ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਏਅਰੋਸਪੇਸ ਇੰਜੀਨੀਅਰਿੰਗ ਖੇਤਰ ਵਿੱਚ ਇਨਕਿਊਬੇਸ਼ਨ ਸੈਂਟਰ ਸਥਾਪਿਤ ਕਰਨ ਲਈ ਨਵੀਂ ਸਾਂਝੇਦਾਰੀ

Posted On: 19 AUG 2020 11:16AM by PIB Chandigarh

ਪਿਛਲੇ ਕੁਝ ਸਮੇਂ ਤੋਂ ਸਟਾਰਟਅੱਪ ਕੰਪਨੀਆਂ ਨੂੰ ਵੱਡੇ ਪੈਮਾਨੇ ਤੇ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ।  ਏਅਰੋਸਪੇਸ ਇੰਜੀਨੀਅਰਿੰਗ ਦੇ ਖੇਤਰ ਵਿੱਚ ਇਸ ਸਿਲਸਿਲੇ ਨੂੰ ਅੱਗੇ ਵਧਾਉਣ ਲਈ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਵਿਗਿਆਨੀ ਅਤੇ ਉਦਯੋਗਿਕ ਖੋਜ ਵਿਭਾਗ  (ਡੀਐੱਸਆਈਆਰ)  ਤਹਿਤ ਕਾਰਜਸ਼ੀਲ ਨੈਸ਼ਨਲ ਰਿਸਰਚ ਡਿਵੈਲਪਮੇਂਟ ਕਾਰਪੋਰੇਸ਼ਨ (ਐੱਨਆਰਡੀਸੀ) ਨੇ ਸੀਐੱਸਆਈਆਰ-ਨੈਸ਼ਨਲ ਏਅਰੋਸਪੇਸ ਲੈਬੋਰੇਟਰੀ (ਐੱਨਏਐੱਲ)  ਨਾਲ ਹੱਥ ਮਿਲਾਇਆ ਹੈ।

 

ਇਸ ਨਵੀਂ ਸਾਂਝੇਦਾਰੀ ਤਹਿਤ ਦੋਵੇਂ ਸੰਸਥਾਨ ਮਿਲ ਕੇ ਏਅਰੋਸਪੇਸ ਇੰਜੀਨੀਅਰਿੰਗ ਦੇ ਉੱਭਰਦੇ ਖੇਤਰਾਂ ਨਾਲ ਜੁੜੀਆਂ ਸਟਾਰਟਅੱਪ ਕੰਪਨੀਆਂ ਨੂੰ ਪ੍ਰੋਤਸਾਹਿਤ ਕਰਨ ਦਾ ਕੰਮ ਕਰਨਗੇ। ਇਸ ਪਹਿਲ ਤਹਿਤ ਏਅਰੋਸਪੇਸ ਖੇਤਰ ਨਾਲ ਸਬੰਧਿਤ ਇਨੋਵੇਸ਼ਨ/ਇਨਕਿਊਬੇਸ਼ਨ ਸੈਂਟਰ ਸਥਾਪਿਤ ਕੀਤੇ ਜਾਣਗੇ। ਇਹ ਜਾਣਕਾਰੀ ਐੱਨਆਰਡੀਸੀ  ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ ਐੱਚ.  ਪੁਰਸ਼ੋਤਮ ਦੁਆਰਾ ਦਿੱਤੀ ਗਈ ਹੈ।

 

 

ਇਸ ਸਬੰਧ ਵਿੱਚ ਸੀਐੱਸਆਈਆਰ-ਐੱਨਏਐੱਲ ਅਤੇ ਐੱਨਆਰਡੀਸੀ ਦਰਮਿਆਨ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਗਏ ਹਨ। ਨਵੀਂ ਦਿੱਲੀ ਸਥਿਤ ਸੀਐੱਸਆਈਆਰ ਹੈੱਡਕੁਆਰਟਰ ਵਿੱਚ ਇਸ ਸਮਝੌਤੇ ਦਾ ਅਦਾਨ-ਪ੍ਰਦਾਨ ਕਰਦੇ ਸਮੇਂ ਡੀਐੱਸਆਈਆਰ  ਦੇ ਸਕੱਤਰ ਅਤੇ ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਡਾ ਸ਼ੇਖਰ ਸੀ. ਮਾਂਡੇ, ਡੀਐੱਸਆਈਆਰ ਦੇ ਸੰਯੁਕਤ ਸਕੱਤਰ ਡਾ. ਆਰ. ਵੈਧੀਸ਼ਵਰਨ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

 

https://static.pib.gov.in/WriteReadData/userfiles/image/image0031CXZ.jpg

 

ਡਾ ਸ਼ੇਖਰ ਸੀ. ਮਾਂਡੇ  (ਵਿਚਕਾਰ)ਡਾ ਐੱਚ. ਪੁਰਸ਼ੋਤਮ (ਸੱਜੇ ਤੋਂ ਚੌਥੇ) ਅਤੇ ਹੋਰ ਅਧਿਕਾਰੀ

 

*****

 

ਐੱਨਬੀ/ਕੇਜੀਐੱਸ (ਐੱਨਆਰਡੀਸੀ ਰਿਲੀਜ਼)


(Release ID: 1646996) Visitor Counter : 128