ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੋਵਿਡ–19 ਲਈ ਭਾਰਤ–ਅਮਰੀਕਾ ਵਰਚੁਅਲ ਨੈੱਟਵਰਕਸ ਹਿਤ ਪੁਰਸਕਾਰਾਂ ਦਾ ਐਲਾਨ
Posted On:
18 AUG 2020 10:11AM by PIB Chandigarh
ਭਾਰਤ ਤੇ ਅਮਰੀਕਾ ਦੋਵੇਂ ਦੇਸ਼ਾਂ ਦੇ ਖੋਜਕਾਰਾਂ ਦੀਆਂ ਅੱਠ ਟੀਮਾਂ ਨੂੰ ਭਾਰਤ–ਅਮਰੀਕਾ ਵਰਚੁਅਲ ਨੈੱਟਵਰਕਸ ਜ਼ਰੀਏ ਕੋਵਿਡ–19 ਦੇ ਰੋਗ ਪ੍ਰਬੰਧ ਅਤੇ ਪੈਥੋਜੈਨੇਸਿਸ ਵਿੱਚ ਅਤਿ–ਆਧੁਨਿਕ ਖੋਜ ਕਰਨ ਕਰਕੇ ਪੁਰਸਕਾਰ ਪ੍ਰਾਪਤ ਹੋਏ ਹਨ। ਉਨ੍ਹਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਖੋਜਾਂ ਦੇ ਖੇਤਰਾਂ ਵਿੱਚ ਐਂਟੀ–ਵਾਇਰਲ ਕੋਟਿੰਗਜ਼, ਇਮਿਊਨ ਮੌਡਿਊਲੇਸ਼ਨ, ਗੰਦੇ ਪਾਣੀ ਵਿੱਚ SARS CoV-2 ਲੱਭਣਾ, ਰੋਗ ਦੀ ਸ਼ਨਾਖ਼ਤ ਲਈ ਪ੍ਰਬੰਧ, ਰਿਵਰਸ ਜੀਨੈਟਿਕਸ ਰਣਨੀਤੀਆਂ ਤੇ ਦਵਾਈਆਂ ਦਾ ਮੁੜ–ਉਦੇਸ਼ਿਤ ਕਰਨਾ ਸ਼ਾਮਲ ਹੋਣਗੇ।
ਇੰਡੋ–ਯੂਐੱਸ ਸਾਇੰਸ ਐਂਡ ਟੈਕਨੋਲੋਜੀ ਫ਼ੋਰਮ (IUSSTF) ਨੇ ਦੋਵੇਂ ਦੇਸ਼ਾਂ ਦੀਆਂ ਉਨ੍ਹਾਂ ਅੱਠ ਟੀਮਾਂ ਨੂੰ ਪੁਰਸਕਾਰਾਂ ਦਾ ਐਲਾਨ ਕੀਤਾ; ਜਿਨ੍ਹਾਂ ਵਿੱਚ ‘ਇੰਡੀਆ ਐਂਡ ਯੂ.ਐੱਸ. ਫ਼ਾਰ ਕੋਵਿਡ–19 ਇੰਡੋ–ਯੂਐੱਸ’ ਦੇ ਉੱਘੇ ਖੋਜਕਾਰ ਸ਼ਾਮਲ ਹਨ। ਮੈਡੀਕਲ ਤੇ ਵਿਗਿਆਨਕ ਭਾਈਚਾਰੇ ਦੀਆਂ ਕੋਸ਼ਿਸ਼ਾਂ ਦੇ ਸਮਰਥਨ ਵਿੱਚ ਵਰਚੁਅਲ ਨੈੱਟਵਰਕਸ ਦੁਆਰਾ ਕੋਵਿਡ–19 ਮਹਾਮਾਰੀ ਤੇ ਉੱਭਰ ਰਹੀਆਂ ਵਿਸ਼ਵ ਚੁਣੌਤੀਆਂ ਦੇ ਹੱਲ ਲੱਭੇ ਜਾ ਰਹੇ ਹਨ। IUSSTF ਇੱਕ ਖ਼ੁਦਮੁਖਤਿਆਰ ਦੁਵੱਲਾ ਸੰਗਠਨ ਹੈ, ਜਿਸ ਨੂੰ ਭਾਰਤ ਸਰਕਾਰ ਤੇ ਅਮਰੀਕਾ ਦੁਆਰਾ ਸਾਂਝੇ ਤੌਰ ’ਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਇਹ ਸਰਕਾਰਾਂ, ਅਕਾਦਮੀਸ਼ੀਅਨਾਂ ਤੇ ਉਦਯੋਗਾਂ ਵਿਚਾਲੇ ਆਪਸੀ ਠੋਸ ਗੱਲਬਾਤ ਜ਼ਰੀਏ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਤੇ ਨਵੀਂ ਖੋਜ ਨੂੰ ਉਤਸ਼ਾਹਿਤ ਕਰਦਾ ਹੈ। ਭਾਰਤ ਸਰਕਾਰ ਦਾ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਅਤੇ ਅਮਰੀਕਾ ਦਾ ਵਿਦੇਸ਼ ਵਿਭਾਗ ਇਸ ਮਾਮਲੇ ਵਿੱਚ ਨੋਡਲ ਵਿਭਾਗ ਹਨ।
ਪੁਰਸਕਾਰ ਲਈ ਚੁਣੀਆਂ ਗਈਆਂ ਅੱਠ ਟੀਮਾਂ ਕੁਝ ਸਰਬੋਤਮ ਟੀਮਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਭਾਰਤੀ ਤੇ ਅਮਰੀਕੀ ਵਿਗਿਆਨ ਤੇ ਟੈਕਨੋਲੋਜੀ ਨਾਲ ਸਬੰਧਿਤ ਭਾਈਚਾਰਿਆਂ ਦੀ ਸਾਂਝੀ ਮੁਹਾਰਤ ਦਾ ਲਾਭ ਉਠਾਉਣ, ਭਾਰਤੀ ਤੇ ਅਮਰੀਕੀ ਵਿਗਿਆਨੀਆਂ ਤੇ ਇੰਜੀਨੀਅਰਾਂ ਦੀਆਂ ਉਨ੍ਹਾਂ ਟੀਮਾਂ ਵਿਚਾਲੇ ਭਾਈਵਾਲੀਆਂ ਦੀ ਸੁਵਿਧਾ ਲਈ ਤਜਵੀਜ਼ਾਂ ਦੇ ਸੱਦੇ ਉੱਤੇ ਹੁੰਗਾਰਾ ਦਿੰਦਿਆਂ ਤਜਵੀਜ਼ਾਂ ਜਮ੍ਹਾਂ ਕਰਵਾਈਆਂ ਸਨ; ਜਿਹੜੀਆਂ ਇਸ ਵੇਲੇ ਕੋਵਿਡ ਨਾਲ ਸਬੰਧਿਤ ਖੋਜ ਕਰਨ, ਖੋਜ ਤੇ ਪ੍ਰਗਤੀ ਦੀ ਤੇਜ਼ ਰਫ਼ਤਾਰ ਲਈ ਦੋਵੇਂ ਦੇਸ਼ਾਂ ਦੇ ਮੌਜੂਦਾ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ’ਚ ਲੱਗੀਆਂ ਹੋਈਆਂ ਹਨ।
ਦੋਵੇਂ ਦੇਸ਼ਾਂ ਦੀ ਸਖ਼ਤ ਸਮਕਾਲੀ–ਸਮੀਖਿਆ ਪ੍ਰਕਿਰਿਆ ਤੋਂ ਬਾਅਦ, ਇਹ ਅੱਠ ਟੀਮਾਂ ਐਂਟੀ–ਵਾਇਰਲ ਕੋਟਿੰਗਜ਼, ਇਮਿਊਨ ਮੌਡਿਊਲੇਸ਼ਨ, ਗੰਦੇ ਪਾਣੀ ਵਿੱਚ SARS CoV-2 ਲੱਭਣ, ਰੋਗ ਦੀ ਸ਼ਨਾਖ਼ਤ ਲਈ ਪ੍ਰਬੰਧ, ਰਿਵਰਸ ਜੀਨੈਟਿਕਸ ਰਣਨੀਤੀਆਂ ਤੇ ਦਵਾਈਆਂ ਦਾ ਮੁੜ–ਉਦੇਸ਼ਿਤ ਕਰਨ ਜਿਹੇ ਖੇਤਰਾਂ ਵਿੱਚ ਅਤਿ–ਆਧੁਨਿਕ ਖੋਜ ਕਰਨਗੀਆਂ।
