ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਲੋਕਾਂ ਨੂੰ ਸ਼ੁਭ–ਕਾਮਨਾਵਾਂ ਦਿੱਤੀਆਂ

Posted On: 19 AUG 2020 7:54PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੇ ਸ਼ੁਭ ਅਵਸਰ ਉੱਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸੇਵਾ, ਕਰੁਣਾ ਤੋਂ ਇਲਾਵਾ ਸੁਹਿਰਦਤਾ ਸਿਖਾਉਂਦੇ ਹਨ। ਇਹ ਨਿਆਂਪੂਰਣ ਤੇ ਸਮਾਨ ਸਮਾਜ ਦਾ ਰਾਹ ਪੱਧਰਾ ਕਰਦੇ ਹਨ। ਇਹ ਸਾਨੂੰ ਅਨਿਆਂ ਅੱਗੇ ਕਦੇ ਨਾ ਝੁਕਣ ਦੀ ਸਿੱਖਿਆ ਵੀ ਦਿੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸ਼ੁਭਕਾਮਨਾਵਾਂ।

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੀਆਂ ਸ਼ੁੱਧ ਸਿੱਖਿਆਵਾਂ ਨਾਲ ਪੂਰੀ ਦੁਨੀਆ ਨੂੰ ਪ੍ਰਕਾਸ਼ਮਾਨ ਕਰਦੇ ਹਨ।

 

ਇਸ ਤੋਂ ਪ੍ਰੇਰਿਤ ਹੋ ਕੇ, ਵਿਸ਼ਵ ਪੱਧਰ ਉੱਤੇ ਸਿੱਖਾਂ ਨੇ ਕਈ ਖੇਤਰਾਂ ਵਿੱਚ ਮੋਹਰੀ ਸੇਵਾ ਕੀਤੀ ਹੈ। ਉਨ੍ਹਾਂ ਦੀ ਹਿੰਮਤ ਤੇ ਦਇਆ ਵਰਨਣਯੋਗ ਹੈ।

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾ ਮਾਨਵਤਾ ਦਾ ਮਾਰਗਦਰਸ਼ਨ ਕਰਦੇ ਰਹਿਣ।

 

https://twitter.com/narendramodi/status/1296065910311018496

 

https://twitter.com/narendramodi/status/1296066158483783680

 

 

***

 

ਵੀਆਰਆਰਕੇ/ਐੱਸਐੱਚ

 



(Release ID: 1647183) Visitor Counter : 116