋਂ, ਹਰ ਦਸ ਲੱਖ ਪਿੱਛੇ ਟੈਸਟਾਂ (ਟੀਪੀਐਮ) ਵਿੱਚ 23668 ਦਾ ਤੇਜ ਵਾਧਾ ਵੇੱਖਣ ਨੂੰ ਮਿਲਿਆ ਹੈ। ਟੀਪੀਐਮ ਨੇ ਆਪਣਾ ਉੱਪਰ ਵੱਲ ਜਾਣ ਦਾ ਰੁਝਾਨ ਨਿਰੰਤਰ ਬਣਾਈ ਰੱਖਿਆ ਹੈ।
ਨਿਰੰਤਰ ਵਧ ਰਹੀ ਟੈਸਟਿੰਗ ਸੰਖਿਆ ਦੇ ਨਾਲ, ਪੋਸਿਟਿਵ ਦਰ ਵਿੱਚ ਕਾਫ਼ੀ ਗਿਰਾਵਟ ਆਈ ਹੈ। ਹਾਲਾਂਕਿ ਟੈਸਟਾਂ ਦੀ ਵਧੇਰੇ ਗਿਣਤੀ ਸ਼ੁਰੂਆਤ ਵਿੱਚ ਪੋਸਿਟਿਵ ਦਰ ਨੂੰ ਵਧਾ ਦੇਵੇਗੀ, ਪਰ ਜਿਵੇਂ ਕਿ ਕਈਂ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਤਜ਼ਰਬੇ ਨੇ ਜਿਆਦਾਤਰ ਇਹ ਦਰਸਾਇਆ ਹੈ ਇਹ ਦਰ ਤੁਰੰਤ ਆਈਸੋਲੇਸ਼ਨ, ਪ੍ਰਭਾਵਸ਼ਾਲ਼ੀ ਟਰੈਕਿੰਗ, ਅਤੇ ਸਮੇਂ ਸਿਰ ਕਲੀਨਿਕਲ ਪ੍ਰਬੰਧਨ ਜਿਹੇ ਹੋਰ ਉਪਰਾਲਿਆਂ ਨਾਲ ਆਖਰਕਾਰ ਹੇਠਾਂ ਆ ਜਾਵੇਗੀ।
ਜਿਵੇਂ ਕਿ ਰਾਸ਼ਟਰੀ ਔਸਤ 8% ਤੋਂ ਹੇਠਾਂ ਆ ਗਈ ਹੈ, ਦੇਸ਼ ਦੇ 26 ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਅਜਿਹੇ ਹਨ, ਜਿਥੋਂ ਰਾਸ਼ਟਰੀ ਔਸਤ ਨਾਲੋਂ ਘੱਟ ਦਰਾਂ ਰਿਪੋਰਟ ਕੀਤੀਆਂ ਗਈਆਂ ਹਨ।
ਡਾਇਗਨੌਸਟਿਕ ਲੈਬਾਂ ਦੇ ਕੌਮੀ ਨੈਟਵਰਕ ਵਿੱਚ ਵੀ ਸਥਿਰ ਅਤੇ ਲਗਾਤਾਰ ਵਾਧਾ ਹੋਇਆ ਹੈ। ਸਰਕਾਰੀ ਖੇਤਰ ਵਿਚ 977 ਲੈਬਾਂ ਅਤੇ 517 ਪ੍ਰਾਈਵੇਟ ਲੈਬਾਂ ਨਾਲ ਦੇਸ਼ ਦੇ ਲੈਬ ਬੁਨਿਆਦੀ ਢਾਂਚੇ ਨੂੰ ਅੱਜ ਵਧਾ ਕੇ 1494 ਲੈਬ ਕੀਤਾ ਗਿਆ ਹੈ. ਇਨ੍ਹਾਂ ਵਿੱਚ ਸ਼ਾਮਲ ਹਨ:
• ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਤ ਟੈਸਟਿੰਗ ਲੈਬਾਂ : 764 (ਸਰਕਾਰੀ: 453 + ਨਿਜੀ: 311)
• ਟਰੂ ਨੈਟ ਅਧਾਰਤ ਟੈਸਟਿੰਗ ਲੈਬਾਂ : 611 (ਸਰਕਾਰੀ: 490 + ਪ੍ਰਾਈਵੇਟ: 121)
• ਸੀਬੀਐਨਏਏਟੀ ਅਧਾਰਤ ਟੈਸਟਿੰਗ ਲੈਬਾਂ : 119 (ਸਰਕਾਰੀ: 34 + ਨਿਜੀ: 85)
ਕੋਵਿਡ-19 ਨਾਲ ਸੰਬੰਧਤ ਸਾਰੇ ਤਕਨੀਕੀ ਮੁੱਦਿਆਂ,ਦਿਸ਼ਾ ਨਿਰਦੇਸ਼ਾਂ ਅਤੇ ਅਡਵਾਈਜਰੀਆਂ ਬਾਰੇ ਸਾਰੀ ਪ੍ਰਮਾਣਿਕ ਅਤੇ ਨਵੀਨਤਮ ਜਾਣਕਾਰੀ ਹਾਸਲ ਕਰਨ ਲਈ ਕਿਰਪਾ ਕਰਕੇ ਨਿਯਮਿਤ ਤੌਰ ਤੇ ਸਾਡੀ ਵੈਬਸਾਈਟ https://www.mohfw.gov.in/ ਤੇ @MoHFW_INDIA.ਵੇਖੋ।
ਕੋਵਿਡ -19 ਨਾਲ ਸੰਬੰਧਤ ਤਕਨੀਕੀ ਪ੍ਰਸ਼ਨ ਹੇਠ ਦਿੱਤੀ ਵੈਬਸਾਈਟ ਤੇ ਭੇਜੇ ਜਾ ਸਕਦੇ ਹਨ।
technicalquery.covid19[at]gov[dot]in ਤੇ ncov2019[at]gov[dot]in ਅਤੇ @CovidIndiaSeva
ਕੋਵਿਡ -19 'ਤੇ ਕੋਈ ਪ੍ਰਸ਼ਨ ਹੋਣ ਦੀ ਸਥਿਤੀ ਵਿੱਚ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਹੈਲਪਲਾਈਨ ਨੰਬਰ +91-11-23978046 ਜਾਂ 1075
(ਟੋਲ ਫ੍ਰੀ) ਤੇ ਸੰਪਰਕ ਕਰੋ
ਕੋਵਿਡ -19 ਲਈ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ
https://www.mohfw.gov.in/pdf/coronvavirushelplinenumber.pdf. ਤੇ ਉਪ੍ਲੱਬਧ ਹੈ।
----------------------------------------------------
ਐਮਵੀ/ਐਸਜੇ
(Release ID: 1647362)
Visitor Counter : 202
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Malayalam