ਇਨ੍ਹਾਂ ਟੀਮਾਂ ਨੂੰ ਮੁਬਾਰਕਬਾਦ ਦਿੰਦਿਆਂ ਦੁਵੱਲੀ IUSSTF ਦੇ ਸਹਿ–ਚੇਅਰਪਰਸਨਸ ਨੇ ਅਮਰੀਕਾ–ਭਾਰਤ ਭਾਈਵਾਲੀ ਦੇ ਮਹੱਤਵ ਨੂੰ ਉਜਾਗਰ ਕੀਤਾ। ਭਾਰਤ ਸਰਕਾਰ ਤੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਅਤੇ IUSSTF ਲਈ ਭਾਰਤ ਦੇ ਸਹਿ–ਚੇਅਰਪਰਸਨ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, ‘ਕੋਵਿਡ–19 ਸਬੰਧੀ ਵਿਸ਼ੇਸ਼ ਸੱਦੇ ਉੱਤੇ ਬਹੁਤ ਥੋੜ੍ਹੇ ਸਮੇਂ ਅੰਦਰ ਬਹੁਤ ਭਾਰੀ ਹੁੰਗਾਰਾ ਮਿਲਣ ਤੋਂ ਸਪਸ਼ਟ ਹੈ ਕਿ SARS-Cov-2 ਵਾਇਰਸ ਦੇ ਵਿਵਹਾਰ ਤੋਂ ਲੈ ਕੇ ਇਸ ਦੇ ਫੈਲਾਅ ਤੇ ਡਾਇਓਗਨੌਸਟਿਕਸ ਤੇ ਥੈਰਾਪਿਊਟਿਕ ਪਹੁੰਚਾਂ ਤੱਕ ਦੇ ਬੁਨਿਆਦੀ ਅਧਿਐਨ ਲਈ ਭਾਰਤ ਤੇ ਅਮਰੀਕਾ ਵਿਚਾਲੇ ਵਿਆਪਕ ਸਹਿਯੋਗ ਹੈ। ਸਿਹਤ, ਊਰਜਾ, ਆਰਟੀਫਿਸ਼ਲ ਇੰਟੈਲੀਜੈਂਸ ਤੇ ਹੋਰ ਵੀ ਕਈ ਖੇਤਰਾਂ ਵਿੱਚ ਵਿਗਿਆਨ ਤੇ ਟੈਕਨੋਲੋਜੀ (ਐੱਸ ਐਂਡ ਟੀ) ’ਚ ਇਸ ਵੇਲੇ ਸਾਡਾ ਮਜ਼ਬੂਤ ਸਹਿਯੋਗ ਹੈ, ਜਿਸ ਤੋਂ ਭਾਰਤ–ਅਮਰੀਕਾ ਦੇ ਤਾਲਮੇਲ ਦੇ ਮਹੱਤਵ ਦੀ ਕੀਮਤ ਦੀ ਪ੍ਰਮਾਣਿਕਤਾ ਹੁੰਦੀ ਹੈ ਤੇ ਜਿਸ ਤੋਂ ਅੱਗੇ ਕਈ ਲਾਜ਼ਮੀ ਸਮਾਧਾਨ ਹਾਸਲ ਹੁੰਦੇ ਹਨ।’
ਅਮਰੀਕੀ ਵਿਦੇਸ਼ ਵਿਭਾਗ ਦੇ ‘ਮਹਾਸਾਗਰਾਂ ਤੇ ਅੰਤਰਰਾਸ਼ਟਰੀ ਵਾਤਾਵਰਣਕ ਤੇ ਵਿਗਿਆਨਕ ਮਾਮਲਿਆਂ ਦੇ ਬਿਊਰੋ’ ’ਚ ਵਿਗਿਆਨ, ਪੁਲਾੜ ਤੇ ਸਿਹਤ ਲਈ ਡਿਪਟੀ ਅਸਿਸਟੈਂਟ ਸਕੱਤਰ ਅਤੇ IUSSTF ਅਮਰੀਕਾ ਦੇ ਸਹਿ–ਚੇਅਰਪਰਸਨ ਡਾ. ਜੋਨਾਥਨ ਮਾਰਗੋਲਿਸ ਨੇ ਕਿਹਾ,‘ਸਾਨੂੰ ਖ਼ੁਸ਼ੀ ਹੈ ਕਿ ਅਮਰੀਕਾ ਤੇ ਭਾਰਤ IUSSTF ਜ਼ਰੀਏ ਕੋਵਿਡ–19 ਨਾਲ ਲੜਨ ਲਈ ਸਾਂਝੇ ਤੌਰ ’ਤੇ ਨਵੀਂਆਂ ਖੋਜਾਂ ਵਿਕਸਤ ਕਰਨ ਵਾਸਤੇ ਤੁਰੰਤ ਗਤੀਸ਼ੀਲ ਹੋਣ ਦੇ ਯੋਗ ਹੋਏ ਹਨ। ਮੌਜੂਦਾ ਮਹਾਮਾਰੀ ਦੀਆਂ ਗੰਭੀਰ ਚੁਣੌਤੀਆਂ ਦੇ ਹੱਲ ਹਿਤ ਟੂਲਸ ਦੀ ਸ਼ਨਾਖ਼ਤ ਲਈ ਸਾਡੇ ਲੋਕ ਤੇ ਅਰਥਵਿਵਸਥਾਵਾਂ ਦੋਵੇਂ ਵਿਗਿਆਨ ਤੇ ਟੈਕਨੋਲੋਜੀ ਉੱਤੇ ਨਿਰਭਰ ਹਨ।’
ਵਿਸ਼ਵ ਚੁਣੌਤੀਆਂ ਹੀ ਵਿਸ਼ਵ–ਪੱਧਰੀ ਤਾਲਮੇਲ ਤੇ ਭਾਈਵਾਲੀਆਂ, ਬਿਹਤਰੀਨ ਤੇ ਹੋਣਹਾਰ ਵਿਗਿਆਨੀਆਂ, ਇੰਜੀਨੀਅਰਾਂ ਤੇ ਉੱਦਮੀਆਂ ਨੂੰ ਨਾ ਸਿਰਫ਼ ਮੌਜੂਦਾ ਮਹਾਮਾਰੀ ਦਾ ਹੱਲ ਲੱਭਣ ਲਈ ਇਕੱਠੇ ਕੰਮ ਕਰਨ ਦੀ ਸਾਂਝੀ ਦੂਰ–ਦ੍ਰਿਸ਼ਟੀ ਦੀ ਮੰਗ ਕਰਦੀਆਂ ਹਨ, ਬਲਕਿ ਭਵਿੱਖ ਦੀਆਂ ਚੁਣੌਤੀਆਂ ਲਈ ਵੀ ਅਜਿਹਾ ਕਰਨਾ ਜ਼ਰੂਰੀ ਹੈ। IUSSTF ਦੇ ਕਾਰਜਕਾਰੀ ਨਿਰਦੇਸ਼ਿਕਾ ਡਾ. ਨੰਦਿਨਾ ਕੰਨਨ ਨੇ ਕਿਹਾ, ‘ਵਿਗਿਆਨਕ ਭਾਈਚਾਰਿਆਂ ਤੇ ਭੂਗੋਲਿਕ ਸਰਹੱਦਾਂ ਦੇ ਪਾਰ ਮੁਹਾਰਤ ਦੀ ਸਾਂਝੀ ਵਰਤੋਂ ਕਰਦਿਆਂ ਭਾਰਤ–ਅਮਰੀਕਾ ਵਰਚੁਅਲ ਨੈੱਟਵਰਕਸ ਨਵੀਂਆਂ ਖੋਜਾਂ ਕਰਨ ਦੇ ਯੋਗ ਹੋਣਗੇ, ਜਿਸ ਨਾਲ ਇਸ ਮਹਾਮਾਰੀ ਦਾ ਸਾਹਮਣਾ ਕਰਨ ਲਈ ਨਵੀਂ ਖੋਜ ਤੇ ਵੱਡੀਆਂ ਤਬਦੀਲੀਆਂ ਵਾਲੇ ਸਮਾਧਾਨਾਂ ਦਾ ਵਿਕਾਸ ਹੋਵੇਗਾ।’
ਦੋਵੇਂ ਦੇਸ਼ਾਂ ਦੀ ‘ਇੰਡੋ–ਯੂਐੱਸ ਸਾਇੰਸ ਐਂਡ ਟੈਕਨੋਲੋਜੀ ਫ਼ੋਰਮ’ ਦਾ ਮਿਸ਼ਨ ਭਾਰਤ ਤੇ ਅਮਰੀਕਾ ਵਿਚਾਲੇ ਵਿਅਕਤੀਗਤ ਵਿਗਿਆਨੀਆਂ, ਵਿਗਿਆਨਕ ਸੰਸਥਾਨਾਂ ਤੇ ਵੱਡੇ ਪੱਧਰ ਉੱਤੇ ਵਿਗਿਆਨਕ ਭਾੲਚਾਰੇ ਦੀਆਂ ਭਾਈਵਾਲੀਆਂ ਜ਼ਰੀਏ ਦੀਰਘਕਾਲੀਨ ਵਿਗਿਆਨਕ ਤਾਲਮੇਲ ਨੂੰ ਉਤਸ਼ਾਹਿਤ ਕਰਨ ਦੇ ਉਤਪ੍ਰੇਰਕ ਵਜੋਂ ਵਿਚਰਨਾ ਹੈ।
*****
ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)
(Release ID: 1646668)
Visitor Counter : 194